ਐਨ, ਗ੍ਰੇਟ ਬ੍ਰਿਟੇਨ ਦੀ ਰਾਣੀ
ਐਨ (6 ਫਰਵਰੀ 1665 – 1 ਅਗਸਤ 1714)[lower-alpha 1] ਇੰਗਲੈਂਡ, ਸਕਾਟਲੈਂਡ ਅਤੇ ਆਇਰਲੈਂਡ ਦੀ 8 ਮਾਰਚ 1702 ਤੋਂ 1 ਮਈ 1707 ਤੱਕ ਰਾਣੀ ਸੀ। 1 ਮਈ 1707 ਨੂੰ ਯੂਨੀਅਨ ਦੇ ਐਕਟਾਂ ਦੇ ਤਹਿਤ ਉਸ ਦੇ ਦੋ ਰਾਜ, ਇੰਗਲੈੰਡ ਅਤੇ ਸਕੌਟਲੈਂਡ, ਗ੍ਰੇਟ ਬ੍ਰਿਟੇਨ ਦੇ ਰੂਪ ਵਿੱਚ ਇੱਕ ਪ੍ਰਭੂਤ ਰਾਜ ਦੇ ਤੌਰ 'ਤੇ ਸੰਯੁਕਤ ਰਾਜ ਦੇ ਰੂਪ ਵਿੱਚ ਇੱਕ ਹੋ ਗਏ। ਉਸ ਨੇ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਰਾਣੀ ਦੇ ਤੌਰ 'ਤੇ ਆਪਣੀ ਮੌਤ ਤੱਕ ਹਕੂਮਤ ਕਰਦੀ ਰਹੀ।
ਐਨ | |
---|---|
ਇੰਗਲੈਂਡ, ਸਕਾਟਲੈੰਡ ਅਤੇ ਆਇਰਲੈਂਡ ਦੀ ਰਾਣੀ (more...) | |
ਸ਼ਾਸਨ ਕਾਲ | 8 March 1702 – 1 May 1707 |
ਬ੍ਰਿਟੇਨ | 23 ਅਪ੍ਰੈਲ 1702 |
ਪੂਰਵ-ਅਧਿਕਾਰੀ | William III & II |
Queen of Great Britain and Ireland (more...) | |
ਸ਼ਾਸਨ ਕਾਲ | 1 May 1707 – 1 August 1714 |
ਵਾਰਸ | George I |
ਜਨਮ | St James's Palace, Westminster, England | 6 ਫਰਵਰੀ 1665
ਮੌਤ | 1 ਅਗਸਤ 1714 Kensington Palace, Middlesex, England, Great Britain | (ਉਮਰ 49)
ਦਫ਼ਨ | 24 August 1714 |
ਜੀਵਨ-ਸਾਥੀ | |
ਔਲਾਦ more... | Prince William, Duke of Gloucester |
ਘਰਾਣਾ | Stuart |
ਪਿਤਾ | James II & VII |
ਮਾਤਾ | Anne Hyde |
ਧਰਮ | Anglican |
ਦਸਤਖਤ |
ਐਨ ਦਾ ਜਬ੍ਮ ਆਪਣੇ ਚਾਚਾ ਚਾਰਲਸ II ਦੀ ਹਕੂਮਤ ਦੌਰਾਨ ਹੋਇਆ ਸੀ, ਜਿਸਦੇ ਕੋਈ ਵੀ ਜਾਇਜ਼ ਬੱਚੇ ਨਹੀਂ ਸਨ। ਇਸ ਲਈ ਐਨ ਦਾ ਪਿਤਾ ਜੇਮਜ ਉਸਦਾ ਵਾਰਿਸ ਬਣਦਾ ਸੀ1 ਉਸਦਾ ਸ਼ੱਕੀ ਰੋਮਨ ਕੈਥੋਲਿਕ ਹੋਣਾ ਇੰਗਲੈਂਡ ਵਿੱਚ ਪਸੰਦ ਨਹੀਂ ਸੀ ਕੀਤਾ ਜਾਂਦਾ। ਅਤੇ ਚਾਰਲਸ ਦੇ ਨਿਰਦੇਸ਼ ਤੇ ਐਨ ਅਤੇ ਉਸ ਦੀ ਵੱਡੀ ਭੈਣ, ਮੈਰੀ ਨੂੰ ਐਂਗਲੀਕਨਾਂ ਦੇ ਤੌਰ 'ਤੇ ਪਾਲਿਆ ਪੋਸਿਆ ਗਿਆ ਸੀ। ਜੇਮਜ ਨੇ ਚਾਰਲਸ ਦੀ ਥਾਂ ਗੱਦੀ ਸੰਭਾਲੀ ਉਸਦੇ ਤਿੰਨ ਸਾਲ ਬਾਅਦ ਉਸ ਨੂੰ 1688 ਦੇ ਗਲੋਰੀਅਸ ਰੈਵੋਲਿਊਸ਼ਨ ਨੇ ਗੱਦੀ ਤੋਂ ਹ2 ਟਾ ਦਿੱਤਾ। ਐਨ ਦੀ ਭੈਣ ਅਤੇ ਡੱਚ ਪ੍ਰੋਟੈਸਟੈਂਟ ਭਣੋਈਆ ਅਤੇ ਚਚੇਰੇ ਭਰਾ ਔਰੇਂਜ ਦੇ ਵਿਲੀਅਮ III ਦਾ ਸਾਂਝਾ ਰਾਜਭਾਗ ਬਣ ਗਿਆ। ਭਾਵੇਂ ਬਿਨਾਂ ਦੀ ਬੜੀ ਨੇੜਤਾ ਸੀ ਪਰ ਮੈਰੀ ਦੀ ਗੱਦੀ ਨਸ਼ੀਨੀ ਦੇ ਥੋੜੀ ਦੇਰ ਬਾਅਦ ਉਹਨਾਂ ਦੇ ਐਨ ਦੇ ਵਿੱਤ, ਸਥਿਤੀ ਅਤੇ ਪਸੰਦ ਵਿਅਕਤੀਆਂ ਦੇ ਮਤਭੇਦ ਪੈਦਾ ਹੋ ਗਏ। ਵਿਲੀਅਮ ਅਤੇ ਮੈਰੀ ਦੇ ਕੋਈ ਬੱਚਾ ਨਹੀਂ ਸੀ। 1694 ਵਿੱਚ ਮੈਰੀ ਦੀ ਮੌਤ ਦੇ ਬਾਅਦ ਵਿਲੀਅਮ ਨੇ 1702 ਵਿੱਚ ਆਪਣੀ ਮੌਤ ਤੱਕ ਇਕੱਲੇ ਨੇ ਰਾਜ ਕੀਤਾ। ਐਨ ਉਸ ਦੀ ਵਾਰਸ ਬਣੀ।
ਆਪਣੇ ਰਾਜ ਦੇ ਦੌਰਾਨ ਐਨ ਨੇ ਮਾਡਰੇਟ ਟੋਰੀ ਸਿਆਸਤਦਾਨਾਂ ਦਾ ਪੱਖ ਪੂਰਿਆ ਜੋ ਕਿ ਹੋਰਨਾਂ ਵ੍ਹਿੱਗ ਵਿਰੋਧੀਆਂ ਨਾਲੋਂ ਉਸਦੇ ਐਂਗਲੀਕਨ ਧਾਰਮਿਕ ਵਿਚਾਰਾਂ ਦੇ ਵੱਧ ਨੇੜੇ ਲੱਗਦੇ ਸਨ। ਸਪੇਨੀ ਉਤਰਾਧਿਕਾਰਤਾ ਦੀ ਲੜਾਈ ਦੌਰਾਨ ਵ੍ਹਿੱਗ ਹੋਰ ਤਾਕਤਵਰ ਹੋ ਗਏ, ਪਰ 1710 ਵਿੱਚ ਐਨ ਨੇ ਉਹਨਾਂ ਵਿੱਚੋਂ ਬਹੁਤਿਆਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ। ਸਿਆਸੀ ਮੱਤਭੇਦ ਪੈਦਾ ਹੋਣ ਦੇ ਨਤੀਜੇ ਦੇ ਤੌਰ 'ਤੇ ਮਾਰਲਬਰੋ ਦੀ ਡਚੈੱਸ ਸਾਰਾਹ ਚਰਚਿਲ ਨਾਲ ਉਸਦੀ ਗਹਿਰੀ ਦੋਸਤੀ ਖਟਾਈ ਵਿੱਚ ਪੈ ਗਈ। ਡਚੈੱਸ ਨੇ ਆਪਣੀਆਂ ਯਾਦਾਂ ਵਿੱਚ ਰਾਣੀ ਦਾ ਮਾਮੂਲੀ ਅੰਦਾਜ਼ ਵਿੱਚ ਵਰਣਨ ਕਰਕੇ ਬਦਲਾ ਲਿਆ ਜਿਸਨੂੰ ਇਤਿਹਾਸਕਾਰਾਂ ਨੇ ਵੱਡੇ ਪੈਮਾਨੇ ਤੇ ਪਰਵਾਨ ਕਰ ਲਿਆ। ਇਹ ਦਰੁਸਤੀ ਵੀਹਵੀਂ ਸਦੀ ਦੇ ਅਖੀਰ ਵਿੱਚ ਮੁੜ-ਮੁਲਾਂਕਣ ਕਰਨ ਉਪਰੰਤ ਕੀਤੀ ਗਈ।
ਐਨ ਆਪਣੀ ਸਾਰੀ ਜ਼ਿੰਦਗੀ ਬੀਮਾਰ ਰਹੀ ਅਤੇ ਉਸਦੀ ਸਿਹਤ ਬਿਗੜਦੀ ਚਲੀ ਗਈ ਅਤੇ ਆਪਣੀ ਜ਼ਿੰਦਗੀ ਦੇ 30ਵਿਆਂ ਦੇ ਦੌਰਾਨ, ਉਸਦਾ ਲੰਗੜਾਪਣ ਅਤੇ ਮੋਟਾਪਾ ਵਧਦਾ ਗਿਆ। ਇਸ ਦੇ ਬਾਵਜੂਦ ਕਿ ਉਹ 17 ਵਾਰ ਆਪਣੇ ਪਤੀ ਪ੍ਰਿੰਸ ਜਾਰਜ ਆਫ਼ ਡੈਨਮਾਰਕ, ਰਾਹੀਂ ਗਰਭਪਤੀ ਹੋਈ ਪਰ ਬੇਔਲਾਦ ਹੀ ਉਸ ਦੀ ਮੌਤ ਹੋ ਗਈ ਅਤੇ ਉਹ ਸਟੂਆਰਟ ਖ਼ਾਨਦਾਨ ਦੀ ਆਖਰੀ ਹੁਕਮਰਾਨ ਸੀ। ਬੰਦੋਬਸਤ ਐਕਟ 1701 ਦੇ ਤਹਿਤ ਜਦੋਂ ਸਾਰੇ ਕੈਥੋਲਿਕ ਬਾਹਰ ਕਰ ਦਿੱਤੇ ਗਏ, ਉਸ ਦਾ ਵਾਰਸ ਹੈਨੋਵਰ ਘਰਾਣੇ ਤੋਂ ਉਸਦਾ ਦੂਜਾ ਕਜ਼ਨ ਜਾਰਜ ਪਹਿਲਾ ਬਣਿਆ, ਜਿਸ ਨਾਨੀ ਬੋਹੀਮਿਆ ਦੀ ਰਾਣੀ, ਏਲਿਜ਼ਬੇਤ ਸਟੂਅਰਟ, ਜੇਮਜ ਛੇਵੇਂ ਅਤੇ ਪਹਿਲੇ ਦੀ ਧੀ ਸੀ।
ਸ਼ੁਰੂ ਦਾ ਜੀਵਨ
ਸੋਧੋਐਨ ਦਾ ਜਨਮ 11:39 ਵਜੇ ਸੀ। 6 ਫਰਵਰੀ 1665 ਨੂੰ ਲੰਡਨ ਦੇ ਸੇਂਟ ਜੇਮਜ਼ ਦੇ ਪੈਲੇਸ ਵਿੱਚ ਦ ਡਿਊਕ ਆਫ ਯੌਰਕ (ਬਾਅਦ ਵਿੱਚ ਜੇਮਜ਼ ਦੂਜੇ ਅਤੇ ਸੱਤਵੇਂ), ਅਤੇ ਉਸਦੀ ਪਹਿਲੀ ਪਤਨੀ ਐਨ ਹਾਇਡ ਦੇ ਘਰ ਚੌਥੇ ਬੱਚੇ ਅਤੇ ਦੂਸਰੀ ਬੇਟੀ ਦੇ ਤੌਰ 'ਤੇ ਹੋਇਆ ਸੀ।[1] ਉਸ ਦਾ ਪਿਤਾ ਰਾਜਾ ਚਾਰਲਸ ਦੂਜੇ ਦਾ ਛੋਟਾ ਭਰਾ ਸੀ, ਜਿਸਨੇ ਇੰਗਲੈਂਡ, ਸਕੌਟਲੈਂਡ ਅਤੇ ਆਇਰਲੈਂਡ ਦੇ ਤਿੰਨ ਰਾਜਾਂ ਤੇ ਸ਼ਾਸਨ ਕੀਤਾ ਸੀ ਅਤੇ ਉਸਦੀ ਮਾਂ ਕਲੇਅਰਡਨ ਦੇ ਪਹਿਲੇ ਅਰਲ, ਲਾਰਡ ਚਾਂਸਲਰ ਐਡਵਰਡ ਹਾਈਡ ਦੀ ਧੀ ਸੀ। ਸੇਂਟ ਜੇਮਜ਼ ਦੀ ਚੈਪਲ ਰਾਇਲ ਵਿਖੇ ਉਸਦੇ ਐਂਗਲੀਕਨ ਬਪਤਿਸਮੇ ਤੇ, ਉਸਦੀ ਵੱਡੀ ਭੈਣ ਮੈਰੀ ਮੋਨਮਾਊਥ ਦੀ ਡਚੈੱਸ ਅਤੇ ਕੈਨਟਰਬਰੀ ਦੇ ਆਰਚਬਿਸ਼ਪ, ਗਿਲਬਰਟ ਸ਼ੇਲਡਨ ਦੇ ਨਾਲ ਉਸਦੇ ਧਰਮ ਮਾਪਿਆਂ ਵਿੱਚੋਂ ਇੱਕ ਸੀ।[2] ਯਾਰਕ ਦੇ ਡਿਊਕ ਅਤੇ ਡਕੈਸ ਦੇ ਅੱਠ ਬੱਚੇ ਸਨ, ਪਰ ਐਨ ਅਤੇ ਮੈਰੀ ਹੀ ਸਨ ਜਿਹਨਾਂ ਦੀ ਮੌਤ ਬਾਲਗ ਹੋਣ ਤੋਂ ਪਹਿਲਾਂ ਨਹੀਂ ਸੀ ਹੋਈ।[3]
ਸੂਚਨਾ
ਸੋਧੋ- ↑ All dates in this article are in the Old Style Julian calendar used in Great Britain throughout Anne's lifetime, except that years are assumed to start on 1 January rather than 25 March, which was the English New Year.