ਐਲਨ ਡੰਡੀਜ਼ ਦੀ ਲੋਕਧਾਰਾ ਨੂੰ ਦੇਣ

ਐਲਨ ਡੰਡੀਜ਼ (1934-2005): ਐਲਨ ਡੰਡੀਜ਼ ਉਹਨਾਂ ਚੋਣਵੇਂ ਲੋਕਧਾਰਾ ਸ਼ਾਸਤਰੀਆਂ ਵਿੱਚੋਂ ਇਕ ਹੈ, ਜਿਸ ਨੇ ਲੋਕਧਾਰਾ ਦੇ ਵਿਧੀਗਤ ਅਧਿਐਨ ਰਾਹੀਂ ਕਈ ਪਰੰਪਰਾਗਤ ਧਾਰਨਾਵਾਂ ਨੂੰ ਰੱਦ ਕਰਦਿਆਂ ਨਵੀਆਂ ਧਾਰਨਾਵਾਂ ਦੀ ਸਥਾਪਨਾ ਕੀਤੀ। ਉਹ ਵੀਹਵੀਂ ਸਦੀ ਦਾ ਉਹ ਲੋਕਧਾਰਾ ਵਿਗਿਆਨੀ ਸੀ,ਜਿਸਨੇ ਲੋਕਧਾਰਾ ਦੇ ਅਨੁਸ਼ਾਸਨ ਨੂੰ ਵਿਸਥਾਰਿਆ ਵੀ ਤੇ ਨਵੇਂ ਖੋਜੀਆਂ ਲਈ ਇਸ ਵਿਸ਼ੇ ਨੂੰ ਹਰਮਨ ਪਿਆਰਾ ਤੇ ਖਿੱਚ ਭਰਪੂਰ ਵੀ ਬਣਾਇਆ। ਲੋਕਧਾਰਾ ਦੇ ਖੇਤਰ ਵਿੱਚ ਉਸ ਦੁਆਰਾ ਕੀਤੀ ਗਈ ਖੋਜ ਨੂੰ ਪੂਰੇ ਵਿਸ਼ਵ ਵਿੱਚ ਮਾਨਤਾ ਪ੍ਰਾਪਤ ਹੈ।[1]

ਜਨਮ ਤੇ ਪਿਛੋਕੜ: ਸੋਧੋ

ਐਲਨ ਡੰਡੀਜ਼ ਦਾ ਜਨਮ 1934 ਈ. ਨੂੰ ਨਿਊਯਾਰਕ ਵਿੱਚ ਹੋਇਆ। ਉਸਦੇ ਪਿਤਾ ਵਕੀਲ ਸਨ ਅਤੇ ਮਾਤਾ ਸੰਗੀਤ ਅਧਿਆਪਕਾ ਸੀ। ਮੁੱਢਲੀ ਪੜ੍ਹਾਈ ਤੋਂ ਬਾਅਦ ਉਸਨੇ ਅੰਗਰੇਜ਼ੀ ਸਾਹਿਤ ਵਿੱਚ ਯੇੱਲ ਯੂਨੀਵਰਸਿਟੀ ਤੋਂ ਐੱਮ.ਏ. ਅਤੇ ਇੰਡੀਆਨਾ ਯੂਨੀਵਰਸਿਟੀ ਤੋਂ 1962 ਈ. ਵਿੱਚ ਪੀਐੱਚ.ਡੀ. ਦੀ ਡਿਗਰੀ ਕੀਤੀ। ਇਸ ਉਪਰੰਤ ਉਸਨੇ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿੱਚ ਬਤਾਲੀ ਸਾਲ ਲੋਕਧਾਰਾ ਉੱਪਰ ਖੋਜ ਕਰਨ ਅਤੇ ਪੜ੍ਹਨ-ਪੜ੍ਹਾਉਣ ਤੇ ਲਗਾਏ। ਉਸਦੇ ਖੋਜ ਪੱਤਰਾਂ ਦੀ ਗਿਣਤੀ ਕਰੀਬ 250 ਬਣਦੀ ਹੈ। ਲੋਕਧਾਰਾ ਦੇ ਖੇਤਰ ਵਿੱਚ ਗਿਣਤੀ ਅਤੇ ਗੁਣਵੱਤਾ ਦੋਵਾਂ ਪੱਖਾਂ ਤੋਂ ਅਜਿਹੇ ਮਿਆਰੀ ਖੋਜ ਕਾਰਜ ਲਈ ਉਸਨੂੰ ਬਹੁਤ ਸਾਰੇ ਮਾਨ ਸਨਮਾਨ ਵੀ ਪ੍ਰਾਪਤ ਹੋਏ।[2]

ਕੰਮ: ਸੋਧੋ

1).Pagter, Carl R. (Co-author). Never Try to Teach a Pig to Sing.

2).(1964)."The Morphology of North American Indian Folktales".

4).(Ed.) (1965). The Study of Folklore.

5).(1968). "The Number Three in American Culture." In Alan Dundes (ed.), Every Man His Way: Readings in Cultural Anthropology. Englewood Cliffs, New Jersey: Prentice-Hall.

6).(1969). "Thinking Ahead: A Folkloristic Reflection of the Future Orientation in American Worldview".

7).(1971). "A Study of Ethnic Slurs".

7).(1972). "Folk Ideas as Units of Worldview".

8).(1975). "Slurs International: Folk Comparisons of Ethnicity and National Character".

9).(1980). Interpreting Folklore. Indiana University Press.

10).(1984). Life is Like a Chicken Coop Ladder: A Portrait of German Culture Through Folklore.

11).(Ed.) (1984). Sacred Narrative: Readings in the Theory of Myth. University of California Press.

12).Falassi, Alessandro (Co-author) (1984). La terra in Piazza: An interpretation of the Palio in Siena. University of California Press.

13).(with C. Banc) (1986) "First Prize: Fifteen Years. An Annotated Collection of Political Jokes" ISBN 0-8386-3245-9

14).(1987). Cracking Jokes: Studies of Sick Humor Cycles & Stereotypes. Ten Speed Press.

15).Pagter, Carl R. (Co-author) (1987). When You're Up to Your Ass in Alligators...: More Urban Folklore from the Paperwork Empire. Wayne State University Press.

16).(Ed.) (1989). Little Red Riding Hood: A Casebook. Madison, WI: The University of Wisconsin Press.

17).(Ed.) (1990). In Quest of the Hero. Princeton University Press.

19).(Ed.) (1991). Mother Wit from the Laughing Barrel: Readings in the Interpretation of Afro-American Folklore. University Press of Mississippi.

20).(1991) The Blood Libel Legend: A Casebook in Anti-Semitic Folklore. University of Wisconsin Press

21).(Ed.) (1992). The Evil Eye: A Casebook. University of Wisconsin Press.

22).Pagter, Carl R. (Co-author). (1992) Work Hard and You Shall Be Rewarded: Urban Folklore From the Paperwork Empire. ISBN 978-0814324325

23).(1993). Folklore Matters. University of Tennessee Press.

24).(Ed.) (1994). The Cockfight: A Casebook. University of Wisconsin Press.

25).Edmunds, Lowell (Co-ed.) (1995). Oedipus: A Folklore Casebook. University of Wisconsin Press.

26).Pagter, Carl R. (Co-Author) (1996). Sometimes the Dragon Wins: Yet More Urban Folklore from the Paperwork Empire. Syracuse University Press.

27).(Ed.) (1996). The Walled-Up Wife: A Casebook. University of Wisconsin Press.

28).(1997). From Game to War and Other Psychoanalytic Essays on Folklore. University of Kentucky Press.

29).(1997). Two Tales of Crow and Sparrow: A Freudian Folkloristic Essay on Caste and Untouchability. Rowman & Littlefield.

30).(Ed.) (1998). The Vampire: A Casebook. Madison, WI: The University of Wisconsin Press.

31).Pagter, Carl R. (Co-author) (2000). Why Don't Sheep Shrink When It Rains?: A Further Collection of Photocopier Folklore. Syracuse University Press.

32).(1999). Holy Writ as Oral Lit: The Bible as Folklore. Rowman & Littlefield Publishers, Inc.

33).(2002). Bloody Mary in the Mirror: Essays in Psychoanalytic Folkloristics. University Press of Mississippi.

34).(2003). The Shabbat Elevator and Other Sabbath Subterfuges. Rowman & Littlefield.

35).(2003). Fables of the Ancients?: Folklore in the Qur'an. Rowman & Littlefield.

36).(2003). Parsing Through Customs: Essays by a Freudian Folklorist. The University of Wisconsin Press.

37).(2004). "As the Crow Flies: A Straightforward Study of Lineal Worldview in American Folk Speech".

37).(Ed.) (2005). Recollecting Freud. Madison, WI: The University of Wisconsin Press Sing.[3]

ਲੋਕਧਾਰਾ ਸ਼ਬਦ ਦਾ ਪ੍ਰਯੋਗ: ਸੋਧੋ

ਐਲਨ ਡੰਡੀਜ਼ ਨੇ ਲੋਕਧਾਰਾ ਦੀ ਸਮੱਗਰੀ ਲਈ ਸ਼ਬਦ 'ਲੋਕਧਾਰਾ' (Folklore) ਅਤੇ ਲੋਕਧਾਰਾ ਦੇ ਅਧਿਐਨ ਲਈ ਸ਼ਬਦ 'ਲੋਕਧਾਰਾ ਵਿਗਿਆਨ/ਸ਼ਾਸਤਰ'(Folkloristics) ਦੀ ਵਰਤੋ।ਐਲਨ ਡੰਡੀਜ਼ ਦਾ ਕਥਨ ਹੈ:"ਜਿਵੇਂ ਭਾਸ਼ਾ ਦਾ ਵਿਗਿਆਨਕ ਅਧਿਐਨ ਭਾਸ਼ਾ ਵਿਗਿਆਨ ਹੈ,ਉਵੇਂ ਹੀ ਲੋਕਧਾਰਾ ਦਾ ਵਿਗਿਆਨਕ ਅਧਿਐਨ ਲੋਕਧਾਰਾ ਵਿਗਿਆਨ ਹੈ।"[4]

ਸ਼ਬਦ 'ਲੋਕ' ਦੀ ਨਵੇਂ ਸੰਦਰਭ ਵਿੱਚ ਪੇਸ਼ਕਾਰੀ: ਸੋਧੋ

ਐਲਨ ਡੰਡੀਜ਼ ਨੇ ਆਪਣੇ ਅਧਿਐਨ ਦੌਰਾਨ ਸਭ ਤੋਂ ਪਹਿਲਾਂ ਸ਼ਬਦ ਲੋਕ ਨੂੰ ਨਵੀਆਂ ਪ੍ਰਸਥਿਤੀਆਂ ਦੇ ਸੰਦਰਭ ਵਿੱਚ ਵਿਧੀਵੱਤ ਢੰਗ ਨਾਲ ਪੁਨਰ-ਪਰਿਭਾਸ਼ਿਤ ਕੀਤਾ। ਉਸਦਾ ਖੋਜ ਪੱਤਰ 'Who Are Folk?' (ਲੋਕ ਕੌਣ ਹਨ?) ਭਾਵ ਲੋਕ ਵਿੱਚ ਕਿਸਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ? ਵਰਗੇ ਮਹੱਤਵਪੂਰਨ ਸਵਾਲ ਨੂੰ ਸੰਬੋਧਿਤ ਹੁੰਦਾ ਹੈ। ਇਸ ਖੋਜ ਪੱਤਰ ਵਿੱਚ ਐਲਨ ਡੰਡੀਜ਼ ਕਹਿੰਦਾ ਹੈ ਕਿ ਭੀੜ ਜਾਂ ਹਰ ਤਰ੍ਹਾਂ ਦੇ ਇਕੱਠ ਨੂੰ ਲੋਕ ਨਹੀਂ ਕਿਹਾ ਜਾ ਸਕਦਾ। ਉਸ ਅਨੁਸਾਰ ਲੋਕਦਾ ਸੰਬੰਧ ਕਿਸੇ ਸ਼੍ਰੇਣੀ ਵਿਸ਼ੇਸ਼ ਨਾਲ ਨਹੀਂ ਹੁੰਦਾ। ਉਹ ਕਹਿੰਦਾ ਹੈ ਕਿ 'ਲੋਕ ਦੋ ਜਾਂ ਦੋ ਤੋਂ ਵੱਧ ਲੋਕਾਂ ਦਾ ਅਜਿਹਾ ਸਮੂਹ ਹੁੰਦਾ ਹੈ ਜਿਹੜਾ ਭਾਸ਼ਾ, ਕਿੱਤੇ,ਧਰਮ ਆਦਿ ਵਿੱਚੋਂ ਕਿਸੇ ਇੱਕ ਸਾਂਝ ਕਰਕੇ ਆਪਸ ਵਿੱਚ ਜੁੜਿਆ ਹੁੰਦਾ ਹੈ। ਇਸ ਸਮੂਹ ਦੀਆਂ ਆਪਣੀਆਂ ਸਾਂਝੀਆਂ ਪਰੰਪਰਾਵਾਂ ਹੁੰਦੀਆਂ ਹਨ ਤੇ ਸਮੇਂ ਸਮੇਂ ਇਹ ਉਹਨਾਂ ਨੂੰ ਸਾਂਝਿਆਂ ਵੀ ਕਰਦਾ ਰਹਿੰਦਾ ਹੈ। ਇਹ ਸਮੂਹ ਦੋ ਵਿਅਕਤੀਆਂ ਤੋਂ ਲੈ ਕੇ ਇਕ ਪਰਿਵਾਰ ਜਾਂ ਇਕ ਰਾਸ਼ਟਰ ਵੀ ਹੋ ਸਕਦਾ ਹੈ'। [5]

ਪਾਠ ਦੇ ਪ੍ਰਸੰਗ ਦਾ ਮਹੱਤਵ: ਸੋਧੋ

ਐਲਨ ਡੰਡੀਜ਼ ਨੇ ਲੋਕਧਾਰਾ ਅਧਿਐਨ ਵਿੱਚ ਪਾਠ ਦੇ ਪ੍ਰਸੰਗ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਹੈ।

ਡੰਡੀਜ਼ ਦਾ ਕਥਨ ਹੈ:'ਪ੍ਰਸੰਗ ਤੋਂ ਸੱਖਣਾ ਪਾਠ ਅਰਥਹੀਣ ਹੁੰਦਾ ਹੈ '।[6]

ਡੰਡੀਜ਼ ਦਾ ਕਹਿਣਾ ਹੈ ਕਿ ਪ੍ਰਸੰਗ ਲੋਕਧਾਰਾ ਦੀਆਂ ਸਾਰੀਆਂ ਵਿਧਾਵਾਂ ਲਈ ਮਹੱਤਵਪੂਰਨ ਤਾਂ ਹੈ ਹੀ ਪਰ ਅਖਾਣਾਂ ਤੇ ਹਾਸ ਵਿਅੰਗਕਾਰੀ ਵਿੱਚ ਤਾਂ ਬੇਹੱਦ ਜ਼ਰੂਰੀ ਹੈ। ਇਹਨਾਂ ਰੂਪਾਂ ਵਿੱਚ ਤਾਂ ਪ੍ਰਸੰਗ ਆਈਸਬਰਗ ਵਾਂਗ ਹੈ।


ਮੈਟਾ ਲੋਕਧਾਰਾ ਦਾ ਸੰਕਲਪ: ਲੇਖ 'Metafolklore and Oral Literary Criticism' ਵਿੱਚ ਡੰਡੀਜ਼ ਇਸ ਪੱਖ ਬਾਰੇ ਚਰਚਾ ਕਰਦਾ ਹੈ ਕਿ ਆਖਿਰ ਲੋਕ ਲੋਕਧਾਰਾ ਦੇ ਪਾਠ ਬਾਰੇ ਕੀ ਸੋਚਦੇ ਹਨ ਜਾਂ ਲੋਕਧਾਰਾ ਦੇ ਇਕ ਹੀ ਪਾਠ ਦੇ ਵੱਖ ਵੱਖ ਰੂਪਾਂਤਰਣਾਂ ਬਾਰੇ ਲੋਕਾਂ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ। ਮੈਟਾ ਅਲੋਚਨਾ ਤੋਂ ਭਾਵ ਲਿਖਤਾਂ ਦੀ ਆਲੋਚਕਾਂ ਦੁਆਰਾ ਕੀਤੀ ਹੋਈ ਪਰਖ ਪੜਚੋਲ,ਭਾਵ ਉਹਨਾਂ ਦੁਆਰਾ ਦਿੱਤੀਆਂ ਗਈਆਂ ਧਾਰਨਾਵਾਂ ਦੀ ਪੁਨਰ ਪੜਚੋਲ ਕਰਨਾ ਹੁੰਦਾ ਹੈ। ਪ੍ਰੰਤੂ ਡੰਡੀਜ਼ ਮੈਟਾਫੋਕਲੋਰ ਨੂੰ ਇਹਨਾਂ ਅਰਥਾਂ ਵਿੱਚ ਲੈਣ ਦੀ ਥਾਂ ਲੋਕਧਾਰਾ ਦੇ ਕਿਸੇ ਪਾਠ ਸੰਬੰਧੀ 'ਲੋਕ' ਕੀ ਟਿੱਪਣੀ ਕਰਦਾ ਹੈ,ਉਸ ਨੂੰ ਮੈਟਾ ਲੋਕਧਾਰਾ ਸਮਝਦਾ ਹੈ। [7]

ਮੌਤ: ਸੋਧੋ

ਸੰਨ 2005 ਵਿੱਚ ਐਲਨ ਡੰਡੀਜ਼ ਦਾ ਦੇਹਾਂਤ ਹੋ ਗਿਆ ਸੀ।

ਹਵਾਲੇ: ਸੋਧੋ

  1. <ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ,ਸੰਪਾਦਕ ਡਾ ਗੁਰਮੀਤ ਸਿੰਘ ਤੇ ਡਾ ਸੁਰਜੀਤ ਸਿੰਘ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਪੰਨਾ ਨੰ:176>
  2. <ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ ਸੰਪਾਦਕ ਡਾ ਗੁਰਮੀਤ ਸਿੰਘ ਤੇ ਡਾ ਸੁਰਜੀਤ ਸਿੰਘ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਪੰਨਾ ਨੰ:176>
  3. <https://Pa.m.wikipedia.org/wiki/>
  4. <ਅਤੇ ਲੋਕਧਾਰਾ ਵਿਸ਼ਵ ਚਿੰਤਨ ਸੰਪਾਦਕ ਡਾ ਗੁਰਮੀਤ ਸਿੰਘ ਤੇ ਡਾ ਸੁਰਜੀਤ ਸਿੰਘ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਪੰਨਾ ਨੰ:176 >
  5. <ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ ਸੰਪਾਦਕ ਡਾ ਗੁਰਮੀਤ ਸਿੰਘ ਤੇ ਡਾ ਸੁਰਜੀਤ ਸਿੰਘ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਪੰਨਾ ਨੰ:177-178>
  6. <ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ ਸੰਪਾਦਕ ਡਾ ਗੁਰਮੀਤ ਸਿੰਘ ਤੇ ਡਾ ਸੁਰਜੀਤ ਸਿੰਘ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਪੰਨਾ ਨੰ:181>
  7. <ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ ਸੰਪਾਦਕ ਡਾ ਗੁਰਮੀਤ ਸਿੰਘ ਤੇ ਡਾ ਸੁਰਜੀਤ ਸਿੰਘ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਪੰਨਾ ਨੰ:183>