ਐੱਸ ਐੱਫ ਐੱਸ ( S F S ) ਜਾਂ ਸਟੁਡੈਂਟ ਫਾਰ ਸੁਸਾਇਟੀ (Student For Society) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਕੰਮ ਕਰ ਰਿਹਾ ਵਿਦਿਆਰਥੀ ਸੰਗਠਨ ਹੈ। ਇਸ ਸੰਗਠਨ ਨੇ 2018 ਵਿੱਚ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੌਣਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵਿਦਿਆਰਥਣ ਨੂੰ ਯੂਨੀਵਰਸਿਟੀ ਚੋਣਾਂ ਵਿੱਚ ਪ੍ਰਧਾਨ ਦਾ ਅਹੁਦਾ ਮਿਲਿਆ ਹੋਵੇ।[1] ਪੰਜਾਬ ਯੂਨੀਵਰਸਿਟੀ ਵਿੱਚ 2013 ਵਿੱਚ ਸੰਸਥਾ ਐੱਸਐੱਫਐੱਸ ਦਾ ਗਠਨ ਹੋਇਆ ਸੀ। ਇਸ ਸੰਸਥਾ ਨੇ ਫੀਸ ਵਧਾਉਣ ਦੇ ਮੁੱਦੇ ’ਤੇ ਲੰਮੀ ਭੁੱਖ ਹੜਤਾਲ ਕੀਤੀ ਅਤੇ ਆਪਣੀ ਗੱਲ ਮਨਵਾਈ। ਐੱਸਐੱਫਐੱਸ (ਸਟੂਡੈਂਟਸ ਫਾਰ ਸੁਸਾਇਟੀ) ਦੀ ਉਮੀਦਵਾਰ ਕਨੂਪ੍ਰਿਯਾ ਦੀ ਪ੍ਰਧਾਨਗੀ ਦੇ ਅਹੁਦੇ ਲਈ ਜਿੱਤ ਨਾਲ ਮੁੱਦਿਆਂ ਉੱਤੇ ਆਧਾਰਿਤ ਵਿਦਿਆਰਥੀ ਸਿਆਸਤ ‘ਤੇ ਤਾਂ ਮੋਹਰ ਲੱਗੀ ਹੀ ਹੈ, ਕੌਂਸਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਕੋਈ ਵਿਦਿਆਰਥਣ ਪ੍ਰਧਾਨ ਬਣੀ ਹੋਵੇ। ਯੂਨੀਵਰਸਿਟੀ ਵਿੱਚ ਕੁੜੀਆਂ ਦੀ ਗਿਣਤੀ ਭਾਵੇਂ 60 ਫ਼ੀਸਦ ਤੋਂ ਉਪਰ ਹੈ ਪਰ ਕੋਈ ਵੀ ਵਿਦਿਆਰਥੀ ਧਿਰ ਇਸ ਅਹੁਦੇ ਲਈ ਕੁੜੀ ਨੂੰ ਉਮੀਦਵਾਰ ਬਣਾਉਣ ਬਾਰੇ ਸੁਫ਼ਨਾ ਵੀ ਨਾ ਲੈ ਸਕੀ। ਇਹ ਸਿਰਫ ਐੱਸਐੱਫਐੱਸ ਦੀ ਖਰੀ ਸਿਆਸਤ ਦਾ ਤਕਾਜ਼ਾ ਸੀ ਕਿ ਇਹ ਮੁਕਾਮ ਹਾਸਲ ਹੋ ਸਕਿਆ ਹੈ। ਇਸ ਜਥੇਬੰਦੀ ਨੇ ਅਸਲ ਵਿੱਚ ਯੂਨੀਵਰਸਿਟੀ ਦੀ ਵਿਦਿਆਰਥੀ ਸਿਆਸਤ ਵਿੱਚ ਬਹੁਤ ਸਾਰੀਆਂ ਨਵੀਆਂ ਪਹਿਲਕਦਮੀਆਂ ਕੀਤੀਆਂ। ਇਨ੍ਹਾਂ ਵਿੱਚ ਚੋਣਾਂ ਨੂੰ ਬਾਹੂਬਲ ਅਤੇ ਪੈਸੇ ਵਾਲੀ ਦਲਦਲ ਵਿਚੋਂ ਕੱਢ ਕੇ ਨਿਰੋਲ ਮੁੱਦਿਆਂ ਉੱਤੇ ਲੈ ਕੇ ਆਉਣਾ ਸਭ ਤੋਂ ਅਹਿਮ ਹੈ।[2] ਵਡੇਰੇ ਪ੍ਰਸੰਗ ਵਿੱਚ ਵਿਚਾਰਿਆ ਜਾਵੇ ਤਾਂ ਇਨ੍ਹਾਂ ਚੋਣ ਨਤੀਜਿਆਂ ਦੇ ਅਰਥ ਬਹੁਤ ਗਹਿਰੇ ਹਨ ਅਤੇ ਪੰਜਾਬ ਯੂਨੀਵਰਿਸਟੀ ਦੀ ਵਿਦਿਆਰਥੀ ਸਿਆਸਤ ਉੱਤੇ ਹੀ ਨਹੀਂ, ਸਮੁੱਚੀ ਸਿਆਸਤ ਉੱਤੇ ਵੀ ਇਸ ਦੇ ਅਸਰਅੰਦਾਜ਼ ਹੋਣ ਦੀਆਂ ਕਿਆਸਆਰਾਈਆਂ ਹਨ।[2]

ਹਵਾਲੇ

ਸੋਧੋ
  1. "ਪੀਯੂ ਵਿਦਿਅਥੀ ਚੋਣਾਂ: ਐੱਸਐੱਫਐੱਸ ਦੀ ਕਨੂਪ੍ਰਿਆ ਨੇ ਰਚਿਆ ਇਤਿਹਾਸ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-09-06. Retrieved 2018-09-07.[permanent dead link]
  2. 2.0 2.1 "ਵਿਦਿਆਰਥੀ ਚੋਣਾਂ ਦਾ ਨਵਾਂ ਅਧਿਆਇ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-09-07. Retrieved 2018-09-08.[permanent dead link]