ਓਡ ਟੂ ਸਾਈਕੀ
"ਓਡ ਟੂ ਸਾਈਕੀ" 1819 ਦੀ ਬਸੰਤ ਵਿੱਚ ਲਿਖੀ ਜੌਨ ਕੀਟਸ ਦੀ ਇੱਕ ਕਵਿਤਾ ਹੈ। ਇਹ ਕਵਿਤਾ ਉਸ ਦੀਆਂ 1819 ਦੀਆਂ ਓਡਾਂ ਵਿੱਚ ਸਭ ਤੋਂ ਪਹਿਲੀ ਹੈ, ਜਿਹਨਾਂ ਵਿੱਚ "ਓਡ ਔਨ ਅ ਗ੍ਰੇਸੀਅਨ ਅਰਨ" ਅਤੇ "ਓਡ ਟੂ ਨਾਈਟਿੰਗੇਲ" ਸ਼ਾਮਲ ਹਨ। "ਓਡ ਟੂ ਸਾਈਕੀ" ਓਡ ਵਿਧਾ ਵਿੱਚ ਇੱਕ ਪ੍ਰਯੋਗ ਹੈ, ਅਤੇ ਕੀਟਸ ਦੀ ਸੋਨੈਟ ਫਾਰਮੈਟ ਦੇ ਵਿਸਤ੍ਰਿਤ ਰੂਪ ਦੀ ਕੋਸ਼ਿਸ਼ ਹੈ ਜਿਸ ਵਿੱਚ ਇੱਕ ਨਾਟਕੀ ਦ੍ਰਿਸ਼ ਦਾ ਚਿਤਰਣ ਹੈ। ਇਹ ਕਵਿਤਾ, ਕੀਟਸ ਦੀਆਂ ਆਰੰਭਕ ਕਵਿਤਾਵਾਂ ਤੋਂ ਪਾਸੇ ਇੱਕ ਮਹੱਤਵਪੂਰਨ ਪੁਲਾਂਘ ਹੈ, ਜੋ ਅਕਸਰ ਕਲਪਨਾ ਦੇ ਸੁਹਾਵਣੇ ਖੇਤਰਾਂ ਵਿੱਚ ਇੱਕ ਛੁਪਣਗਾਹ ਦੀ ਗੱਲ ਕਰਦੀਆਂ ਹੁੰਦੀਆਂ ਸਨ। ਕੀਟਸ ਨੇ ਕਲਪਨਾ ਦੀ ਵਰਤੋਂ ਬਿਰਤਾਂਤਕਾਰ ਦੇ ਸਾਈਕੀ ਨੂੰ ਮੁੜ ਜੀਉਂਦਾ ਕਰਨ ਅਤੇ ਆਪਣੇ ਆਪ ਦੇ ਇਰੋਸ (ਪਿਆਰ) ਵਜੋਂ ਪੁਨਰਜਨਮ ਦੇ ਇਰਾਦੇ ਨੂੰ ਦਿਖਾਉਣ ਲਈ ਵਰਤਿਆ ਹੈ। ਕੀਟਸ ਆਪਣੇ ਮਨ ਦਾ ਇੱਕ "ਅਣਗਾਹਿਆ ਖੇਤਰ" ਅਣਗੌਲੀ ਕੀਤੀ ਦੇਵੀ ਦੀ ਪੂਜਾ ਨੂੰ ਸਮਰਪਿਤ ਕਰਨ ਦੀ ਕੋਸ਼ਿਸ਼ ਕਰਨ ਰਾਹੀਂ ਆਪਣੇ ਮਕਸਦ ਦੀ ਪੂਰਤੀ ਕਰਨਾ ਚਾਹੁੰਦਾ ਹੈ।
ਪਿਛੋਕੜ
ਸੋਧੋਕੀਟਸ ਕਦੇ ਵੀ ਕੋਈ ਪੇਸ਼ੇਵਰ ਲੇਖਕ ਨਹੀਂ ਸੀ। ਇਸ ਦੀ ਬਜਾਏ, ਉਸਨੇ ਉਸ ਛੋਟੀ ਜਿਹੀ ਆਮਦਨੀ ਦੇ ਨਾਲ ਆਪਣਾ ਗੁਜ਼ਾਰਾ ਕੀਤਾ ਜੋ ਉਹ ਗਾਈ ਹਸਪਤਾਲ ਦੇ ਸਰਜਨ ਦੇ ਰੂਪ ਵਿੱਚ ਕਮਾਉਂਦਾ ਸੀ। 23 ਸਾਲ ਦੀ ਉਮਰ ਵਿਚ, ਕੀਟਸ ਨੇ ਕਵਿਤਾ ਲਿਖਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਲਈ ਹਸਪਤਾਲ ਛੱਡ ਦਿੱਤਾ, ਆਪਣੀ ਆਮਦਨ ਦਾ ਸਰੋਤ ਗੁਆ ਲਿਆ ਸੀ। 1819 ਦੀ ਬਸੰਤ ਦੌਰਾਨ ਉਹ ਆਪਣੇ ਇੱਕ ਮਿੱਤਰ, ਚਾਰਲਸ ਬਰਾਊਨ ਨਾਲ ਰਹਿੰਦਾ ਸੀ, ਜਿਸਨੇ ਕੀਸ ਦੀ ਕਵਿਤਾ ਇਕੱਤਰ ਕੀਤੀ ਅਤੇ ਉਸ ਦੀ ਸਹਾਇਤਾ ਕੀਤੀ। ਉਦੋਂ ਕੀਟਸ ਨੇ ਕਵਿਤਾ ਰਚੀ। ਇਸ ਯਤਨ ਦੇ ਸ਼ੁਰੂਆਤੀ ਉਤਪਾਦਾਂ ਵਿੱਚ 'ਲਾ ਬੈਲੇ ਡੈਮ ਸੈਨਸ ਮਰਸੀ' ਅਤੇ "ਓਡ ਟੂ ਸਾਈਕੀ" ਸ਼ਾਮਲ ਸੀ, ਜੋ ਕਿ ਓਡਾਂ ਦੀ ਇੱਕ ਲੜੀ ਵਿੱਚ ਪਹਿਲੀ ਸੀ, ਜੋ ਉਸ ਸਾਲ ਉਸ ਨੇ ਲਿਖੀਆਂ ਸਨ। ਇਹ ਅਨਿਸ਼ਚਿਤ ਹੈ ਕਿ ਕਦੋਂ ਇਹ ਕਵਿਤਾ ਅਸਲ ਵਿੱਚ ਸੰਪੂਰਨ ਹੋਈ ਸੀ,[1] ਪਰ ਕੀਟਸ ਨੇ 3 ਮਈ 1819 ਨੂੰ ਕਥਿਤ ਲਿਖਤ ਆਪਣੇ ਭਰਾ ਨੂੰ ਇੱਕ ਪੱਤਰ ਦੇ ਨਾਲ ਭੇਜੀ ਸੀ ਜਿਸ ਵਿੱਚ ਲਿਖਿਆ ਸੀ, "ਇਹ ਵਾਲੀ ਕਵਿਤਾ, ਜੋ ਮੈਂ ਤਾਜਾ ਲਿਖੀ ਹੈ, ਇਹ ਪਹਿਲੀ ਅਤੇ ਇਕੋ ਇੱਕ ਹੈ ਜਿਸ ਲਈ ਮੈਂ ਸਾਧਾਰਨ ਜਿਹੇ ਦਰਦ ਸਹੇਜੇ ਹਨ;ਮੈਂ, ਜ਼ਿਆਦਾਤਰ, ਆਪਣੀਆਂ ਸਤਰਾਂ ਕਾਹਲੀ ਕਾਹਲੀ ਝਰੀਟ ਦਿੰਦਾ ਹਨ; ਇਹ ਮੈਂ ਬੜੇ ਆਰਾਮ ਨਾਲ ਹੌਲੀ ਹੌਲੀ ਲਿਖੀ ਹੈ। ਮੈਨੂੰ ਲਗਦਾ ਹੈ ਕਿ ਇਹ ਇਸ ਕਰਕੇ ਵਧੇਰੇ ਅਮੀਰ ਹੈ, ਅਤੇ ਮੈਨੂੰ ਉਮੀਦ ਹੈ ਇਹ ਮੈਨੂੰ ਹੋਰ ਚੀਜ਼ਾਂ ਨੂੰ ਹੋਰ ਵੀ ਸ਼ਾਂਤਮਈ ਅਤੇ ਸਿਹਤਮੰਦ ਭਾਵ ਵਿੱਚ ਲਿਖਣ ਲਈ ਪ੍ਰੇਰਿਤ ਕਰੇਗੀ।"[2]
ਕੀਟਸ ਨੂੰ ਸਾਈਕਿ ਦੀ ਮਿਥ ਦੇ ਕੁਝ ਸਰੋਤਾਂ ਦਾ ਹੀ ਪਤਾ ਸੀ। ਮਿਥਿਹਾਸ ਲਈ ਉਸਦੇ ਸਮਕਾਲੀ ਸ੍ਰੋਤਾਂ ਵਿੱਚ ਲਮਪ੍ਰੀਏਰ ਦੀ ਕਲਾਸੀਕਲ ਡਿਕਸ਼ਨਰੀ ਅਤੇ ਮੈਰੀ ਟਿਗੇ ਦੀ1805 ਦੀ ਰਚੀ 'ਸਾਈਕੀ' ਸ਼ਾਮਲ ਸੀ, ਜਿਸ ਨੂੰ ਕੀਟਸ ਨੇ ਪਹਿਲਾਂ ਇੱਕ ਬੱਚੇ ਦੇ ਰੂਪ ਵਿੱਚ ਪੜ੍ਹਿਆ ਸੀ ਅਤੇ 1818 ਵਿੱਚ ਮੁੜ ਪੜ੍ਹਿਆ। ਕੀਟਸ ਨੇ ਆਪਣੇ ਭਰਾ ਜਾਰਜ ਨੂੰ "ਓਡ ਟੂ ਸਾਈਕੀ" ਲਿਖਣ ਤੋਂ ਕੁਝ ਮਹੀਨੇ ਪਹਿਲਾਂ ਲਿਖਿਆ ਕਿ ਉਹ ਹੁਣ ਟਿਗੇ ਦੀ ਲਿਖਤ ਤੋਂ ਉਹ ਖੁਸ਼ ਨਹੀਂ ਸੀ। ਅਸੰਤੁਸ਼ਟਤਾ ਦੀ ਇਸ ਅਵਸਥਾ ਵਿੱਚ ਉਸ ਨੇ 1566 ਵਿੱਚ ਵਿਲੀਅਮ ਅਡਲਿੰਗਟਨ ਵਲੋਂ ਅਨੁਵਾਦ ਕੀਤੇ ਗਏ ਐਪੁਲੀਅਸ ਦੇ ਸੁਨਹਿਰੀ ਗਧਾ (ਗੋਲਡਨ ਐਸ) ਨੂੰ ਚੁੱਕ ਲਿਆ ਅਤੇ ਕਿਊਪਿਡ ਅਤੇ ਸਾਈਕੀ ਦੀ ਮਿਥ ਦੇ ਪੁਰਾਣੇ ਵਰਜ਼ਨ ਨੂੰ ਪੜ੍ਹਿਆ। ਇਸ ਲਿਖਤ ਨੂੰ ਪੜ੍ਹਨ ਤੋਂ ਬਾਅਦ ਅਤੇ ਇਹ ਮਹਿਸੂਸ ਕਰਦੇ ਹੋਏ ਕਿ ਮਿਥ ਦੀ ਸਥਾਪਨਾ ਰੋਮਨ ਮਿਥਿਹਾਸ ਦੀ ਸੰਝ ਦੇ ਵੇਲੇ ਹੋਈ ਸੀ, ਕੀਟਸ ਨੇ ਜਾਰਜ ਨੂੰ ਲਿਖਿਆ ਸੀ: [3]"ਤੁਹਾਨੂੰ ਅਵਸ਼ ਚੇਤੇ ਹੋਣਾ ਚਾਹੀਦਾ ਹੈ ਕਿ ਸਾਈਕੀ ਦਾ ਦੇਵੀ ਦਾ ਰੂਪ ਅਪੂਲੇਈਅਸ ਪਲੈਟੋਨਿਸਟ ਦੇ ਸਮੇਂ ਤੋਂ ਪਹਿਲਾਂ ਨਹੀਂ ਸੀ, ਤੇ ਉਹ ਅਗਸਤਅਨ ਜੁਗ ਤੋਂ ਬਾਅਦ ਦਾ ਸੀ। ਸਿੱਟੇ ਵਜੋਂ, ਦੇਵੀ ਨੂੰ ਕਿਸੇ ਵੀ ਪ੍ਰਾਚੀਨ ਜੋਸ਼ ਨਾਲ ਕਦੇ ਪੂਜਿਆ ਜਾਂ ਕੁਰਬਾਨੀ ਨਹੀਂ ਦਿੱਤੀ ਜਾਂਦੀ ਸੀ - ਅਤੇ ਸ਼ਾਇਦ ਪੁਰਾਣੇ ਧਰਮ ਵਿੱਚ ਕਦੇ ਇਹ ਸੋਚਿਆ ਵੀ ਨਹੀਂ ਜਾਂਦਾ - ਮੈਂ ਕਾਫ਼ੀ ਜ਼ਿਆਦਾ ਆਰਥੋਡਕਸ ਹਾਂ ਕਿ ਮੈਂ ਇੱਕ ਕਾਫਰ ਦੇਵੀ ਨੂੰ ਇਵੇਂ ਅਣਗੌਲਿਆ ਰਹਿਣ ਦੇਵਾਂ।"[4]
ਸੰਰਚਨਾ
ਸੋਧੋ"ਓਡ ਟੂ ਸਾਈਕੀ", ਕੀਟਸ ਦੀ 67 ਸਤਰੀ ਓਡ, 1819 ਦੀਆਂ ਉਸਦੀਆਂ ਪ੍ਰਮੁੱਖ ਓਡਾਂ ਵਿੱਚ ਪਹਿਲੀ ਸੀ। ਵੈਸੇ ਇਹ ਕਵਿਤਾ ਓਡ ਸੰਰਚਨਾ ਦੇ ਰੂਪ ਵਿੱਚ ਇੱਕ ਪ੍ਰਯੋਗ ਹੈ ਜਿਸ ਤੇ ਉਸ ਨੇ ਆਪਣੀ ਅਗਲੀਆਂ ਪੰਜ ਓਡਾਂ ਲਈ ਨਿਰਭਰ ਕਰਨਾ ਸੀ। ਹਾਲਾਂਕਿ ਕੀਟਸ ਨੇ ਕਵਿਤਾ ਦੀ ਭਾਸ਼ਾ ਤੇ ਵਿਚਾਰ ਕਰਨ ਲਈ ਸਮਾਂ ਲਾਇਆ ਸੀ, ਇਸ ਵਿੱਚ ਮਿਲਦੀ ਭਾਸ਼ਾ, ਇਸ ਤੋਂ ਬਾਅਦ ਦੀਆਂ ਰਚਨਾਵਾਂ, ਹਾਇਪਰੀਅਨ ਜਾਂ ਹੋਰ ਓਡਾਂ ਵਿੱਚ ਮਿਲਦੀ ਉਸ ਦੀ ਸ਼ਬਦਾਵਲੀ ਅਤੇ ਭਾਸ਼ਾ ਨਾਲੋਂ ਕਿਤੇ ਥੱਲੇ ਹੈ।[5]"ਓਡ ਟੂ ਸਾਈਕੀ" ਮਹੱਤਵਪੂਰਨ ਹੈ ਕਿਉਂਕਿ ਇਹ ਕੀਟਸ ਦੇ ਬਦਲੀ ਹੋਈ ਸੌਨਟ ਰੂਪ ਦਾ ਪਹਿਲਾ ਯਤਨ ਹੈ ਜਿਸ ਵਿੱਚ ਹੋਰ ਲਾਈਨਾਂ ਸ਼ਾਮਲ ਹੋ ਗਈਆਂ ਸਨ ਅਤੇ ਅੰਤ ਇੱਕ ਸੁਨੇਹੇ ਜਾਂ ਸਚਾਈ ਨਾਲ ਕੀਤਾ ਜਾਣਾ ਸੀ। ਇਸ ਤੋਂ ਇਲਾਵਾ, ਉਹ ਇਹ ਨਹੀਂ ਚਾਹੁੰਦਾ ਸੀ ਕਿ ਇਹ ਕਵਿਤਾ ਕੇਵਲ ਸੁਨੇਹੇ ਦੇ ਆਲੇ-ਦੁਆਲੇ ਬੁਣੀ ਹੋਵੇ, ਇਸ ਲਈ ਉਸ ਨੇ ਕਵਿਤਾ ਵਿੱਚ ਇੱਕ ਮੁਖਬੰਧ ਸਮੇਤ ਪਲਾਟ ਅਤੇ ਪਾਤਰਾਂ ਵਰਗੇ ਬਿਰਤਾਂਤਕ ਤੱਤਾਂ ਨੂੰ ਸ਼ਾਮਲ ਕੀਤਾ। ਇਨ੍ਹਾਂ ਵਾਧਿਆਂ ਵਿੱਚੋਂ, ਇੱਕ ਮੁਖਬੰਧ ਦੀ ਵਰਤੋਂ ਉਸ ਦੀਆਂ ਅਗਲੀਆਂ ਓਡਾਂ ਵਿੱਚ ਬੰਦ ਕਰ ਦਿੱਤੀ ਗਈ ਸੀ ਅਤੇ ਨਾਲ ਹੀ ਕਵਿਤਾਵਾਂ ਦੇ ਅੰਦਰ ਸਮੇਂ ਸਥਾਨ ਦਾ ਵਰਣਨ ਕਰਦੇ ਵੇਰਵਿਆਂ ਨੂੰ ਵੀ ਹਟਾ ਦਿੱਤਾ; ਬਾਅਦ ਦੇ ਓਡਾਂ ਦੇ ਅੰਦਰ ਉਹ ਕੇਵਲ ਸੁਝਾਊ ਰੂਪ ਵਿੱਚ ਹੀ ਹੋਣੇ ਸਨ। [6]