ਊਮਿਓ ਟਾਊਨ ਹਾਲ
ਊਮਿਓ ਟਾਊਨ ਹਾਲ 1888 ਵਿੱਚ ਪੂਰੇ ਸ਼ਹਿਰ ਦੇ ਸੜ੍ਹ ਜਾਣ ਤੋਂ ਬਾਅਦ ਉਸਾਰਿਆ ਗਿਆ ਸੀ। ਇਹ ਪੁਰਾਣੇ ਟਾਊਨ ਹਾਲ ਦੀ ਜਗ੍ਹਾ ਉੱਤੇ ਹੀ ਉਸਾਰਿਆ ਗਿਆ ਸੀ ਅਤੇ ਇਹਦੀ ਉਸਾਰੀ 1890 ਵਿੱਚ ਪੂਰੀ ਹੋਈ। ਇਸਦਾ ਨਿਰਮਾਣ ਫਰੈਡਰਿਕ ਓਲਾਓਸ ਲਿੰਡਸਟ੍ਰੋਮ ਦੁਆਰਾ ਕੀਤਾ ਗਿਆ।
ਊਮਿਓ ਟਾਊਨ ਹਾਲ | |
---|---|
Umeå rådhus | |
ਆਮ ਜਾਣਕਾਰੀ | |
ਰੁਤਬਾ | ਸਵੀਡਨ ਦੀਆਂ ਸੂਚੀਬੱਧ ਇਮਾਰਤਾਂ (26 ਜਨਵਰੀ 1981[1] |
ਕਿਸਮ | ਟਾਊਨ ਹਾਲ |
ਆਰਕੀਟੈਕਚਰ ਸ਼ੈਲੀ | ਡੱਚ ਨਵ-ਪੁਨਰ ਜਾਗਰਨ ਉਸਾਰੀ ਕਲਾ |
ਪਤਾ | Rådhustorget |
ਕਸਬਾ ਜਾਂ ਸ਼ਹਿਰ | ਊਮਿਆ |
ਦੇਸ਼ | ਸਵੀਡਨ |
ਗੁਣਕ | 63°49′30″N 20°15′46″E / 63.82500°N 20.26278°E |
ਮੁਕੰਮਲ | 1890[1] |
ਮਾਲਕ | ਊਮਿਆ ਨਗਰਪਾਲਿਕਾ |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਫਰੈਡਰਿਕ ਓਲਾਓਸ ਲਿੰਡਸਟ੍ਰੋਮ |
ਇਤਿਹਾਸ
ਸੋਧੋਪਹਿਲਾ ਟਾਊਨ ਹਾਲ
ਸੋਧੋ1600ਵਿਆਂ ਵਿੱਚ ਊਮਿਓ ਵਿੱਚ ਸਿਰਫ ਕੁਝ ਇਮਾਰਤਾਂ ਸਨ; ਸਕੂਲ, ਚਰਚ ਅਤੇ ਟਾਊਨ ਹਾਲ। ਇਹ ਇੱਕ ਮੰਜਿਲੀ ਇਮਾਰਤ ਸੀ।
ਦੂਜਾ ਟਾਊਨ ਹਾਲ
ਸੋਧੋਮਹਾਨ ਉੱਤਰੀ ਜੰਗ ਦੌਰਾਨ ਰੂਸੀਆਂ ਦੁਆਰਾ ਕਈ ਵਾਰ ਸਾਰਾ ਸ਼ਹਿਰ ਜਲਾ ਦਿੱਤਾ ਗਿਆ ਸੀ। ਸ਼ਾਂਤੀ ਸਥਾਪਿਤ ਹੋਣ ਤੋਂ ਬਾਅਦ 1721 ਵਿੱਚ ਟਾਊਨ ਹਾਲ ਚੌਂਕ ਦੇ ਉੱਤਰੀ ਹਿੱਸੇ ਵਿੱਚ ਬਣਾਇਆ ਗਿਆ। ਇਸਦੀਆਂ ਦੋ ਮੰਜ਼ਿਲ੍ਹਾਂ ਸਨ ਅਤੇ ਇੱਕ ਘੜੀ ਵਾਲਾ ਛੋਟਾ ਟਾਵਰ ਵੀ ਸੀ।
ਤੀਜਾ ਟਾਊਨ ਹਾਲ
ਸੋਧੋ1814 ਵਿੱਚ ਨਵਾਂ ਅਤੇ ਵੱਡਾ ਦੋ ਮੰਜਿਲੀ ਟਾਊਨ ਹਾਲ ਬਣਾਇਆ ਗਿਆ। ਇਸ ਇਮਾਰਤ ਦਾ ਆਰਕੀਟੈਕਟ ਸੈਮੁਲ ਏਨਾਨਡੇਰ ਸੀ। 1776 ਦੇ ਰੈਗੁਲੇਸ਼ਨ ਦੇ ਮੁਤਾਬਿਕ ਇਮਾਰਤ ਨੂੰ ਪੱਥਰ ਦੀ ਹੋਣਾ ਚਾਹੀਦਾ ਸੀ ਪਰ ਊਮਿਓ ਨੂੰ ਇਹ ਇਮਾਰਤ ਲੱਕੜ ਦੀ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਗਈ।
ਹਵਾਲੇ
ਸੋਧੋ- ↑ 1.0 1.1 "Umeå kn, UMEÅ 6:2 (F.D. RÅDHUSET) RÅDHUSET, UMEÅ". Swedish National Heritage Board. Retrieved 1 April 2014.