ਓਮ ਨਮੋ ਸ਼ਾਂਤੀਨਾਥ ਦੇਸਾਈ ਦੁਆਰਾ ਲਿਖੀ ਕਿਤਾਬ ਹੈ।[1] ਲੇਖਕ ਨੂੰ ਇਸ ਕੰਮ ਲਈ ਮਰਨ ਉਪਰੰਤ 2000 ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।[2] ਇਸ ਪੁਸਤਕ ਦਾ ਅਨੁਵਾਦ ਧਰੇਨੇਂਦਰ ਕੁਰਕੁਰੀ ਦੁਆਰਾ ਹਿੰਦੀ ਅਤੇ ਜੀ.ਐਸ. ਅਮੂਰ ਦੁਆਰਾ ਅੰਗਰੇਜ਼ੀ ਵਿੱਚ ਕੀਤਾ ਗਿਆ ਹੈ।[3] ਇਸ ਰਚਨਾ ਵਿੱਚ ਕਰਨਾਟਕ ਦੇ ਜੈਨ ਧਰਮ ਦਾ ਅਧਿਐਨ ਸ਼ਾਮਿਲ ਹੈ।[4]

ਓਮ ਨਮੋ
ਲੇਖਕਸ਼ਾਂਤੀਨਾਥ ਦੇਸਾਈ
ਦੇਸ਼ਭਾਰਤ
ਭਾਸ਼ਾਕੰਨੜਾ
ਵਿਧਾਗਲਪ, ਇਤਿਹਾਸਕ
ਪ੍ਰਕਾਸ਼ਨ1999 ਸਪਨਾ ਬੁੱਕ ਹਾਉਸ, ਬੰਗਲੁਰੂ.
ਮੀਡੀਆ ਕਿਸਮਪ੍ਰਿੰਟ (ਪੇਪਰਬੈਕ)
ਆਈ.ਐਸ.ਬੀ.ਐਨ.978-8189467272

ਓਮ ਨਮੋ ਦੋ ਆਪਸ ਵਿੱਚ ਜੁੜੀਆਂ ਕਹਾਣੀਆਂ ਪੇਸ਼ ਕਰਦੀ ਹੈ। ਇਨ੍ਹਾਂ ਵਿੱਚੋਂ ਪਹਿਲੀ ਜੋ ਦੋ ਨੌਜਵਾਨ ਬ੍ਰਿਟਿਸ਼ ਨਾਗਰਿਕਾਂ, ਐਡਮ ਦੇਸਾਈ ਅਤੇ ਐਨ ਈਗਲਟਨ ਦੀ ਪ੍ਰੇਮ ਕਹਾਣੀ ਹੈ, ਜੋ ਸਮਾਜਿਕ ਮਾਨਵ ਵਿਗਿਆਨ ਉੱਤੇ ਖੋਜ ਲਈ ਭਾਰਤ ਆਉਂਦੇ ਹਨ। ਦੂਜੀ ਕਹਾਣੀ ਕਰਨਾਟਕ ਦੇ ਉੱਤਰੀ ਹਿੱਸਿਆਂ ਵਿੱਚ ਸਥਿਤ ਕ੍ਰਿਸ਼ਨਪੁਰ ਨਾਲ ਸਬੰਧਤ ਇੱਕ ਪੁਰਾਣੇ ਪਰਿਵਾਰ ਨਾਲ ਸਬੰਧਤ ਹੈ। ਭਾਰਤ ਦੇ ਵੀਹਵੀਂ ਸਦੀ ਦੀਆਂ ਸਮਾਜਿਕ ਤਬਦੀਲੀਆਂ ਦੌਰਾਨ ਅੰਗਰੇਜ਼ੀ ਦੇ ਸੰਪਰਕ ਕਾਰਨ ਇਹ ਪਰਿਵਾਰ ਆਧੁਨਿਕੀਕਰਨ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ।[5]

ਹਵਾਲੇ ਸੋਧੋ

  1. "on www.jainsamaj.org ( Jainism, Ahimsa News, Religion, Non-Violence, Culture, Vegetarianism, Meditation, India. )". www.jainsamaj.org. Retrieved 2016-01-21.
  2. "Kannada Sahitya Academy award winner list". Archived from the original on 4 March 2016. Retrieved 20 January 2016.
  3. "Om namo : passages to India / Shantinath Desai; translated by G. S. Amur - Details - Trove". trove.nla.gov.au. Retrieved 2016-01-21.
  4. Abraham, Joshil K.; Misrahi-Barak, Judith (2015-07-24). Dalit Literatures in India (in ਅੰਗਰੇਜ਼ੀ). Routledge. ISBN 9781317408802.
  5. "Om Namo (Passage to India)". Exotic India. Retrieved 2016-01-21.