ਐਪਿਕ ਅਤੇ ਨਾਵਲ
ਐਪਿਕ ਅਤੇ ਨਾਵਲ: ਨਾਵਲ ਦੇ ਅਧਿਐਨ ਲਈ ਇੱਕ ਪੱਧਤੀ ਦੇ ਵੱਲ [Эпос и роман (О методологии исследования романа)][1] ਐਪਿਕ ਅਤੇ ਨਾਵਲ ਦੀ ਤੁਲਣਾ ਕਰਦਾ ਇੱਕ ਨਿਬੰਧ ਹੈ। ਇਹ ਵੀਹਵੀਂ ਸਦੀ ਦੇ ਪ੍ਰਮੁੱਖ ਸਾਹਿਤ ਸਿਧਾਂਤਕਾਰਾਂ ਵਿੱਚੋਂ ਮਿਖਾਇਲ ਬਾਖਤਿਨ ਨੇ 1941 ਵਿੱਚ ਲਿਖਿਆ ਸੀ। ਇਹ ਨਿਬੰਧ ਮੂਲ ਤੌਰ 'ਤੇ "ਇੱਕ ਸਾਹਿਤਕ ਵਿਧਾ ਵਜੋਂ ਨਾਵਲ" ['Роман как литературный жанр'] ਨਾਂ ਦੇ ਤਹਿਤ 24 ਮਾਰਚ 1941 ਨੂੰ ਸੰਸਾਰ ਸਾਹਿਤ ਦੇ ਮਾਸਕੋ ਸੰਸਥਾਨ ਵਿੱਚ ਇੱਕ ਪੱਤਰ ਵਜੋਂ ਦਿੱਤਾ ਗਿਆ ਸੀ। ਹਾਲਾਂਕਿ, ਇਹ ਸਾਹਿਤ ਦੇ ਸਵਾਲ [Вопросы Литературы] ਨਾਂ ਦੀ ਰੂਸੀ ਪਤ੍ਰਿਕਾ ਵਿੱਚ (ਆਪਣੇ ਵਰਤਮਾਨ ਨਾਮ ਦੇ ਤਹਿਤ) 1970 ਵਿੱਚ ਇਸ ਦੇ ਪ੍ਰਕਾਸ਼ਨ ਦੇ ਬਾਅਦ ਪ੍ਰਸਿੱਧ ਹੋ ਗਿਆ। ਇਹ ਬਾਖਤਿਨ ਦੀਆਂ ਲਿਖਤਾਂ ਦੇ ਇੱਕ ਸੰਗ੍ਰਿਹ, ਸਾਹਿਤ ਅਤੇ ਸੁਹਜ ਸ਼ਾਸਤਰ ਦੇ ਪ੍ਰਸ਼ਨ [Вопросы литературы и эстетики] ਵਿੱਚ 1975 ਵਿੱਚ ਫਿਰ ਤੋਂ ਪ੍ਰਕਾਸ਼ਿਤ ਕੀਤਾ ਗਿਆ ਸੀ।
ਸਾਰ
ਸੋਧੋਇਸ ਨੂੰ ਲੇਖ ਵਿੱਚ, ਬਾਖਤਿਨ ਨਾਵਲ ਦੇ ਸਿਧਾਂਤ ਦੀ ਰੂਪਰੇਖਾ ਉਲੀਕਣ ਦੀ ਅਤੇ ਹੋਰਨਾਂ ਰੂਪਾਂ ਨਾਲ - ਖਾਸਕਰ ਐਪਿਕ ਨਾਲ ਤੁਲਣਾ ਕਰ ਕੇ ਇਸ ਦੀਆਂ ਵਿਲੱਖਣਤਾਵਾਂ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕਰਦਾ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |