ਅਵੈਂਜਰਜ਼: ਐਂਡਗੇਮ

ਹਾਲੀਵੁੱਡ ਫ਼ਿਲਮ
(ਐਵੇਂਜ਼ਰਸ: ਐਂਡਗੇਮ ਤੋਂ ਮੋੜਿਆ ਗਿਆ)

ਅਵੈਂਜਰਜ਼: ਐਂਡਗੇਮ 2019 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੀ ਸੂਪਰਹੀਰੋ ਟੀਮ ਅਵੈਂਜਰਜ਼ 'ਤੇ ਅਧਾਰਤ ਹੈ। ਮਾਰਵਲ ਸਟੂਡੀਓਜ਼ ਵਲੋਂ ਸਿਰਜੀ ਗਈ ਅਤੇ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਵਲੋਂ ਵੰਡੀ ਗਈ ਇਹ ਫ਼ਿਲਮ ਅਵੈਜਰਜ਼: ਇਨਫਿਨਿਟੀ ਵਾਰ ਦਾ ਅਗਲਾ ਭਾਗ ਅਤੇ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ.) ਦੀ 22ਵੀਂ ਫ਼ਿਲਮ ਹੈ। ਐਂਥਨੀ ਅਤੇ ਜੋ ਰੂਸੋ ਵੱਲੋਂ ਨਿਰਦੇਸ਼ਤ ਅਤੇ ਕ੍ਰਿਸਟੋਫਰ ਮਾਰਕਸ ਅਤੇ ਸਟੀਫਨ ਮੈੱਕਫਿਲੀ ਨੇ ਇਸ ਫ਼ਿਲਮ ਨੂੰ ਲਿਖਿਆ ਹੈ। ਫ਼ਿਲਮ ਵਿੱਚ ਰੌਬਰਟ ਡਾਊਨੀ ਜੂਨੀਅਰ, ਕ੍ਰਿਸ ਐਵੰਜ਼, ਮਾਰਕ ਰਫ਼ਾਲੋ, ਕ੍ਰਿਸ ਹੈੱਮਜ਼ਵਰਥ, ਸਕਾਰਲੈੱਟ ਜੋਹੈਨਸਨ, ਜੈਰੇਮੀ ਰੈੱਨਰ, ਡੌਨ ਚੀਡਲ, ਪੌਲ ਰੱਡ, ਬ੍ਰੀ ਲਾਰਸਨ, ਕੈਰਨ ਗਿਲਨ, ਡਨਾਈ ਗੁਰੀਰਾ, ਬੈਨੇਡਿਕਟ ਵੌਂਗ, ਜੌਨ ਫੈਵਰੋਉ, ਬਰੈਡਲੇ ਕੂਪਰ, ਗਵਿਨਿਥ ਪੈਲਟਰੋ, ਅਤੇ ਜੌਸ਼ ਬਰੋਲਿਨ ਨੇ ਵੱਖ-ਵੱਖ ਕਿਰਦਾਰ ਕੀਤੇ ਹਨ। ਫ਼ਿਲਮ ਵਿੱਚ, ਇਨਫਿਨਿਟੀ ਵਾਰ ਤੋਂ ਬਾਅਦ ਦੇ ਬਚੇ ਹੋਏ ਅਵੈਂਜਰਜ਼ ਇਕੱਠੇ ਹੁੰਦੇ ਹਨ ਅਤੇ ਥੈਨੋਸ ਦੀ ਕੀਤੀ ਹੋਈ ਤਬਾਹੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਨ।

ਅਵੈਂਜਰਜ਼: ਐਂਡਗੇਮ ਦਾ ਪ੍ਰੀਮੀਅਰ ਲੌਸ ਐਂਜਲਸ ਵਿੱਚ 22 ਅਪ੍ਰੈਲ, 2019 ਨੂੰ ਹੋਇਆ ਸੀ ਅਤੇ 26 ਅਪ੍ਰੈਲ, 2019 ਨੂੰ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ.) ਦੇ ਫੇਜ਼ 3 ਦੇ ਹਿੱਸੇ ਵੱਜੋਂ ਕੁੱਲ ਦੁਨੀਆ ਵਿੱਚ ਜਾਰੀ ਕੀਤੀ ਗਈ ਸੀ। ਫ਼ਿਲਮ ਦੀ ਇਸਦੇ ਨਿਰਦੇਸ਼ਨ, ਅਦਾਕਾਰੀ, ਸੰਗੀਤ, ਅਤੇ ਕਈ ਹੋਰ ਚੀਜ਼ਾਂ ਕਾਰਣ ਬਹੁਤ ਉਸਤਤ ਕੀਤੀ ਗਈ। ਇਸ ਨੇਂ ਵਿਸ਼ਵ ਪੱਧਰ 'ਤੇ ਕੁੱਲ 2.798 ਬਿਲੀਅਨ ਅਮਰੀਕੀ ਡਾਲਰਾਂ ਦੀ ਕਮਾਈ ਕੀਤੀ, ਅਤੇ ਦੁਨੀਆ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਦਾ ਖਿਤਾਬ ਹਾਸਲ ਕੀਤਾ ਜੋ ਕਿ ਜੁਲਾਈ 2019 ਤੋਂ ਮਾਰਚ 2021 ਤੱਕ ਇਸ ਕੋਲ ਰਿਹਾ।

2018 ਵਿੱਚ, ਥੈਨੋਸ ਵੱਲੋਂ ਬ੍ਰਹਿਮੰਡ ਦੀ ਅੱਧੀ ਅਬਾਦੀ ਖਤਮ ਕਰਨ ਦੇ 23 ਦਿਨ ਬਾਅਦ, ਕੈਰਲ ਡੈਨਵਰਜ਼ ਟੋਨੀ ਸਟਾਰਕ ਅਤੇ ਨੈਬਿਊਲਾ ਨੂੰ ਪੁਲਾੜ ਵਿੱਚੋਂ ਬਚਾਉਂਦੀ ਹੈ ਅਤੇ ਬਾਕੀ ਦੇ ਬਚੇ ਹੋਏ ਅਵੈਂਜਰਜ਼—ਬਰੂਸ ਬੈਨਰ, ਸਟੀਵ ਰੌਜਰਜ਼, ਥੌਰ, ਨਟੈਸ਼ਾ ਰੋਮੈਨੌਫ, ਅਤੇ ਜੇਮਜ਼ ਰ੍ਹੋਡਸ—ਅਤੇ ਰੌਕਿਟ ਨਾਲ਼ ਮਿਲਦੀ ਹੈ। ਜਦੋਂ ਪਤਾ ਲੱਗਦਾ ਹੈ ਕਿ ਥੈਨੋਸ ਇੱਕ ਦੂਰ-ਦੁਰਾਡੇ ਦੇ ਗ੍ਰਹਿ ਹੈ, ਤਾਂ ਉਹ ਇੱਕ ਸਕੀਮ ਘੜਦੇ ਹਨ ਕਿ ਉਹ ਇਨਫਿਨਿਟੀ ਸਟੋਨਾਂ ਨੂੰ ਵਰਤ ਕੇ ਜੋ ਥੈਨੈਸ ਨੇ ਕੀਤਾ ਹੈ ਉਸ ਦੇ ਉਲਟ ਕਰ ਦੇਣਗੇ, ਪਰ ਥੈਨੋਸ ਦੇ ਗ੍ਰਹਿ 'ਤੇ ਜਾਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸਨੇ ਇਨਫਿਨਿਟੀ ਸਟੋਨਾਂ ਨੂੰ ਤਬਾਹ ਕਰ ਦਿੱਤਾ ਹੈ ਤਾਂ ਕਿ ਕੋਈ ਮੁੜ ਉਨ੍ਹਾਂ ਨੂੰ ਵਰਤ ਨਾ ਸਕੇ। ਖਿਝਿਆ ਹੋਇਆ ਥੌਰ, ਥੈਨੋਸ ਦਾ ਸਿਰ ਧੜ੍ਹ ਤੋਂ ਵੱਖ ਕਰ ਦਿੰਦਾ ਹੈ।

ਪੰਜ ਵਰ੍ਹਿਆਂ ਬਾਅਦ, 2023 ਵਿੱਚ, ਸਕੌਟ ਲੈਂਗ ਕੁਐਂਟਮ ਰੈਲਮ ਵਿੱਚੋਂ ਨਿਕਲ ਜਾਂਦਾ ਹੈ। ਅਵੈਂਜਰਜ਼ ਦੇ ਦਫ਼ਤਰ ਪਹੁੰਚਣ ਤੋਂ ਬਾਅਦ ਉਹ ਸਮਝਾਉਂਦਾ ਹੈ ਕਿ ਜਦੋਂ ਉਹ ਕੁਐਂਟਮ ਰੈਲਮ ਵਿੱਚ ਸੀ ਤਾਂ ਉਸ ਨੂੰ ਪੰਜ ਸਾਲ ਦੀ ਥਾਂ ਸਿਰਫ ਪੰਜ ਘੰਟੇ ਮਹਿਸੂਸ ਹੋਏ ਅਤੇ ਇਸ ਸਿੱਟੇ 'ਤੇ ਆਉਂਦੇ ਹਨ ਕਿ ਕੁਐਂਟਮ ਰੈਲਮ ਸਮੇਂ ਵਿੱਚ ਅੱਗੇ ਪਿੱਛੇ ਜਾਣ ਦਾ ਇੱਕ ਜ਼ਰੀਆ ਹੈ। ਉਹ ਸਟਾਰਕ ਨੂੰ ਉਸਦੀ ਮਦਦ ਲਈ ਪੁੱਛਦੇ ਹਨ ਤਾਂ ਕਿ ਉਹ ਅਤੀਤ ਵਿੱਚੋਂ ਸਟੋਨ ਲਿਆ ਕੇ ਜੋ ਥੈਨੋਸ ਨੇ ਕੀਤਾ ਹੈ ਉਸ ਨੂੰ ਉਲਟਾ ਸਕਣ। ਸਟਾਰਕ, ਰੌਕਿਟ, ਅਤੇ ਬੈਨਰ ਰਲ਼ ਇੱਕ ਸਮੇਂ ਵਿੱਚ ਅੱਗੇ ਪਿੱਛੇ ਜਾਣ ਵਾਲੀ ਮਸ਼ੀਨ ਬਣਾਉਂਦੇ ਹਨ। ਬੈਨਰ ਦੱਸਦਾ ਹੈ ਕਿ ਅਤੀਤ ਬਦਲਣ ਨਾਲ ਉਨ੍ਹਾਂ ਦੇ ਵਰਤਮਾਨ 'ਤੇ ਕੋਈ ਅਸਰ ਨਹੀਂ ਹੋਵੇਗਾ, ਕੋਈ ਵੀ ਬਦਲਾਅ ਦੇ ਨਾਲ ਸਿਰਫ ਅਲਟਰਨੇਟ ਰਿਐਲੀਟੀਜ਼ ਹੀ ਬਣਦੀਆਂ ਹਨ। ਐਸਗਾਰਡੀਅਨ ਸ਼ਰਨਾਰਥੀਆਂ ਨੂੰ ਨਵੇਂ ਐਸਗਾਰਡ 'ਤੇ ਮਿਲਣ ਜਾਂਦੇ ਹਨ ਅਤੇ ਉਹ ਮੋਟੇ ਹੋ ਗਏ ਅਤੇ ਗਮਗੀਨ ਥੌਰ ਨੂੰ ਆਪਣੇ ਨਾਲ਼ ਰਲ਼ਾ ਲੈਂਦੇ ਹਨ‌। ਟੋਕੀਓ ਵਿੱਚ, ਰੋਮੈਨੌਫ ਕਲਿੰਟ ਬਾਰਟਨ ਨੂੰ ਨਾਲ ਆਉਣ ਲਈ ਮਨਾ ਲੈਂਦੀ ਹੈ।

ਬੈਨਰ, ਲੈਂਗ, ਰੌਜਰਜ਼, ਅਤੇ ਸਟਾਰਕ ਨਿਊ ਯਾਰਕ ਸ਼ਹਿਰ ਜਾਂਦੇ ਹਨ ਜਦੋਂ 2012 ਵਿੱਚ ਲੋਕੀ ਨੇ ਸ਼ਹਿਰ 'ਤੇ ਹਮਲਾ ਕੀਤਾ ਸੀ। ਸੈਂਕਟੰਮ ਸੈਂਕਟੋਰਮ ਵਿਖੇ, ਬੈਨਰ ਏਂਸ਼ੀਐਂਟ ਵਨ ਨੂੰ ਟਾਈਮ ਸਟੋਨ ਦੇਣ ਲਈ ਮਨਾ ਲੈਂਦਾ ਹੈ ਅਤੇ ਵਾਅਦਾ ਕਰਦਾ ਹੈ ਕਿ ਉਹ ਸਾਰੇ ਸਟੋਨਾਂ ਨੂੰ ਸਹੀ ਥਾਂ ਸਹੀ ਵੇਲੇ ਵਾਪਸ ਕਰ ਦੇਣਗੇ। ਸਟਾਰਕ ਟਾਵਰ ਵਿਖੇ, ਰੌਜਰਜ਼ ਹਾਈਡਰਾ ਦੇ ਏਜੰਟਾਂ ਤੋਂ ਮਾਇੰਡ ਸਟੋਨ ਹੱਥਿਆ ਉਣ ਵਿੱਚ ਸਫ਼ਲ ਹੋ ਜਾਂਦਾ ਹੈ, ਪਰ ਸਟਾਰਕ ਅਤੇ ਲੈਂਗ ਸਪੇਸ ਸਟੋਨ ਪ੍ਰਾਪਤ ਕਰਨ ਵਿੱਚ ਅਸਫ਼ਲ ਰਹਿੰਦੇ ਹਨ, ਜਿਸ ਕਾਰਣ 2012 ਦਾ ਲੋਕੀ ਉੱਥੋਂ ਭੱਜਣ ਵਿੱਚ ਸਫ਼ਲ ਹੋ ਜਾਂਦਾ ਹੈ। ਰੌਜਰਜ਼ ਅਤੇ ਸਟਾਰਕ 1970 ਦੇ ਕੈਂਪ ਲੇਹਾਈ ਵਿਖੇ ਜਾਂਦੇ ਹ, ਜਿਥੋਂ ਸਟਾਰਕ ਸਪੇਸ ਸਟੋਨ (ਟੈਜ਼ਰੈਕਟ) ਪ੍ਰਾਪਤ ਕਰਨ ਵਿੱਚ ਸਫ਼ਲ ਹੋ ਜਾਂਦਾ ਹੈ ਅਤੇ ਨਾਲ ਹੀ ਨਾਲ ਉਹ ਆਪਣੇ ਪਿਓ ਹੌਵਰਡ ਨੂੰ ਵੀ ਉੱਥੇ ਮਿਲਦਾ ਹੈ। ਰੌਜਰਜ਼ ਹੈਂਕ ਪਿਮ ਕੋਲੋਂ ਪਿਮ ਪਾਰਟੀਕਲਜ਼ ਚੋਰੀ ਕਰਦਾ ਹੈ ਤਾਂ ਕਿ ਉਹ ਵਰਤਮਾਨ ਵਿੱਚ ਵਾਪਸ ਆ ਸਕਣ, ਅਤੇ ਉਹ ਨਾਲ ਹੀ ਨਾਲ ਆਪਣੇ ਵਿੱਛੜੇ ਹੋਏ ਪਿਆਰ, ਪੈੱਗੀ ਕਾਰਟਰ ਨੂੰ ਵੀ ਉੱਥੇ ਵੇਖਦਾ ਹੈ।

ਰੌਕਿਟ ਅਤੇ ਥੌਰ ਉਸੇ ਵੇਲੇ 2013 ਦੇ ਐਸਗਾਰਡ ਵਿਖੇ ਜਾਂਦੇ ਹਨ। ਰੌਕਿਟ ਜੇਨ ਫੌਸਟਰ ਵਿੱਚੋਂ ਰਿਐਲਿਟੀ ਸਟੋਨ ਕੱਢ ਲੈਂਦਾ ਹੈ ਅਤੇ, ਥੌਰ ਆਪਣੀ ਬੇਬੇ ਫਰਿੱਗਾ ਨੂੰ ਮਿਲਦਾ ਹੈ ਜੋ ਉਸ ਨੂੰ ਹੌਂਸਲਾ ਦਿੰਦੀ ਹੈ, ਜਿਸ ਨਾਲ ਉਹ ਆਪਣਾ ਪੁਰਾਣਾ ਹਥੌੜਾ ਮਿਔਲਨਿਰ ਪ੍ਰਾਪਤ ਕਰਨ ਵਿੱਚ ਸਫ਼ਲ ਹੁੰਦਾ ਹੈ। ਬਾਰਟਨ, ਰੋਮੈਨੌਫ਼, ਨੈਬਿਊਲਾ ਅਤੇ ਰ੍ਹੋਡਸ 2014 ਵਿੱਚ ਜਾਂਦੇ ਹਨ; ਨੈਬਿਊਲਾ ਅਤੇ ਰ੍ਹੋਡਸ ਮੋਰੈਗ ਵਿਖੇ ਜਾਂਦੇ ਹਨ ਅਤੇ ਪੀਟਰ ਕੁਇਲ ਤੋਂ ਪਹਿਲਾਂ ਪਾਵਰ ਸਟੋਨ ਹਾਸਲ ਕਰ ਲੈਂਦੇ ਹਨ, ਜਿਚਰ ਫਾਰਟਨ ਅਤੇ ਰੋਮੈਨੌਫ਼ ਵੌਰਮਿਰ ਵਿਖੇ ਜਾਂਦੇ ਹਨ। ਸੋਲ ਸਟੋਨ ਦਾ ਪਹਿਰੇਦਾਰ, ਰੈੱਡ ਸਕੱਲ, ਉਨ੍ਹਾਂ ਨੂੰ ਦੱਸਦਾ ਹੈ ਕਿ ਸੋਲ ਸਟੋਨ ਪ੍ਰਾਪਤ ਕਰਨ ਲਈ ਕਿਸੇ ਪਿਆਰੇ ਮਨੁੱਖ ਦੀ ਜਾਨ ਕੁਰਬਾਨ ਕਰਨੀ ਪੈਂਦੀ ਹੈ। ਰੋਮੈਨੌਫ਼ ਆਪਣੀ ਜਾਨ ਨਿਛਾਵਰ ਕਰ ਦਿੰਦੀ ਹੈ, ਅਤੇ ਬਾਰਟਨ ਨੂੰ ਸੋਲ ਸਟੋਨ ਮਿਲ਼ ਜਾਂਦਾ ਹੈ। ਰ੍ਹੋਡਸ ਅਤੇ ਨੈਬਿਊਲਾ ਆਪਣੇ ਵਰਤਮਾਨ ਵਿੱਚ ਆਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਨੈਬਿਊਲਾ ਆਪਣੀ ਮਸ਼ੀਨੀ ਬਣਤਰ ਕਾਰਣ 2014 ਵਾਲੀ ਨੈਬਿਊਲਾ ਨਾਲ਼ ਜੁੜ ਜਾਂਦੀ ਹੈ, ਜਿਸ ਕਾਰਣ 2014 ਦੇ ਥੈਨੋਸ ਨੂੰ ਆਪਣੇ ਭਵਿੱਖ ਦੀ ਸਫ਼ਲਤਾ ਫਾਰੇ ਪਤਾ ਲੱਗਦਾ ਹੈ ਅਤੇ ਉਹ ਇਹ ਵੀ ਸਮਝ ਜਾਂਦਾ ਹੈ ਕਿ ਅਵੈਂਜਰਜ਼ ਜੋ ਉਸ ਨੇ ਕੀਤਾ ਉਸ ਨੂੰ ਉਲਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। 2014 ਦਾ ਥੈਨੋਸ 2014 ਦੀ ਨੈਬਿਊਲਾ ਨੂੰ ਸਮੇਂ ਵਿੱਚ ਅੱਗੇ ਭੇਜਦਾ ਹੈ ਤਾਂ ਕਿ ਉਹ ਉਸ ਦੇ ਆਉਣ ਦੀ ਤਿਆਰੀ ਕਰ ਸਕੇ।

ਵਰਤਮਾਨ ਵਿੱਚ ਇਕੱਠੇ ਹੋਣ ਤੋਂ ਬਾਅਦ, ਅਵੈਂਜਰਜ਼ ਸਾਰੇ ਸਟੋਨਾਂ ਨੂੰ ਇੱਕ ਗੌਂਟਲੈੱਟ ਵਿੱਚ ਜੜ੍ਹ ਦਿੰਦੇ ਹਨ ਜਿਸਨੂੰ ਸਟਾਰਕ, ਬੈਨਰ, ਅਤੇ ਰੌਕਿਟ ਨੇ ਰਲ਼ ਕੇ ਬਣਾਇਆ ਹੈ। ਬੈਨਰ ਉੱਤੇ ਸਟੋਨਾਂ ਦੀ ਰੇਡੀਏਸ਼ਨਾਂ ਦੲ ਸਭ ਤੋਂ ਘੱਟ ਅਸਰ ਹੋਣ ਕਾਰਣ ਗੌਂਟਲੈਂਟ ਪਾਅ ਲੈਂਦਾ ਹੈ ਅਤੇ ਥੈਨੋਸ ਦੀ ਮਿਟਾਈ ਹੋਈ ਬ੍ਰਹਿਮੰਡ ਦੀ ਅੱਧੀ ਅਬਾਦੀ ਨੂੰ ਵਾਪਸ ਹੋਂਦ ਵਿੱਚ ਲੈਅ ਆਉਂਦਾ ਹੈ। ਜਿਚਰ, 2014 ਦੀ ਨੈਬਿਊਲਾ, 2023 ਦੀ ਨੈਬਿਊਲਾ ਨੂੰ ਕੈਦ ਕਰ ਦਿੰਦੀ ਹੈ, ਅਤੇ ਟਾਈਮ ਮਸ਼ੀਨ ਦੀ ਵਰਤੋਂ ਨਾਲ 2014 ਦੇ ਥੈਨੋਸ ਅਤੇ ਉਸਦੇ ਜੰਗੀ ਜਹਾਜ਼ਾਂ ਨੂੰ ਭਵਿੱਖ ਵਿੱਚ ਲੈਅ ਆਉਂਦੀ ਹੈ, ਜਿਸ ਨਾਲ਼ ਥੈਨੋਸ ਅਵੈਂਜਰਜ਼ ਦੇ ਦਫ਼ਤਰ ਨੂੰ ਤਬਾਹ ਕਰ ਦਿੰਦਾ ਹੈ। ਵਰਤਮਾਨ ਦੀ ਨੈਬਿਊਲਾ 2014 ਦੀ ਗਮੋਰਾ ਨੂੰ ਥੈਨੋਸ ਨੂੰ ਧੋਖਾ ਦੇਣ ਲਈ ਮਨਾ ਲੈਂਦੀ ਹੈ, ਪਰ 2014 ਦੀ ਨੈਬਿਊਲਾ ਨਾਲ਼ ਇੰਝ ਕਰਨ ਵਿੱਚ ਅਸਫ਼ਲ ਰਹਿੰਦੀ ਹੈ ਅਤੇ ਉਸ ਨੂੰ ਮਾਰ ਦਿੰਦੀ ਹੈ। ਥੈਨੋਸ ਦੀ ਸਾਹਮਣੇ ਸਟਾਰਕ, ਥੌਰ ਅਤੇ ਮਿਔਲਨਿਰ ਧਾਰਕ ਰੌਜਰਜ਼ ਟਿਕ ਨਹੀਂ ਪਾਉਂਦੇ ਅਤੇ ਥੈਨੋਸ ਆਪਣੀ ਫੌਜ ਨੂੰ ਸਟੋਨ ਲੱਭਣ ਲਈ ਹੁਕਮ ਦਿੰਦਾ ਹੈ, ਜਿਨ੍ਹਾਂ ਦੀ ਵਰਤੋਂ ਕਰਕੇ ਉਹ ਬ੍ਰਹਿਮੰਡ ਨੂੰ ਤਬਾਹ ਕਰਕੇ ਇੱਕ ਨਵਾਂ ਬ੍ਰਹਿਮੰਡ ਬਣਾਉਣ ਦੀ ਤਾਕ ਵਿੱਚ ਹੁੰਦਾ ਹੈ। ਮੁੜ ਹੋਂਦ ਵਿੱਚ ਆਇਆ ਹੋਇਆ ਸਟੀਫਨ ਸਟਰੇਂਜ ਕਈ ਅਵੈਂਜਰਜ਼ ਅਤੇ ਗਾਰਡੀਅਨਜ਼ ਔਫ ਦ ਗਲੈਕਸੀ ਦੇ ਮੈਂਬਰ, ਦ ਰੈਵੇਜਰਜ਼, ਵਕਾਂਡਾ ਅਤੇ ਐਸਗਾਰਡ ਦੀਆਂ ਫ਼ੌਜਾਂ ਨਾਲ ਥੈਨੋਸ ਨਾਲ ਖਹਿਣ ਲਈ ਆਉਂਦਾ ਹੈ। ਡੈਨਵਰਜ਼ ਵੀ ਆ ਜਾਂਦੀ ਹੈ ਅਤੇ ਥੈਨੋਸ ਦੇ ਜੰਗੀ ਜਹਾਜ਼ ਨੂੰ ਤਬਾਹ ਕਰ ਦਿੰਦੀ ਹੈ, ਪਰ ਥੈਨੋਸ ਦੇ ਸਾਹਮਣੇ ਨਹੀਂ ਟਿਕ ਪਾਉਂਦੀ ਅਤੇ ਥੈਨੋਸ ਉਸ ਕੋਲੋਂ ਗੌਂਟਲੈੱਟ ਖੋਹ ਲੈਂਦਾ ਹੈ। ਸਟਾਰਕ ਸਟੋਨ ਪ੍ਰਾਪਤ ਕਰ ਲੈਂਦਾ ਹੈ ਅਤੇ ਉਨ੍ਹਾਂ ਨੂੰ ਵਰਤ ਕੇ ਥੈਨੋਸ ਅਤੇ ਉਸਦੀ ਫੌਜ ਦੀ ਹੋਂਦ ਖ਼ਤਮ ਕਰ ਦਿੰਦਾ ਹੈ, ਪਰ ਸਟੋਨਾਂ ਦੀ ਵਰਤੋਂ ਕਰਨ ਦੇ ਤਣਾ ਕਾਰਣ ਉਸਦੀ ਮੌਤ ਹੋ ਜਾਂਦੀ ਹੈ।

ਸਟਾਰਕ ਦੇ ਸੰਸਕਾਰ ਤੋਂ ਬਾਅਦ, ਥੌਰ ਵੈਲਕਰੀ ਨੂੰ ਨਵੇਂ ਐਸਗਾਰਡ ਦੀ ਨਵੀਂ ਹੁਕਮਰਾਨ ਐਲਾਨ ਦਿੰਦਾ ਹੈ ਅਤੇ ਆਪ ਗਾਰਡੀਅਨਜ਼ ਔਫ ਦ ਗਲੈਕਸੀ ਵਿੱਚ ਸ਼ਾਮਲ ਹੋ ਜਾਂਦਾ ਹੈ। ਰੌਜਰਜ਼ ਸਾਰੇ ਸਟੋਨਾਂ ਨੂੰ ਉਨ੍ਹਾਂ ਦੀ ਸਹੀ ਥਾਂ ਅਤੇ ਸਹੀ ਵੇਲੇ 'ਤੇ ਵਾਪਸ ਕਰ ਦਿੰਦਾ ਹੈ ਅਤੇ ਪੈੱਗੀ ਕਾਰਟਰ ਨਾਲ ਸਮਾਂ ਹੰਢਾਉਣ ਲਈ ਅਤੀਤ ਵਿੱਚ ਹੀ ਰਹਿੰਦਾ ਹੈ। ਵਰਤਮਾਨ ਵਿੱਚ, ਇੱਕ ਬਜ਼ੁਰਗ ਸਿਆਣਾ ਸਟੀਵ ਰੌਜਰਜ਼ ਆਪਣੀ ਢਾਲ ਸੈਮ ਵਿਲਸਨ ਨੂੰ ਦੇ ਦਿੰਦਾ ਹੈ।

ਐਵੇਂਜ਼ਰਸ: ਐਂਡਗੇਮ
ਨਿਰਦੇਸ਼ਕAnthony Russo
Joe Russo
ਸਕਰੀਨਪਲੇਅChristopher Markus
Stephen McFeely
ਨਿਰਮਾਤਾKevin Feige
ਸਿਤਾਰੇ
ਸਿਨੇਮਾਕਾਰਟ੍ਰੇਂਟ ਓਪਾਲੋਚ
ਸੰਗੀਤਕਾਰਐਲਨ ਸਿਲਵੇਸਤਰੀ
ਪ੍ਰੋਡਕਸ਼ਨ
ਕੰਪਨੀ
ਡਿਸਟ੍ਰੀਬਿਊਟਰWalt Disney Studios
Motion Pictures
ਰਿਲੀਜ਼ ਮਿਤੀ
  • ਅਪ੍ਰੈਲ 26, 2019 (2019-04-26) (United States)
ਦੇਸ਼ਸੰਯੁਕਤ ਰਾਜ
ਭਾਸ਼ਾਅੰਗਰੇਜ਼ੀ

ਅਦਾਕਾਰ ਅਤੇ ਕਿਰਦਾਰ

ਸੋਧੋ

• ਰੌਬਰਟ ਡਾਉਨੀ ਜੂਨੀਅਰ - ਟੋਨੀ ਸਟਾਰਕ / ਆਈਰਨ ਮੈਨ

• ਕ੍ਰਿਸ ਐਵੰਜ਼ - ਸਟੀਵ ਰੌਜਰਜ਼ ਕੈਪਟਨ / ਅਮੈਰਿਕਾ

• ਮਾਰਕ ਰਫ਼ਾਲੋ - ਬਰੂਸ ਬੈਨਰ / ਹਲਕ

• ਕ੍ਰਿਸ ਹੈੱਮਜ਼ਵਰਥ - ਥੌਰ

• ਸਕਾਰਲੈੱਟ ਜੋਹੈਨਸਨ - ਨਟੈਸ਼ਾ ਰੋਮੈਨੌਫ / ਬਲੈਕ ਵਿਡੋ

• ਜੈਰੇਮੀ ਰੈੱਨਰ - ਕਲਿੰਟ ਬਾਰਟਨ / ਹੌਕਾਈ

• ਡੌਨ ਚੀਡਲ - ਜੇਮਜ਼ "ਰ੍ਹੋਡੀ" ਰ੍ਹੋਡਸ / ਵੌਰ ਮਸ਼ੀਨ

• ਪੌਲ ਰੱਡ - ਸਕੌਟ ਲੈਂਗ / ਐਂਟ-ਮੈਨ

• ਬ੍ਰੀ ਲਾਰਸਨ - ਕੈਰਲ ਡੈਨਵਰਜ਼ / ਕੈਪਟਨ ਮਾਰਵਲ

• ਕੇਰਨ ਗਿਲਨ - ਨੈਬਿਊਲਾ

• ਡਨਾਈ ਗੁਰੀਰਾ - ਓਕੋਯੇ

• ਬੈਨੇਡਿਕਟ ਵੌਂਗ - ਵੌਂਗ

• ਜੌਨ ਫੈਵਰੋਉ - ਹੈਪੀ ਹੋਗਨ

• ਬਰੈਡਲੇ ਕੂਪਰ - ਰੌਕਿਟ

• ਗਵਿਨਿਥ ਪੈਲਟਰੋ - ਪੈੱਪਰ ਪੌਟਸ

• ਜੌਸ਼ ਬਰੋਲਿਨ - ਥੈਨੋਸ

ਸੰਗੀਤ

ਸੋਧੋ

ਜੂਨ 2016 ਵਿੱਚ ਇਹ ਐਲਾਨ ਕੀਤਾ ਗਿਆ ਕਿ, ਐਲਨ ਸਿਲਵੇਸਟਰੀ, ਜਿਸ ਨੇ ਦ ਅਵੈਂਜਰਜ਼ ਲਈ ਸੰਗੀਤ ਬਣਾਇਆ ਸੀ ਉਹ ਹੁਣ ਇਨਫਿਨਿਟੀ ਵਾਰ ਅਤੇ ਐਂਡਗੇਮ ਦੋਹਾਂ ਲਈ ਸੰਗੀਤ ਬਣਾਉਣਗੇ।

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ