ਸ਼ਾਂਤੀਨਾਥ ਦੇਸਾਈ
ਸ਼ਾਂਤੀਨਾਥ ਦੇਸਾਈ / ಶಾಂತಿನಾಥ ದೇಸಾಯಿ (1929–1998) ਕੰਨੜ ਸਾਹਿਤ ਦੀ ਨਵਿਆ (ਆਧੁਨਿਕਵਾਦੀ) ਲਹਿਰ ਦੇ ਪ੍ਰਮੁੱਖ ਆਧੁਨਿਕ ਲੇਖਕਾਂ ਵਿੱਚੋਂ ਇੱਕ ਸੀ। [1] [2] [3]
ਸ਼ਾਂਤੀਨਾਥ ਦੇਸਾਈ | |
---|---|
ਮੂਲ ਨਾਮ | ಶಾಂತಿನಾಥ ದೇಸಾಯಿ |
ਜਨਮ | ਸ਼ਾਂਤੀਨਾਥ ਕੁਬੇਰੱਪਾ ਦੇਸਾਈ 22 ਜੁਲਾਈ 1929 ਹਾਲਿਆਲ, ਕਰਨਾਟਕ, ਭਾਰਤ |
ਮੌਤ | 26 ਮਾਰਚ 1998 ਕੋਲਹਾਪੁਰ | (ਉਮਰ 68)
ਦਫ਼ਨ ਦੀ ਜਗ੍ਹਾ | ਕੋਲਹਾਪੁਰ |
ਭਾਸ਼ਾ | ਕੰਨੜ ਅਤੇ ਅੰਗਰੇਜ਼ੀ |
ਸਿੱਖਿਆ | MA, PhD |
ਸ਼ੈਲੀ | ਗਲਪ |
ਸਾਹਿਤਕ ਲਹਿਰ | ਨਵਯ |
ਸਰਗਰਮੀ ਦੇ ਸਾਲ | 1955-1998 |
ਪ੍ਰਮੁੱਖ ਕੰਮ | ਮੁਕਤੀ, ਓਮ ਨਮੋ |
ਪ੍ਰਮੁੱਖ ਅਵਾਰਡ | ਸਾਹਿਤ ਅਕਾਦਮੀ ਇਨਾਮ 2000 |
ਜੀਵਨ ਸਾਥੀ | ਸੁਮਿਤਰਾ ਦੇਸਾਈ |
ਬੱਚੇ | ਚਾਰ ਧੀਆਂ |
ਆਪਣੇ ਜ਼ਿਆਦਾਤਰ ਨਾਵਲਾਂ, ਛੋਟੀਆਂ ਕਹਾਣੀਆਂ ਅਤੇ ਲੇਖਾਂ ਵਿੱਚ ਦੇਸਾਈ ਇੱਕ ਬਦਲਦੇ ਸਮਾਜ ਅਤੇ ਇਸ ਦੀਆਂ ਰਵਾਇਤੀ ਕਦਰਾਂ ਕੀਮਤਾਂ ਤੋਂ ਦੂਰ ਹੋਣ ਦੀਆਂ ਚੁਣੌਤੀਆਂ ਦੀ ਪੜਚੋਲ ਕਰਦੇ ਹਨ। ਉਸਦਾ ਪਹਿਲਾ ਨਾਵਲ, ਮੁਕਤੀ (1961),ਇਸਦੇ ਮੁੱਖ ਪਾਤਰ ਦੀ ਸੁਤੰਤਰ ਪਹਿਚਾਣ ਦੀ ਤਲਾਸ਼, ਮਿੱਤਰ ਦੇ ਪ੍ਰਭਾਵ ਤੋਂ ਮੁਕਤੀ ਅਤੇ ਮਿੱਤਰ ਦੀ ਭੈਣ ਨਾਲ ਉਸ ਦੇ ਮੋਹ ਬਾਰੇ ਵਿਲੱਖਣ ਕਹਾਣੀ ਹੈ। ਦੂਜਾ ਨਾਵਲ, ਵਿਕਸ਼ੇਪਾ (1971), ਉੱਤਰੀ ਕਰਨਾਟਕ ਦੇ ਇੱਕ ਪਿੰਡ ਦੇ ਨੌਜਵਾਨ ਦੀ ਕਹਾਣੀ ਦੱਸਦਾ ਹੈ, ਜੋ ਬੰਬੇ ਵਿੱਚ ਅੰਗ੍ਰੇਜ਼ੀ ਦੀ ਪੜ੍ਹਾਈ ਕਰਕੇ ਬਾਅਦ ਵਿੱਚ ਇੰਗਲੈਂਡ ਚਲਾ ਗਿਆ ਅਤੇ ਆਪਣੇ ਰਵਾਇਤੀ ਵਾਤਾਵਰਣ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਉਹ ਕੰਨੜ ਸਾਹਿਤ ਦੀ ਲਘੂ ਕਹਾਣੀਆਂ ਦੀ ਵਿਧਾ dਦੇ ਸਭ ਤੋਂ ਜਾਣੇ-ਪਛਾਣੇ ਲੇਖਕਾਂ, ਜਿਨ੍ਹਾਂ ਵਿੱਚ ਯੂ ਆਰ ਅਨੰਤ ਮੂਰਤੀ, ਯਸ਼ਵੰਤ ਚਿਤਾਲ, ਪੀ. ਲੰਕੇਸ਼, ਰਾਮਚੰਦਰ ਸ਼ਰਮਾ, ਰਾਜਲਕਸ਼ਮੀ ਰਾਓ, ਅਤੇ ਕੇ ਸਦਾਸ਼ਿਵਾ ਵਰਗੇ ਹੋਰ ਪ੍ਰਮੁੱਖ ਲੇਖਕ ਵੀ ਸ਼ਾਮਲ ਹਨ, ਵਿੱਚੋਂ ਇੱਕ ਸੀ।
ਉਸਦੇ ਨਾਵਲ ਓਮ ਨਮੋ ਨੇ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ । ਦੇਸਾਈ ਦਾ ਮਹੱਤਵਪੂਰਨ ਕੰਮਾਂ ਵਿੱਚ ਮੁਕਤੀ ਅਤੇ ਬੀਜ ਸ਼ਾਮਲ ਹਨ।
ਸ਼ਾਂਤੀਨਾਥ ਦੇਸਾਈ ਕੋਲਹਾਪੁਰ ਵਿਚ ਸ਼ਿਵਾਜੀ ਯੂਨੀਵਰਸਿਟੀ ਵਿਚ ਅੰਗਰੇਜ਼ੀ ਦਾ ਪ੍ਰੋਫੈਸਰ ਵੀਰਿਹਾ, ਅਤੇ ਬਾਅਦ ਵਿਚ ਸ਼ਿਮੋਗਾ ਵਿਚ ਉਸ ਵੇਲੇ ਦੀ ਨਵੀਂ ਬਣੀ ਕੁਵੇਮਪੂ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਬਣੇ। [4] ਉਸਨੇ ਸੱਤ ਨਾਵਲ ਅਤੇ ਅੱਠ ਲਘੂ ਕਹਾਣੀ ਸੰਗ੍ਰਹਿ ਲਿਖੇ ਹਨ ਜਿਨ੍ਹਾਂ ਵਿਚੋਂ ਰਕਸ਼ਸ (1977) ਨੂੰ ਕਰਨਾਟਕ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ ਸੀ। ਉਸਦੇ ਨਾਵਲਾਂ ਅਤੇ ਕਹਾਣੀਆਂ ਨੂੰ ਅਕਸਰ ਵੱਖ-ਵੱਖ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਂਦਾ ਰਿਹਾ ਹੈ। ਉਸਨੇ ਅੰਗਰੇਜ਼ੀ ਵਿਚ ਆਲੋਚਨਾਤਮਕ ਰਚਨਾਵਾਂ ਦੀ ਇਕ ਕਿਤਾਬ ਵੀ ਪ੍ਰਕਾਸ਼ਤ ਕੀਤੀ।
ਸ਼ਾਂਤੀਨਾਥ ਦੇਸਾਈ ਨੂੰ ਉਨ੍ਹਾਂ ਦੀਆਂ ਰਚਨਾਵਾਂ ਜਿਵੇਂ ਮੁਕਤੀ, ਓਮ ਨਮੋ, ਸ੍ਰਿਸ਼ਟੀ ਅਤੇ ਬੀਜ (ਨਾਵਲਾਂ) ਅਤੇ ਕਸ਼ੀਤਾਜਾ, ਨਨਾਨ ਤੀਰਥਯਾਤ੍ਰੇ, ਗੰਡਾ ਸੱਤਾ ਮੇਲੇ, ਮੰਜੂਗੱਡੇ, ਡਾਂਡੇ, ਪਰਿਵਰਤਨ, ਕੁਰਮਾਵਤਾਰ, ਰਕਸ਼ਾ, ਨਦੀਆ ਨੀਰੂ, ਹੀਰੋ, ਭਰਮਿਆ ਹੋਗੀ ਨਿਖਿਲਨਾਗਿੱਦੁ, ਡਿਗਭ੍ਰਮੇ ਵਰਗੀਆਂ ਅਤੇ ਹੋਰ ਰਚਨਾਵਾਂ ਲਈ ਯਾਦ ਕੀਤਾ ਜਾਂਦਾ ਹੈ। ਉਸਦੇ ਪਾਠਕ ਅਤੇ ਪ੍ਰਸ਼ੰਸਕ ਮਹਿਸੂਸ ਕਰਦੇ ਹਨ ਕਿ ਉਹ ਅਸਲ ਵਿੱਚ ਪ੍ਰਾਪਤ ਕੀਤਿਆਂ ਨਾਲੋਂ ਵਧੇਰੇ ਸਨਮਾਨਾਂ ਅਤੇ ਮਾਨ ਸਨਮਾਨਾਂ ਦਾ ਹੱਕਦਾਰ ਸੀ। ਉਸ ਨੂੰ 2000 ਵਿੱਚ ਮਰਨ ਉਪਰੰਤ ਸਾਹਿਤ ਅਕਾਦਮੀ ਪੁਰਸਕਾਰ ਉਸ ਦੇ ਨਾਵਲ ਓਮ ਨਮੋ ਲਈ ਮਿਲਿਆ।