ਐਮਨਾਬਾਦ (ਉਰਦੂ, ایمن آباد) ਗੁਜਰਾਂਵਾਲਾ ਜ਼ਿਲ੍ਹਾ, ਪੰਜਾਬ, ਪਾਕਿਸਤਾਨ. ਨੈਸ਼ਨਲ ਵਿਧਾਨ ਸਭਾ ਦੇ ਐਮਨਾਬਾਦ ਹਲਕਾ NA-98 ਵਿੱਚ ਸ਼ਾਮਿਲ ਹੈ। ਇਹ ਪੁਰਾਣਾ ਸ਼ਹਿਰ ਅਤੇ ਗੁਰੂ ਨਾਨਕ ਦੇਵ ਜੀ (1469-1539) ਨਾਲ ਜੁੜਿਆ ਹੋਣ ਕਰ ਕੇ ਵਿਸ਼ੇਸ਼ ਹੈ। ਉਸ ਸਮੇਂ ਇਸ ਸ਼ਹਿਰ ਦਾ ਨਾਂ ਸਯਦਪੁਰ ਸੀ।

ਭੂਗੋਲ

ਸੋਧੋ

ਐਮਨਾਬਾਦ ਗੁਜਰਾਂਵਾਲਾ 15 ਕਿਲੋਮੀਟਰ ਦੱਖਣ ਵੱਲ ਸਥਿਤ ਇੱਕ ਪੁਰਾਣਾ ਸ਼ਹਿਰ ਹੈ। ਇਹ 4-ਕਿਲੋਮੀਟਰ ਸੜਕ ਦੇ ਟੋਟੇ ਨਾਲ ਸ਼ਾਹ ਮਾਰਗ, ਅਤੇ ਰੇਲਵੇ ਸਟੇਸ਼ਨ ਨਾਲ ਜੁੜਿਆ ਹੋਇਆ ਹੈ। ਇੱਥੇ ਤਿੰਨ ਇਤਿਹਾਸਕ ਧਾਰਮਿਕ ਸਥਾਨ ਹਨ।