ਏਕਜੋਤ ਸਿੰਘ ਸਵਾਘ (4 ਮਈ 1994 - 21 ਜਨਵਰੀ 2015) ਭਾਰਤੀ ਮੂਲ ਦਾ ਇੱਕ ਕੈਨੇਡੀਅਨ ਖਿਡਾਰੀ ਸੀ ਜੋ ਬ੍ਰਾਜ਼ੀਲੀਅਨ ਜਿਉ-ਜਿਤਸੁ ਵਿੱਚ ਵਿਸ਼ਵ ਚੈਂਪੀਅਨ ਸੀ।

ਏਕਜੋਤ ਸਿੰਘ ਸਵਾਘ
ਨਿੱਜੀ ਜਾਣਕਾਰੀ
ਜਨਮ(1994-05-04)ਮਈ 4, 1994
ਬਰੈਂਪਟਨ, ਕੈਨੇਡਾ
ਮੌਤਜਨਵਰੀ 21, 2015(2015-01-21) (ਉਮਰ 20)
ਕੈਲੀਫੋਰਨੀਆ, ਸੰਯੁਕਤ ਰਾਜ ਅਮਰੀਕਾ

ਜੀਵਨ

ਸੋਧੋ

ਏਕਜੋਤ ਦਾ ਜਨਮ 4 ਮਈ 1994 ਨੂੰ ਕਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਜਗਮੀਤ ਸਿੰਘ ਸਵਾਘ ਅਤੇ ਪਰਮਜੀਤ ਕੌਰ ਸਵਾਘ ਦੇ ਘਰ ਹੋਇਆ।

ਖਿਡਾਰੀ ਜੀਵਨ

ਸੋਧੋ

ਏਕਜੋਤ ਨੇ 2010 ਵਿੱਚ ਬ੍ਰਾਜ਼ੀਲੀਅਨ ਜਿਉ ਜਿਤਸੁ ਖੇਡਣਾ ਸ਼ੁਰੂ ਕੀਤਾ ਅਤੇ ਨਵੰਬਰ 2010 ਵਿੱਚ ਉਸਨੇ ਆਪਣਾ ਪਹਿਲਾ ਚਾਂਦੀ ਦਾ ਤਮਗਾ ਜਿੱਤ ਲਿਆ। ਫਰਵਰੀ 2012 ਵਿੱਚ ਇਸਨੇ ਮੌਨਟਰੀਅਲ ਇੰਟਰਨੈਸ਼ਨਲ ਬੀ.ਜੇ.ਜੇ. ਵਿੱਚ ਇੱਕ ਚਾਂਦੀ ਦਾ ਤਮਗਾ ਅਤੇ ਇੱਕ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ। 27 ਨਵੰਬਰ 2012 ਵਿੱਚ ਟੋਰਾਂਟੋ ਅਸੈਸਨ ਬੀ.ਜੇ.ਜੇ. ਓਪਨ ਵਿੱਚ ਤਿੰਨ ਸੋਨ ਤਮਗੇ ਪ੍ਰਾਪਤ ਕੀਤੇ ਜਿਸ ਨਾਲ ਇਸਨੂੰ ਦੁਨੀਆ ਦਾ ਨੰਬਰ ਵਨ ਜਿਉ ਜਿਤਸੁ ਖਿਡਾਰੀ ਕਰਾਰ ਦਿੱਤਾ ਗਿਆ।

21 ਜਨਵਰੀ 2015 ਨੂੰ ਕੈਲੀਫੋਰਨੀਆ ਵਿਖੇ ਦਿਲ ਦੇ ਰੋਗ ਆਥੇਰੋਸਕਲੋਰੋਸਿਨ ਦੇ ਕਾਰਨ ਇਸਦੀ ਮੌਤ ਹੋ ਗਈ।[1]

ਹਵਾਲੇ

ਸੋਧੋ
  1. m.insidehalton.com/sports-story/5292216-promising-fighter-dies-suddenly/