ਐਂਡਰੋਕਲੀਜ਼
ਐਂਡਰੋਕਲੀਜ਼ (ਯੂਨਾਨੀ: Ἀνδροκλῆς) ਜਾਂ ਐਂਡਰੋਕਲਸ ਐਂਡਰੋਕਲ ਇੱਕ ਆਮ ਲੋਕ-ਕਹਾਣੀ, ਜੋ ਆਰਨੇ-ਥਾਮਪਸਨ ਵਰਗੀਕਰਨ ਪ੍ਰਣਾਲੀ ਦੀ ਕਿਸਮ 156 ਵਿੱਚ ਸ਼ਾਮਲ ਹੈ, ਦੇ ਮੁੱਖ ਪਾਤਰ ਨੂੰ ਕੁਝ ਸ੍ਰੋਤਾਂ ਵਲੋਂ ਦਿੱਤਾ ਗਿਆ ਨਾਂ ਹੈ।[1] ਇਹ ਕਹਾਣੀ ਮੱਧਕਾਲ ਵਿੱਚ "ਅਯਾਲੀ ਅਤੇ ਸ਼ੇਰ" ਦੇ ਤੌਰ 'ਤੇ ਪ੍ਰਚਲਤ ਹੋਈ ਸੀ ਅਤੇ ਇਸਦੇ ਬਾਅਦ ਈਸਪ ਦੀਆਂ ਕਹਾਣੀਆਂ ਵਿੱਚ ਗਿਣੀ ਜਾਣ ਲੱਗ ਪਈ ਅਤੇ ਪੇਰੀ ਇੰਡੈਕਸ ਵਿੱਚ ਇਸਨੂੰ 563 ਨੰਬਰ ਨਾਲ ਦਿੱਤਾ ਗਿਆ ਹੈ ਅਤੇ ਇਸਦੀ ਤੁਲਨਾ, ਇਸਦੇ ਆਮ ਰੁਝਾਨ ਅਤੇ ਰਹਿਮ ਦੀ ਪਰਸਪਰ ਪ੍ਰਕਿਰਤੀ ਦੀ ਨੈਤਿਕ ਸਿੱਖਿਆ ਦੋਨਾਂ ਪੱਖਾਂ ਤੋਂ ਈਸਪ ਦੀ ਸ਼ੇਰ ਅਤੇ ਚੂਹਾ ਨਾਲ ਕੀਤੀ ਜਾ ਸਕਦੀ ਹੈ।
ਕਲਾਸੀਕਲ ਕਹਾਣੀ
ਸੋਧੋਐਪੀਸੋਡ ਦਾ ਸਭ ਤੋਂ ਪੁਰਾਣਾ ਬਿਰਤਾਂਤ ਔਉਲਸ ਗੈਲੀਅਸ ਦੀ ਦੂਜੀ ਸਦੀ ਦੀ ਐਟਿਕ ਨਾਈਟਸ ਵਿੱਚ ਮਿਲਦਾ ਹੈ।[2] ਲੇਖਕ ਨੇ ਏਪੀਓਨ ਦੁਆਰਾ ਉਸਦੀ ਗੁੰਮ ਹੋਈ ਰਚਨਾ ਏਜਿਪਟੀਆਕੋਰਮ (ਮਿਸਰ ਦੇ ਅਜੂਬੇ) ਵਿੱਚੋਂ ਇੱਕ ਕਹਾਣੀ ਦੱਸੀ ਹੈ, ਜਿਸ ਦੀਆਂ ਘਟਨਾਵਾਂ ਨੇ ਏਪੀਓਨ ਨੇ ਰੋਮ ਵਿੱਚ ਨਿੱਜੀ ਤੌਰ 'ਤੇ ਅੱਖੀਂ ਦੇਖਣ ਦਾ ਦਾਅਵਾ ਕੀਤਾ। ਇਸ ਸੰਸਕਰਣ ਵਿੱਚ, ਐਂਡਰੋਕਲੀਜ਼ ਨੂੰ ਲਾਤੀਨੀ ਨਾਮ ਐਂਡਰੋਕਲਸ ਕਿਹਾ ਗਿਆ ਹੈ, ਜੋ ਅਫ਼ਰੀਕਾ ਦੇ ਇੱਕ ਹਿੱਸੇ ਦਾ ਪ੍ਰਬੰਧਨ ਕਰਨ ਵਾਲੇ ਇੱਕ ਸਾਬਕਾ ਰੋਮਨ ਰਜਵਾੜੇ ਦਾ ਭਗੌੜਾ ਨੌਕਰ ਹੁੰਦਾ ਹੈ। ਉਹ ਇੱਕ ਗੁਫਾ ਵਿੱਚ ਪਨਾਹ ਲੈਂਦਾ ਹੈ, ਜੋ ਇੱਕ ਜ਼ਖ਼ਮੀ ਸ਼ੇਰ ਦੀ ਹੁੰਦੀ ਹੈ, ਜਿਸ ਦੇ ਪੰਜੇ ਵਿੱਚੋਂ ਵੱਡਾ ਕੰਡਾ ਖੁਭਿਆ ਹੁੰਦਾ ਹੈ। ਐਂਡਰੋਕਲਸ ਸ਼ੁਰੂ ਵਿੱਚ ਵੱਡੇ ਸ਼ੇਰ ਤੋਂ ਡਰਦਾ ਹੈ, ਪਰ ਉਹ ਭਗੌੜਾ ਹੋਣ ਵੇਲ਼ੇ ਤੋਂ ਹੀ ਜਾਣਦਾ ਸੀ ਕਿ ਮੌਤ ਉਸ ਦੇ ਇਰਦ ਗਿਰਦ ਮੰਡਰਾ ਰਹੀ ਹੈ, ਕਿ ਰਜਵਾੜੇ ਨੇ ਐਂਡਰੋਕਲਸ ਦੇ ਭੱਜਣ 'ਤੇ ਗੁੱਸੇ ਵਿੱਚ ਆ ਕੇ ਉਸ ਨੂੰ ਲੱਭਣ ਅਤੇ ਵਾਪਸ ਲਿਆਉਣ ਲਈ ਆਦਮੀ ਭੇਜ ਦਿੱਤੇ ਹੋਣਗੇ। ਉਹ ਜਲਦ ਹੀ ਆਪਣੇ ਡਰ ਤੇ ਕਾਬੂ ਪਾ ਕੇ ਸ਼ੇਰ ਦਾ ਕੰਡਾ ਕਢਣ ਦਾ ਫ਼ੈਸਲਾ ਕਰ ਲੈਂਦਾ ਹੈ।
ਬਹੁਤ ਮਿਹਨਤ ਨਾਲ, ਐਂਡਰੋਕਲਸ ਨੇ ਜਾਨਵਰ ਦੇ ਪੈਰ ਵਿੱਚੋਂ ਕੰਡਾ ਕੱਢ ਦਿੰਦਾ ਹੈ ਅਤੇ ਫਿਰ ਪੀਕ ਭਰੇ ਅਤੇ ਸੁੱਜੇ ਹੋਏ ਜ਼ਖ਼ਮ ਨੂੰ ਸਾਫ਼ ਕਰਦਾ ਹੈ ਅਤੇ ਸ਼ੇਰ ਦੇ ਪੈਰ 'ਤੇ ਪੱਟੀਆਂ ਕਰਦਾ ਹੈ। ਐਂਡਰੋਕਲਸ ਦੀ ਮਿਹਨਤ ਦੇ ਨਤੀਜੇ ਵਜੋਂ, ਕੁਝ ਸਮੇਂ ਬਾਅਦ, ਸ਼ੇਰ ਰਾਜੀ ਹੋ ਜਾਂਦਾ ਹੈ ਅਤੇ ਐਂਡਰੋਕਲਸ ਦਾ ਦੋਸਤ ਬਣ ਜਾਂਦਾ ਹੈ। ਸ਼ੇਰ, ਐਂਡਰੋਕਲਸ ਲਈ ਪਾਲਤੂ ਕੁੱਤੇ ਵਾਂਗ ਆਪਣੀ ਪੂਛ ਹਿਲਾਉਂਦਾ ਹੈ, ਅਤੇ ਆਪਣੇ ਸ਼ਿਕਾਰ ਦਾ ਮਾਸ ਵੀ ਐਂਡਰੋਕਲਸ ਲਈ ਗੁਫਾ ਵਿੱਚ ਲਿਆਉਂਦਾ ਹੈ।
ਐਂਡਰੋਕਲਸ ਆਖਰਕਾਰ ਸ਼ੇਰ ਦੀ ਗੁਫਾ ਵਿੱਚੋਂ ਚਲਾ ਜਾਂਦਾ ਹੈ। ਇਸ ਘਟਨਾ ਨੂੰ ਵਾਪਰੇ ਕਈ ਸਾਲ ਬੀਤ ਗਏ। ਪਰ ਆਖ਼ਿਰ ਇੱਕ ਦਿਨ ਐਂਡਰੋਕਲਸ ਨੂੰ ਰਜਵਾੜੇ ਦੇ ਆਦਮੀਆਂ ਨੇ ਫੜ ਲਿਆ ਗਿਆ ਅਤੇ ਰੋਮ ਵਾਪਸ ਲਿਆਂਦਾ ਗਿਆ ਅਤੇ ਉਸਨੂੰ ਇੱਕ ਭਗੌੜੇ ਗੁਲਾਮ ਵਜੋਂ ਕੈਦ ਕਰ ਦਿੱਤਾ ਜਾਂਦਾ ਹੈ, ਅਤੇ ਅੰਤ ਉਸਨੂੰ ਭੁੱਖੇ ਜੰਗਲੀ ਸ਼ੇਰਾਂ ਦੇ ਅੱਗੇ ਸੁੱਟ ਕੇ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ। ਇਹ ਤੈਅ ਹੁੰਦਾ ਹੈ ਕਿ ਇੱਕ ਦਿਨ ਐਂਡਰੋਕਲਸ ਨੂੰ ਰੋਮ ਦੇ ਮਹਾਨ ਅਖਾੜੇ ਵਿੱਚ ਸਮਰਾਟ ਅਤੇ ਭੱਦਰ ਲੋਕਾਂ ਦੀ ਮੌਜੂਦਗੀ ਵਿੱਚ ਭੁੱਖੇ ਸ਼ੇਰਾਂ ਦੇ ਨਿਗਲਣ ਲਈ ਸੁੱਟ ਦਿੱਤਾ ਜਾਂਦਾ ਹੈ। ਅਚਾਨਕ ਸ਼ੇਰਾਂ ਵਿੱਚੋਂ ਇੱਕ ਐਂਡਰੋਕਲਸ ਦੇ ਕੋਲ਼ ਆਉਂਦਾ ਹੈ ਅਤੇ ਉਸ ਨਾਲ਼ ਲਾਡ ਕਰਨ ਲੱਗਦਾ ਹੈ। ਉਹ ਦੂਜੇ ਸ਼ੇਰਾਂ ਨੂੰ ਉਸ ਦੇ ਨੇੜੇ ਆਉਣ ਤੋਂ ਰੋਕਦਾ ਹੈ। ਇਸ ਤਰ੍ਹਾਂ, ਇਹ ਪਤਾ ਚਲਦਾ ਹੈ ਕਿ ਜਿਸ ਸ਼ੇਰ ਨੇ ਐਂਡਰੋਕਲਸ ਦਾ ਬਚਾਓ ਕੀਤਾ, ਉਹ ਉਹੀ ਸ਼ੇਰ ਹੈ ਜਿਸਦਾ ਕਈ ਸਾਲ ਪਹਿਲਾਂ ਐਂਡਰੋਕਲਸ ਨੇ ਕੰਡਾ ਕਢਿਆ ਅਤੇ ਜ਼ਖ਼ਮ ਨੂੰ ਰਾਜੀ ਕੀਤਾ ਸੀ। ਅਤੇ ਇਹੀ ਕਾਰਨ ਸੀ ਕਿ ਉਸ ਸ਼ੇਰ ਨੇ ਆਪਣਾ ਪਿਆਰ ਦਿਖਾਇਆ ਸੀ।
ਇਸ ਦ੍ਰਿਸ਼ ਨੂੰ ਵੇਖ ਕੇ ਅਤੇ ਮਾਮਲੇ ਦੀ ਸੱਚਾਈ ਨੂੰ ਜਾਣਦਿਆਂ, ਬਾਦਸ਼ਾਹ ਨੇ ਗੁਲਾਮ ਐਂਡਰੋਕਲਸ ਨੂੰ ਬਰੀ ਕਰ ਦਿੱਤਾ। ਇਸ ਤੋਂ ਇਲਾਵਾ, ਸ਼ੇਰ ਅਤੇ ਐਂਡਰੋਕਲਸ ਦੇ ਵਿਚਕਾਰ ਬਣੀ ਦੋਸਤੀ ਦੀ ਅਜੀਬ ਸ਼ਕਤੀ ਨੂੰ ਦੇਖ ਕੇ ਸਮਰਾਟ ਨੇ ਉਹ ਸ਼ੇਰ ਐਂਡਰੋਕਲਸ ਨੂੰ ਦੇਣ ਦਾ ਫ਼ੈਸਲਾ ਕੀਤਾ।
ਹਵਾਲੇ
ਸੋਧੋ- ↑ Ashliman, D.L. "Androcles and the Lion and other folktales of Aarne-Thompson-Uther type 156". Pitt.edu.
- ↑ Aulus Gellius, Noctes Atticae, Book V. xiv