ਐਂਡਰਿਊ ਜੌਹਨਸਨ
ਐਂਡਰਿਊ ਜੌਹਨਸਨ (29 ਦਸੰਬਰ 1808-31 ਜੁਲਾਈ, 1875)ਅਮਰੀਕਾ ਦਾ 17ਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ 29 ਦਸੰਬਰ 1808 ਨੂੰ ਰੈਲੇ, ਉੱਤਰੀ ਕੈਰੋਲਿਨਾ ਵਿਖੇ ਹੋਇਆ। ਆਪ ਨੂੰ ਘਰ ਦੇ ਗੁਜ਼ਰ-ਬਸਰ ਵਿੱਚ ਯੋਗਦਾਨ ਪਾਉਣ ਯੋਗ ਕਰਨ ਲਈ ਉਸ ਨੂੰ ਦਰਜੀ ਕੋਲ ਕੰਮ ਸਿੱਖਿਆ।[1]
ਐਂਡਰਿਊ ਜੌਹਨਸਨ | |
---|---|
17ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 15 ਅਪਰੈਲ, 1865 – 4 ਮਾਰਚ, 1869 | |
ਉਪ ਰਾਸ਼ਟਰਪਤੀ | ਕੋਈ ਨਹੀਂ |
ਤੋਂ ਪਹਿਲਾਂ | ਅਬਰਾਹਮ ਲਿੰਕਨ |
ਤੋਂ ਬਾਅਦ | ਉਲੀਸੱਸ ਐਸ. ਗਰਾਂਟ |
16ਵਾਂ ਉਪ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਚ, 1865 – 15 ਅਪਰੈਲ, 1865 | |
ਰਾਸ਼ਟਰਪਤੀ | ਅਬਰਾਹਮ ਲਿੰਕਨ |
ਤੋਂ ਪਹਿਲਾਂ | ਹਨੀਬਲ ਹਮਲਿਨ |
ਤੋਂ ਬਾਅਦ | ਸਚੁਈਲਰ ਕੋਲਫੈਕਸ |
ਟੈਨੇਸੀ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ 4 ਮਾਰਚ, 1875 – 31 ਜੁਲਾਈ, 1875 | |
ਤੋਂ ਪਹਿਲਾਂ | ਵਿਲੀਅਮ ਗਣਾਵੇ ਬਰਾਉਨਲੋਅ |
ਤੋਂ ਬਾਅਦ | ਡੈਵਿਡ ਐਮ. ਕੀ |
ਦਫ਼ਤਰ ਵਿੱਚ 8 ਅਕਤੂਬਰ, 1857 – 4 ਮਾਰਚ, 1862 | |
ਤੋਂ ਪਹਿਲਾਂ | ਜੇਮਜ਼ ਸੀ। ਜੋਨੇਸ |
ਤੋਂ ਬਾਅਦ | ਡੈਵਿਡ ਪੈਟਰਸਨ |
ਟੈਨੇਸੀ ਦਾ ਗਵਰਨਰ | |
ਦਫ਼ਤਰ ਵਿੱਚ 12 ਮਾਰਚ, 1862 – 4 ਮਾਰਚ, 1865 | |
ਦੁਆਰਾ ਨਿਯੁਕਤੀ | ਅਬਰਾਹਮ ਲਿੰਕਨ |
ਤੋਂ ਪਹਿਲਾਂ | ਇਸਮ ਜੀ. ਹਰੀਸ ਟੈਰੇਸੀ ਦਾ ਗਵਰਨਰ |
ਤੋਂ ਬਾਅਦ | ਵਿਲੀਅਮ ਗਣਾਵੇ ਬਰਾਉਨਲੋਅ ਟੈਰੇਸੀ ਦਾ ਗਵਰਨਰ |
ਟੈਨੇਸੀ ਦਾ 15ਵਾਂ ਗਵਰਨਰ | |
ਦਫ਼ਤਰ ਵਿੱਚ 17 ਅਕਤੂਬਰ, 1853 – 3 ਨਵੰਬਰ, 1857 | |
ਤੋਂ ਪਹਿਲਾਂ | ਵਿਲੀਅਮ ਬੀ. ਚੈਪਬਿਲ |
ਤੋਂ ਬਾਅਦ | ਇਸਮ ਜੀ. ਹਰਿਸ |
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਟੈਨੇਸੀ ਦੇ ਪਹਿਲਾ ਜ਼ਿਲ੍ਹਾ ਟੈਨੇਸੀ ਜ਼ਿਲ੍ਹੇ ਤੋਂ) | |
ਦਫ਼ਤਰ ਵਿੱਚ 4 ਮਾਰਚ, 1843 – 3 ਮਾਰਚ, 1853 | |
ਤੋਂ ਪਹਿਲਾਂ | ਥੋਮਸ ਡਿਕਨਜ਼ ਅਰਨੋਲਡ |
ਤੋਂ ਬਾਅਦ | ਬਰੂਕਿਨ ਚੈੱਪਬਿਲ |
ਨਿੱਜੀ ਜਾਣਕਾਰੀ | |
ਜਨਮ | ਰੈਲੇ, ਉੱਤਰੀ ਕੈਰੋਲਿਨਾ | ਦਸੰਬਰ 29, 1808
ਮੌਤ | ਜੁਲਾਈ 31, 1875 ਟੈਨੇਸੀ | (ਉਮਰ 66)
ਕਬਰਿਸਤਾਨ | ਐਂਡਰਿਊ ਜੌਹਨਸਨ ਕੌਮੀ ਸਮਾਰਗ |
ਸਿਆਸੀ ਪਾਰਟੀ | ਡੈਮੋਕ੍ਰੈਟਿਕ ਪਾਰਟੀ (1829–64; 1868–75) ਕੌਮੀ ਯੂਨੀਅਨ ਪਾਰਟੀ (1864–68) |
ਜੀਵਨ ਸਾਥੀ |
ਇਲੀਜ਼ਾ ਮੈਕਾਰਲਡ ਜੌਹਨਸਨ
(ਵਿ. 1827) |
ਬੱਚੇ | 5 |
ਪੇਸ਼ਾ | ਦਰਜੀ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਸੰਯੁਕਤ ਰਾਜ ਅਮਰੀਕਾ |
ਬ੍ਰਾਂਚ/ਸੇਵਾ | ਸੰਯੁਕਤ ਰਾਜ ਫੌਜ ਯੂਨੀਅਨ ਆਰਮੀ |
ਸੇਵਾ ਦੇ ਸਾਲ | 1862–1865 |
ਰੈਂਕ | ਬ੍ਰਗੇਡੀਅਰ |
ਲੜਾਈਆਂ/ਜੰਗਾਂ | ਅਮਰੀਕੀ ਗ੍ਰਹਿ ਯੁੱਧ |
ਅਹੁਦੇ
ਸੋਧੋਆਪ ਨੇ 1862 ਵਿੱਚ ਟੈਨੇਸੀ ਦਾ ਫੌਜੀ ਗਵਰਨਰ, 1864 ਵਿੱਚ ਉਪ ਰਾਸ਼ਟਰਪਤੀ ਲਈ ਨਾਮਜ਼ਦਗੀ ਹੋਈ। ਆਪ ਨੇ ਰਾਸ਼ਟਰਪਤੀ ਦੇ ਅਹੁਦੇ 'ਤੇ ਪ੍ਰਾਚੀਨ ਨਮੂਨੇ ਦੇ ਡੈਮੋਕ੍ਰੇਟਿਕ ਪੱਖੀ ਰਾਜਾਂ ਦੇ ਅਧਿਕਾਰਾਂ ਦੀ ਹਮਾਇਤ ਕੀਤੀ। ਆਪ ਨੇ ਰਾਸ਼ਟਰਪਤੀ ਅਬਰਾਹਮ ਲਿੰਕਨ ਦੀ ਮੌਤ ਦੇ ਬਾਅਦ ਪੂਰਵ ਕੌਲਫੈਡਰੇਟ ਸਟੇਟਾਂ ਦੇ ਪੁਨਰ ਨਿਰਮਾਣ ਦਾ ਕੰਮ ਕੀਤਾ ਅਤੇ ਵਫਾਦਾਰੀ ਦੀ ਸਹੁੰ ਚੁੱਕਣ ਵਾਲੇ ਸਾਰੇ ਲੋਕਾਂ ਨੂੰ ਮੁਆਫ਼ ਕਰ ਦਿੱਤਾ। ਰੈਡੀਕਲਾਂ ਨੇ ਪੂਰਵ ਗੁਲਾਮਾਂ ਨਾਲ ਨਜਿੱਠਣ ਲਈ ਕਈ ਵਿਵਸਥਾਵਾਂ ਮਨਜ਼ੂਰ ਕੀਤੀਆਂ। ਜੌਹਨਸਨ ਨੇ ਇਸ ਨੂੰ ਵੀਟੋ ਕਰ ਦਿੱਤਾ। ਉਸ ਦੀ ਵੀਟੋ ਦੇ ਉਪਰ ਦੀ ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰਵਾਉਣ ਲਈ ਰੈਡੀਕਲਾਂ ਨੇ ਕਾਫੀ ਮੈਂਬਰਾਂ ਦੀ ਹਮਾਇਤ ਹਾਸਲ ਕਰ ਲਈ। ਇਹ ਪਹਿਲੀ ਵਾਰੀ ਸੀ ਜਦੋਂ ਕਿਸੇ ਮਹੱਤਵਰਪੂਰਨ ਬਿੱਲ ਬਾਰੇ ਕਾਂਗਰਸ ਨੇ ਰਾਸ਼ਟਰਪਤੀ ਦੇ ਉਪਰ ਦੀ ਹੋ ਕੇ ਕੰਮ ਕੀਤਾ ਸੀ। ਆਪ ਨੇ ਸਿਵਲ ਰਾਈਟਸ ਐਕਟ 1866 ਪਾਸ ਕੀਤਾ ਜਿਸ ਨੇ ਹਬਸ਼ੀਆਂ ਨੂੰ ਅਮਰੀਕਾ ਦੇ ਨਾਗਰਿਕ ਮੰਨ ਲਿਆ ਅਤੇ ਉਹਨਾਂ ਵਿਰੁੱਧ ਭੇਦ-ਭਾਵ ਵਰਤਣ ਦੀ ਮਨਾਹੀ ਕਰ ਦਿੱਤੀ। ਮਾਰਚ 1867 ਵਿੱਚ ਦੱਖਣੀ ਰਾਜਾਂ ਨੂੰ ਦੁਬਾਰਾ ਫੌਜੀ ਰਾਜ ਅਧੀਨ ਰੱਖਦੇ ਹੋਏ ਰੈਡੀਕਲਾਂ ਨੇ ਪੁਨਰ ਨਿਰਮਾਣ ਦੀ ਆਪਣੀ ਯੋਜਨਾ ਲਾਗੂ ਕਰ ਦਿੱਤੀ। ਆਪ ਵਿਰੁੱਧ 11 ਆਰਟੀਕਲਾਂ ਦਾ ਮਹਾਂਦੋਸ਼ ਵੋਟਾਂ ਰਾਹੀਂ ਪਾਸ ਕਰ ਦਿੱਤਾ। 1868 ਦੀ ਬਹਾਰ ਰੁੱਤੇ ਸੈਨੇਟ ਨੇ ਉਸ ਉੱਤੇ ਮੁਕੱਦਮਾ ਚਲਾਇਆ ਅਤੇ ਇੱਕ ਵੋਟ ਦੇ ਫਰਕ ਨਾਲ ਬਰੀ ਕਰ ਦਿੱਤਾ। ਟੈਨਿਸੀ ਨੇ 1875 ਵਿੱਚ ਜੌਹਨਸਨ ਨੂੰ ਸੈਨੇਟ ਲਈ ਚੁਣ ਲਿਆ ਅਤੇ ਕੁਝ ਮਹੀਨੇ ਬਾਅਦ 31 ਜੁਲਾਈ 1875 ਨੂੰ ਉਸ ਦੀ ਮੌਤ ਹੋ ਗਈ।
ਹਵਾਲੇ
ਸੋਧੋ- ↑ Robert A. Nowlan (2016). The American Presidents From Polk to Hayes: What They Did, What They Said & What Was Said About Them. Outskirts Press. p. 387. ISBN 9781478765721.