ਉੱਤਰ-ਯਥਾਰਥਵਾਦੀ ਪੰਜਾਬੀ ਕਹਾਣੀ

ਨੋਵੇਂ ਦਹਾਕੇ ਦੇ ਉਤਰ ਅਧ ਤੋਂ ਪਿਛੋ ਪੰਜਾਬੀ ਕਹਾਣੀਕਾਰਾਂ ਦਾ ਇੱਕ ਨਵਾਂ ਦੋਰ ਬੜੀ ਤੇਜੀ ਨਾਲ ਉਭਰ ਕੇ ਸਾਮ੍ਹਣੇ ਆਇਆ ਹੈ। 1992 ਤੋਂ 1996 ਦੋਰਾਨ ਚਾਰ ਕੁ ਸਾਲਾਂ ਵਿੱਚ ਹੀ ਇਹਨਾਂ ਦੀਆਂ ਕਹਾਣੀਆਂ ਮੋਲਿਕ ਸੰਗ੍ਰਹਿ ਵੀ ਚਰਚਾ ਦਾ ਕੇਂਦਰ ਬਣਨ ਲਗੇ.ਪ੍ਰਸਿਧ ਵਿਦਵਾਨ ਗੁਰਬਚਨ ਸਿੰਘ ਨੇ ਕੁਝ ਕਹਾਣੀਕਾਰਾ ਦੀਆਂ ਕਹਾਣੀਆਂ ਬਾਰੇ ਕਿਹਾ," ਇਹ ਕਹਾਣੀਆਂ ਪ੍ਰਵਚਨ ਦਾ ਦਰਜਾ ਰਖਦੀਆਂ ਹਨ,ਜਿਸ ਦਾ ਮਤਲਬ ਹੈ ਕਿ ਇਹਨਾਂ ਦੇ ਭਾਸ਼ਿਕ ਸ਼ੈਲੀ ਅਰਥਾਂ ਦੀਆਂ ਪ੍ਰਤੀ ਧੁਨੀਆਂ ਪੈਦਾ ਕਰਦੀ ਹੈ,ਜੋ ਲੁਪਤ/ਅਦਿਖ ਹੈ, ਭਾਸ਼ਾ ਦੀ ਸੀਮਾਂ ਤੋਂ ਪਾਰ ਜਾਂਦੀ ਹੈ। ਇਸ ਨੂੰ ਸਿਰਜਣ ਪਿਛੇ ਸੁਚੇਤ ਯਤਨ ਹੈ।ਕਥਾ ਅੰਸ਼ ਮੁਦਾ ਨਹੀਂ,ਸਗੋ ਬਿਰਤਾਂਤ ਉਸਾਰੀ ਦੀ ਜੁਗਤ ਹੈ। ਇਹ ਕਹਾਣੀਕਰ ਘਟਨਾ /ਸਥਿਤੀ ਦੇ ਅਚੇਤ ਤਕ ਪੁਜਦੇ ਹਨ। ਅਚੇਤ ਦੀਆਂ ਅਵਾਜਾਂ ਤਕ ਪਾਠਕਾਂ ਨੂੰ ਪੁਹਾਚਾਨ ਲਈ ਭਾਸ਼ਕ ਸ਼ੇਲੀ ਨਾਲ ਜਦੋਂ ਜਹਿਦ ਕਰਦੇ ਹਨ।ਰਵਾਇਤੀ ਬਿਰਤਾਂਤ ਤੋਂ ਪਾਰ ਜਾਂਦੇ ਹਨ। ਚੌਥੀ ਪੀੜੀਦੇ ਸਹੀ ਨੁਮਾਇਦੇ ਬਣਦੇ ਹਨ।" ਇਸ ਦੌਰ ਦੇ ਪਰਿਵਰਤਨ ਦੀ ਸਥਿਤੀ ਦੇ ਪਿਛੋਕੜ ਵਿੱਚ ਜਿੰਨਾ ਪ੍ਰੇਰਕਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਉੰਨਾਂ ਵਿੱਚ ਸਮਾਜਵਾਦੀ ਵਿਵਸਥਾ ਦੇ ਸੁਪਨੇ ਦਾ ਤਹਿਸ ਨਹਿਸ ਹੋਣਾ, ਕੰਪਿਊਟਰ ਯੁੱਗ ਦੀ ਸੰਚਾਰ ਕ੍ਰਾਂਤੀ, ਵਿਸ਼ਵੀਕਰਨ ਦੇ ਵਰਤਾਰੇ ਦਾ ਤਿੱਖੇ ਰੂਪ ਵਿੱਚ ਉਭਰਨਾ ਆਦਿ ਅੰਤਰਰਾਸ਼ਟਰੀ ਵਰਤਾਰੇ ਪ੍ਰਮੁੱਖ ਰੂਪ ਵਿੱਚ ਮੰਨੇ ਗਏ ਹਨ। ਇਸ ਪ੍ਰਕਾਰ ਚੌਥੇ ਪੜਾਅ ਨੂੰ ਨਿਰਧਾਰਤ ਕਰਨ ਵਾਲਾ ਪ੍ਰਮੁੱਖ ਮਾਪਦੰਡ ਕਹਾਣੀਕਾਰ ਦਾ ਚੌਥੀ ਪੀੜੀ ਵਿੱਚ ਪੈਦਾ ਹੋਣਾ ਨਹੀਂ ਬਲਕਿ ਉਹ ਰਚਨਾ ਦ੍ਰਿਸ਼ਟੀ ਹੈ ਜਿਸ ਰਾਹੀਂ ਉਹ ਵਸਤੂ ਯਥਾਰਥ ਦਾ ਪ੍ਰਤਖਨ ਅਤੇ ਪੇਸ਼ਕਾਰੀ ਤੀਜੇ ਪੜਾ ਦੇ ਕਹਾਣੀਕਾਰਾਂ ਤੋਂ ਨਿਵੇਕਲੇ ਅਤੇ ਨਵੇਂ ਢੰਗ ਨਾਲ ਕਰਨ ਲੱਗਿਆ ਹੈ।

ਕਹਾਣੀਕਾਰ ਤੇ ਰਚਨਾਵਾਂ

ਸੋਧੋ

ਜਸਵੀਰ ਸਿੰਘ ਭੁਲਰ

ਸੋਧੋ
  • ਨਵੀਂ ਰੁੱਤ ਦੇ ਜੁਗਨੂੰ (1992)

ਪ੍ਰੇਮ ਪ੍ਰਕਾਸ

ਸੋਧੋ

ਅਜਮੇਰ ਸਿਧੂ

ਸੋਧੋ
  • ਨਰਕ ਕੁੰਡਾ (1997)

ਜਤਿੰਦਰ ਸਿੰਘ ਹਾਂਸ

ਸੋਧੋ
  • ਪਾਵੇ ਨਾਲ ਬਨਿਆ ਹੋਇਆ ਕਾਲ (2005)
  • ਛਿੱਟ ਕੁ ਕਹਾਣੀ
  • ਨੰਗੇਜ਼
  • ਫੌਜੀ

ਡਾ. ਜਸਵਿੰਦਰ ਸਿੰਘ

ਸੋਧੋ
  • ਖੂਹ ਖਾਤੇ
  • ਘਰ ਦਾ ਜੀਅ

ਜਸਵੀਰ ਰਾਣਾ

ਸੋਧੋ
  • ਸਿਖਰ ਦੁਪਿਹਰਾ(2003)

ਬਲਵਿੰਦਰ ਗਰੇਵਾਲ

ਸੋਧੋ
  • ਯੁੱਧ ਖੇਤਰ

ਸੁਖਜੀਤ

ਸੋਧੋ
  • ਅੰਤਰਾ(1997)
  • ਮੈਂ ਰੇਪ ਨੂੰ ਇੰਜਿਆਇਓ ਕਰਦੀ ਹਾਂ

ਬਲਦੇਵ ਧਾਲੀਵਾਲ

ਸੋਧੋ
  • ਓਪਰੀ ਹਵਾ
  • ਕਾਰਗਿਲ

ਦਵਿੰਦਰ ਮੰਡ

ਸੋਧੋ
  • ਕਣੀਆਂ(1990)
  • ਚਾਨਣ ਦੀ ਲੀਕ

ਬਲਵੀਰ ਪਰਵਾਨਾ

ਸੋਧੋ
  • ਧੂਆਂ(2004)
  • ਗਾਥਾ ਇੱਕ ਪਿੰਡ ਦੀ

ਹਵਾਲੇ

ਸੋਧੋ