ਏਕੁਆਦੋਰੀ ਸਿੰਤਾਵੋ ਸਿੱਕੇ

ਏਕੁਆਦੋਰੀ ਸਿੰਤਾਵੋ ਸਿੱਕੇ 2000 ਵਿੱਚ ਉਦੋਂ ਜਾਰੀ ਕੀਤੇ ਗਏ ਸਨ ਜਦੋਂ ਏਕੁਆਦੋਰ ਨੇ ਆਪਣੀ ਮੁਦਰਾ ਸੂਕਰੇ ਤੋਂ ਬਦਲ ਕੇ ਸੰਯੁਕਤ ਰਾਜ ਡਾਲਰ ਕੀਤੀ ਸੀ।[1] ਇਹ ਸਿੱਕੇ 1, 5, 10, 25 ਅਤੇ 50 ਸਿੰਤਾਵੋਆਂ ਦੇ ਮੁੱਲ-ਅੰਕ ਨਾਲ਼ ਮਿਲਦੇ ਹਨ ਅਤੇ ਇਹ ਅਮਰੀਕੀ ਸੈਂਟਾਂ ਦੇ ਮੁੱਲ ਅਤੇ ਅਕਾਰ ਦੇ ਬਰਾਬਰ (ਭਾਵੇਂ 50 ਸੈਂਟ ਦਾ ਸਿੱਕਾ ਵਰਤਿਆ ਨਹੀਂ ਜਾਂਦਾ) ਹੁੰਦੇ ਹਨ। ਇਹ ਸੰਯੁਕਤ ਰਾਜ ਤੋਂ ਆਏ ਨੋਟਾਂ ਅਤੇ ਸਿੱਕਿਆਂ ਦੇ ਨਾਲ਼-ਨਾਲ਼ ਪ੍ਰਚੱਲਤ ਹਨ।[1] ਭਾਵੇਂ ਇੱਕ ਡਾਲਰ ਦੇ ਸਿੱਕੇ ਸੰਯੁਕਤ ਰਾਜ ਵਿੱਚ ਨਹੀਂ ਵਰਤੇ ਜਾਂਦੇ ਪਰ ਏਕੁਆਦੋਰ ਵਿੱਚ ਇਹ ਆਮ ਵਰਤੇ ਜਾਂਦੇ ਹਨ। ਏਕੁਆਦੋਰ ਆਪਣੇ ਵੱਲੋਂ ਕੋਈ ਬੈਂਕ-ਨੋਟ ਜਾਰੀ ਨਹੀਂ ਕਰਦਾ ਸਗੋਂ ਇਸ ਲਈ ਉਹ ਸੰਯੁਕਤ ਰਾਜ ਉੱਤੇ ਨਿਰਭਰ ਹੈ।

ਹਵਾਲੇ ਸੋਧੋ

  1. 1.0 1.1 Behnke, Alison (2008). Ecuador in Pictures. Twenty-First Century Books. p. 68. ISBN 0822585731.