ਅਲੈਸਾਂਦਰੋ ਵੋਲਟਾ

(ਏਲੇਸਾਂਦਰੋ ਵੋਲਟਾ ਤੋਂ ਮੋੜਿਆ ਗਿਆ)

ਕਾਊਂਟ ਅਲੈਸਾਂਦਰੋ ਗੀਊਸਪ ਐਨਟੋਨੀਓ ਅਨਸਤਾਸੀਓ ਵੋਲਟਾ (18 ਫ਼ਰਵਰੀ 1745 – 5 ਮਾਰਚ 1827) ਇੱਕ ਇਤਾਲਵੀ ਭੌਤਿਕ ਵਿਗਿਆਨੀ ਸੀ ਜਿਸਨੂੰ ਮੁੱਖ ਤੌਰ 'ਤੇ 1800 ਦੇ ਪਹਿਲੇ ਬਿਜਲਈ ਸੈੱਲ ਦੇ ਨਿਰਮਾਣ ਲਈ ਜਾਣਿਆ ਜਾਂਦਾ ਹੈ। ਉਸਦਾ ਜਨਮ ਕੋਮੋ, ਇਟਲੀ ਵਿੱਚ ਹੋਇਆ ਸੀ।

ਅਲੈਸਾਂਦਰੋ ਵੋਲਟਾ
ਅਲੈਸਾਂਦਰੋ ਗੀਊਸਪ ਐਨਟੋਨੀਓ ਅਨਸਤਾਸੀਓ ਵੋਲਟਾ
ਜਨਮ(1745-02-18)18 ਫਰਵਰੀ 1745
ਮੌਤ5 ਮਾਰਚ 1827(1827-03-05) (ਉਮਰ 82)
ਰਾਸ਼ਟਰੀਅਤਾਇਤਾਲਵੀ
ਲਈ ਪ੍ਰਸਿੱਧਬਿਜਲਈ ਸੈੱਲ਼ ਦੀ ਕਾਢ
ਮੀਥੇਨ ਦੀ ਖੋਜ
ਵੋਲਟ
ਵੋਲਟੇਜ
ਵੋਲਟਮੀਟਰ
ਪੁਰਸਕਾਰਕੋਪਲੇ ਮੈਡਲ (1794)
[1]
ਤਾਜ ਦਾ ਆਰਡਰ[1]
ਵਿਗਿਆਨਕ ਕਰੀਅਰ
ਖੇਤਰਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ

ਵੋਲਟਾ ਨੇ 1775 ਵਿੱਚ ਇਲੈਕਟ੍ਰੋਫੋਰਸ ਉੱਪਰ ਕੰਮ ਕੀਤਾ ਸੀ ਜਿਹੜਾ ਕਿ ਇੱਕ ਸਥਿਰ ਚਾਰਜ ਪੈਦਾ ਕਰਦਾ ਸੀ। ਵੋਲਟਾ ਨੇ ਅੱਜਕੱਲ੍ਹ ਪ੍ਰਚਲਿੱਤ ਕਪੈਸਟੈਂਸ ਉੱਪਰ ਵੀ ਕੰਮ ਕੀਤਾ ਸੀ, ਉਸਨੇ ਬਿਜਲਈ ਸਥਿਤਿਜ ਊਰਜਾ V ਅਤੇ ਚਾਰਜ Q ਨੂੰ ਸਮਝਣ ਲਈ ਵੱਖਰੇ ਨਿਯਮ ਬਣਾਏ ਸਨ। ਉਸਨੇ ਇਹ ਖੋਜ ਕੀਤੀ ਸੀ ਕਿ ਕਿਸੇ ਪਦਾਰਥ ਲਈ ਇਹ ਦੋਵੇਂ ਆਪਸ ਵਿੱਚ ਸਿੱਧਾ ਅਨੁਪਾਤੀ ਹੁੰਦੇ ਹਨ। ਇਸਨੂੰ ਕਪੈਸਟੈਂਸ ਦਾ ਵੋਲਟਾ ਨਿਯਮ ਵੀ ਕਹਿੰਦੇ ਹਨ। ਉਹਨਾਂ ਦੇ ਇਸ ਕੰਮ ਲਈ ਹੀ ਬਿਜਲਈ ਪੁਟੈਂਸ਼ਲ ਦੀ ਇਕਾਈ ਦਾ ਨਾਮ ਵੋਲਟ ਉਹਨਾਂ ਦੇ ਨਾਮ ਉੱਪਰ ਰੱਖਿਆ ਗਿਆ ਸੀ। 1791 ਦੇ ਲਗਭਗ ਉਸਨੇ ਇਲੈਕਟ੍ਰੋਕੈਮੀਕਲ ਲੜੀ ਦੇ ਨਿਯਮ ਦੀ ਖੋਜ ਕੀਤੀ ਸੀ। ਇਸ ਤੋਂ ਉਸਨੇ ਇੱਕ ਗੈਲਵੈਨਿਕ ਸੈੱਲ ਦੀ ਈ.ਐਮ.ਐਫ. () ਦੀ ਖੋਜ ਕੀਤੀ ਸੀ। 1800 ਵਿੱਚ ਉਸਨੇ ਵੋਲਟੇਕ ਪਾਈਲ ਦੀ ਖੋਜ ਕੀਤੀ ਸੀ, ਜੋ ਕਿ ਇੱਕ ਮੁੱਢਲੀ ਬੈਟਰੀ ਸੀ ਅਤੇ ਇਹ ਇੱਕ ਸਥਿਰ ਬਿਜਲਈ ਕਰੰਟ ਪੈਦਾ ਕਰਦੀ ਸੀ। ਇਸਨੂੰ ਦੁਨੀਆ ਦਾ ਪਹਿਲਾ ਇਲੈਕਟ੍ਰੋਕੈਮੀਕਲ ਸੈੱਲ ਕਿਹਾ ਜਾਂਦਾ ਹੈ।

ਬਿਜਲੀ ਦੇ ਖੇਤਰ ਵਿੱਚ ਉਸਦੇ ਕੰਮਾਂ ਲਈ 1810 ਵਿੱਚ ਨੈਪੋਲੀਅਨ ਨੇ ਉਸਨੂੰ ਕਾਊਂਟ ਦੀ ਉਪਾਧੀ ਦਿੱਤੀ ਸੀ। ਉਸਨੇ ਸਨਮਾਨ ਵਿੱਚ ਕੋਮੋ ਵਿੱਚ ਇੱਕ ਅਜਾਇਬ ਘਰ ਵੀ ਬਣਵਾਇਆ ਗਿਆ ਸੀ ਜਿਸਦਾ ਨਾਮ ਵੋਲਟ ਦਾ ਮੰਦਿਰ ਹੈ। ਇਸ ਅਜਾਇਬ ਘਰ ਵਿੱਚ ਉਸਦੇ ਦੁਆਰਾ ਪ੍ਰਯੋਗਾਂ ਵਿੱਚ ਇਸਤੇਮਾਲ ਕੀਤੇ ਗਿਆ ਅਸਲ ਸਾਜ਼ੋ-ਸਮਾਨ ਵੀ ਰੱਖਿਆ ਗਿਆ ਹੈ। 1881 ਵਿੱਚ ਇੱਕ ਬਹੁਤ ਮਹੱਤਵਪੂਰਨ ਬਿਜਲਈ ਇਕਾਈ ਵੋਲਟ ਉਸਦੇ ਨਾਮ ਉੱਪਰ ਰੱਖੀ ਗਈ ਸੀ। ਵੋਲਟਾ ਦੇ ਨਾਮ ਉੱਪਰ ਹੋਰ ਵੀ ਬਹੁਤ ਸਾਰੀਆਂ ਕਾਢਾਂ ਦੇ ਨਾਮ ਰੱਖੇ ਗਏ ਹਨ ਜਿਸ ਵਿੱਚ ਚੇਵੀ ਵੋਲਟ, ਅਤੇ ਚੰਨ ਉੱਪਰ ਵੋਲਟਾ ਕਰੇਟਰ ਵੀ ਸ਼ਾਮਿਲ ਹਨ।

ਵੋਲਟਾ ਦਾ ਵਿਆਹ ਇੱਕ ਕਾਊਂਟ ਦੀ ਕੁੜੀ ਟੈਰੇਸਾ ਨਾਲ ਹੋਇਆ ਸੀ। ਉਹਨਾਂ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ। 1779 ਵਿੱਚ ਉਹ ਪਾਵੀਆ ਦੀ ਯੂਨੀਵਰਸਿਟੀ ਵਿੱਚ ਪ੍ਰਯੋਗੀ ਭੌਤਿਕ ਵਿਗਿਆਨ ਦਾ ਪ੍ਰੋਫ਼ੈਸਰ ਬਣ ਗਿਆ। ਉਸਨੇ ਇਹ ਨੌਕਰੀ 25 ਸਾਲਾਂ ਤੱਕ ਕੀਤੀ। ਵੋਲਟਾ ਦੀ ਮੌਤ 1827 ਵਿੱਚ ਹੋਈ ਸੀ ਅਤੇ ਉਸਨੂੰ ਕੋਮੋ ਸ਼ਹਿਰ ਵਿੱਚ ਦਫ਼ਨਾਇਆ ਗਿਆ ਸੀ। ਉਸਦੇ ਸਨਮਾਨ ਵਿੱਚ ਬਣਾਇਆ ਗਿਆ ਅਜਾਇਬ ਘਰ ਕੋਮੋ ਝੀਲ ਤੇ ਕੰਢੇ ਤੇ ਸਥਿਤ ਹੈ।

ਹਵਾਲੇ

ਸੋਧੋ
  1. 1.0 1.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named ArchiveBook