ਮਿਖਾਇਲ ਬਾਖ਼ਤਿਨ
ਮਿਖਾਇਲ ਮਿਖਾਇਲੋਵਿੱਚ ਬਾਖ਼ਤਿਨ (ਰੂਸੀ: Михаи́л Миха́йлович Бахти́н, ਉਚਾਰਨ [mʲɪxʌˈil mʲɪˈxajləvʲɪtɕ bʌxˈtʲin]; 7 ਨਵੰਬਰ 1895 – 7 ਮਾਰਚ,[2] 1975) ਇੱਕ ਰੂਸੀ ਦਾਰਸ਼ਨਿਕ, ਸਾਹਿਤਕ ਆਲੋਚਕ,ਚਿਹਨ-ਵਿਗਿਆਨੀ ਅਤੇ ਵਿਦਵਾਨ ਸੀ ਜਿਸਨੇ ਸਾਹਿਤ ਸਿਧਾਂਤ, ਨੈਤਿਕਤਾ ਅਤੇ ਭਾਸ਼ਾ ਦੇ ਦਰਸ਼ਨ ਉੱਤੇ ਕੰਮ ਕੀਤਾ। ਵੱਖ ਵੱਖ ਮਜ਼ਮੂਨਾਂ ਬਾਰੇ ਉਹਦੀਆਂ ਲਿਖਤਾਂ ਨੇ ਅਨੇਕ ਵੱਖ ਵੱਖ ਪਰੰਪਰਾਵਾਂ (ਮਾਰਕਸਵਾਦ, ਚਿਹਨ-ਵਿਗਿਆਨ, ਸੰਰਚਨਾਵਾਦ, ਧਾਰਮਿਕ ਆਲੋਚਨਾ) ਵਿੱਚ ਅਤੇ ਸਾਹਿਤ ਆਲੋਚਨਾ, ਇਤਹਾਸ, ਦਰਸ਼ਨ, ਸਮਾਜ ਸ਼ਾਸਤਰ, ਨਰਵਿਗਿਆਨ ਅਤੇ ਮਨੋਵਿਗਿਆਨ ਵਰਗੇ ਵਿਵਿਧ ਮਜ਼ਮੂਨਾਂ ਵਿੱਚ ਕੰਮ ਕਰ ਵਿਦਵਾਨਾਂ ਨੂੰ ਪ੍ਰੇਰਿਤ ਕੀਤਾ। ਭਾਵੇਂ ਬਾਖ਼ਤਿਨ ਸੁਹਜ ਸ਼ਾਸਤਰ ਅਤੇ ਸਾਹਿਤ ਦੇ ਖੇਤਰ ਵਿੱਚ 1920ਵਿਆਂ ਵਿੱਚ ਸੋਵੀਅਤ ਸੰਘ ਵਿੱਚ ਚੱਲੀ ਬਹਿਸ ਵਿੱਚ ਸਰਗਰਮ ਸੀ ਪਰ ਉਹਦੀ ਅੱਡਰੀ ਪਛਾਣ 1960ਵਿਆਂ ਵਿੱਚ ਰੂਸੀ ਵਿਦਵਾਨਾਂ ਦੁਆਰਾ ਫਿਰ ਤੋਂ ਉਸਨੂੰ ਖੋਜ ਲੈਣ ਤੋਂ ਬਾਅਦ ਹੀ ਬਣ ਸਕੀ।
ਮਿਖਾਇਲ ਬਾਖਤਿਨ | |
---|---|
ਜਨਮ | 17 ਨਵੰਬਰ 1895 |
ਮੌਤ | 7 ਮਾਰਚ 1975 (79 ਸਾਲ) |
ਕਾਲ | 20ਵੀਂ ਦਰਸ਼ਨ |
ਖੇਤਰ | ਰੂਸੀ ਦਰਸ਼ਨ |
ਸਕੂਲ | ਰੂਸੀ ਰੂਪਵਾਦ |
ਮੁੱਖ ਰੁਚੀਆਂ | ਚਿਹਨ-ਵਿਗਿਆਨ, ਸਾਹਿਤਕ ਆਲੋਚਨਾ |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ |
ਮੁੱਢਲਾ ਜੀਵਨ
ਸੋਧੋਬਾਖ਼ਤਿਨ ਰੂਸ ਦੇ ਓਰੀਓਲ ਦੇ ਇੱਕ ਕੁਲੀਨ ਪਰਵਾਰ ਵਿੱਚ ਪੈਦਾ ਹੋਏ ਸੀ। ਉਸ ਦੇ ਪਿਤਾ ਇੱਕ ਬੈਂਕ ਦੇ ਮੈਨੇਜਰ ਸੀ, ਅਤੇ ਕਈ ਸ਼ਹਿਰਾਂ ਵਿੱਚ ਉਹਨਾਂ ਨੇ ਕੰਮ ਕੀਤਾ। ਇਸ ਕਾਰਨ ਬਾਖ਼ਤਿਨ ਨੇ ਵਿਲਨੀਅਸ ਵਿੱਚ, ਓਰੀਓਲ ਵਿੱਚ ਆਪਣੇ ਬਚਪਨ ਦੇ ਸਾਲ ਬਤੀਤ ਕੀਤੇ, ਅਤੇ ਫਿਰ 1913 ਵਿੱਚ ਉਹ ਓਡੇਸਾ ਵਿੱਚ ਸਥਾਨਕ ਯੂਨੀਵਰਸਿਟੀ ਦੀ ਇਤਿਹਾਸਕ ਅਤੇ ਫਿਲੋਲੋਜੀਕਲ ਫੈਕਲਟੀ ਵਿੱਚ ਸ਼ਾਮਲ ਹੋ ਗਏ। ਕਾਤੇਰੀਨਾ ਕਲਾਰਕ ਅਤੇ ਮਾਈਕਲ ਹੋਲਕੁਇਸਟ ਲਿਖਦੇ ਹਨ: "ਓਡੇਸਾ ..., ਵਿਲਨੀਅਸ ਵਾਂਗ ਹੀ, ਉਸ ਮਨੁੱਖ ਦੇ ਜੀਵਨ ਦੇ ਇੱਕ ਅਧਿਆਇ ਲਈ ਐਨ ਢੁਕਵੀਂ ਸੈਟਿੰਗ ਸੀ ਜਿਸ ਨੇ ਆਵਾਜ਼ਾਂ ਦੀ ਅਨੇਕਤਾ ਅਤੇ ਕਾਰਨੀਵਲ ਦਾ ਫ਼ਿਲਾਸਫ਼ਰ ਬਣਨਾ ਸੀ।......... "[3] ਬਾਅਦ ਵਿੱਚ ਉਹ ਆਪਣੇ ਭਰਾ ਕੋਲ ਪੀਟਰਜਬਰਗ ਯੂਨੀਵਰਸਿਟੀ ਚਲੇ ਗਏ।
ਕਰੀਅਰ
ਸੋਧੋਬਾਖ਼ਤਿਨ ਨੇ 1918 ਵਿੱਚ ਆਪਣੀ ਪੜ੍ਹਾਈ ਮੁਕੰਮਲ ਕਰ ਲਈ। ਬਾਖ਼ਤਿਨ ਫਿਰ, ਪੱਛਮੀ ਰੂਸ ਵਿੱਚ ਇੱਕ ਛੋਟੇ ਜਿਹੇ ਸ਼ਹਿਰ ਨੇਵੇਲ (ਪਸਕੋਵ ਓਬਲਾਸਤ) ਚਲਾ ਗਿਆ, ਜਿੱਥੇ ਉਸਨੇ ਦੋ ਸਾਲ ਦੇ ਲਈ ਇੱਕ ਅਧਿਆਪਕ ਦੇ ਤੌਰ 'ਤੇ ਕੰਮ ਕੀਤਾ। ਇਥੇ ਇਸ ਸਮੇਂ ਪਹਿਲੇ "ਬਾਖ਼ਤਿਨ ਸਰਕਲ" ਦਾ ਗਠਨ ਕੀਤਾ ਗਿਆ ਸੀ। ਗਰੁੱਪ ਵਿੱਚ ਵੱਖ ਵੱਖ ਰੁਚੀਆਂ ਵਾਲੇ ਬੁੱਧੀਜੀਵੀ ਸਨ, ਪਰ ਸਭਨਾਂ ਵਿੱਚ ਸਾਹਿਤਕ, ਧਾਰਮਿਕ ਅਤੇ ਸਿਆਸੀ ਵਿਸ਼ਿਆਂ ਦੀ ਚਰਚਾ ਲਈ ਪਿਆਰ ਦੀ ਸਾਂਝ ਸੀ।
ਹਵਾਲੇ
ਸੋਧੋ- ↑ Y. Mazour-Matusevich (2009), Nietzsche's Influence on ਬਾਖ਼ਤਿਨ's Aesthetics of Grotesque Realism, CLCWeb 11:2
- ↑ Gary Saul Morson and Caryl Emerson, Mikhail ਬਾਖ਼ਤਿਨ: Creation of a Prosaics, Stanford University Press, 1990, p. xiv.
- ↑ Katerina Clark and Michael Holquist, Mikhail ਬਾਖ਼ਤਿਨ (Harvard University Press, 1984: ISBN 0-674-57417-6), p. 27.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |