ਐਵਾਲਾਂਚ ਝੀਲ (ਊਟੀ, ਤਾਮਿਲਨਾਡੂ, ਭਾਰਤ)
ਐਵਾਲਾਂਚ ਝੀਲ (ਅਵਲਾਂਚੀ ਝੀਲ) [1] ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਵਿੱਚ ਪੈਂਦੇ ਸ਼ਿਹਰ ਊਟੀ ਤੋਂ 28 ਕਿਲੋਮੀਟਰ ਦੀ ਦੂਰੀ 'ਤੇ ਪੈਂਦੀ ਹੈ। [2]
ਐਵਾਲਾਂਚ ਝੀਲ | |
---|---|
ਸਥਿਤੀ | ਨੀਲਗਿਰੀ , ਤਾਮਿਲ ਨਾਡੂ |
ਗੁਣਕ | 11°19′19″N 76°36′40″E / 11.322°N 76.611°E |
Frozen | ਨਹੀਂ |
Islands | ਨਹੀਂ |
ਵ੍ਯੁਤਪਤੀ
ਸੋਧੋਇਸ ਝੀਲ ਨੂੰ 1800 ਦੇ ਦਹਾਕੇ ਦੇ ਸ਼ੁਰੂ ਵਿੱਚ ਇਸ ਖੇਤਰ ਵਿੱਚ ਆਈ ਇੱਕ ਵਿਸ਼ਾਲ ਜ਼ਮੀਨ ਖਿਸਕਣ ਕਾਰਨ ਐਵਾਲਾਂਚ ਝੀਲ ਦਾ ਨਾਮ ਦਿੱਤਾ ਗਿਆ ਸੀ। 9 ਅਗਸਤ 2019 ਨੂੰ ਐਵਾਲਾਂਚ ਵਿੱਚ 24 ਘੰਟਿਆਂ ਵਿੱਚ 92.1 ਸੈਂਟੀਮੀਟਰ ਮੀਂਹ ਪਿਆ ਜੋ ਦੱਖਣੀ ਭਾਰਤ ਵਿੱਚ ਸਭ ਤੋਂ ਵੱਧ 24 ਘੰਟੇ ਵਿੱਚ ਪਿਆ ਮੀਂਹ ਹੈ। ਇਸ ਤੋਂ ਅਗਲੇ ਦਿਨ 8 [1] 2019 ਨੂੰ 24 ਘੰਟਿਆਂ ਵਿੱਚ 82 ਸੈ.ਮੀ ਮੀਂਹ ਪਿਆ ਸੀ .
ਟੂਰਿਜ਼ਮ
ਸੋਧੋਐਵਾਲਾਂਚ ਝੀਲ ਨੀਲਗਿਰੀ ਜ਼ਿਲ੍ਹੇ ਵਿੱਚ ਇੱਕ ਮਹੱਤਵਪੂਰਨ ਸੈਲਾਨੀਆਂ ਦੀ ਥਾਂ ਹੈ। [3] ਝੀਲ ਇੱਕ ਬਹੁਤ ਹੀ ਸੁੰਦਰ ਲੈਂਡਸਕੇਪ ਨਾਲ ਘਿਰੀ ਹੋਈ ਹੈ ਜਿਸ ਵਿੱਚ ਖਿੜਦੇ ਫੁੱਲਾਂ ਜਿਵੇਂ ਕਿ ਮੈਗਨੋਲਿਆਸ, ਆਰਕਿਡ ਅਤੇ ਰ੍ਹੋਡੋਡੈਂਡਰਨ ਹਨ। ਸੈਲਾਨੀ ਝੀਲ ਦੇ ਆਲੇ-ਦੁਆਲੇ ਘੁੰਮਣ ਵਾਲੇ ਰਸਤਿਆਂ ਰਾਹੀਂ ਝੀਲ ਦੇ ਕਿਨਾਰੇ ਪਹੁੰਚਿਆ ਜਾ ਸਕਦਾ ਹੈ । [1] ਝੀਲ 'ਤੇ ਆਉਣ ਵਾਲੇ ਸੈਲਾਨੀ ਟਰਾਊਟ ਕਿਸਮ ਦੀ ਮੱਛੀ ਨੂੰ ਫੜਨ ਵਿੱਚ ਵੀ ਸ਼ਾਮਲ ਹੋ ਸਕਦੇ ਹਨ। [4] ਝੀਲ ਦੇ ਨੇੜੇ ਇੱਕ ਟਰਾਊਟ ਹੈਚਰੀ ਸਥਾਪਤ ਕੀਤੀ ਗਈ ਹੈ, ਜਿੱਥੋਂ ਸੈਲਾਨੀ ਟ੍ਰਾਊਟ ਮੱਛੀਆਂ ਫੜਨ ਲਈ ਲੋੜੀਂਦੇ ਫਿਸ਼ਿੰਗ ਰਾਡ ਅਤੇ ਹੋਰ ਫਿਸ਼ਿੰਗ ਸੰਦ ਪ੍ਰਾਪਤ ਕਰ ਸਕਦੇ ਹਨ। [5] ਝੀਲ ਨੂੰ ਸੈਲਾਨੀਆਂ ਦੁਆਰਾ ਇੱਕ ਕੈਂਪ ਸਾਈਟ ਵਜੋਂ ਵੀ ਵਰਤਿਆ ਜਾਂਦਾ ਹੈ ਜਿੱਥੇ ਉਹ ਝੀਲ ਦੇ ਨੇੜੇ ਹੀ ਤੰਬੂ ਲਗਾ ਕੇ ਰਹਿੰਦੇ ਹਨ। ਇਸ ਖੇਤਰ ਦੇ ਵਿੱਚ ਹੋਰ ਸੈਰ-ਸਪਾਟੇ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਸ਼ਾਮਲ ਹਨ, ਝੀਲ ਦੇ ਪਾਰ ਰਾਫਟਿੰਗ ਅਤੇ ਨੇੜਲੇ ਪਹਾੜੀ ਖੇਤਰਾਂ [6] ਜਿਵੇਂ ਕਿ ਅੱਪਰ ਭਵਾਨੀ ਜਿੱਥੇ ਸੰਘਣੇ ਜੰਗਲ ਅਤੇ ਅਛੂਤੇ ਜੰਗਲੀ ਨਿਵਾਸ ਹਨ। [5]
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ 1.0 1.1 1.2 Shaji, K A (18 February 2011). "Flowers in the window". The Times of India. Archived from the original on 27 September 2013. Retrieved 30 September 2011. ਹਵਾਲੇ ਵਿੱਚ ਗ਼ਲਤੀ:Invalid
<ref>
tag; name "toa" defined multiple times with different content - ↑ "Avalanche Lake". traveldest.org. Retrieved 2011-09-30.
- ↑ Ayub, Akber (29 May 2011). "Footloose in the Nilgiris". The Hindu. Archived from the original on 10 June 2011. Retrieved 30 September 2011.
- ↑ "Fishing in the Nilgiris". tamilnadutourism.org. Retrieved 2011-09-30.
- ↑ 5.0 5.1 "Peaks of pleasure". Daily News and Analysis. 6 December 2007. Retrieved 30 September 2011.
- ↑ Cycil, Chandrika (18 May 2002). "Adventure: Avalanche". The Hindu. Archived from the original on 5 January 2004. Retrieved 30 September 2011.