ਹਰਵਿੰਦਰ ਸਿੰਘ ਫੂਲਕਾ, ਆਮ ਤੌਰ 'ਤੇ ਐਚ ਐਸ ਫੂਲਕਾ, ਦਿੱਲੀ ਹਾਈ ਕੋਰਟ ਦਾ ਸੀਨੀਅਰ ਐਡਵੋਕੇਟ, ਸਿਆਸਤਦਾਨ, ਮਨੁੱਖੀ ਅਧਿਕਾਰ ਕਾਰਕੁਨ, ਅਤੇ ਲੇਖਕ ਹੈ।

ਹਰਵਿੰਦਰ ਸਿੰਘ ਫੂਲਕਾ
ਐਚ ਐਸ ਫੂਲਕਾ
ਜਨਮ
ਸਿੱਖਿਆਐਲ ਐਲ ਬੀ
ਪੇਸ਼ਾਦਿੱਲੀ ਹਾਈ ਕੋਰਟ ਦਾ ਸੀਨੀਅਰ ਐਡਵੋਕੇਟ
ਲਈ ਪ੍ਰਸਿੱਧਨਵਬੰਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਪੈਰਵੀ ਕਰਨ ਵਾਲੇ ਨਾਮਵਰ ਵਕੀਲ[1]
ਜੀਵਨ ਸਾਥੀਮਨਿੰਦਰ ਕੌਰ

ਜੀਵਨੀ ਸੋਧੋ

ਹਰਵਿੰਦਰ ਸਿੰਘ ਫੂਲਕਾ ਦਾ ਜਨ‍ਮ ਪੰਜਾਬ ਦੇ ਬਰਨਾਲਾ ਜਿਲ੍ਹਾ ਦੇ ਕਸਬਾ ਭਦੌੜ ਵਿੱਚ ਹੋਇਆ ਸੀ। ਆਪਣੀ ਸ‍ਨਾਤਕ ਦੀ ਡਿਗਰੀ ਉਸ ਨੇ ਚੰਡੀਗੜ ਤੋਂ ਪ੍ਰਾਪ‍ਤ ਕੀਤੀ ਜਦੋਂ ਕਿ ਐਲ ਐਲ ਬੀ ਲੁਧਿਆਣਾ ਤੋਂ ਕੀਤੀ।

ਆਪਣੀ ਸਿੱਖਿਆ ਪ੍ਰਾਪ‍ਤ ਕਰਨ ਦੇ ਬਾਅਦ ਫੂਲਕਾ ਨੇ ਦਿੱਲੀ ਵਿੱਚ ਵਕਾਲਤ ਅਰੰਭ ਕਰ ਦਿੱਤੀ। ਉਹ ਪਿਛਲੇ 30 ਸਾਲਾਂ ਤੋਂ 1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਆਰੋਪੀਆਂ ਦੇ ਖਿਲਾਫ ਮੁਕੱਦਮੇ ਲੜ ਰਿਹਾ ਹੈ।

ਜਨਵਰੀ 2014 ਵਿੱਚ ਫੂਲਕਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਅਤੇ 2014 ਲੋਕ ਸਭਾ ਚੋਣ ਵਿੱਚ ਉਹ ਆਮ ਆਦਮੀ ਪਾਰਟੀ ਦੇ ਉਂ‍ਮੀਦਵਾਰ ਵਜੋਂ ਲੁਧਿਆਣਾ ਤੋਂ ਚੋਣ ਲੜ ਰਿਹਾ ਹੈ।

ਹਵਾਲੇ ਸੋਧੋ