ਐਮ.ਪੀ.ਪੂਨੀਆ
ਐਮ. ਪੀ. ਪੂਨੀਆ [1] (ਜਨਮ 07 ਜੁਲਾਈ 1959) ਇਕ ਸਿੱਖਿਆ ਸ਼ਾਸਤਰੀ ਅਤੇ ਮਕੈਨੀਕਲ ਇੰਜੀਨੀਅਰ ਹੈ ਜਿਸ ਨੇ ਭਾਰਤ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਵਿਚ ਉੱਚ ਅਹੁਦਿਆਂ ਉੱਪਰ ਕੰਮ ਕੀਤਾ ਹੈ। ਅੱਜ ਕੱਲ ਉਹ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਿਉਣ, ਬਠਿੰਡਾ ਵਿਚ ਬਤੌਰ ਕੈਂਪਸ ਡਾਇਰੈਕਟਰ ਸੇਵਾ ਨਿਭਾਅ ਰਿਹਾ ਹੈ।
ਐਮ.ਪੀ. ਪੂਨੀਆ | |
---|---|
ਜਨਮ | (ਰਾਜਸਥਾਨ) | 7 ਜੁਲਾਈ 1959
ਕਿੱਤਾ | ਸਿੱਖਿਆ ਸ਼ਾਸਤਰੀ, ਮਕੈਨੀਕਲ ਇੰਜੀਨੀਅਰ |
ਭਾਸ਼ਾ | ਹਿੰਦੀ, ਅੰਗਰੇਜ਼ੀ |
ਵਿਸ਼ਾ | ਮਕੈਨੀਕਲ ਇੰਜੀਨੀਅਰਿੰਗ |
ਪ੍ਰਮੁੱਖ ਕੰਮ | ਆਈ.ਸੀ. ਇੰਜਣ, ਗੈਸ ਡਾਇਨਾਮਿਕਸ ਏ.ਸੀ. (ਖੋਜ ਖੇਤਰ) |
ਸਿੱਖਿਆ
ਸੋਧੋਐਮ.ਪੀ. ਪੂਨੀਆ ਨੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਐਮ.ਬੀ.ਐਮ. ਇੰਜੀਨੀਅਰਿੰਗ ਕਾਲਜ, ਜੋਧਪੁਰ (ਰਾਜਸਥਾਨ) ਤੋਂ 1985 ਵਿਚ ਕੀਤੀ ਅਤੇ ਆਪਣੀ ਐਮ.ਟੈੱਕ ਦੀ ਪੜ੍ਹਾਈ 1990 ਵਿਚ ਆਈ.ਆਈ.ਟੀ., ਦਿੱਲੀ ਤੋਂ ਕੀਤੀ। ਬਾਅਦ ਵਿਚ ਆਈ.ਆਈ.ਟੀ., ਦਿੱਲੀ ਤੋਂ ਹੀ 1996 ਵਿਚ ਪੀ.ਐਚ.ਡੀ. ਕੀਤੀ। ਉਹਨਾਂ ਦਾ ਖੋਜ ਵਿਸ਼ਾ ਥਰਮਲ ਇੰਜੀਨੀਅਰਿੰਗ ਸੀ।
ਜਿਨ੍ਹਾਂ ਸੰਸਥਾਵਾਂ ਵਿਚ ਕੰਮ ਕੀਤਾ
ਸੋਧੋਐਮ.ਪੀ. ਪੂਨੀਆ ਨੇ ਬਹੁਤ ਸਾਰੀਆਂ ਮਹੱਤਵਪੂਰਨ ਸੰਸਥਾਵਾਂ ਵਿਚ ਸੇਵਾ ਨਿਭਾਈ ਜਿਵੇਂ:
- ਸਭ ਤੋਂ ਪਹਿਲਾਂ ਉਹਨਾਂ ਨੇ ਐਮ.ਐਨ.ਆਈ.ਟੀ. ਜੈਪੁਰ ਵਿਚ ਬਤੌਰ ਪ੍ਰੋਫ਼ੈਸਰ 1999 ਵਿਚ ਕਾਰਜ ਸ਼ੁਰੂ ਕੀਤਾ ਅਤੇ ਇਸ ਸੰਸਥਾ ਵਿਚ 2004 ਤੱਕ ਬਣੇ ਰਹੇ।
- 2004 ਵਿਚ ਉਹਨਾਂ ਨੇ ਸਰਕਾਰੀ ਇੰਜੀਨੀਅਰਿੰਗ ਕਾਲਜ ਬੀਕਾਨੇਰ ਵਿਚ ਬਤੌਰ ਪ੍ਰਿੰਸੀਪਲ ਕਾਰਜ ਸ਼ੁਰੂ ਕੀਤਾ। ਇਸ ਕਾਲਜ ਆਪ ਨੇ ਤਨਦੇਹੀ ਨਾਲ ਕੰਮ ਕੀਤਾ ਅਤੇ ਇਸ ਸੰਸਥਾ ਨੂੰ ਰਾਜਸਥਾਨ ਦੀ ਸ਼ਾਨਦਾਰ ਸੰਸਥਾ ਵਜੋਂ ਸਥਾਪਤ ਕੀਤਾ। ਇਸ ਦੌਰਾਨ ਆਪ ਜੀ ਨੂੰ ਬਹੁਤ ਵਾਰ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
- 2010 ਵਿਚ ਉਹ ਵਾਪਸ ਐਮ.ਐਨ.ਆਈ.ਟੀ. ਜੈਪੁਰ ਵਿਚ ਆ ਗਏ। ਇਥੇ ਉਹਨਾਂ ਨੇ ਡੀਨ, ਪਲਾਨਿੰਗ ਅਤੇ ਡਿਵੈਲਪਮੈਂਟ ਵਿਭਾਗ ਵਜੋਂ ਕਾਰਜ ਕੀਤਾ।
- ਆਪ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਭਾਰਤ ਸਰਕਾਰ ਨੇ ਆਪ ਨੂੰ 2012 ਵਿਚ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ, ਚੰਡੀਗੜ੍ਹ (NITTTR) ਦਾ ਡਾਇਰੈਕਟਰ ਨਿਯੁਕਤ ਕੀਤਾ। ਇਥੇ ਆਪ 2017 ਤੱਕ ਕਾਰਜਸ਼ੀਲ ਰਹੇ।
- 20 ਜਨਵਰੀ, 2017 ਵਿਚ ਆਪ ਨੇ ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ (AICTE) ਵਿਚ ਬਤੌਰ ਵਾਈਸ ਚੇਅਰਮੈਨ ਕਾਰਜ ਸੰਭਾਲਿਆ ਜਿੱਥੇ ਆਪ 2024 ਤੱਕ ਕਾਰਜਸ਼ੀਲ ਰਹੇ।
ਸਨਮਾਨ
ਸੋਧੋ- ਗੀਤਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਕਨੀਪਲਾ, ਕੁਰੂਕਸ਼ੇਤਰਾ (ਹਰਿਆਣਾ) ਵੱਲੋਂ "ਐਮੀਨੈਂਟ ਇੰਜੀਨੀਅਰਿੰਗ ਪਰਸਨੈਲਿਟੀ ਐਵਾਰਡ - 2012" ਸਨਮਾਨ ਪ੍ਰਾਪਤ ਕੀਤਾ
ਸੰਸਥਾਵਾਂ ਵਿਚ ਮੈਂਬਰ ਵਜੋਂ
ਸੋਧੋਵਰਤਮਾਨ ਸਮੇਂ ਵਿਚ ਐਮ.ਪੀ. ਪੂਨੀਆ ਹੇਠ ਲਿਖੀਆਂ ਸੰਸਥਾਵਾਂ ਦੇ ਮੈਂਬਰ ਵੀ ਹਨ:
- ਸੈਨੇਟ, ਥਾਪਰ ਯੂਨੀਵਰਸਿਟੀ, ਪਟਿਆਲਾ
- ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ (ਐਨ.ਡਬਲਿਊ.ਆਰ.ਓ., ਚੰਡੀਗੜ੍ਹ)
- ਐਨ.ਸੀ. ਇੰਜੀਨੀਅਰਿੰਗ ਅਤੇ ਟੈਕਨਾਲੋਜੀ ਕਾਲਜ, ਇਸਰਾਨਾ, ਪਾਨੀਪਤ (ਹਰਿਆਣਾ) ਦੀ ਗਵਰਨਿੰਗ ਬਾਡੀ ਦੇ ਮੈਂਬਰ
- ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ, ਜਲੰਧਰ
- ਸਟੇਟ ਸਟੀਅਰਿੰਗ ਕਮੇਟੀ ਜਿਹੜੀ ਕਿ ਹਰਿਆਣਾ ਰਾਜ ਦੇ ਤਕਨੀਕੀ ਸਿੱਖਿਆ ਗੁਣਵੱਤਾ ਵਿਕਾਸ ਪ੍ਰੋਗਰਾਮ ਦੇ ਹੇਠਾਂ ਕਾਰਜਸ਼ੀਲ ਹੈ