ਬਰਤੋਲਤ ਬਰੈਖ਼ਤ
ਬਰਤੋਲਤ ਬਰੈਖ਼ਤ (ਜਰਮਨ: [ˈbɛɐ̯tɔlt ˈbʁɛçt] ( ਸੁਣੋ) ਬਿਆਤੋਲਤ ਬ੍ਰੈਸ਼ਤ; ਜਨਮ ਸਮੇਂ
ਔਇਗਨ ਬਿਆਟਹੌਲਟ ਫ਼ਰੀਡਰਿਸ਼ ਬ੍ਰੈਸ਼ਤ (ਮਦਦ·ਫ਼ਾਈਲ); 10 ਫ਼ਰਵਰੀ 1898 – 14 ਅਗਸਤ 1956[1]) ਵੀਹਵੀਂ ਸਦੀ ਦਾ ਇੱਕ ਜਰਮਨ ਕਵੀ, ਨਾਟਕਕਾਰ, ਥੀਏਟਰ ਨਿਰਦੇਸ਼ਕ ਅਤੇ ਮਾਰਕਸਵਾਦੀ ਸੀ।
'ਬਰਤੋਲਤ ਬਰੈਖ਼ਤ'![]() | |
ਜਨਮ: | 10 ਫਰਵਰੀ 1898 ਔਗਸਬਰਗ, ਜਰਮਨ ਸਲਤਨਤ |
---|---|
ਮੌਤ: | 14 ਅਗਸਤ 1956 ਪੂਰਬੀ ਬਰਲਿਨ, ਪੂਰਬੀ ਜਰਮਨੀ |
ਕਾਰਜ_ਖੇਤਰ: | ਜਰਮਨ ਕਵੀ, ਨਾਟਕਕਾਰ ਅਤੇ ਥੀਏਟਰ ਨਿਰਦੇਸ਼ਕ |
ਰਾਸ਼ਟਰੀਅਤਾ: | ਜਰਮਨ |
ਭਾਸ਼ਾ: | ਜਰਮਨ ਭਾਸ਼ਾ |
ਵਿਧਾ: | ਐਪਿਕ ਥੀਏਟਰ · ਗੈਰ-ਅਰਸਤੂਵਾਦੀ ਡਰਾਮਾ |
ਸਾਹਿਤਕ ਲਹਿਰ: | ਮਾਰਕਸਵਾਦ |
ਦਸਤਖਤ: | ![]() |
ਜੀਵਨਸੋਧੋ
ਬਰੈਖ਼ਤ ਦਾ ਜਨਮ 10 ਫਰਵਰੀ 1898 ਨੂੰ ਜਰਮਨੀ ਦੇ ਬਾਵੇਰੇਆ ਸੂਬੇ ਦੇ ਔਗਸਬਰਗ ਕਸਬੇ ਵਿੱਚ ਹੋਇਆ। ਬਰੈਖ਼ਤ ਦੇ ਪਿਤਾ ਬੇਰਥੋਲਡ ਫ਼ਰੀਡਰਿਸ਼ ਬ੍ਰੈਖਤ ਇੱਕ ਕੇਥੋਲਿਕ ਅਤੇ ਉਸਦੀ ਮਾਤਾ ਇੱਕ ਪ੍ਰੋਟੈਸਟੈਂਟ ਸਨ। ਬਰੈਖ਼ਤ ਦਾ ਜਨਮ ਜਿਸ ਘਰ ਵਿੱਚ ਹੋਇਆ ਸੀ ਹੁਣ ਉਹ ਘਰ ਬਰੈਖ਼ਤ ਦੇ ਮਿਉਜ਼ੀਅਮ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਬਰੈਖ਼ਤ ਦੇ ਪਿਤਾ ਇੱਕ ਪੇਪਰ ਮੀਲ ਵਿੱਚ ਵਿੱਚ ਕੰਮ ਕਰਦੇ ਸਨ ਅਤੇ 1914 ਵਿੱਚ ਉਸਦੇ ਪਿਤਾ ਨੂੰ ਮੈਨੇਜਿੰਗ ਡਾਇਰੇਕਟਰ ਚੁਣਿਆ ਗਿਆ। ਬਰੈਖ਼ਤ ਦੀ ਮਾਂ ਕਾਰਣ ਉਸਨੂੰ ਬਾਈਬਲ ਦਾ ਗਿਆਨ ਸੀ ਜਿਸਦਾ ਪ੍ਰਭਾਵ ਉਸਦੀ ਲਿਖਤਾਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਬਰੈਖ਼ਤ ਨੇ ਔਗਸਬਰਗ ਸ਼ਹਿਰ ਵਿੱਚ ਹੀ ਆਪਣੀ ਮੁਢਲੀ ਪੜ੍ਹਾਈ ਕੀਤੀ ਅਤੇ ਬਾਅਦ ਨੂੰ 1917 ਵਿੱਚ ਮਿਊਨਿਖ ਯੂਨੀਵਰਸਿਟੀ ਵਿੱਚ ਡਾਕਟਰੀ ਵਿੱਚ ਦਾਖਲਾ ਲਿਆ। ਪਹਿਲੇ ਵਿਸ਼ਵ ਯੁੱਧ ਦੇ ਅਖੀਰਲੇ ਸਾਲ ਉਹ ਫੌਜ ਵਿੱਚ ਭਰਤੀ ਹੋ ਗਿਆ। ਪਰ ਡਾਕਟਰੀ ਦੀ ਪੜ੍ਹਾਈ ਹੋਣ ਕਾਰਨ ਇੱਕ ਹਸਪਤਾਲ ਵਿੱਚ ਹੀ ਕੰਮ ਮਿਲ ਗਿਆ। ਇਸ ਸਮੇਂ ਦੇ ਅਨੁਭਵ ਜੀਵਨ ਭਰ ਜ਼ਿੰਦਗੀ ਉਸਦੀ ਮਾਨਸਿਕਤਾ ਤੇ ਛਾਏ ਰਹੇ। ਮਾਰਕਸਵਾਦ ਤੋਂ ਪ੍ਰੇਰਿਤ ਹੋ ਕੇ ਉਸ ਨੇ ਆਪਣੀ ਕਲਾ ਰਾਹੀਂ ਪੂੰਜੀਵਾਦੀ ਦ੍ਰਿਸ਼ਟੀਕੋਣ ਅਤੇ ਕਦਰਾਂ-ਕੀਮਤਾਂ ਦਾ ਅਸਲੀ ਖਾਸਾ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਸਾਹਮਣੇ ਰੱਖਿਆ।
30 ਜਨਵਰੀ 1933 ਨੂੰ ਜਦੋਂ ਹਿਟਲਰ ਦਾ ਜਰਮਨੀ 'ਤੇ ਕਬਜ਼ਾ ਹੋ ਗਿਆ ਤਾਂ ਬਰੈਖ਼ਤ ਦੀ ਅੰਤਹੀਣ ਜਲਾਵਤਨੀ ਦਾ ਦੌਰ ਸ਼ੁਰੂ ਹੋ ਗਿਆ। ਉਹ ਪਰਦੇਸ਼ਾਂ ਵਿੱਚ ਭਟਕਦਾ ਸੱਚ ਅਤੇ ਮਨੁੱਖਤਾ ਦੇ ਸੁਹਣੇ ਭਵਿੱਖ ਲਈ ਲਿਖਦਾ ਰਿਹਾ।
ਮਈ 1955 ਵਿੱਚ ਕਲਾ ਸਾਹਿਤ ਵਿੱਚ ਉਸ ਦੇ ਕੰਮ ਲਈ ਉਸਨੂੰ ਲੈਨਿਨ ਪੁਰਸਕਾਰ ਮਿਲਿਆ। ਇਸੇ ਸਮੇਂ ਮਾਸਕੋ ਵਿੱਚ ਹੀ 14 ਅਗਸਤ 1956 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।
ਰਚਨਾਵਾਂਸੋਧੋ
ਗਲਪਸੋਧੋ
- ਥ੍ਰਿਪੈਨੀ ਨਾਵਲ
- ਦਾ ਬਿਜਨੇਸ ਅਫੇਅਰ ਆਫ਼ ਮਿਸਟਰ ਸਾਏਸਰ
- ਸਟੋਰੀਜ਼ ਆਫ਼ ਮਿਸਟਰ ਕੇਉਨੇਰ
ਨਾਟਕਸੋਧੋ
- ਕਾਕੇਸ਼ੀਅਨ ਚਾਕ ਸਰਕਲ
- ਦ ਥ੍ਰੀ ਪੈਨੀ ਓਪੇਰਾ
- ਡ੍ਰਮਸ ਇਨ ਦਾ ਨਾਇਟ
- ਦਿ ਗੁੱਡ ਵੁਮੈਨ ਆਫ ਸੇਜ਼ੁਆਂ
- ਮਦਰ ਕ੍ਰੇਜ ਐੰਡ ਹਰ ਚਿਲਡਰਨ
- ਦਿ ਲਾਈਫ ਆਵ ਗੈਲੀਲੀਓ
- ਮੈਨ ਇਕੁਅਲਜ਼ ਮੈਨ
- ਦਾ ਏਲੀਫੈਂਟ ਕਾਲਫ਼
- ਦਾ ਰਿਸਪੈਕਟਏਬਲ ਵੈਡਿੰਗ
- ਦਾ ਫਲਾਇਟ ਐਕਰੋਸ ਦਾ ਓਸ਼ੀਅਨ
ਹਵਾਲੇਸੋਧੋ
- ↑ "Britannica". Retrieved 24 May 2015.