ਊਮਿਓ ਦੀ ਪੁਰਾਣੀ ਜੇਲ 1861 ਵਿੱਚ ਪੂਰੀ ਕੀਤੀ ਗਈ। ਇਹ ਅਜਿਹੀਆਂ ਕੁਝ ਇਮਾਰਤਾਂ ਵਿੱਚੋਂ ਹੈ ਜੋ 1888 ਦੀ ਅੱਗ ਵਿੱਚ ਨਹੀਂ ਸੜੀ ਸੀ। ਇਸ ਲਈ ਇਹ ਊਮਿਓ ਦੀ ਸਭ ਤੋਂ ਪੁਰਾਣੀਆਂ ਇਮਾਰਤਾਂ ਵਿੱਚੋਂ ਇੱਕ ਹੈ ਅਤੇ 1992 ਤੋਂ ਇੱਕ ਸੂਚੀਬੱਧ ਇਮਾਰਤ ਹੈ। 1981 ਤੱਕ ਇਸ ਵਿੱਚ ਕੈਦੀਆਂ ਨੂੰ ਰੱਖਿਆ ਜਾਂਦਾ ਸੀ, 1980ਵਿਆਂ ਅਤੇ 1990ਵਿਆਂ ਵਿੱਚ ਇੱਥੇ ਨਾਟਕ ਕਰਵਾਏ ਜਾਂਦੇ ਸੀ। 2007-2008 ਵਿੱਚ ਇਸਨੂੰ ਇੱਕ ਹੋਟਲ ਬਣਾ ਦਿੱਤਾ ਗਿਆ।

ਊਮਿਓ ਦੀ ਪੁਰਾਣੀ ਜੇਲ
Umeå gamla fängelse
Cellfängelset, Umeå.jpg
ਸਤੋਰਗਾਤਾਂ ਤੋਂ ਜੇਲ ਦਾ ਦ੍ਰਿਸ਼
ਸਾਬਕਾ ਨਾਂCellfängelset
ਹੋਰ ਨਾਂLänscellfängelset
ਆਮ ਜਾਣਕਾਰੀ
ਰੁਤਬਾਸੰਪੂਰਨ
ਕਿਸਮਜੇਲ
ਪਤਾਸਤੋਰਗਾਤਾਂ 62
ਟਾਊਨ ਜਾਂ ਸ਼ਹਿਰਊਮਿਓ
ਦੇਸ਼ਸਵੀਡਨ
ਗੁਣਕ ਪ੍ਰਬੰਧ63°49′20.4″N 20°16′31.4″E / 63.822333°N 20.275389°E / 63.822333; 20.275389ਗੁਣਕ: 63°49′20.4″N 20°16′31.4″E / 63.822333°N 20.275389°E / 63.822333; 20.275389
ਨਿਰਮਾਣ ਆਰੰਭ1859
ਮੁਕੰਮਲ1862
ਮਾਲਕNational Property Board of Sweden
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਥਿਓਡੋਰ ਅੰਕਾਰਸਵਾਰਡ

ਇਤਿਹਾਸਸੋਧੋ

ਊਮਿਓ ਦੀ ਪੁਰਾਣੀ ਜੇਲ ਅਜਿਹੀਆਂ 20 ਜੇਲਾਂ ਵਿੱਚੋਂ ਇੱਕ ਹੈ ਜਿਹਨਾਂ ਨੂੰ ਥਿਓਡੋਰ ਅੰਕਾਰਸਵਾਰਡ ਦੁਆਰਾ ਡਿਜ਼ਾਇਨ ਕੀਤਾ ਗਿਆ ਸੀ, ਜੋ 1855-1877 ਦੇ ਵਿੱਚ ਫੋਂਗਵੋਰਦੱਸਤੇਲੇਸਨ ਦਾ ਆਰਕੀਟੈਕਟ ਸੀ।[1]

ਹੋਟਲਸੋਧੋ

2007-2008 ਵਿੱਚ ਇਸ ਇਮਾਰਤ ਨੂੰ ਇੱਕ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ ਜਿਸ ਵਿੱਚ 23 ਕੱਲੇ ਕਮਰੇ, 2 ਪਰਿਵਾਰਿਕ ਕਮਰੇ ਅਤੇ 1 ਡਬਲ ਰੂਮ ਦੇ ਨਾਲ-ਨਾਲ 50 ਕੁ ਬੰਦਿਆਂ ਦੀ ਮੀਟਿੰਗ ਲਈ ਇੱਕ ਕਾਨਫ਼ਰੰਸ ਹਾਲ ਵੀ ਹੈ।

ਗੈਲਰੀਸੋਧੋ

ਹਵਾਲੇਸੋਧੋ