"ਐਸਤਰੀਓਨ ਦਾ ਘਰ" (ਮੂਲ ਸਪੇਨੀ ਸਿਰਲੇਖ: "La casa de Asterión") ਅਰਜਨਟੀਨੀ ਲੇਖਕ ਹੋਰਹੇ ਲੂਈਸ ਬੋਰਹੇਸ ਦੀ ਇੱਕ ਨਿੱਕੀ ਕਾਲਪਨਿਕ ਅਤੇ ਦਹਿਸ਼ਤ ਦੀ ਕਹਾਣੀ ਹੈ ਜੋ ਪਹਿਲੀ ਵਾਰ ਮਈ 1947 ਵਿੱਚ ਲੋਸ ਐਨੇਲਸ ਡੀ ਬਿਊਨੋ ਏਰਸ ਵਿੱਚ ਛਾਪੀ ਗਈ। ਇਹ 1949 ਵਿੱਚ ਕਹਾਣੀ ਸੰਗ੍ਰਿਹ ਅਲ ਅਲੈਫ਼ ਵਿੱਚ ਦੁਬਾਰਾ ਛਾਪੀ ਗਈ ਸੀ।

"ਐਸਤਰੀਓਨ ਦਾ ਘਰ"
ਲੇਖਕ ਹੋਰਹੇ ਲੂਈਸ ਬੋਰਹੇਸ
ਮੂਲ ਸਿਰਲੇਖLa casa de Asterión
ਦੇਸ਼ਅਰਜਨਟੀਨਾ
ਭਾਸ਼ਾਸਪੇਨੀ
ਵੰਨਗੀਫੈਂਤਾਸੀ, ਡਰਾਉਣਾ ਗਲਪ, ਨਿੱਕੀ ਕਹਾਣੀ
ਪ੍ਰਕਾਸ਼ਨਲੋਸ ਐਨੇਲਸ ਡੀ ਬਿਊਨੋ ਏਰਸ
ਮੀਡੀਆ ਕਿਸਮਪ੍ਰਿੰਟ
ਪ੍ਰਕਾਸ਼ਨ ਮਿਤੀਮਈ 1947

ਹੋਰਖ਼ੇਸ ਦੀ ਦੂਜੀਆਂ ਕਹਾਣੀਆਂ ਦੀ ਤਰ੍ਹਾਂ ਇਹ ਕਹਾਣੀ ਵੀ ਇੱਕ ਦਿਲਚਸਪ ਸਾਹਿਤਕ ਤਜਰਬਾ ਹੈ, ਜਿਸ ਵਿੱਚ ਇੱਕ ਮਸ਼ਹੂਰ ਯੂਨਾਨੀ ਦੇਵਮਾਲਾ ਨੂੰ ਕਿਰੀਟ ਦੇ ਮਿਨੋਤੋਰ ਦੇ ਨਜ਼ਰੀਏ ਤੋਂ ਬਿਆਨ ਕੀਤਾ ਗਿਆ ਹੈ।

ਪਲਾਟ ਦਾ ਖ਼ੁਲਾਸਾ  ਸੋਧੋ

ਕਹਾਣੀ ਐਸਤਰੀਓਨ ਦੁਆਰਾ ਇੱਕ ਮਨਬਚਨੀ ਦੇ ਰੂਪ ਵਿੱਚ ਹੈ। ਉਹ ਕੁਝ ਅਸੰਵੇਦਨਸ਼ੀਲ ਦਾਅਵਿਆਂ - ਕਿ ਉਹ ਘਮੰਡੀ, ਜਾਂ ਮਾਨਵਦੋਖੀ ਜਾਂ ਪਾਗਲ ਹੈ - ਦੀ ਗੱਲ ਕਰਦੇ ਹੋਏ ਸ਼ੁਰੂ ਕਰਦਾ ਹੈ ਜੋ ਕਿ ਝੂਠ ਹਨ। ਐਸਤਰੀਓਨ ਆਪਣੇ ਘਰ ਨੂੰ ਵਿਸਥਾਰ ਵਿੱਚ ਬਿਆਨ ਕਰਦਾ ਹੈ: ਕਿ ਇਸ ਵਿੱਚ ਕੋਈ ਤਾਲਾਬੰਦ ਦਰਵਾਜ਼ੇ ਨਹੀਂ ਹਨ; ਕਿ ਇਹ ਬਹੁਤ ਸਾਰੇ ਗਲਿਆਰੇ ਅਤੇ ਕਮਰੇ, ਪੂਲ ਅਤੇ ਵਿਹੜੇ ਹਨ। ਉਹ ਦੱਸਦਾ ਹੈ ਕਿ ਇੱਕ ਵਾਰ ਜਦੋਂ ਉਹ ਆਪਣਾ ਘਰ ਛੱਡ ਗਿਆ ਸੀ ਤਾਂ ਆਮ ਲੋਕ ਇੰਨੇ ਪਰੇਸ਼ਾਨ ਹੋ ਗਏ ਸਨ ਕਿ ਹੁਣ ਉਹ ਬਾਹਰ ਨਹੀਂ ਜਾਂਦਾ। ਉਹ ਇਹ ਵਿਸ਼ਵਾਸ ਕਰ ਰਿਹਾ ਹੈ ਕਿ ਉਸ ਦੇ ਸ਼ਾਹੀ ਖ਼ੂਨ ਨੇ ਉਸ ਨੂੰ ਅਲੱਗ ਪਛਾਣ ਦਿੰਦਾ ਹੈ (ਆਖ਼ਰ ਉਹ ਇੱਕ ਰਾਣੀ ਦਾ ਜਾਇਆ ਹੈ)। ਐਸਤਰੀਓਨ ਦੱਸਦਾ ਹੈ ਕਿ ਕਿਵੇਂ ਉਹ ਆਪਣੇ ਦਿਨ ਇਕਾਂਤ ਵਿੱਚ ਬਿਤਾਉਂਦਾ ਹੈ: ਕਾਰੀਡੋਰ ਵਿੱਚ ਦੌੜਨ ਰਾਹੀਂ; ਸੌਣ ਦਾ ਸਵਾਂਗ ਰਚਾ ਕੇ; ਅਤੇ ਕਦੇ-ਕਦੇ ਇਹ ਨਾਟਕ ਕਰਕੇ ਕਿ "ਦੂਜਾ ਐਸਤਰੀਓਨ" ਮਿਲਣ ਆਇਆ ਹੈ, ਅਤੇ ਉਸਨੂੰ ਘਰ ਦਾ ਦੌਰਾ ਲਵਾਉਂਦਾ  ਰਿਹਾ ਹੈ। 

ਆਪਣੇ ਘਰ ਦੀ ਤੁਲਨਾ ਬ੍ਰਹਿਮੰਡ ਨਾਲ ਕਰਦੇ ਹੋਏ, ਐਸਤਰੀਓਨ ਇਸ ਦੀ ਬੇਅੰਤਤਾ ਬਾਰੇ ਵਿਸਤਾਰ ਵਿੱਚ ਜਾਂਦਾ ਹੈ। ਉਸ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਸ਼ਾਇਦ ਉਸ ਨੇ ਸੰਸਾਰ ਬਣਾਇਆ ਹੈ ਅਤੇ ਇਸ ਬਾਰੇ ਭੁੱਲ ਗਿਆ ਹੈ। ਆਖ਼ਰ ਵਿੱਚ ਉਹ ਹੋਰ ਲੋਕਾਂ ਦਾ ਜ਼ਿਕਰ ਕਰਦਾ ਹੈ, ਨੌਂ ਵਿਅਕਤੀਆਂ ਦਾ ਜੋ ਹਰ ਨੌਂ ਸਾਲਾਂ ਬਾਅਦ ਆਉਂਦੇ ਹਨ "ਤਾਂ ਜੋ ਮੈਂ ਉਨ੍ਹਾਂ ਨੂੰ ਬੁਰਾਈ ਤੋਂ ਨਜਾਤ ਦਵਾ ਸਕਾਂ", ਅਤੇ ਜਿਨ੍ਹਾਂ ਦੀਆਂ ਲਾਸ਼ ਉਹ ਖਾਲੀ ਕਮਰਿਆਂ ਵਿੱਚ ਇੱਕ ਨੂੰ ਦੂਜੇ ਤੋਂ ਫ਼ਰਕ ਕਰਨ ਲਈ ਛੱਡ ਦਿੰਦਾ ਹੈ। ਐਸਤਰੀਓਨ ਆਪਣੀ ਮੌਤ ਬਾਰੇ ਸੋਚਦਾ ਹੈ ਅਤੇ ਉਤਸੁਕਤਾ ਨਾਲ ਉਸ ਦੇ "ਨਜਾਤ ਦਿਵਾਉਣ ਵਾਲੇ" ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ, ਜੋ ਉਸ ਨੂੰ ਆਪਣੇ ਅਨੰਤ ਘਰ ਤੋਂ ਦੂਰ ਲੈ ਜਾਵੇਗਾ।

ਇਹ ਕਹਾਣੀ, ਥੀਸੀਅਸ ਦੀ ਇੱਕ ਲਾਈਨ ਨਾਲ ਖਤਮ ਹੁੰਦੀ ਹੈ— “ਕੀ ਤੂੰ ਇਹ ਮੰਨੇਂਗੀ, ਅਰੀਯਾਦਨੇ? ਥੀਸੀਅਸ ਨੇ ਕਿਹਾ। ਮਿਨੋਤੋਰ ਬੜੀ ਮੁਸ਼ਕਿਲ ਨਾਲ ਹੀ ਆਪਣਾ ਪੱਖ ਪੂਰ ਸਕਿਆ।” — ਪਾਠਕ ਨੂੰ ਇਨ੍ਹਾਂ ਸ਼ਬਦਾਂ ਨਾਲ ਦਰਸਾਉਂਦੇ ਹੋਏ ਕਿ ਐਸਤਰੀਓਨ ਸੱਚਮੁੱਚ ਕਰੀਟ ਦਾ ਮਿਨੋਤੋਰ ਹੈ। 

ਆਪਣੀਆਂ ਕਈ ਹੋਰ ਕਹਾਣੀਆਂ ਦੇ ਵਾਂਗ ਹੀ, ਹੋਰਹੇ ਇੱਕ ਵੱਖਰੇ ਲੈਨਜ ਰਾਹੀਂ ਇੱਕ ਪ੍ਰਸਿੱਧ ਕਹਾਣੀ ਨੂੰ ਦੇਖਦਾ ਹੈ, ਘਟਨਾਵਾਂ ਦੇ ਹੋਰ ਸੰਭਵ ਅਰਥਾਂ ਤੇ ਰੋਸ਼ਨੀ ਪਾਉਂਦਾ ਹੈ। ਐਡਗਰ ਐਲਨ ਪੋ ਦੇ ਵਾਂਗ ਉਹ ਇੱਕ ਸਮਾਜਕ ਤੌਰ ਤੇ ਅਸਾਧਾਰਣ ਪਾਤਰ ਮਨਬਚਨੀ ਨਾਲ ਕਹਾਣੀ ਸ਼ੁਰੂ ਕਰਦਾ ਹੈ ਅਤੇ ਅੰਤ ਵਿੱਚ ਕਹਾਣੀ ਨੂੰ ਅਚਾਨਕ ਮੋੜ ਮੋੜ ਦੇ ਦਿੰਦਾ ਹੈ।