ਸਾਹਿਤ ਅਕਾਦਮੀ

ਸੰਗਠਨ

ਸਾਹਿਤ ਅਕਾਦਮੀ (साहित्य अकादमी) ਭਾਰਤੀ ਸਾਹਿਤ ਦੇ ਵਿਕਾਸ ਲਈ ਸਰਗਰਮ ਕਾਰਜ ਕਰਨ ਵਾਲੀ ਰਾਸ਼ਟਰੀ ਸੰਸਥਾ ਹੈ। ਇਸਦਾ ਗਠਨ 12 ਮਾਰਚ 1954 ਨੂੰ ਭਾਰਤ ਸਰਕਾਰ ਦੁਆਰਾ ਕੀਤਾ ਗਿਆ ਸੀ। ਇਸਦਾ ਉਦੇਸ਼ ਉੱਚ ਸਾਹਿਤਕ ਮਿਆਰ ਸਥਾਪਤ ਕਰਨਾ, ਭਾਰਤੀ ਭਾਸ਼ਾਵਾਂ ਅਤੇ ਭਾਰਤ ਵਿੱਚ ਹੋਣ ਵਾਲੀਆਂ ਸਾਹਿਤਕ ਗਤੀਵਿਧੀਆਂ ਨੂੰ ਉਤਸਾਹਿਤ ਕਰਨਾ[1] ਅਤੇ ਉਨ੍ਹਾਂ ਵਿੱਚ ਤਾਲਮੇਲ ਕਰਨਾ ਹੈ।

ਰਬਿੰਦਰ ਭਵਨ, ਦਿੱਲੀ, ਜਿਥੇ ਸੰਗੀਤ ਨਾਟਕ ਅਕਾਦਮੀ, ਲਲਿਤ ਕਲਾ ਅਕਾਦਮੀ ਅਤੇ ਸਾਹਿਤ ਅਕਾਦਮੀ ਦੇ ਦਫ਼ਤਰ ਹਨ।

ਸਾਹਿਤ ਅਕਾਦਮੀ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਹਰ ਸਾਲ ਭਾਰਤ ਦੀਆਂ ਮਾਨਤਾ ਪ੍ਰਾਪਤ ਪ੍ਰਮੁੱਖ ਭਾਸ਼ਾਵਾਂ ਵਿੱਚੋਂ ਹਰ ਇੱਕ ਵਿੱਚ ਪ੍ਰਕਾਸ਼ਿਤ ਸ਼੍ਰੋਮਣੀ ਸਾਹਿਤਕ ਰਚਨਾ ਨੂੰ ਇਨਾਮ ਪ੍ਰਦਾਨ ਕਰਦੀ ਹੈ। ਪਹਿਲੀ ਵਾਰ ਇਹ ਇਨਾਮ ਸੰਨ 1955 ਵਿੱਚ ਦਿੱਤੇ ਗਏ। ਇਨਾਮ ਦੀ ਸਥਾਪਨਾ ਦੇ ਸਮੇਂ ਇਨਾਮ ਰਾਸ਼ੀ ਪੰਜ ਹਜ਼ਾਰ ਰੁਪਏ ਸੀ, ਜੋ 1983 ਵਿੱਚ ਵਧਾ ਕੇ ਦਸ ਹਜ਼ਾਰ ਰੁਪਏ ਕਰ ਦਿੱਤੀ ਗਈ ਅਤੇ 1988 ਵਿੱਚ ਇਸਨੂੰ ਵਧਾ ਕੇ ਪੰਝੀ ਹਜ਼ਾਰ ਰੁਪਏ ਕਰ ਦਿੱਤਾ ਗਿਆ। 2001 ਤੋਂ ਇਹ ਰਾਸ਼ੀ ਚਾਲੀ ਹਜ਼ਾਰ ਰੁਪਏ ਕੀਤੀ ਗਈ ਅਤੇ ਸੰਨ 2003 ਤੋਂ ਇਹ ਰਾਸ਼ੀ ਪੰਜਾਹ ਹਜ਼ਾਰ ਰੁਪਏ ਕਰ ਦਿੱਤੀ ਗਈ ਸੀ। 2009 ਵਿੱਚ ਇਹ ਰਾਸ਼ੀ ਇੱਕ ਲੱਖ ਰੁਪਏ ਕਰ ਦਿੱਤੀ ਗਈ।[2]

ਹੋਰ ਦੇਖੋ ਸੋਧੋ

ਹਵਾਲੇ ਸੋਧੋ

  1. Hota, AK (2000). Encyclopaedia of New Media and Educational Planning. `. pp. 310–12. ISBN 978-81-7625-170-9.
  2. "The Hindu. Article on the Awards for 2009". Archived from the original on 2009-12-27. Retrieved 2013-03-01. {{cite web}}: Unknown parameter |dead-url= ignored (help)