ਐਂਡੀ ਵਾਰਹੋਲ (/ˈw[unsupported input]hɒl/;[1] (6 ਅਗਸਤ 1928 – 22 ਫਰਵਰੀ 1987) ਇੱਕ ਅਮਰੀਕੀ ਕਲਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਸੀ ਜੋ ਕਿ ਦਰਸ਼ਨੀ ਕਲਾ ਅੰਦੋਲਨ ਜਿਸਨੂੰ ਪੌਪ ਆਰਟ ਕਿਹਾ ਜਾਂਦਾ ਹੈ, ਦੀ ਇੱਕ ਪ੍ਰਮੁੱਖ ਹਸਤੀ ਸੀ। ਉਸਦੇ ਕੰਮ ਕਲਾਤਮਿਕ ਪੇਸ਼ਕਾਰੀ, ਵਿਗਿਆਪਨ ਅਤੇ ਸੈਲੀਬ੍ਰਿਟੀ ਕਲਚਰ ਜੋ ਕਿ 1960 ਦੇ ਦਹਾਕੇ ਵਿੱਚ ਮਸ਼ਹੂਰ ਹੋਇਆ ਸੀ, ਨੂੰ ਉਜਾਗਰ ਕਰਦੇ ਹਨ। ਇਸਤੋਂ ਇਲਾਵਾ ਉਸਦੇ ਕੰਮਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਸੰਚਾਰ ਸਾਧਨ ਜਿਸ ਵਿੱਚ ਚਿੱਤਰਕਾਰੀ, ਸਿਲਕਸਕਰੀਨਿੰਗ, ਫੋਟੋਗ੍ਰਾਫੀ, ਫਿਲਮ ਅਤੇ ਬੁੱਤ-ਤਰਾਸ਼ੀ ਸ਼ਾਮਿਲ ਹਨ। ਉਸਦੇ ਮੁੱਖ ਕੰਮਾਂ ਵਿੱਚ ਸਿਲਕਸਕਰੀਨਿੰਗ ਪੇਟਿੰਗਾਂ ਜਿਵੇਂ ਕਿ ਕੈਂਪਬਲ ਸੂਪ ਕੈਨਜ਼ (1962) ਅਤੇ ਮੇਰੀਲਿਨ ਡਿਪਟਿਸ਼ (1962), ਇੱਕ ਪ੍ਰਯੋਗ ਫਿਲਮ ਚੈਲਸੀ ਗਰਲਜ਼ (1962) ਅਤੇ ਮਲਟੀਮੀਡੀਆ ਕੰਮ ਜਿਨ੍ਹਾਂ ਨੂੰ ਐਕਸਪਲੋਡਿੰਗ ਪਲਾਸਟਿਕ ਇਨਐਵੀਟੇਬਲ (1966-67) ਆਦਿ ਸ਼ਾਮਿਲ ਹਨ।

ਐਂਡੀ ਵਾਰਹੋਲ
Andy Warhol by Jack Mitchell.jpg
ਜੈਕ ਮਿਛੈਲ ਦੁਆਰਾ 1973 ਵਿੱਚ ਖਿੱਚੀ ਤਸਵੀਰ
ਜਨਮਐਂਡਰਿਊ ਵਾਰਹੋਲਾ
(1928-08-06)ਅਗਸਤ 6, 1928
ਪਿਟਸਬਰਗ, ਪੈਨਸਿਲਵੇਨੀਆ, ਸੰਯੁਕਤ ਰਾਜ
ਮੌਤਫਰਵਰੀ 22, 1987(1987-02-22) (ਉਮਰ 58)
ਨਿਊ ਯਾਰਕ ਸ਼ਹਿਰ, ਨਿਊ ਯਾਰਕ, ਸੰਯੁਕਤ ਰਾਜ
ਰਾਸ਼ਟਰੀਅਤਾਅਮਰੀਕੀ
ਸਿੱਖਿਆਕਾਰਨੇਜੀ ਇੰਸਟੀਚਿੳਟ ਆਫ ਟੇਕੇਨੋਲਿਜੀ (ਕਾਰਨੇਜੀ ਮੈਲੋਨ ਯੂਨਵਰਸਿਟੀ)
ਪ੍ਰਸਿੱਧੀ ਛਾਪਦਸਤੀ, ਚਿੱਤਰਕਾਰੀ, ਸਿਨੇਮਾ, ਫੋਟੋਗਰਾਫੀ
ਚੈਲਸੀ ਗਰਲਜ਼ (1966 ਫਿਲਮ)
ਐਕਸਪਲੋਡਿੰਗ ਪਲਾਸਟਿਕ ਇਨਐਵੀਟੇਬਲ (1966 ਇਵੈਂਟ)
ਕੈਂਪਬੈਲਜ਼ ਸੂਪ ਕੈਨਜ਼ (1962 ਚਿੱਤਰ)
ਲਹਿਰਪੌਪ ਆਰਟ

ਪਿੱਟਸਬਰਗ ਵਿੱਚ ਜੰਮੇ ਅਤੇ ਵੱਡੇ ਹੋਏ ਵਾਰਹੋਲ ਨੇ ਵਪਾਰਕ ਕਲਾ ਵਿੱਚ ਆਪਣਾ ਕੈਰੀਅਰ ਚੁਣਿਆ। 1950 ਦੇ ਦਹਾਕੇ ਦੇ ਅਖੀਰ ਵਿੱਚ ਉਸਨੇ ਆਪਣੇ ਕੰਮ ਨੂੰ ਵੱਖ-ਵੱਖ ਆਰਟ ਗੈਲਰੀਆਂ ਵਿੱਚ ਦਿਖਾਉਣ ਤੋਂ ਪਿੱਛੋਂ ਉਸਨੂੰ ਇੱਕ ਪ੍ਰਭਾਵਸ਼ਾਲੀ ਅਤੇ ਵਿਵਾਦਪੂਰਨ ਕਲਾਕਾਰ ਦੇ ਤੌਰ ਤੇ ਕਾਫੀ ਪਛਾਣ ਮਿਲੀ। ਉਸਦਾ ਨਿਊਯਾਰਕ ਦਾ ਸਟੂਡੀਓ, ਦ ਫੈਕਟਰੀ ਇੱਕ ਮਸ਼ਹੂਰ ਜਗ੍ਹਾ ਬਣ ਗਿਆ ਜਿਸ ਵਿੱਚ ਵੱਖੋ-ਵੱਖ ਤਰ੍ਹਾਂ ਦੇ ਬੁੱਧੀਜੀਵੀ, ਨਾਟਕਕਾਰ, ਬੋਹੀਮੀਆਈ ਲੋਕ, ਹਾੱਲੀਵੁੱਡ ਸ਼ਖਸ਼ੀਅਤਾਂ ਅਤੇ ਅਮੀਰ ਲੋਕ ਇਕੱਠੇ ਹੁੰਦੇ ਸਨ।[2][3][4] ਉਸਨੇ ਸ਼ਖਸ਼ੀਅਤਾਂ ਦੇ ਇੱਕ ਸੰਗ੍ਰਹਿ ਨੂੰ ਪ੍ਰਮੋਟ ਵੀ ਕੀਤਾ ਜਿਸਨੂੰ ਵਾਰਹੋਲ ਸੂਪਰਸਟਾਰਜ਼ ਕਹਿੰਦੇ ਹਨ। ਇਸਤੋਂ ਇਲਾਵਾ ਵਿਆਪਕ ਤੌਰ ਤੇ ਵਰਤੀ ਜਾਂਦੀ ਸਮੀਕਰਨ 15 ਮਿਨਟਜ਼ ਔਫ਼ ਫ਼ੇਮ ਨੂੰ ਪ੍ਰੇਰਿਤ ਕਰਨ ਦਾ ਸਿਹਰਾ ਵੀ ਉਸਨੂੰ ਜਾਂਦਾ ਹੈ। 1960 ਦੇ ਦਹਾਕੇ ਦੇ ਅਖੀਰ ਵਿੱਚ ਉਸਨੇ ਪ੍ਰੋਯਗਾਤਮਕ ਰੌਕ ਬੈਂਡ ਦ ਵੈਲਵਟ ਅੰਡਰਗ੍ਰਾਊਂਡ ਦਾ ਨਿਰਮਾਣ ਕੀਤਾ ਅਤੇ ਇਸਤੋਂ ਇਲਾਵਾ ਉਸਨੇ ਬੇਝਿਜਕ ਇੱਕ ਗੇਅ ਦੇ ਤੌਰ ਤੇ ਆਪਣੀ ਜ਼ਿੰਦਗੀ ਬਤੀਤ ਕੀਤੀ। ਉਸਦੇ ਗਾਲਬਲੈਡਰ ਦੀ ਸਰਜਰੀ ਹੋਣ ਤੋਂ ਪਿੱਛੋਂ ਉਸਦੀ ਮੌਤ ਕਾਰਡੀਏਕ ਅਰਾਇਥਮੀਆ ਦੇ ਕਾਰਨ 58 ਸਾਲਾਂ ਦੀ ਉਮਰ ਵਿੱਚ ਫਰਵਰੀ 1987 ਨੂੰ ਹੋਈ।

ਵਾਰਹੋਲ ਬਹੁਤ ਸਾਰੀਆਂ ਕਲਾ ਨੁਮਾਇਸ਼ਾਂ, ਕਿਤਾਬਾਂ ਅਤੇ ਡਾਕੂਮੈਂਟਰੀ ਫਿਲਮਾਂ ਲਈ ਜਾਣਿਆ ਜਾਂਦਾ ਹੈ। ਉਸਦੇ ਜੱਦੀ ਸ਼ਹਿਰ ਪਿੱਟਸਬਰਗ ਵਿਚਲਾ ਦ ਐਂਡੀ ਵਾਰਹੋਲ ਮਿਊਜ਼ੀਅਮ ਵਿੱਚ ਉਸਦੀ ਕਲਾਕ੍ਰਿਤੀਆਂ ਨੂੰ ਰੱਖਿਆ ਗਿਆ ਹੈ, ਜਿਹੜਾ ਕਿ ਸੰਯੁਕਤ ਰਾਜ ਵਿਚਲਾ ਕਿਸੇ ਇੱਕ ਵਿਅਕਤੀ ਨੂੰ ਸਮਰਪਿਤ ਕੀਤਾ ਗਿਆ ਸਭ ਤੋਂ ਵੱਡਾ ਅਜਾਇਬਘਰ ਹੈ। ਉਸਦੀਆਂ ਕਈ ਕਿਰਤਾਂ ਬਹੁਤ ਜ਼ਿਆਦਾ ਮਹਿੰਗੀਆਂ ਹਨ। ਉਸਦੇ ਕੰਮਾਂ ਵਿੱਚ ਵੇਚੀਆਂ ਜਾ ਚੁੱਕੀਆਂ ਸਭ ਤੋਂ ਮਹਿੰਗੀਆਂ ਪੇਟਿੰਗਾਂ ਵੀ ਸ਼ਾਮਿਲ ਹਨ।[5]


ਹਵਾਲੇਸੋਧੋ