ਓਮਾਨ ਦੀ ਖਾੜੀ ਜਾਂ ਓਮਾਨ ਦਾ ਸਾਗਰ (Arabic: خليج عُمانਖ਼ਲੀਜ ਉਮਾਨ; ਜਾਂ ਫੇਰ خليج مکران—, ਖ਼ਲੀਜ ਮਕਰਾਨ; ਫ਼ਾਰਸੀ: دریای عمان ਦਰਿਆ-ਏ ਓਮਾਨ, ਜਾਂ دریای مکران ਦਰਿਆ-ਏ ਮਕਰਾਨ; Urdu: خلیج عمان ਖ਼ਲੀਜ ਓਮਾਨ) ਇੱਕ ਪਣਜੋੜ ਹੈ (ਨਾ ਕਿ ਇੱਕ ਵਾਸਤਵਿਕ ਖਾੜੀ) ਜੋ ਅਰਬ ਸਾਗਰ ਨੂੰ ਹੋਰਮੂਜ਼ ਪਣਜੋੜ ਨਾਲ਼ ਜੋੜਦਾ ਹੈ, ਜੋ ਅੱਗੋਂ ਫ਼ਾਰਸੀ ਖਾੜੀ ਵੱਲ ਜਾਂਦਾ ਹੈ। ਆਮ ਤੌਰ ਉੱਤੇ ਇਸਨੂੰ ਫ਼ਾਰਸੀ ਖਾੜੀ ਦਾ ਹਿੱਸਾ ਮੰਨ ਲਿਆ ਜਾਂਦਾ ਹੈ ਅਤੇ ਨਾ ਕਿ ਅਰਬ ਸਾਗਰ ਦੀ ਸ਼ਾਖ਼ਾ। ਇਸ ਦੀਆਂ ਹੱਦਾਂ ਉੱਤਰ ਵੱਲ ਪਾਕਿਸਤਾਨ ਅਤੇ ਇਰਾਨ, ਦੱਖਣ ਵੱਲ ਓਮਾਨ ਅਤੇ ਪੱਛਮ ਵੱਲ ਸੰਯੁਕਤ ਅਰਬ ਅਮੀਰਾਤ ਨਾਲ਼ ਲੱਗਦੀਆਂ ਹਨ।[1]

ਓਮਾਨ ਦੀ ਖਾੜੀ
  1. "Limits of Oceans and Seas, 3rd edition" (PDF). International Hydrographic Organization. 1953. Archived from the original (PDF) on 8 October 2011. Retrieved 28 December 2020.