ਐਪਿਕ ਥੀਏਟਰ (German: episches Theater) ਦੀ ਸ਼ੁਰੂਆਤ ਬਰਤੋਲਤ ਬਰੈਖ਼ਤ ਨੇ ਕੀਤੀ ਜਿਸਦਾ ਵਿਚਾਰ ਸੀ ਕਿ ਇੱਕ ਨਾਟਕ ਦਾ ਉਦੇਸ਼ ਦਰਸ਼ਕ ਨੂੰ ਕਿਸੇ ਪਾਤਰ ਨਾਲ ਭਾਵਨਾਤਮਕ ਤੌਰ 'ਤੇ ਜੋੜਨ ਦਾ ਨਹੀਂ ਹੋਣਾ ਚਾਹੀਦਾ ਸਗੋਂ ਦਰਸ਼ਕ ਨੂੰ ਤਰਕਸ਼ੀਲ ਬਣਾਉਣ ਦਾ ਹੋਣਾ ਚਾਹੀਦਾ ਹੈ ਅਤੇ ਕੋਈ ਸੰਗੀਨ ਵਿਚਾਰ ਪੇਸ਼ ਕਰਨਾ ਚਾਹੀਦਾ ਹੈ।