ਏਲੀਆ ਦਾ ਜ਼ੇਨੋ
ਏਲੀਆ ਦਾ ਜ਼ੇਨੋ (/ˈziːnoʊ əv ˈɛliə/; ਯੂਨਾਨੀ: Ζήνων ὁ Ἐλεάτης; ਲਗਭਗ 490 – ਲਗਭਗ 430 ਈ.ਪੂ.) ਮੈਗਨਾ ਗਰੇਸ਼ੀਆ ਦਾ ਇੱਕ ਪੂਰਵ-ਸੁਕਰਾਤ ਯੂਨਾਨੀ ਫ਼ਿਲਾਸਫ਼ਰ ਸੀ। ਉਹ ਪਾਰਮੇਨੀਡੇਸ ਦੁਆਰਾ ਸਥਾਪਿਤ ਕੀਤੇ ਗਏ ਏਲੀਏਟਕ ਸਕੂਲ ਦਾ ਮੈਂਬਰ ਸੀ। ਅਰਸਤੂ ਉਸਨੂੰ ਵਿਰੋਧਵਿਕਾਸ ਦਾ ਖੋਜੀ ਕਹਿੰਦਾ ਸੀ।[1] ਉਹ ਮੁੱਖ ਤੌਰ 'ਤੇ ਆਪਣੇ ਵਿਰੋਧਾਭਾਸਾਂ ਲਈ ਜਾਣਿਆ ਜਾਂਦਾ ਹੈ, ਜਿਸਨੂੰ ਬਰਟਰੈੇਂਡ ਰਸਲ ਦੁਆਰਾ ਬੇਮਿਸਾਲ ਸੂਖ਼ਮ ਅਤੇ ਗਹਿਰਾ ਦੱਸਿਆ ਗਿਆ ਹੈ।[2] ਜ਼ੇਨੋ ਨੂੰ ਦੁਨੀਆ ਦਾ ਪਹਿਲਾ ਦਾਰਸ਼ਨਿਕ ਕਿਹਾ ਜਾਂਦਾ ਹੈ ਜਿਸਨੇ ਗਣਿਤਿਕ ਅਨੰਤ ਦੀਆਂ ਸਭ ਤੋਂ ਪਹਿਲੀ ਪ੍ਰਮਾਣਿਤ ਗਣਨਾ ਕੀਤੀ ਸੀ।
ਏਲੀਆ ਦਾ ਜ਼ੇਨੋ | |
---|---|
ਜਨਮ | ਲਗਭਗ 490 ਈ.ਪੂ. |
ਮੌਤ | ਲਗਭਗ 430 ਈ.ਪੂ. (ਉਮਰ 60 ਸਾਲ) ਏਲੀਆ ਜਾਂ ਸਾਇਰਾਕੂਜ਼ |
ਕਾਲ | ਪੂਰਵ-ਸੁਕਰਾਤ ਦਰਸ਼ਨ |
ਖੇਤਰ | ਪੱਛਮੀ ਫ਼ਲਸਫ਼ਾ |
ਸਕੂਲ | ਏਲੀਏਟਿਕ ਸਕੂਲ |
ਮੁੱਖ ਰੁਚੀਆਂ | ਮੈਟਾਫ਼ਿਜ਼ਿਕਸ, ਆਂਟੋਲੌਜੀ |
ਮੁੱਖ ਵਿਚਾਰ | ਜ਼ੇਨੋਂ ਦੇ ਵਿਰੋਧਾਭਾਸ |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ |
ਜੀਵਨ
ਸੋਧੋਜ਼ੇਨੋ ਦੇ ਜੀਵਨ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਭਾਵੇਂ ਕਿਤਾਬ ਜੇਨੋ ਦੀ ਮੌਤ ਤੋਂ ਲਗਭਗ ਇੱਕ ਸਦੀ ਬਾਅਦ ਲਿਖੀ ਗਈ ਸੀ ਪਰ ਜ਼ੇਨੋ ਦੇ ਜੀਵਨ ਬਾਰੇ ਜਾਣਕਾਰੀ ਦਾ ਮੁੱਖ ਸਰੋਤ ਪਲੈਟੋ ਦੀ ਰਚਨਾ ਪਾਰਮੇਨੀਡੇਸ (ਸੰਵਾਦ) ਹੈ।[3] ਇਸ ਤੋਂ ਇਲਾਵਾ ਉਸਦਾ ਜ਼ਿਕਰ ਅਰਸਤੂ ਦੀ ਫ਼ਿਜ਼ਿਕਸ ਵਿੱਚ ਵੀ ਮਿਲਦਾ ਹੈ।[4] ਪਾਰਮੇਨੀਡੇਸ ਦੇ ਸੰਵਾਦ ਵਿੱਚ, ਪਲੈਟੋ ਜ਼ੇਨੋ ਦੁਆਰਾ ਏਥਨਜ਼ ਦੇ ਦੌਰੇ ਬਾਰੇ ਦੱਸਦਾ ਹੈ, ਜਦੋਂ ਪਾਰਮੇਨੀਡੇਸ ਲਗਭਗ 65 ਵਰ੍ਹਿਆਂ ਦਾ ਸੀ, ਜ਼ੇਨੋ ਲਗਭਗ 40 ਸਾਲਾਂ ਦਾ ਸੀ ਅਤੇ ਸੁਕਰਾਤ ਇੱਕ ਨੌਜਵਾਨ ਸੀ।[5] ਸੁਕਰਾਤ ਦੀ ਉਮਰ ਲਗਭਗ 20 ਸਾਲਾਂ ਦੀ ਮੰਨ ਕੇ ਅਤੇ ਸੁਕਰਾਤ ਦਾ ਜਨਮ ਲਗਭਗ 469 ਈ.ਪੂ. ਮੰਨ ਕੇ ਜ਼ੇਨੋ ਦਾ ਜਨਮ ਲਗਭਗ 490 ਈ.ਪੂ. ਬਣਦਾ ਹੈ। ਪਲੈਟੋ ਨੇ ਕਿਹਾ ਸੀ ਕਿ ਜ਼ੇਨੋ ਲੰਮੇ ਕੱਦ ਦਾ ਅਤੇ ਗੋਰੇ ਰੰਗ ਦਾ ਸੀ ਅਤੇ ਉਸਦੀ ਜਵਾਨੀ ਦੇ ਦਿਨਾਂ ਵਿੱਚ ਉਹ ਪਾਰਮੇਨੀਡੇਸ ਦਾ ਚਹੇਤਾ ਸੀ।[5]
ਜ਼ੇਨੋ ਦੇ ਜੀਵਨ ਬਾਰੇ ਹੋਰ ਜਾਣਕਾਰੀ ਜਿਹੜੀ ਕਿ ਘੱਟ ਭਰੋਸੇਯੋਗ ਹੈ, ਦਿਓਜੇਨਸ ਲਾਏਰਤੀਅਸ ਦੀ ਕਿਤਾਬ ਲਾਈਵਸ ਐਂਡ ਓਪੀਨੀਅਨਜ਼ ਔਫ਼ ਐਮੀਨੈਂਟ ਫ਼ਿਲੌਸਫ਼ਰਸ (Lives and Opinions of Eminent Philosophers) ਵਿੱਚੋਂ ਮਿਲਦੀ ਹੈ।[6] ਇਸ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਉਹ ਟੈਲੇਓਟਾਗੋਰਸ ਦਾ ਪੁੱਤਰ ਸੀ, ਪਰ ਪਾਰਮੇਨੀਡੇਸ ਦੇ ਉਸਨੂੰ ਗੋਦ ਲਿਆ ਸੀ। ਪਾਰਮੇਨੀਡੇਸ ਨੇ ਉਸਨੂੰ ਕਿਸੇ ਵੀ ਸਵਾਲ ਦੇ ਦੋਹਾਂ ਪਾਸਿਆਂ ਬਾਰੇ ਵਿਚਾਰ ਕਰਨ ਦਾ ਹੁਨਰ ਸਿਖਾਇਆ ਸੀ, ਜਿਸ ਨਾਲ ਉਹ ਇੱਕ ਸੰਪੂਰਨ ਆਲੋਚਕ ਬਣ ਗਿਆ ਸੀ। ਇਸ ਤੋਂ ਇਲਾਵਾ ਉਸ ਬਾਰੇ ਇਹ ਦੱਸਿਆ ਗਿਆ ਹੈ ਕਿ ਉਸਨੂੰ ਵੇਲੀਆ ਦੇ ਇੱਕ ਜ਼ਾਲਿਮ ਰਾਜੇ ਦੁਆਰਾ ਗਿਰਫ਼ਤਾਰ ਕਰਕੇ ਮਾਰ ਦਿੱਤਾ ਗਿਆ ਸੀ।
ਜ਼ੇਨੋ ਦੇ ਵਿਰੋਧਾਭਾਸ (Zeno's paradoxes)
ਸੋਧੋਜ਼ੇਨੋ ਦੇ ਵਿਰੋਧਾਭਾਸਾਂ ਨੇ ਦਾਰਸ਼ਨਿਕਾਂ, ਹਿਸਾਬਦਾਨਾਂ ਅਤੇ ਭੌਤਿਕ ਵਿਗਿਆਨੀਆਂ ਨੂੰ ਪਿਛਲੇ ਦੋ ਹਜ਼ਾਰ ਸਾਲਾਂ ਤੋਂ ਉਲਝਾਇਆ ਅਤੇ ਚੁਣੌਤੀ ਦਿੱਤੀ ਹੈ ਅਤੇ ਇਸਦੇ ਨਾਲ ਉਸਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਵੀ ਕੀਤਾ ਸੀ। ਸਭ ਤੋਂ ਮਸ਼ਹੂਰ ਅਰਸਤੂ ਦੁਆਰਾ ਉਸਦੀ ਕਿਤਾਬ ਫ਼ਿਜ਼ਿਕਸ ਵਿੱਚ ਦਰਸਾਈਆਂ ਗਈਆਂ ਗਤੀ ਵਿਰੁੱਧ ਦਲੀਲਾਂ ਹਨ।[7]
-
ਅਕੀਲੀਅਸ ਅਤੇ ਕੱਛੂਕੁੰਮਾ
-
ਦਵੰਦ ਜਾਂ ਦੋਫਾੜ
-
ਤੀਰ
-
ਹਿਲ ਰਹੀਆਂ ਸਤਰਾਂ
ਹਵਾਲੇ
ਸੋਧੋ- ↑ Diogenes Laërtius, 8.57, 9.25
- ↑ Russell (1996 [1903]), p. 347: "In this capricious world nothing is more capricious than posthumous fame. One of the most notable victims of posterity's lack of judgement is the Eleatic Zeno. Having invented four arguments all immeasurably subtle and profound, the grossness of subsequent philosophers pronounced him to be a mere ingenious juggler, and his arguments to be one and all sophisms. After two thousand years of continual refutation, these sophisms were reinstated, and made the foundation of a mathematical renaissance..."
- ↑ Plato (c. 380 – 367 BC). Parmenides Archived 2004-08-03 at the Wayback Machine., translated by Benjamin Jowett. Internet Classics Archive.
- ↑ Aristotle (c. mid 4th century BC), Physics 233a and 239b
- ↑ 5.0 5.1 Plato, Parmenides 127b–e
- ↑ Diogenes Laërtius. The Lives and Opinions of Eminent Philosophers, translated by C.D. Yonge. London: Henry G. Bohn, 1853. Scanned and edited for Peithô's Web. Archived 2010-12-12 at the Wayback Machine.
- ↑ Aristotle. Physics Archived 2011-01-06 at the Wayback Machine., translated by R.P. Hardie and R.K. Gaye. Internet Classics Archive.
ਹੋਰ ਪੜ੍ਹੋ
ਸੋਧੋ- Jonathan Barnes The Presocratic Philosophers, 2nd edition, London: Routledge and Kegan Paul, 1982.
- G. E. L. Owen. Zeno and the Mathematicians, Proceedings of the Aristotelian Society (1957-8).
- Mark Sainsbury, Paradoxes. Cambridge, 1988.
- Wesley C. Salmon, ed. Zeno's Paradoxes Indianapolis, 1970.
- Gregory Vlastos, Zeno of Elea, in The Encyclopedia of Philosophy (Paul Edwards, ed.), New York, 1967.
ਬਾਹਰਲੇ ਲਿੰਕ
ਸੋਧੋ- Palmer, John. "Zeno of Elea". Stanford Encyclopedia of Philosophy.
{{cite encyclopedia}}
: Cite has empty unknown parameter:|1=
(help) - O'Connor, John J.; Robertson, Edmund F., "ਏਲੀਆ ਦਾ ਜ਼ੇਨੋ", MacTutor History of Mathematics archive, University of St Andrews.
- Plato's Parmenides Archived 2004-08-03 at the Wayback Machine..
- Aristotle's Physics Archived 2011-01-06 at the Wayback Machine..
- ਫਰਮਾ:Cite LotEP
- Fragments of Zeno