ਕੈਨੇਡਾ

ਉੱਤਰੀ ਅਮਰੀਕਾ 'ਚ ਦੇਸ਼

ਕੋਰਡੀਨੇਸ਼ਨ: 60°N 95°W / 60°N 95°W / 60; -95

ਕੈਨੇਡਾ
Flag of ਕੈਨੇਡਾ
ਝੰਡਾ
ਨਆਰਾ: A Mari Usque Ad Mare  (ਲਾਤੀਨੀ)
ਆ ਮਾਰੀ ਉਸਕੁਏ ਅੱਦ ਮਾਰੇ
(ਪੰਜਾਬੀ: "ਸਮੁੰਦਰ ਤੋਂ ਸਮੁੰਦਰ ਤੱਕ")
ਐਨਥਮ: "ਓ ਕੈਨੇਡਾ"
ਸ਼ਾਹੀ ਐਨਥਮ"ਰੱਬਾ ਰਾਣੀ ਨੂੰ ਬਚਾ"[1]
Projection of North America with Canada in green
ਰਾਜਧਾਨੀ ਔਟਵਾ
45°24′N 75°40′W / 45.400°N 75.667°W / 45.400; -75.667
ਸਭ ਤੋਂ ਵੱਡਾ ਸ਼ਹਿਰ ਟੋਰਾਂਟੋ
ਐਲਾਨੀਆ ਬੋਲੀਆਂ
  • ਅੰਗਰੇਜ਼ੀ
  • ਫ਼ਰੌਂਸੇ
ਪ੍ਰਵਾਨਤ ਖੇਤਰੀ ਬੋਲੀਆਂ
ਜਾਤਾਂ
ਡੇਮਾਨਿਮ ਕੈਨੇਡੀਅਨ
ਸਰਕਾਰ ਫ਼ੈਡਰਲ ਪਾਰਲੀਮੈਂਟਰੀ
ਵਿਧਾਨਕ ਮੌਨਆਰਕੀ ਅਧੀਕ
ਨੁਮਾਇੰਦਕ ਲੋਕਤੰਤਰ[2]
 •  ਮੌਨਆਰਕੀ ਇਲਿਜ਼ਾਬਿਥ II
 •  ਗਵਰਨਰ ਜਰਨੈਲ ਡੇਵਡ ਜੌਨਸਟਨ
 •  ਪ੍ਰਧਾਨ ਮੰਤਰੀ ਜਸਟਿਨ ਟਰੂਡੋ
 •  ਚੀਫ਼ ਜਸਟਸ ਬੇਵਰਲੀ ਮੱਖਲੈਛਲਿਨ
ਵਿਧਾਨਕ ਢਾਂਚਾ ਪਾਰਲੀਮੈਂਟ
 •  ਉੱਚ ਸਦਨ ਸੈਨਟ
 •  ਹੇਠਲਾ ਸਦਨ ਆਮ ਸਭਾ
ਸਥਾਪਨਾ
 •  ਕੈਨੇਡਾ ਦੀ ਕਲੋਨੀ (ਫ੍ਰਾਂਸ) 24 ਜੁਲਾਈ, 1534 
 •  ਕੈਨੇਡਾ ਦੀ ਕਲੋਨੀ (ਬਰਤਾਨੀਆ ਨੇ ਜਿੱਤਿਆ) 10 ਫਰਵਰੀ, 1763 
 •  ਖੁਦਮੁਖਤਿਆਰੀ 1 ਜੁਲਾਈ, 1867 
 •  ਕੌਮੀ ਸੁਤੰਤਰਤਾ 11 ਦਸੰਬਰ, 1931 
 •  ਪੂਰਨ ਸੁਤੰਤਰਤਾ 17 ਅਪ੍ਰੈਲ, 1982 
ਖੇਤਰਫਲ
 •  ਕੁੱਲ 9 km2 (2ਜਾ)
3 sq mi
 •  ਪਾਣੀ (%) 8.92 (891,163 km2 / 344,080 mi2)
ਅਬਾਦੀ
 •  Q4 2016 ਅੰਦਾਜਾ 36,443,632[3] (37ਵਾਂ)
 •  2011 ਮਰਦਮਸ਼ੁਮਾਰੀ 33,476,688[4]
 •  ਸੰਘਣਾਪਣ 3.41/km2 (228ਵਾਂ)
8.3/sq mi
GDP (PPP) 2016 ਅੰਦਾਜਾ
 •  ਕੁੱਲ $1.672 ਟ੍ਰਿਲਿਅਨ[5] (15ਵਾਂ)
 •  ਪ੍ਰਤੀ ਵਿਅਕਤੀ $46,199[5] (20ਵਾਂ)
GDP (ਨਾਂ-ਮਾਤਰ) 2016 ਅੰਦਾਜਾ
 •  ਕੁੱਲ $1.532 ਟ੍ਰਿਲਿਅਨ[6] (10ਵਾਂ)
 •  ਪ੍ਰਤੀ ਵਿਅਕਤੀ $40,409[5] (15ਵਾਂ)
ਜੀਨੀ (2010) 33.7[7]
ਅੱਧ · 110ਵਾਂ[8]
HDI (2014) ਵਾਧਾ  0.913[9]
ਅੱਤ ਸਿਖਰ · 9ਵਾਂ
ਕਰੰਸੀ ਕੈਨੇਡੀਅਨ ਡਾਲਰ ($) (CAD)
ਟਾਈਮ ਖੇਤਰ (UTC−3.5 to −8)
 •  ਗਰਮੀਆਂ (DST)  (UTC−2.5 to −7)
ਮਿਤੀ ਨੂੰ ਲਿਖਣ ਦਾ ਢੰਗ
  • dd-mm-yyyy
  • mm-dd-yyyy
  • yyyy-mm-dd (CE)
ਡਰਾਈਵ ਕਰਨ ਦਾ ਪਾਸਾ ਸੱਜਾ
ਕੌਲਿੰਗ ਕੋਡ +1
ਇੰਟਰਨੈਟ TLD .ca

ਕੈਨੇਡਾ (ਅੰਗਰੇਜ਼ੀ: Canada ਖੈਨਡਾ) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ, ਜਿਸ ਵਿੱਚ ਅੰਗਰੇਜ਼ੀ, ਫ਼ਰਾਂਸੀਸੀ ਅਤੇ ਪੰਜਾਬੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ, ਅਤੇ ਇਹ ਦੇਸ਼ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ ਵਸਿਆ ਹੋਇਆ ਹੈ। ਪੂਰਬ ਵਿੱਚ ਅੰਧ ਮਹਾਂਸਾਗਰ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਨੂੰ ਛੂੰਹਦਾ ਹੋਇਆ ਇਹ ਦੇਸ਼ 9.9 ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਉੱਤੇ ਪਸਰਿਆ ਹੋਇਆ ਹੈ। ਕੈਨੇਡਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦੀ ਅਮਰੀਕਾ ਨਾਲ਼ ਸਰਹੱਦ ਦੁਨੀਆਂ ਦੀਆਂ ਸਭ ਤੋਂ ਲੰਮੀਆਂ ਸਰਹੱਦਾਂ 'ਚੋ ਇੱਕ ਹੈ।

ਕੈਨੇਡਾ ਦੀ ਧਰਤੀ ਤੇ ਲੱਖਾਂ ਸਾਲਾਂ ਤੋਂ ਮੂਲ-ਨਿਵਾਸੀ ਲੋਕ ਵੱਸ ਰਹੇ ਸਨ। ਪੰਦਰਵੀਂ ਸਦੀ ਦੇ ਅਰੰਭ ਵਿੱਚ ਬਰਤਾਨਵੀ ਅਤੇ ਫ਼ਰਾਂਸੀਸੀ ਲੋਕ ਕੈਨੇਡਾ ਦੇ ਅੰਧ ਮਹਾਂਸਾਗਰ ਨਾਲ਼ ਲੱਗਦੇ ਤਟ ਵਾਲੇ ਪਾਸੇ ਵਸ ਗਏ। ਸਨ 1763 ਵਿੱਚ, ਸੱਤ-ਸਾਲਾ ਜੰਗ ਤੋਂ ਬਾਅਦ ਫ਼ਰਾਂਸ ਨੇ ਲਗਭਗ ਆਪਣੀਆਂ ਸਾਰੀਆਂ ਬਸਤੀਆਂ ਛੱਡ ਦਿੱਤੀਆਂ ਸਨ I 1867 ਵਿੱਚ, ਤਿੰਨ ਬਰਤਾਨਵੀ ਬਸਤੀਆਂ ਕਨਫੈਡਰੇਸ਼ਨ ਰਾਹੀਂ ਇਕੱਠੀਆਂ ਹੋ ਕੇ ਕੈਨੇਡਾ ਬਣੀਆਂ ਇਸ ਵਕਤ ਕੈਨੇਡਾ ਵਿੱਚ ਸਿਰਫ਼ 4 ਸੂਬੇ ਸਨ, ਪਰ 1867 ਤੋਂ ਬਾਅਦ ਹੋਰ ਸੂਬੇ ਅਤੇ ਰਾਜਖੇਤਰ ਕੈਨੇਡਾ ਵਿੱਚ ਸ਼ਾਮਲ ਹੋਣ ਲੱਗ ਪਏ ਅਤੇ ਬਰਤਾਨੀਆ ਦਾ ਕੈਨੇਡਾ ਉੱਤੇ ਕਾਬੂ ਘਟਣ ਲੱਗਾ, ਸੰਨ 1982 ਵਿੱਚ ਕੈਨੇਡਾ ਮਤੇ (ਐਕਟ) ਰਾਹੀਂ ਕੈਨੇਡਾ ਨੂੰ ਆਪਣੇ ਸੰਵਿਧਾਨ ਨੂੰ ਬਦਲਣ ਲਈ ਬਰਤਾਨੀਆ ਤੋਂ ਖੁੱਲ੍ਹ ਮਿਲ ਗਈ।

ਵਿਸ਼ਾ ਸੂਚੀ

ਨਾਂਸੋਧੋ

ਸ਼ਬਦ "ਕੈਨੇਡਾ" ਸੇਂਟ ਲਾਰੰਸ ਦਰਿਆ ਦੁਆਲੇ ਰਹਿਣ ਵਾਲੇ ਪੁਰਾਣੇ ਰੈੱਡ ਇੰਡੀਅਨ ਅਰੋਕਵੀਨ ਲੋਕਾਂ ਦੀ ਬੋਲੀ ਵਿੱਚ ਕਨਾਟਾ ਨੂੰ ਕਹਿੰਦੇ ਸੀ ਜਿਸਦਾ ਮਤਲਬ ਗਰਾਂ ਜਾਂ ਪਿੰਡ ਸੀ। 1535 ਵਿੱਚ ਹੁਣ ਦੇ ਕੇਬੈਕ ਸ਼ਹਿਰ ਵਾਲੀ ਥਾਂ ਤੇ ਵਸਣ ਵਾਲਿਆਂ ਨੇ ਫ਼ਰਾਂਸ ਦੇ ਖੋਜੀ ਜੀ ਕੋਈ ਕਾਰ ਟੀਰ ਨੂੰ ਸਿੱਟਾ ਡਾਕੂ ਨਾਂ ਦੇ ਪਿੰਡ ਦੀ ਰਾਹ ਦੱਸਦਿਆਂ ਹੋਇਆਂ ਇਹ ਸ਼ਬਦ ਵਰਤਿਆ, ਜੀ ਕੋਈ ਕਾਰ ਟੀਰ ਨੇ ਇਹ ਸ਼ਬਦ ਫ਼ੇਰ ਇਸ ਸਾਰੇ ਥਾਂ ਲਈ ਵਰਤਿਆ ਜਿਹੜਾ ਸਿੱਟਾ ਡਾਕੂ ਨਾਂ ਦੇ ਆਗੂ ਥੱਲੇ ਆਂਦਾ ਸੀ। 1545 ਵਿੱਚ ਯੂਰਪੀ ਕਿਤਾਬਾਂ ਤੇ ਨਕਸ਼ਿਆਂ ਵਿੱਚ ਇਸ ਇਲਾਕੇ ਦਾ ਨਾਂ ਕੈਨੇਡਾ ਪੈ ਚੁੱਕਿਆ ਸੀ। 17ਵੀਂ ਤੇ ਅਗੇਤਰੀ 18ਵੀਂ ਸਦੀ ਦੇ ਨਵੇਂ ਫ਼ਰਾਂਸ ਦੇ ਦਰਿਆ ਸੇਂਟ ਲਾਰੰਸ ਦੇ ਦੁਆਲੇ ਦੇ ਤੇ ਵੱਡੀਆਂ ਝੀਲਾਂ ਦੇ ਉਤਲੇ ਥਾਂ ਨੂੰ ਕੈਨੇਡਾ ਆਖਿਆ ਗਿਆ। ਇਹ ਥਾਂ ਫਿਰ ਦੋ ਬਰਤਾਨਵੀ ਬਸਤੀਆਂ ਉਤਲਾ ਕੈਨੇਡਾ ਤੇ ਹੇਠਲਾ ਕੈਨੇਡਾ ਵਿੱਚ ਵੰਡਿਆ ਗਿਆ।

ਇਤਿਹਾਸਸੋਧੋ

 
੨੦੦੬ ਦੀ ਮਰਦਮਸ਼ੁਮਾਰੀ ਦੇ ਇਲਾਕਿਆਂ ਦੀਆਂ ਮੁੱਖ ਨਸਲਾਂ
     ਕੈਨੇਡਿਅਨ     ਅੰਗਰੇਜ਼ੀ     ਫ਼ਰਾਂਸਿਸੀ     ਸਕਾਟਿਸ਼     ਜਰਮਨ      ਇਤਾਲਵੀ     ਆਦਿਵਾਸੀ     ਯੂਕ੍ਰੇਨਿਅਨ     ਭਾਰਤੀ     ਇਨੁਇਤ

ਕੈਨੇਡਾ ਵਿੱਚ ਇਨਸਾਨ ਦੇ ਵਸਣ ਦੇ ਸਭ ਤੋਂ ਪੁਰਾਣੇ ਨਸ਼ਾਂ 24,500 ਮ ਪ ਯਕੋਨ ਤੋਂ ਲਬੇ ਨੇ ਤੇ 7500 ਮ ਪ ਪੁਰਾਣੇ ਥਲਵੇਂ ਔਨਟਾਰੀਵ ਤੋਂ। 15ਵੀਂ ਤੇ 16ਵੀਂ ਸਦੀ ਵਿੱਚ ਯੂਰਪੀ ਖੋਜੀਆਂ ਦੇ ਆਨ ਤੇ ਪੁਰਾਣੇ ਲੋਕਾਂ ਦੀ ਗਿਣਤੀ 5 ਲੱਖ ਦੇ ਨੇੜੇ ਸੀ। ਯੂਰਪੀ ਲੋਕਾਂ ਨਾਲ਼ ਆਏ ਕਜ ਰੋਗਾਂ ਬਾਝੋਂ ਜਿਨ੍ਹਾਂ ਦਾ ਕੋਈ ਤੋੜ ਨਹੀਂ ਸੀ ਇਹ ਪੁਰਾਣੇ ਲੋਕ ਥੋੜੇ ਰੀਨਦੇ ਗੇਅ। ਅਨੀਵੀਟ ਤੇ ਮਿੱਟੀ ਪੁਰਾਣੇ ਲੋਕ ਨੇਂ। ਯੂਰਪੀ ਲੋਕ ਪਹਿਲੀ ਵਾਰੇ ਉਹਦੋਂ ਇਥੇ ਵਸਣ ਲੱਗੇ ਜਦੋਂ 1000 ਵਿੱਚ ਵਾਈ ਕੰਗ ਨੇ ਨਿਊਫ਼ਾਊਂਡਲੈਂਡ ਤੇ ਨਗਰੀ ਵਸਾਈ। ਫ਼ਿਰ ਹੋਰ ਯੂਰਪੀ ਖੋਜੀ ਤੇ ਵਸਨੀਕ 1467 ਤੱਕ ਇਥੇ ਨਾਂ ਆਈ ਜਦੋਂ ਜਾਣ ਕਾਬੋਟ ਇੱਕ ਇਤਾਲਵੀ ਖੋਜੀ ਨੇ ਬਹਿਰ ਔਕਿਆਨੋਸ ਦਾ ਕੁੰਡਾ ਇੰਗਲੈਂਡ ਲਈ ਖੋਜਿਆ। ਬਾਸਕ ਤੇ ਪੁਰਤਗੇਜ਼ੀ ਮਛੇਰਿਆਂ ਨੇਂ 16ਵੀਂ ਸਦੀ ਦੇ ਮੁੱਢ ਵਿੱਚ ਇਥੇ ਬਹਿਰ ਔਕਿਆਨੋਸ ਦੇ ਕੰਡਿਆਂ ਤੇ ਮੌਸਮੀ ਗੁਰਾਂ ਵਸਾਈ। 1534 ਵਿੱਚ ਫ਼ਰਾਂਸੀਸੀ ਖੋਜੀ ਜੀਕੋਈ ਕਾਰ ਟੀਰ ਨੇ ਦਰੀਆਏ ਸੇਂਟ ਲਾਰੰਸ ਨੂੰ ਖੋਜਿਆ ਤੇ 24 ਜੁਲਾਈ ਨੂੰ ਦਸ ਮੀਟਰ (33 ਫੁੱਟ) ਦੀ ਇੱਕ ਸਲੀਬ ਜੀਦੇ ਅਤੇ "ਸ਼ਾਹ ਫ਼ਰਾਂਸਿਸ ਜਿਊਂਦਾ ਰੋਏ" ਲਿਖਿਆ ਸੀ, ਗੱਡੀ। 1583 ਵਿਚ ਹਮਫ਼ਰੇ ਗਿਲਬਰਟ ਨੇ ਸੇਂਟ ਜਾਨ (ਨਿਊਫ਼ਾਊਂਡਲੈਂਡ ਤੇ ਲਿਬਰਾ ਡਰ) ਨੂੰ ਅੱਲਜ਼ਬਿੱਥ 1 ਦੇ ਨਾਂ ਤੇ ਇੱਕ ਅੰਗਰੇਜ਼ੀ ਕਲੋਨੀ ਕਲੇਮ ਕੀਤਾ। ਸੀਮਲ ਡੀ ਸ਼ੀਪਲੀਨ, ਇੱਕ ਫ਼ਰਾਂਸੀਸੀ ਖੋਜੀ 1603 ਵਿੱਚ ਆਇਆ ਤੇ 1605 ਨੂੰ ਪਹਿਲੀ ਪੱਕੀ ਯੂਰਪੀ ਨਗਰੀ ਪੋਰਟ ਰਾਇਲ ਤੇ 1608 ਵਿੱਚ ਕਿਊਬਿਕ ਸ਼ਹਿਰ ਦਾ ਮੁੱਢ ਰੱਖਿਆ। ਫ਼ਰਾਂਸੀਸੀ ਵਸਨੀਕ ਦਰੀਆਏ ਮਿਸੀਸਿੱਪੀ ਦੇ ਦੁਆਲੇ ਲਵੀਜ਼ਿਆਨਾ ਤੱਕ, ਦਰੀਆਏ ਸੇਂਟ ਲਾਰੰਸ ਦੇ ਦੁਆਲੇ, ਮਾਰ ਟਾਈਮਜ਼, ਖ਼ਲੀਜ ਹਡਸਨ, ਤੇ ਵੱਡੀਆਂ ਝੀਲਾਂ ਦੇ ਦੁਆਲੇ ਵਸੇ। 17ਵੀਂ ਸਦੀ ਦੇ ਵਸ਼ਕਾਰ ਵਿੱਚ ਅਰੀਕਵੀ ਲੜਾਈਆਂ ਉਤਲੇ ਅਮਰੀਕਾ ਦੇ ਫ਼ਰ ਦੇ ਕਾਰੋਬਾਰ ਤੇ ਮਿਲ ਮਾਰਨ ਲਈ ਦੇਸੀ ਕਬਿਆਲਯਾਂ ਦੇ ਵਸ਼ਕਾਰ ਹੋਈਆਂ ਜਿਨ੍ਹਾਂ ਨੂੰ ਫ਼ਰਾਂਸ, ਨੈਦਰਲੈਂਡਜ਼ ਤੇ ਇੰਗਲੈਂਡ ਵੱਲੋਂ ਹੱਲਾ ਸ਼ੇਰੀ ਮਿਲ ਰਈ ਸੀ। ਅੰਗਰੇਜ਼ਾਂ ਨੇ 1610 ਵਿੱਚ ਨਿਊਫ਼ਾਊਂਡਲੈਂਡ ਤੇ ਦੋ ਨਿਗੁਰਿਆਂ ਬਣਾਈਆਂ। ਦੱਖਣ ਵੱਲ ਤੇਰਾਂ ਨਿਗੁਰਿਆਂ ਏਸ ਦੇ ਮਗਰੋਂ ਬਣੀਆਂ। 1713 ਨੂੰ ਨਵਾ ਸਕੋਟਿਆ ਅੰਗਰੇਜ਼ਾਂ ਲੀਲੀਆ। ਸੱਤ ਸਾਲਾ ਲੜਾਈ ਮਗਰੋਂ 1763ਵਿੱਚ ਚੋਖਾ ਸਾਰਾ ਨਵਾਂ ਫ਼ਰਾਂਸ ਬਰਤਾਨੀਆ ਨੇ ਲੀਲੀਆ। 1663 ਦੇ ਸ਼ਾਹੀ ਹੋ ਕੇ ਬਾਝੋਂ ਨਵੇਂ ਫਰਾਂਸ ਤੋਂ ਸੂਬਾ ਕਿਊਬਿਕ ਬਣਾਇਆ ਗਿਆ। 1769 ਵਿੱਚ ਪ੍ਰਿੰਸ ਐਡਵਰਡ ਆਈਲੈਂਡ ਵੱਖਰਾ ਕੀਤਾ ਗਿਆ। 1774 ਦੇ ਕਿਊਬਿਕ ਐਕਟ ਵਿੱਚ ਫ਼ਰਾਂਸੀਸੀ ਬੋਲੀ ਕਨੂੰਨ ਤੇ ਰਿਵਾਜ ਦੇ ਚੱਲਣ ਦੀ ਕਿਊਬਿਕ ਵਿੱਚ ਅਜ਼ਾਦੀ ਦਿੱਤੀ ਗਈ। 1783 ਦੀ ਪੈਰਿਸ ਟਰੀਟੀ ਵਿੱਚ ਵੱਡੀਆਂ ਝੀਲਾਂ ਤੋਂ ਥੱਲੇ ਦੀ ਥਾਂ ਅਮਰੀਕਾ ਨੂੰ ਦੇ ਦਿੱਤੀ ਗਈ। ਨਿਊ ਬਰੋਨਸੋਕ, ਨਵਾ ਸਕੋਟਿਆ ਤੋਂ ਵੱਖਰਾ ਕੀਤਾ ਗਿਆ। 1791 ਵਿੱਚ ਕਿਊਬਿਕ ਨੂੰ ਉੱਪਰਲੇ ਕੈਨੇਡਾ ਤੇ ਹੇਠਲੇ ਕੈਨੇਡਾ ਵਿੱਚ ਵੰਡ ਦਿੱਤਾ ਗਿਆ।

ਭੂਗੋਲਸੋਧੋ

ਕੈਨੇਡਾ ਉਤਲੇ ਅਮਰੀਕਾ ਦੇ ਵੱਡੇ ਹਿੱਸੇ ਤੇ ਫੈਲਿਆ ਹੋਇਆ ਹੈ। ਇਸਦੀ ਸਰਹੱਦ ਅਮਰੀਕਾ ਨਾਲ ਦੱਖਣ ਵੱਲੋਂ ਤੇ ਅਮਰੀਕੀ ਸੂਬੇ ਅਲਾਸਕਾ ਨਾਲ਼ ਉੱਤਰ ਲੈਂਦੇ ਵੱਲ ਰਲਦਾ ਹੈ। ਕੈਨੇਡਾ ਦੇ ਚੜ੍ਹਦੇ ਪਾਸੇ ਬਹਿਰ ਔਕਿਆਨੋਸ ਤੇ ਲਹਿੰਦੇ ਵੱਲ ਬਹਰਾਲਕਾਹਲ ਹੈ ਤੇ ਉੱਤਰ ਵੱਲ ਉਤਲਾ ਜੰਮਿਆ ਸਮੁੰਦਰ ਹੈ। ਗਰੀਨਲੈਂਡ ਉੱਤਰ ਚੜ੍ਹਦੇ ਵੱਲ ਤੇ ਸੇਂਟ ਪੈਰੇ ਤੇ ਮਾਇਕਲੀਵਨ ਨਿਊਫ਼ਾਊਂਡਲੈਂਡ ਜ਼ਜ਼ੀਰੇ ਦੇ ਦੱਖਣ ਵਿੱਚ ਹੈ। ਕੈਨੇਡਾ (ਪਾਣੀ ਰਲ਼ਾ ਕੇ) ਥਾਂ ਨਾਪ ਨਾਲ਼ ਰੋਸ ਦੇ ਮਗਰੋਂ ਦੁਨੀਆ ਦਾ ਦੂਜਾ ਵੱਡਾ ਦੇਸ ਏ। ਸਿਰਫ਼ ਸੁੱਕੀ ਥਾਂ ਨਾਲ਼ ਇਹ ਦੁਨੀਆ ਦਾ ਚੌਥਾ ਵੱਡਾ ਦੇਸ ਏ। ਅਲਸਮੀਰ ਜ਼ਜ਼ੀਰੇ ਦੇ ਉਤਲੇ ਪਾਸੇ ਦੁਨੀਆਂ ਦੀ ਸੱਤ ਤੋਂ ਉਤਲੀ ਥਾਂ ਵਾਲੀ ਨਗਰੀ ਹੈ। ਕੈਨੇਡੀ ਆਰਕਟਿਕ ਦਾ ਚੋਖਾ ਥਾਂ ਬਰਫ਼ ਤੇ ਪੱਕੀ ਜੰਮੀ ਥਾਂ ਵਾਲਾ ਏ। ਕੈਨੇਡਾ ਕੋਲ ਦੁਨੀਆ ਦਾ ਸਭ ਤੋਂ ਲੰਮਾਂ ਸਮੁੰਦਰੀ ਕੁੰਡਾ ਏ ਜਿਹੜਾ ੨੦੨,੦੮੦ ਕਿਲੋਮੀਟਰ (੧੨੫,੫੭੦ ਮੀਲ) ਏ। ਏਦੇ ਨਾਲ਼ ਈ ਉਹਦਾ ਅਮਰੀਕਾ ਨਾਲ਼ ਬਾਰਡਰ ੮,੮੯੧ ਕਿਲੋਮੀਟਰ (੫,੫੨੫ ਮੀਲ) ਏ ਜਿਹੜਾ ਦੁਨੀਆ ਵਿੱਚ ਸਭ ਤੋਂ ਲੰਮਾਂ ਏ। ਕੈਨੇਡਾ ਵਿੱਚ ੩੧,੭੦੦ ਝੀਲਾਂ ਨੇਂ। ਇੰਨੀਆਂ ਕਿਸੇ ਹੋਰ ਦੇਸ਼ ਵਿੱਚ ਨਹੀਂ। ਟਿੱਲਾ ਲੌ ਗਾਣ ੫,੯੫੯ ਮੀਟਰ (੧੯,੫੫੧ ਫੁੱਟ) ਉਚਾਈ ਪੱਖੋਂ ਕੈਨੇਡਾ ਦੀ ਸਭ ਤੋਂ ਉੱਚੀ ਥਾਂ ਹੈ। ਮੈਕਨਜ਼ੀ ਦਰਿਆ ੧,੭੩੮ ਕਿਲੋਮੀਟਰ ਦੀ ਲੰਬਾਈ ਨਾਲ਼ ਸਭ ਤੋਂ ਲੰਮਾਂ ਦਰਿਆ ਹੈ ਤੇ ਪਾਣੀ ਦੇ ਵਹਾਅ ਦੇ ਹਿਸਾਬ ਨਾਲ਼ ਦਰਿਆ ਸੇਂਟ ਲਾਰੰਸ ਸਭ ਤੋਂ ਵੱਡਾ ਦਰਿਆ ਹੈ।

ਸੂਬੇ ਅਤੇ ਰਾਜਖੇਤਰਸੋਧੋ

ਕੈਨੇਡਾ ਦੇ ਦਸ ਸੂਬੇ ਅਤੇ ਤਿੰਨ ਰਾਜਖੇਤਰ ਅਤੇ ਉਹਨਾਂ ਦੀਆਂ ਰਾਜਧਾਨੀਆਂ ਦਰਸਾਉਂਦਾ ਹੋਇਆ ਇੱਕ ਕਲਿੱਕ ਕਰਨਯੋਗ ਨਕਸ਼ਾ।
ਵਿਕਟੋਰੀਆਵਾਈਟਹਾਰਸਐਡਮੈਂਟਨਯੈਲੋਨਾਈਫ਼ਰੇਜੀਨਾਵਿਨੀਪੈੱਗਇਕਾਲੀਤਟੋਰਾਂਟੋਓਟਾਵਾਕੇਬੈਕਫ਼ਰੈਡਰਿਕਟਨਸ਼ਾਰਲਟਟਨਹੈਲੀਫ਼ੈਕਸਸੇਂਟ ਜਾਨਉੱਤਰ-ਪੱਛਮੀ ਰਾਜਖੇਤਰਸਸਕਾਚਵਾਨਨਿਊਫ਼ਾਊਂਡਲੈਂਡ ਅਤੇ ਲਾਬਰਾਡੋਰਨਿਊ ਬਰੰਸਵਿਕਵਿਕਟੋਰੀਆਯੂਕੋਨਬ੍ਰਿਟਿਸ਼ ਕੋਲੰਬੀਆਵਾਈਟਹਾਰਸਐਲਬਰਟਾਐਡਮੈਂਟਨਰੇਜੀਨਾਯੈਲੋਨਾਈਫ਼ਨੂਨਾਵੁਤਵਿਨੀਪੈੱਗਮੈਨੀਟੋਬਾਓਂਟਾਰੀਓਇਕਾਲੀਤਓਟਾਵਾਕੇਬੈਕਟੋਰਾਂਟੋਕੇਬੈਕ ਸਿਟੀਫ਼ਰੈਡਰਿਕਟਨਸ਼ਾਰਲਟਟਾਊਨਨੋਵਾ ਸਕੋਸ਼ਾਹੈਲੀਫ਼ੈਕਸਪ੍ਰਿੰਸ ਐਡਵਰਡ ਟਾਪੂਸੇਂਟ ਜਾਨ 


ਜਨਸੰਖਿਆਸੋਧੋ

ਘਰੇਲੂ ਉਤਪਾਦਨ ਦਰਸੋਧੋ

ਫੌਜ਼ੀ ਤਾਕਤਸੋਧੋ

ਸਮੱਸਿਆਵਾਂਸੋਧੋ

ਬਾਹਰੀ ਕੜੀਆਂਸੋਧੋ

{{{1}}}

  1. D. Michael Jackson (2013). The Crown and Canadian Federalism. Dundurn. p. 199. ISBN 978-1-4597-0989-8. 
  2. Hail, M; Lange, S (February 25, 2010). "Federalism and Representation in the Theory of the Founding Fathers: A Comparative Study of US and Canadian Constitutional Thought". Publius: the Journal of Federalism. 40 (3): 366–388. doi:10.1093/publius/pjq001. 
  3. "CANSIM – 051-0005 – Estimates of population, Canada, provinces and territories". Statistics Canada. 2016. Retrieved December 18, 2016. 
  4. Statistics Canada (January 30, 2013). "Population and dwelling counts, for Canada, provinces and territories, 2011 and 2006 censuses". Retrieved December 2, 2013. 
  5. 5.0 5.1 5.2 International Monetary Fund. "Report for Selected Countries and Subjects: Canada". Retrieved August 13, 2016. 
  6. "World Economic Outlook Database". International Monetary Fund. October 2016. 
  7. "GINI index". The World Bank. Retrieved October 23, 2014. 
  8. "Country Comparison: Distribution 0f Family Income - Gini Index". World Factbook. CIA. Retrieved February 8, 2016. 
  9. "Human development report" (PDF). UNDP. 2015. Retrieved December 14, 2015.