ਉਰਦੂ
ਉਰਦੂ ਭਾਸ਼ਾ (ਜਾਂ Urdu: اُرْدُوْ, ਉਰ੍ਦੂ) ਹਿੰਦ ਉਪ ਮਹਾਂਦੀਪ ਦੀ ਆਮ ਬੋਲ ਚਾਲ ਦੀ ਜ਼ਬਾਨ ਹੈ। ਜੋ ਨਾਸਤਾਲਿਕ ਜਾਂ ਸ਼ਾਹਮੁਖੀ ਆਖੀ ਜਾਂਦੀ ਲਿਪੀ 'ਚ ਲਿਖੀ ਜਾਂਦੀ ਹੈ। ਇਸ ਦਾ ਉਭਾਰ 11ਵੀਂ ਸਦੀ ਈਸਵੀ ਦੇ ਲਗਪਗ ਸ਼ੁਰੂ ਹੋ ਚੁੱਕਿਆ ਸੀ। ਇਹ ਹਿੰਦ-ਆਰੀਆ ਭਾਸ਼ਾਵਾਂ ਦੀ ਇੱਕ ਭਾਸ਼ਾ ਹੈ ਅਤੇ ਇਹ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਹਿੰਦ-ਇਰਾਨੀ ਸ਼ਾਖਾ ਦੀ ਇੱਕ ਹਿੰਦ-ਆਰੀਆਈ ਬੋਲੀ ਹੈ। ਕਈ ਲੋਕ ਇਸਨੂੰ ਹਿੰਦੀ ਦਾ ਇੱਕ ਰੂਪ ਮੰਨਦੇ ਹਨ। ਉਰਦੂ ਅਤੇ ਹਿੰਦੀ ਵਿੱਚ ਬੁਨਿਆਦੀ ਫ਼ਰਕ ਇਹ ਹੈ ਕਿ ਉਰਦੂ ਨਾਸਤਾਲੀਕ ਲਿਪੀ, ਜਿਸਦਾ ਸ਼ਾਹਮੁਖੀ ਲਿਪੀ ਨਾਂ ਵੀ ਪ੍ਰਚੱਲਿਤ ਹੈ, ਵਿੱਚ ਲਿਖੀ ਜਾਂਦੀ ਹੈ ਅਤੇ ਅ਼ਰਬੀ-ਫ਼ਾਰਸੀ ਸ਼ਬਦ ਵਧੇਰੇ ਇਸਤੇਮਾਲ ਕਰਦੀ ਹੈ। ਜਦੋਂ ਕਿ ਹਿੰਦੀ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ ਅਤੇ ਸੰਸਕ੍ਰਿਤ ਸ਼ਬਦ ਜ਼ਿਆਦਾ ਇਸਤੇਮਾਲ ਕਰਦੀ ਹੈ। ਕੁੱਝ ਭਾਸ਼ਾ ਵਿਗਿਆਨੀ ਉਰਦੂ ਅਤੇ ਹਿੰਦੀ ਨੂੰ ਇੱਕ ਹੀ ਜ਼ੁਬਾਨ ਦੀਆਂ ਦੋ ਮਿਆਰੀ ਸੂਰਤਾਂ ਗਰਦਾਨਦੇ ਹਨ। ਇਹ ਦੱਖਣ ਏਸ਼ੀਆਈ ਮੁਸਲਮਾਨ ਲੋਕਾਂ ਵਿੱਚ ਵਧੇਰੇ ਵਰਤੀ ਜਾਂਦੀ ਹੈ। ਇੰਨਾ ਫ਼ਰਕ ਹੋਣ ਦੇ ਬਾਵਜੂਦ ਵੀ ਹਿੰਦੀ ਅਤੇ ਉਰਦੂ ਚ ਵਧੇਰੇ ਅੰਤਰ ਨਹੀਂ ਲਗਦਾ, ਬਲਕਿ ਇੱਕੋ ਸਿੱਕੇ ਦੇ ਦੋ ਪਹਿਲੂ ਲਗਦੇ ਹਨ। ਉਰਦੂ ਦੀ ਹਿੰਦੀ ਦੇ ਨਾਲ ਇੱਕਰੂਪਤਾ ਹੋਣ ਕਰ ਕੇ, ਦੋਨਾਂ ਜ਼ਬਾਨਾਂ ਦੇ ਬੋਲਣ ਵਾਲੇ ਇੱਕ ਦੂਜੇ ਨੂੰ ਆਮ ਤੌਰ 'ਤੇ ਸਮਝ ਸਕਦੇ ਹਨ। ਇਸ ਤੋਂ ਵਧੇਰੇ ਉਰਦੂ ਨੇ ਪੰਜਾਬੀ ਅਤੇ ਸਿੰਧੀ ਦੀ ਸ਼ਬਦਾਵਲੀ ਅਤੇ ਲਹਿਜੇ ਨੂੰ ਵਧੇਰੇ ਵਰਤਿਆ ਹੈ। ਉਰਦੂ ਅਤੇ ਹਿੰਦੀ ਦੇ ਹਿੰਦੁਸਤਾਨੀ ਲਹਿਜੇ ਵਿੱਚ ਵਧੇਰੇ ਪੰਜਾਬੀ ਅਤੇ ਸਿੰਧੀ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਸੰਸਕ੍ਰਿਤ ਅਤੇ ਫ਼ਾਰਸੀ ਦੇ ਔਖੇ ਅਤੇ ਬੋਲਣ ਵਿੱਚ ਮੁਸ਼ਕਲ ਸ਼ਬਦਾਂ ਦੀ ਵਰਤੋਂ ਤੋਂ ਨਿਜਾਤ ਮਿਲੀ ਹੈ, ਅਤੇ ਦੋਵੇਂ ਬੋਲੀਆਂ ਵਧੇਰੇ ਸਰਲ ਹੋ ਗਈਆਂ ਹਨ। ਪੰਜਾਬੀ ਅਤੇ ਸਿੰਧੀ ਨੂੰ ਹਿੰਦੀ ਅਤੇ ਉਰਦੂ ਦੇ ਲਹਿਜੇ ਨੂੰ ਜਨਮ ਦੇਣ ਵਾਲੀਆਂ ਬੋਲੀਆਂ ਕਿਹਾ ਜਾਂਦਾ ਹੈ। ਸਿੱਧੇ ਤੌਰ 'ਤੇ ਪੰਜਾਬੀ ਅਤੇ ਸਿੰਧੀ ਨੇ ਹਿੰਦੀ ਅਤੇ ਉਰਦੂ ਦੇ ਲਈ ਮਾਂ ਦਾ ਕਿਰਦਾਰ ਕੀਤਾ ਹੈ, ਇਸੇ ਲਈ ਦੋਵੇਂ ਭਾਸ਼ਾਵਾਂ ਹਿੰਦੀ-ਉਰਦੂ ਦੇ ਬਹੁਤ ਨੇੜੇ ਦੀਆਂ ਬੋਲੀਆਂ ਹਨ।
ਉਰਦੂ | |
---|---|
زبانِ اُردو | |
ਜੱਦੀ ਬੁਲਾਰੇ | ਪਾਕਿਸਤਾਨ, ਭਾਰਤ, ਮਾਰਿਸ਼ਸ, ਦੱਖਣੀ ਅਫ਼ਰੀਕਾ, ਬਹਿਰੀਨ, ਫਿਜ਼ੀ, ਕਤਰ, ਓਮਾਨ, ਸੰਯੁਕਤ ਅਰਬ ਅਮੀਰਾਤ, ਸੰਯੁਕਤ ਰਾਜਸ਼ਾਹੀ, ਜਰਮਨੀ, ਸੰਯੁਕਤ ਰਾਜ ਅਮਰੀਕਾ, ਕਨੇਡਾ, ਇਰਾਨ, ਅਫ਼ਗਾਨਿਸਤਾਨ, ਤਾਜਿਕਿਸਤਾਨ, ਉਜਬੇਕਿਸਤਾਨ ਤੇ ਸੁਰਿਨਾਮ ਜਾਂ ਸੂਰੀਨਾਮ। |
Native speakers | 6.6 ਕਰੋੜ (2010) |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਪਾਕਿਸਤਾਨ ਭਾਰਤ |
ਰੈਗੂਲੇਟਰ | 'ਮੁਕਤਦਰਾ ਕੌਮੀ ਜ਼ੁਬਾਨ' ਪਾਕਿਸਤਾਨ ; 'ਕੌਮੀ ਕੌਂਸਲ ਬਰਾ-ਏ-ਫ਼ਰੋਗਤ-ਏ-ਉਰਦੂ ਜ਼ੁਬਾਨ' ਭਾਰਤ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | ur |
ਆਈ.ਐਸ.ਓ 639-2 | urd |
ਆਈ.ਐਸ.ਓ 639-3 | urd |
ਉਰਦੂ ਅਤੇ ਪੰਜਾਬੀ
ਸੋਧੋਡਾ. ਸੱਯਦ ਮੁਹੱਯੁਦੀਨ ਕ਼ਾਦਰੀ ਜ਼ੋਰ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ: ਅਸਲ ਵਿੱਚ ਉਰਦੂ ਦੇ ਸਭ ਤੋਂ ਨੇੜੇ ਦੀ ਜ਼ਬਾਨ ਪੰਜਾਬੀ ਹੈ।" ਜਿਸ ਜ਼ਮਾਨੇ ਵਿੱਚ ਉਰਦੂ ਪੰਜਾਬ ਵਿੱਚ ਬਣੀ ਉਸ ਵੇਲੇ਼ ਪੰਜਾਬੀ ਅਤੇ ਦੁਆਬਾ ਤੇ -ਗੰਗਾ-ਜਮਨਾ ਦੀਆਂ ਜ਼ਬਾਨਾਂ ਵਿੱਚ ਬਹੁਤ ਘੱਟ ਫ਼ਰਕ ਪਾਇਆ ਜਾਂਦਾ ਸੀ। ਬ੍ਰਜ ਭਾਸ਼ਾ, ਖੜੀ ਬੋਲੀ ਅਤੇ ਨਵੀਨ ਪੰਜਾਬੀ ਜ਼ਬਾਨਾਂ ਮਗਰੋਂ ਹੋਂਦ ਵਿੱਚ ਆਈਆਂ।"[1] ਉਰਦੂ ਦੀ ਜਨਮ ਭੂਮੀ ਉਸ ਜ਼ਮਾਨੇ ਦਾ ਪੰਜਾਬ ਹੀ ਹੈ, ਇਸ ਬਾਰੇ ਸ਼ਾਇਦ ਹੀ ਕਿਸੇ ਨੂੰ ਭੁਲੇਖਾ ਹੋਵੇ।
ਉਰਦੂ ਬੋਲਣ ਵਾਲਿਆਂ ਦੀ ਗਿਣਤੀ
ਸੋਧੋਉਰਦੂ (ਬੋਲਣ ਵਾਲਿਆਂ ਦੀ ਤਾਦਾਦ ਦੇ ਲਿਹਾਜ਼) ਦੁਨੀਆਂ ਦੀਆਂ ਕੁੱਲ ਜ਼ੁਬਾਨਾਂ ਵਿੱਚ ਵੀਹਵੇਂ ਨੰਬਰ ਉੱਤੇ ਹੈ। ਇਹ ਪਾਕਿਸਤਾਨ ਦੀ ਕੌਮੀ ਜ਼ੁਬਾਨ ਹੈ, ਜਦੋਂ ਕਿ ਭਾਰਤ ਦੀ 23 ਸਰਕਾਰੀ ਜ਼ੁਬਾਨਾਂ ਵਿੱਚੋਂ ਇੱਕ ਹੈ। ਭਾਰਤ ਵਿੱਚ, ਉਰਦੂ ਉਹਨਾਂ ਜਗ੍ਹਾਵਾਂ ਵਿੱਚ ਬੋਲੀ ਅਤੇ ਇਸਤੇਮਾਲ ਕੀਤੀ ਜਾਂਦੀ ਹੈ ਜਿੱਥੇ ਮੁਸਲਮਾਨ ਘੱਟਗਿਣਤੀ ਲੋਕ ਆਬਾਦ ਹਨ ਜਾਂ ਉਹ ਸ਼ਹਿਰ ਜੋ ਬੀਤੇ ਵਿੱਚ ਮੁਸਲਮਾਨ ਹਾਕਮਾਂ ਦੇ ਕੇਂਦਰ ਰਹੇ ਹਨ। ਇਸ ਵਿੱਚ ਉੱਤਰ ਪ੍ਰਦੇਸ਼ ਦੇ ਹਿੱਸੇ (ਖ਼ਾਸ ਕਰ ਲਖਨਊ), ਦਿੱਲੀ, ਭੋਪਾਲ, ਹੈਦਰਾਬਾਦ, ਬੰਗਲੌਰ, ਕਲਕੱਤਾ, ਮੈਸੂਰ, ਪਟਨਾ, ਅਜਮੇਰ ਅਤੇ ਅਹਿਮਦਾਬਾਦ ਸ਼ਾਮਿਲ ਹਨ। ਕੁੱਝ ਭਾਰਤੀ ਮਦਰਸੇ ਉਰਦੂ ਨੂੰ ਪਹਿਲੀ ਜ਼ੁਬਾਨ ਦੇ ਤੌਰ ਉੱਤੇ ਪੜ੍ਹਾਂਦੇ ਹਨ। ਭਾਰਤੀ ਦੀਨੀ ਮਦਰਸੇ ਅ਼ਰਬੀ ਅਤੇ ਉਰਦੂ ਵਿੱਚ ਗਿਆਨ ਦਿੰਦੇ ਹਨ। ਭਾਰਤ ਵਿੱਚ ਉਰਦੂ ਅਖ਼ਬਾਰਾਂ ਦੀ ਤਾਦਾਦ 29 ਤੋਂ ਜ਼ਿਆਦਾ ਹੈ। ਦੱਖਣੀ ਏਸ਼ੀਆ ਤੋਂ ਬਾਹਰ ਉਰਦੂ ਜ਼ੁਬਾਨ ਫ਼ਾਰਸ ਦੀ ਖਾੜੀ ਅਤੇ ਸਾਉਦੀ ਅਰਬ ਵਿੱਚ ਦੱਖਣੀ ਏਸ਼ੀਆਈ ਮਜ਼ਦੂਰ ਮੁਹਾਜ਼ਿਰ ਬੋਲਦੇ ਹਨ। ਇਹ ਜ਼ੁਬਾਨ ਬਰਤਾਨੀਆ, ਅਮਰੀਕਾ, ਕੈਨੇਡਾ, ਜਰਮਨੀ, ਨਾਰਵੇ ਅਤੇ ਆਸਟਰੇਲੀਆ ਵਿੱਚ ਵਸੇ ਦੱਖਣੀ ਏਸ਼ੀਆਈ ਮੁਹਾਜ਼ਰੀਨ ਬੋਲਦੇ ਹਨ।
ਲਿਪੀ
ਸੋਧੋਉਰਦੂ ਮੁੱਖ ਤੌਰ 'ਤੇ ਨਸਤਾਲੀਕ ਲਿਪੀ ਵਿੱਚ ਲਿਖੀ ਜਾਂਦੀ ਹੈ, ਜੋ ਫ਼ਾਰਸੀ-ਅ਼ਰਬੀ ਲਿਪੀ ਦਾ ਇੱਕ ਰੂਪ ਹੈ। ਉਰਦੂ ਸੱਜੇ ਤੋਂ ਖੱਬੇ ਪਾਸੇ ਲਿਖੀ ਜਾਂਦੀ ਹੈ। ਭਾਰਤ ਵਿੱਚ ਉਰਦੂ ਦੇਵਨਾਗਰੀ ਲਿਪੀ ਵਿੱਚ ਵੀ ਲਿਖੀ ਜਾਂਦੀ ਹੈ। ਇਸ ਸਾਰਣੀ ਵਿੱਚ ਨਸਤਾਲਿਕ ਲਿਪੀ ਅਤੇ ਉਸ ਦਾ ਉੱਚਾਰਣ ਦਿੱਤਾ ਗਿਆ ਹੈ।
ਅੱਖਰ (ਇਕੱਲਾ) | ਅੱਖਰ ਦਾ ਨਾਮ |
ਅੱਖਰ ਦਾ ਨਾਮ |
ਉੱਚਾਰਨ | IPA में ਉੱਚਾਰਨ |
---|---|---|---|---|
ا | alif | ਅਲਿਫ਼ | ਅ, ਆ | [ə, ɑ:] after a consonant; |
ب | be | ਬੇ | ਬ | [b] |
پ | pe | ਪੇ | p | [p] |
ت | te * | ਤੇ | ਤ | dental [t̪] |
ٹ | ṭe | ਟੇ | ਟ | retroflex [ʈ] |
ث | se | ਸੇ | ਸ | [s] |
ج | jīm | ਜੀਮ | ਜ | [dʒ] |
چ | ce | ਚੇ | ਚ | [tʃ] |
ح | baṛī he | ਬੜੀ ਹੇ | ਹ | [h] |
خ | xe | ਖ਼ੇ | ਖ਼ | [x] |
د | dāl | ਦਾਲ | ਦ | dental [d̪] |
ڈ | ḍāl | ਡਾਲ | ਡ | retroflex [ɖ] |
ذ | zāl | ਜ਼ਾਲ | ਜ਼ | [z] |
ر | re | ਰੇ | ਰ | dental [r] |
ڑ | ṛe | ੜੇ | ੜ | retroflex [ɽ] flap |
ز | ze | ਜ਼ੇ | ਜ਼ | [z] |
ژ | ze | ਜ਼ੇ | ਜ਼ | [ʒ] |
س | sīn * | ਸੀਨ | ਸ | [s] |
ش | śīn | ਸ਼ੀਨ | ਸ਼ | [ʃ] |
ص | svād | ਸਵਾਦ | ਸ | [s] |
ض | zvād | ਜ਼ਵਾਦ | ਜ਼ | [z] |
ط | to | ਤੋਏ | ਤ | [t] |
ظ | zo | ਜ਼ੋਏ | ਜ਼ | [z] |
ع | aen | 'ਐਨ | 'ਅ | [ɑ:] after a consonant;
otherwise [ʔ], [ə], or silent. |
غ | ġaen | ਗ਼ੈਨ | ग़ | [ɣ] |
ف | fe | ਫ਼ੇ | ਫ਼ | [f] |
ق | qāf | ਕ਼ਾਫ਼ | ਕ਼ | [q] |
ک | kāf | ਕਾਫ਼ | ਕ | [k] |
گ | gāf | ਗਾਫ਼ | ਗ | [g] |
ل | lām | ਲਾਮ | ਲ | [l] |
م | mīm | ਮੀਮ | ਮ | [m] |
ن | nūn | ਨੂਨ | ਨ | [n] or a nasal vowel |
و | vāo | ਵਾਓ | ਵ, ਉ, ਊ, ਓ, ਔ | [v, u, ʊ, o,au] |
ہ, ﮩ, ﮨ | choṭī he | ਛੋਟੀ ਹੇ | ਹ, ਅ:, (ਆ) | [ɑ] at the end of
a word, otherwise [h] or silent |
ھ | do caśmī he | ਦੋ ਚਸ਼ਮੀ ਹੇ | -ਹ (ਫ, ਥ, ਠ, ਛ, ਭ, ਧ, ਝ, ਘ ਬਣਾਉਣ ਲਈ) |
indicates that the preceding consonant is aspirated (p, t, ch, k) or murmured (b, d, j, g). |
ی | choṭī ye | ਛੋਟੀ ਯੇ | ਯ, ਈ, ਏ, ਇ | [j, i, e, ɛ] |
ے | baṛī ye | ਬੜੀ ਯੇ | ਐ | [eː] |
ء | hamzā | ਹਮਜ਼ਾ | 'ਅ, - | [ʔ] or silent |
* ਭਾਰਤੀ ਮੂਲ ਦੇ ਸ਼ਬਦਾਂ ਵਿੱਚ ਪ੍ਰਯੋਗ
ਹਵਾਲੇ
ਸੋਧੋ- ↑ ਉਰਦੂ ਅਤੇ ਪੰਜਾਬੀ: ਸੱਯਦ ਮੁਹੱਯੁਦੀਨ ਕ਼ਾਦਰੀ ਜ਼ੋਰ - ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ 1024