ਐਕਸ ਕਿਰਨ
ਐਕਸ ਕਿਰਨ (ਜਾਂ ਐਕਸ ਰੇ) ਇੱਕ ਪ੍ਰਕਾਰ ਦੀ ਬਿਜਲ-ਚੁੰਬਕੀ ਵਿਕਿਰਨ ਹੈ, ਜਿਸਦੀ ਤਰੰਗ ਲੰਬਾਈ 10 ਤੋਂ 0.01 ਨੈ.ਮੀ. ਹੁੰਦੀ ਹੈ। ਇਹ ਚਿਕਿਤਸਾ ਵਿੱਚ ਨਿਦਾਨ () 3ਕੇ ਲਈ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ। ਇਹ ਇੱਕ ਪ੍ਰਕਾਰ ਦਾ ਆਇਨਨ ਵਿਕਿਰਨ ਹੈ, ਇਸ ਲਈ ਖ਼ਤਰਨਾਕ ਵੀ ਹੈ। ਕਈ ਭਾਸ਼ਾਵਾਂ ਵਿੱਚ ਇਸਨੂੰ ਰੋਂਟਜਨ ਵਿਕਿਰਨਣ ਵੀ ਕਹਿੰਦੇ ਹਨ, ਜੋ ਕਿ ਇਸ ਦੇ ਅਨਵੇਸ਼ਕ ਵਿਲਹਮ ਕਾਨਰਡ ਰੋਂਟਜਨ ਦੇ ਨਾਂਅ ਉੱਤੇ ਆਧਾਰਿਤ ਹੈ। ਰੋਂਟਜਨ ਈਕਵੇਲੇਂਟ ਮੈਨ (Röntgen equivalent man / REM) ਇਸ ਦੀ ਸ਼ਾਸਤਰੀ ਮਾਪਕ ਇਕਾਈ ਹੈ।[1][2]
ਲਾਭ
ਸੋਧੋਐਕਸ-ਕਿਰਨਾਂ ਨਾਲ ਸਰੀਰ ਵਿੱਚ ਹੋਈ ਹੱਡੀਆਂ ਦੀ ਟੁੱਟ-ਭੱਜ ਦਾ ਪਤਾ ਲਗਦਾ ਹੈ। ਇਹ ਕਿਰਨਾਂ ਮਨੁੱਖੀ ਮਾਸ ਵਿਚੋਂ ਦੀ ਤਾਂ ਲੰਘ ਜਾਂਦੀਆਂ ਹਨ ਪਰ ਦੰਦਾਂ ਅਤੇ ਹੱਡੀਆਂ ਵਿਚੋਂ ਨਹੀਂ ਲੰਘ ਸਕਦੀਆਂ।
ਉਤਪਾਦਨ
ਸੋਧੋਐਕਸ ਕਿਰਨਾਂ ਬਿਜਲਈ ਤੌਰ ਤੇ ਨਿਰਪੱਖ ਹੁੰਦੀਆਂ ਹਨ ਅਤੇ ਇਲੈੱਕਟ੍ਰਿਕ ਜਾਂ ਚੁੰਬਕੀ ਖੇਤਰ ਦੁਆਰਾ ਪ੍ਰਭਾਵਿਤ ਨਹੀਂ ਹੁੰਦੀਆਂ। ਇਹ ਬਹੁਤ ਪ੍ਰਭਾਵਸ਼ਾਲੀ ਅਤੇ ਅਦਿੱਖ ਹੁੰਦੀਆਂ ਹਨ। ਉਹ ਲੱਕੜ, ਮਾਸ, ਇਬੋਨਾਈਟ ਆਦਿ ਵਿਚੋਂ ਲੰਘ ਸਕਦੀਆਂ ਹਨ, ਪਰ ਇਹ ਮਨੁੱਖੀ ਹੱਡੀਆਂ ਵਿਚੋਂ ਨਹੀਂ ਲੰਘ ਸਕਦੀਆਂ। ਜਦੋਂ ਇੱਕ ਤੇਜ਼ ਰਫਤਾਰ ਇਲੈਕਟ੍ਰੌਨ ਕਿਸੇ ਐਟਮ ਤੇ ਸਟਰਾਇਕ ਕਰਦਾ ਹੈ(ਟਕਰੇਗਾ), ਤਾਂ ਉਹ ਉਸ ਦੇ ਨਿਊਕਲੀਅਸ ਕਾਰਨ ਇੱਕ ਆਕਰਸ਼ਕ ਸ਼ਕਤੀ ਦਾ ਅਨੁਭਵ ਕਰਦਾ ਹੈ। ਇਸ ਘਟਨਾ ਦੇ ਬਾਅਦ ਉਹ ਇਲੈੱਕਟ੍ਰੌਨ ਆਪਣੇ ਰਸਤੇ ਤੋਂ ਭਟਕ ਜਾਵੇਗਾ। ਜਿੰਨੀ ਜਿਆਦਾ ਟੱਕਰ ਹੋਵੇਗੀ, ਉਨ੍ਹਾਂ ਜਿਆਦਾ ਇਲੈੱਕਟ੍ਰੌਨ ਆਪਣੇ ਰਸਤੇ ਤੋਂ ਭਟਕੇਗਾ। ਇਸ ਟੱਕਰ ਦੇ ਕਾਰਨ, ਇਲੈਕਟ੍ਰੌਨ ਆਪਣੀ ਕੁਝ ਗਤੀਆਤਮਕ ਊਰਜਾ ਗੁਆ ਬੈਠਦਾ ਹੈ, ਜੋ ਐਕਸਰੇ ਫੋਟੋਨ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਅਤੇ ਹੁਣ ਐਕਸ ਕਿਰਨਾਂ ਦਾ ਉਤਪਾਦਨ ਇਸ ਸਿਧਾਂਤ 'ਤੇ ਅਧਾਰਤ ਹੈ, ਕਿ ਜਦੋਂ ਵੀ ਇੱਕ ਤੇਜ਼ ਰਫਤਾਰ ਇਲੈਕਟ੍ਰਾਨ ਹੋਰ ਤੇਜ਼ ਹੁੰਦਾ ਹੈ ਜਾਂ ਡੀ-ਐਕਸਰਲੇਟ ਹੋ ਜਾਂਦਾ ਹੈ, ਤਦ ਇਹ ਜ਼ਿਆਦਾਤਰ ਐਕਸ ਕਿਰਨਾਂ ਦੇ ਰੂਪ ਵਿੱਚ ਇਲੈਕਟ੍ਰੋਮੈਗਨੈਟਿਕ ਊਰਜਾ(ਬਿਜਲਚੁੰਬਕੀ ਊਰਜਾ) ਨੂੰ ਫੈਲਾਉਂਦਾ ਹੈ।
ਖੋਜੀ
ਸੋਧੋਐਕਸ ਕਿਰਨਾਂ ਨੂੰ ਜਰਮਨ ਵਿਗਿਆਨੀ ਵਿਲਹਮ ਰੋਂਟਜਨ ਨੇ 1895 ਵਿੱਚ ਲੱਭਿਆ।
ਰੋਸ਼ਨੀ ਦੀ ਤੁਲਨਾ[3] | |||||||
ਨਾਮ | ਤਰੰਗ ਲੰਬਾਈ | ਆਵਿਰਤੀ(Hz) | ਫੋਟੋਨ ਊਰਜਾ (eV) | ||||
---|---|---|---|---|---|---|---|
ਗਾਮਾ ਕਿਰਨ | 0.01 nm ਤੋਂ ਘੱਟ | 30 EHz ਤੋਂ ਜ਼ਿਆਦਾ | 124 keV – 300+ GeV | ||||
ਐਕਸ ਕਿਰਨ | 0.01 nm – 10 nm | 30 EHz – 30 PHz | 124 eV – 124 keV | ||||
ਅਲਟਰਾਵਾਈਲਟ ਕਿਰਨਾਂ | 10 nm – 380 nm | 30 PHz – 790 THz | 3.3 eV – 124 eV | ||||
ਦ੍ਰਿਸ਼ ਪ੍ਰਕਾਸ਼ | 380 nm–700 nm | 790 THz – 430 THz | 1.7 eV – 3.3 eV | ||||
ਇਨਫਰਾਰੈੱਡ ਕਿਰਨਾਂ | 700 nm – 1 mm | 430 THz – 300 GHz | 1.24 meV – 1.7 eV | ||||
ਮਾਈਕਰੋਵੇਵ ਕਿਰਨਾਂ | 1 ਮਿਮੀ – 1 ਮੀਟਰ | 300 GHz – 300 MHz | 1.24 µeV – 1.24 meV | ||||
ਰੇਡੀਓ ਕਿਰਨਾਂ | 1 ਮਿਮੀ – 100,000 ਕਿਲੋਮੀਟਰ | 300 GHz – 3 Hz | 12.4 feV – 1.24 meV |
ਹਵਾਲੇ
ਸੋਧੋ- ↑ "X-Rays". NASA. Archived from the original on ਨਵੰਬਰ 22, 2012. Retrieved November 7, 2012.
{{cite web}}
: Unknown parameter|dead-url=
ignored (|url-status=
suggested) (help) - ↑ "X-ray". ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ (Online ed.). Oxford University Press. (Subscription or participating institution membership required.)
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
<ref>
tag defined in <references>
has no name attribute.ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |