ਮਾਮਬਲੀਕਲਾਥਿਲ ਸਾਰਦਾ ਮੈਨਨ ਇੱਕ ਭਾਰਤੀ ਮਨੋ-ਚਿਕਿਤਸਕ, ਸਮਾਜ ਸੇਵਿਕਾ ਅਤੇ ਸਕਿਜ਼ੋਫਰੀਨੀਆ ਰਿਸਰਚ ਫ਼ਾਉਂਡੇਸ਼ਨ (ਐਸਸੀਏਆਰਐਫ) ਦੀ ਸੰਸਥਾਪਕ ਹੈ, ਇਹ ਸੰਸਥਾ ਇੱਕ ਚੇਨਈ ਅਧਾਰਿਤ ਗ਼ੈਰ-ਸਰਕਾਰੀ ਜਥੇਬੰਦੀ, ਸਕਿਜ਼ੋਫਰੀਨੀਆ ਅਤੇ ਹੋਰ ਮਾਨਸਿਕ ਰੋਗਾਂ ਨਾਲ ਪੀੜਤ ਲੋਕਾਂ ਦੇ ਪੁਨਰਵਾਸ ਲਈ ਕੰਮ ਕਰਦੀ ਹੈ।[1] ਇਹ ਇੱਕ ਅਵਾਇਯਰ ਅਵਾਰਡ ਪ੍ਰਾਪਤਕਰਤਾ ਹੈ, ਉਹ ਇੱਕ ਸਾਬਕਾ ਮਦਰਾਸ ਮੈਡੀਕਲ ਸਰਵਿਸ ਅਫ਼ਸਰ ਸੀ ਅਤੇ ਭਾਰਤ ਵਿੱਚ ਪਹਿਲੀ ਮਹਿਲਾ ਮਨੋ-ਚਿਕਿਸਤਕ ਸੀ।[2] ਭਾਰਤ ਸਰਕਾਰ ਨੇ ਉਸਦੇ ਸਮਾਜ ਲਈ ਕੀਤੇ ਕਾਰਜਾਂ ਲਈ, ਉਸਨੂੰ 1992 ਵਿੱਚ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਨਾਲ, ਪਦਮ ਭੂਸ਼ਣ, ਨਾਲ  ਸਨਮਾਨਿਤ ਕੀਤਾ।[3]

ਐਮ. ਸਾਰਦਾ ਮੈਨਨ
ਜਨਮ (1923-04-05) ਅਪ੍ਰੈਲ 5, 1923 (ਉਮਰ 101)
ਪੇਸ਼ਾਮਨੋਵਿਗਿਆਨੀ
ਸਮਾਜ ਸੇਵਿਕਾ
ਸਰਗਰਮੀ ਦੇ ਸਾਲ1951 ਤੋਂ
ਲਈ ਪ੍ਰਸਿੱਧਸਕਿਜ਼ੋਫਰੀਨੀਆ ਰਿਸਰਚ ਫ਼ਾਉਂਡੇਸ਼ਨ (ਐਸਸੀਏਆਰਐਫ)
ਪੁਰਸਕਾਰਪਦਮ ਭੂਸ਼ਣ
ਅਵਾਇਯਰ ਅਵਾਰਡ
ਸਟੇਟ ਬੇਸਟ ਡਾਕਟਰ ਅਵਾਰਡ
ਗਵਰਨਮੈਂਟ ਆਫ਼ ਇੰਡੀਆ ਬੇਸਟ ਇੰਪਲੋਯਰ ਅਵਾਰਡ
ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਸਾਇਕੀ-ਸੋਸ਼ਲ ਰੀਹੈਬੀਲਿਟੇਸ਼ਨ ਸਪੈਸ਼ਲ ਅਵਾਰਡ
ਰੋਟਰੀ ਕਲੱਬ, ਸਨਮਾਨ ਵਜੋਂ ਅਵਾਰਡ
ਵੈੱਬਸਾਈਟWebsite of SCARF

ਜੀਵਨ

ਸੋਧੋ
 
Women's Christian College, Chennai.

ਸਾਰਦਾ ਮੈਨਨ 5 ਅਪ੍ਰੈਲ 1923 ਨੂੰ ਇੱਕ ਮਲਾਯਾਲੀ ਪਰਿਵਾਰ ਵਿੱਚ ਪੈਦਾ ਹੋਈ ਸੀ ਜੋ ਮੰਗਲੌਰ ਵਿੱਚ ਆਪਣੇ ਮਾਤਾ-ਪਿਤਾ ਦੇ ਅੱਠ ਬੱਚਿਆਂ ਵਿੱਚੋਂ ਸਭ ਤੋਂ ਛੋਟੀ ਸੀ, ਦੱਖਣ ਭਾਰਤੀ ਰਾਜ ਕਰਨਾਟਕ ਦਾ ਤੱਟੀ ਸ਼ਹਿਰ ਹੈ। ਉਸਦੇ ਪਿਤਾ ਜੱਜ ਸਨ ਜਦੋਂ ਉਸਦੇ ਪਿਤਾ ਦੀ ਬਦਲੀ ਚੇਨਈ ਕੀਤੀ ਗਈ,[4] ਸਾਰਦਾ ਉਸ ਸਮੇਂ ਛੋਟੀ ਸੀ ਅਤੇ ਆਪਣੀ ਮੁੱਢਲੀ ਸਕੂਲੀ ਪੜ੍ਹਾਈ ਲਈ ਪਿਤਾ ਦੇ ਨਾਲ ਹੀ ਚਲੀ ਗਈ ਸੀ ਅਤੇ ਉਸਨੇ ਗੁੱਡ ਸ਼ੈਫਰਡ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਕ੍ਰਾਈਸਟ ਚਰਚ ਐਂਗਲੋ-ਭਾਰਤੀ ਹਾਇਅਰ ਸਕੈੰਡਰੀ ਸਕੂਲ ਵਿੱਚ ਦਾਖ਼ਿਲਾ ਲਿਆ ਅਤੇ ਉਸਨੇ ਵੁਮੈਨ'ਸ ਕ੍ਰਾਈਸਟ ਕਾਲਜ ਤੋਂ ਆਪਣੀ ਗ੍ਰੈਜੁਏਸ਼ਨ ਪੂਰੀ ਕੀਤੀ।[5] 1951 ਵਿੱਚ ਉਸਨੇ ਮਦ੍ਰਾਸ ਮੈਡੀਕਲ ਕਾਲਜ ਤੋਂ ਉਸਨੇ ਮੈਡੀਸਨ ਵਿੱਚ ਗ੍ਰੈਜੁਏਸ਼ਨ ਕੀਤੀ।  

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. "Sarada Menon Chosen for Avvaiyar Award". The Indian Express. 3 March 2016. Archived from the original on 11 ਜੂਨ 2016. Retrieved May 23, 2016.
  2. "Focus on Rehab of Mentally-ill". The Indian Express. 7 March 2016. Archived from the original on 16 ਜੂਨ 2016. Retrieved May 23, 2016.
  3. "Padma Awards" (PDF). Ministry of Home Affairs, Government of India. 2016. Archived from the original (PDF) on November 15, 2014. Retrieved January 3, 2016. {{cite web}}: Unknown parameter |dead-url= ignored (|url-status= suggested) (help)
  4. Radhika Menon (2016). "Healing touch". News report. Harmony India. Archived from the original on ਜੂਨ 24, 2016. Retrieved May 23, 2016. {{cite web}}: Unknown parameter |dead-url= ignored (|url-status= suggested) (help)
  5. "People didn't understand mental illness". The Hindu. 21 May 2014. Retrieved May 23, 2016.

ਬਾਹਰੀ ਕੜੀਆਂ

ਸੋਧੋ