ਊਮਿਓ ਟਾਊਨ ਹਾਲ

(ਊਮਿਆ ਟਾਊਨ ਹਾਲ ਤੋਂ ਮੋੜਿਆ ਗਿਆ)

ਊਮਿਓ ਟਾਊਨ ਹਾਲ 1888 ਵਿੱਚ ਪੂਰੇ ਸ਼ਹਿਰ ਦੇ ਸੜ੍ਹ ਜਾਣ ਤੋਂ ਬਾਅਦ ਉਸਾਰਿਆ ਗਿਆ ਸੀ। ਇਹ ਪੁਰਾਣੇ ਟਾਊਨ ਹਾਲ ਦੀ ਜਗ੍ਹਾ ਉੱਤੇ ਹੀ ਉਸਾਰਿਆ ਗਿਆ ਸੀ ਅਤੇ ਇਹਦੀ ਉਸਾਰੀ 1890 ਵਿੱਚ ਪੂਰੀ ਹੋਈ। ਇਸਦਾ ਨਿਰਮਾਣ ਫਰੈਡਰਿਕ ਓਲਾਓਸ ਲਿੰਡਸਟ੍ਰੋਮ ਦੁਆਰਾ ਕੀਤਾ ਗਿਆ।

ਊਮਿਓ ਟਾਊਨ ਹਾਲ
Umeå rådhus
ਟਾਊਨ ਹਾਲ ਦੀ ਤਸਵੀਰ
Map
ਆਮ ਜਾਣਕਾਰੀ
ਰੁਤਬਾਸਵੀਡਨ ਦੀਆਂ ਸੂਚੀਬੱਧ ਇਮਾਰਤਾਂ (26 ਜਨਵਰੀ 1981[1]
ਕਿਸਮਟਾਊਨ ਹਾਲ
ਆਰਕੀਟੈਕਚਰ ਸ਼ੈਲੀਡੱਚ ਨਵ-ਪੁਨਰ ਜਾਗਰਨ ਉਸਾਰੀ ਕਲਾ
ਪਤਾRådhustorget
ਕਸਬਾ ਜਾਂ ਸ਼ਹਿਰਊਮਿਆ
ਦੇਸ਼ਸਵੀਡਨ
ਗੁਣਕ63°49′30″N 20°15′46″E / 63.82500°N 20.26278°E / 63.82500; 20.26278
ਮੁਕੰਮਲ1890[1]
ਮਾਲਕਊਮਿਆ ਨਗਰਪਾਲਿਕਾ
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਫਰੈਡਰਿਕ ਓਲਾਓਸ ਲਿੰਡਸਟ੍ਰੋਮ

ਇਤਿਹਾਸ

ਸੋਧੋ

ਪਹਿਲਾ ਟਾਊਨ ਹਾਲ

ਸੋਧੋ

1600ਵਿਆਂ ਵਿੱਚ ਊਮਿਓ ਵਿੱਚ ਸਿਰਫ ਕੁਝ ਇਮਾਰਤਾਂ ਸਨ; ਸਕੂਲ, ਚਰਚ ਅਤੇ ਟਾਊਨ ਹਾਲ। ਇਹ ਇੱਕ ਮੰਜਿਲੀ ਇਮਾਰਤ ਸੀ।

ਦੂਜਾ ਟਾਊਨ ਹਾਲ

ਸੋਧੋ

ਮਹਾਨ ਉੱਤਰੀ ਜੰਗ ਦੌਰਾਨ ਰੂਸੀਆਂ ਦੁਆਰਾ ਕਈ ਵਾਰ ਸਾਰਾ ਸ਼ਹਿਰ ਜਲਾ ਦਿੱਤਾ ਗਿਆ ਸੀ। ਸ਼ਾਂਤੀ ਸਥਾਪਿਤ ਹੋਣ ਤੋਂ ਬਾਅਦ 1721 ਵਿੱਚ ਟਾਊਨ ਹਾਲ ਚੌਂਕ ਦੇ ਉੱਤਰੀ ਹਿੱਸੇ ਵਿੱਚ ਬਣਾਇਆ ਗਿਆ। ਇਸਦੀਆਂ ਦੋ ਮੰਜ਼ਿਲ੍ਹਾਂ ਸਨ ਅਤੇ ਇੱਕ ਘੜੀ ਵਾਲਾ ਛੋਟਾ ਟਾਵਰ ਵੀ ਸੀ।

ਤੀਜਾ ਟਾਊਨ ਹਾਲ

ਸੋਧੋ

1814 ਵਿੱਚ ਨਵਾਂ ਅਤੇ ਵੱਡਾ ਦੋ ਮੰਜਿਲੀ ਟਾਊਨ ਹਾਲ ਬਣਾਇਆ ਗਿਆ। ਇਸ ਇਮਾਰਤ ਦਾ ਆਰਕੀਟੈਕਟ ਸੈਮੁਲ ਏਨਾਨਡੇਰ ਸੀ। 1776 ਦੇ ਰੈਗੁਲੇਸ਼ਨ ਦੇ ਮੁਤਾਬਿਕ ਇਮਾਰਤ ਨੂੰ ਪੱਥਰ ਦੀ ਹੋਣਾ ਚਾਹੀਦਾ ਸੀ ਪਰ ਊਮਿਓ ਨੂੰ ਇਹ ਇਮਾਰਤ ਲੱਕੜ ਦੀ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਗਈ।

ਹਵਾਲੇ

ਸੋਧੋ
  1. 1.0 1.1 "Umeå kn, UMEÅ 6:2 (F.D. RÅDHUSET) RÅDHUSET, UMEÅ". Swedish National Heritage Board. Retrieved 1 April 2014.