ਐਂਗੁਲਰ ਮੋਮੈਂਟਮ
ਭੌਤਿਕ ਵਿਗਿਆਨ ਵਿੱਚ, ਐਂਗੁਲਰ ਮੋਮੈਂਟਮ (ਕਦੇ ਕਦੇ ਪਰ ਬਹੁਤ ਘੱਟ ਵਾਰ, ਮੋਮੈਂਟਮ ਦਾ ਮੋਮੈਂਟ ਜਾਂ ਰੋਟੇਸ਼ਨਲ ਮੋਮੈਂਟਮ ਵੀ ਕਿਹਾ ਜਾਂਦਾ ਹੈ) ਲੀਨੀਅਰ (ਰੇਖਿਕ) ਮੋਮੈਂਟਮ ਦਾ ਰੋਟੇਸ਼ਨਲ (ਘੁੰਮਣ ਵਾਲਾ) ਐਨਾਲੌਗ (ਅਨੁਰੂਪ) ਹੈ। ਇਹ ਭੌਤਿਕ ਵਿਗਿਆਨ ਵਿੱਚ ਇੱਕ ਮਹੱਤਵਪੂਰਨ ਮਾਤਰਾ ਹੈ ਕਿਉਂਕਿ ਇਹ ਇੱਕ ਸੁਰੱਖਿਅਤ ਰੱਖੀ ਜਾਣ ਵਾਲੀ ਮਾਤਰਾ ਹੈ- ਯਾਨਿ ਕਿ ਕਿਸੇ ਸਿਸਟਮ ਦਾ ਐਂਗੁਲਰ ਮੋਮੈਂਟਮ ਉਦੋਂ ਤੱਕ ਸਥਿਰ ਰਹਿੰਦਾ ਹੈ ਜਦੋਂ ਤੱਕ ਕਿਸੇ ਬਾਹਰੀ ਟੌਰਕ ਦੁਆਰਾ ਇਸ ਉੱਤੇ ਕ੍ਰਿਆ ਨਹੀਂ ਕੀਤੀ ਜਾਂਦੀ।
ਐਂਗੁਲਰ ਮੋਮੈਂਟਮ ਪਦਾਰਥ ਦੀ ਰੋਟੇਸ਼ਨ ਜਾਂ ਚੱਕਰਾਕਾਰ ਗਤੀ ਨਾਲ ਸਬੰਧਤ ਹੁੰਦਾ ਹੈ। ਇਹ ਅਕਸਰ ਪਦਾਰਥ ਦੇ ਕਿਸੇ ਸਿਸਟਮ ਦੀ ਰੋਟੇਸ਼ਨ ਦੀ ਮਾਤਰਾ ਦੇ ਨਾਪ ਵਜੋਂ ਲਿਆ/ਸਮਝਿਆ ਜਾਂਦਾ ਹੈ, ਜਿਸ ਵਿੱਚ ਉਸ ਪਦਾਰਥ ਦਾ ਪੁੰਜ, ਚੱਕਰ, ਗਤੀਆਂ, ਅਤੇ ਸ਼ਕਲ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਐਂਗੁਲਰ ਮੋਮੈਂਟਮ ਦੀ ਸੁਰੱਖਿਅਤਾ ਬਹੁਤ ਸਾਰੇ ਦੇਖੇ ਗਏ ਘਟਨਾਕ੍ਰਮ ਸਮਝਾਉਂਦੀ ਹੈ। ਉਦਾਹਰਨ ਦੇ ਤੌਰ 'ਤੇ, ਕਿਸੇ ਘੁੰਮ ਰਹੇ ਫਿਗਰ ਸਕੇਟਰ ਦੀ ਚੱਕਰਾਕਾਰ ਸਪੀਡ ਵਿੱਚ ਓਸ ਵਕਤ ਵਾਧਾ ਹੋ ਜਾਣਾ ਜਦੋਂ ਸਕੇਟਰ ਦੀਆਂ ਬਾਹਾਂ ਸੁੰਗੇੜ ਲਈਆਂ ਜਾਂਦੀਆਂ ਹਨ, ਨਿਊਟ੍ਰੌਨ ਸਟਾਰਾਂ ਦਾ ਉੱਚ ਰੋਟੇਸ਼ਨਲ ਰੇਟ/ਦਰ, ਡਿੱਗ ਰਹੀ ਬਿੱਲੀ ਵਾਲੀ ਸਮੱਸਿਆ ਅਤੇ ਪ੍ਰੀਸੈਸ਼ਨ, ਸਭ ਨੂੰ ਐਂਗੁਲਰ ਮੋਮੈਂਟਮ ਸੁਰੱਖਿਅਤਾ ਦੀ ਭਾਸ਼ਾ ਵਿੱਚ ਸਮਝਾਇਆ ਜਾ ਸਕਦਾ ਹੈ। ਇਸਦੇ ਭੌਤਿਕ ਵਿਗਿਆਨ, ਇੰਜੀਨੀਅਰਿੰਗ ਅਤੇ ਰੋਜ਼ਾਨਾ ਜਿੰਦਗੀ ਵਿੱਚ ਅਨੇਕਾਂ ਉਪਯੋਗ ਹਨ, ਉਦਾਹਰਨ ਦੇ ਤੌਰ 'ਤੇ, ਜਾਇਰੋਕੰਪਾਸ, ਕੰਟਰੋਲ ਮੋਮੈਂਟ ਜਾਇਰੋਸਕੋਪ, ਇਨ੍ਰਸ਼ੀਅਲ ਗਾਈਡੈਂਸ ਸਿਸਟਮ, ਰੀਐਕਸ਼ਨ ਵੀਲ, ਟੌਪਸ, ਫਲਾਇੰਗ ਡਿਸਕਾਂ ਜਾਂ ਫ੍ਰਿਸਬੀਸ ਅਤੇ ਧਰਤੀ ਦੀ ਰੋਟੇਸ਼ਨ।