ਓਲਗਾ ਬਰੌਮਸ (ਜਨਮ 6 ਮਈ 1949, ਹੇਰਮੌਪੋਲਿਸ) ਯੂਨਾਨ ਦੀ ਕਵੀਤਰੀ ਹੈ, ਜੋ ਸੰਯੁਕਤ ਰਾਜ ਦੀ ਵਸਨੀਕ ਹੈ।

ਜੀਵਨੀ ਸੋਧੋ

ਬਰੌਮਸ ਦਾ ਜਨਮ ਅਤੇ ਪਰਵਰਿਸ਼ ਸੈਰੋਸ ਟਾਪੂ 'ਤੇ ਹੋਈ, ਉਸਨੇ ਫ਼ੁਲਬ੍ਰਾਇਟ ਪ੍ਰੋਗਰਾਮ ਅਧਿਐਨ ਤਹਿਤ ਸੰਯੁਕਤ ਰਾਜ ਅਮਰੀਕਾ ਵਿੱਚ ਪੈਨਸਿਲਵੇਨੀਆ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਉਥੇ ਉਸਨੇ ਆਰਕੀਟੈਕਚਰ ਵਿੱਚ ਆਪਣੀ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਬਾਅਦ ਵਿਚ ਉਸਨੇ ਓਰੇਗਨ ਯੂਨੀਵਰਸਿਟੀ ਤੋਂ ਮਾਸਟਰ ਆਫ਼ ਫਾਈਨ ਆਰਟਸ ਦੀ ਡਿਗਰੀ ਹਾਸਿਲ ਕੀਤੀ।[1]

ਇਸ ਡਿਗਰੀ ਦੇ ਬਾਅਦ ਬਰੌਮਸ ਨੇ ਫ੍ਰੀਹੈਂਡ ਦੀ ਸਹਿ-ਸਥਾਪਨਾ ਕੀਤੀ ਅਤੇ ਇਸ ਵਿਚ ਪੜ੍ਹਾਉਣ ਦਾ ਕੰਮ ਕੀਤਾ, ਇਹ ਮੈਸੇਚਿਉਸੇਟਸ ਦੇ ਇਨਕੌਰਪੋਰੇਟਡ ਵਿਚ ਪ੍ਰੋਵੀਂਸਟਾਉਨ ਦਾ ਔਰਤ ਲੇਖਕਾਂ ਅਤੇ ਕਲਾਕਾਰਾਂ ਲਈ ਇਕ ਸਕੂਲ ਹੈ, ਜੋ ਸਕੂਲ 1987 ਵਿੱਚ ਭੰਗ ਹੋ ਗਿਆ ਸੀ।

ਬਰੌਮਸ ਨੇ ਕਈ ਯੂਨੀਵਰਸਿਟੀਆਂ ਵਿਚ ਸਿਰਜਣਾਤਮਕ ਲੇਖਣ ਪ੍ਰੋਗਰਾਮਾਂ ਵਿਚ ਕੰਮ ਕੀਤਾ ਹੈ, ਜਿਸ ਵਿਚ ਇਡਹੋ ਯੂਨੀਵਰਸਿਟੀ ਅਤੇ ਗੌਡਾਰਡ ਕਾਲਜ ਸ਼ਾਮਿਲ ਹਨ।[1] ਇਸ ਸਮੇਂ ਉਹ ਬ੍ਰਾਂਡਿਸ ਯੂਨੀਵਰਸਿਟੀ ਵਿਖੇ ਪ੍ਰੈਕਟਿਸ ਆਫ਼ ਇੰਗਲਿਸ਼ ਦੀ ਪ੍ਰੋਫੈਸਰ ਐਮਰੀਟਾ ਹੈ।[2]

ਕੰਮ ਅਤੇ ਪ੍ਰਾਪਤੀਆਂ ਸੋਧੋ

ਉਸਲਾ ਪਹਿਲਾ ਕਵਿਤਾਵਾਂ ਦਾ ਸੰਗ੍ਰਹਿ, ਬਿਗਿਨਿੰਗ ਵਿਦ ਓ , ਉਸ ਦੇ ਸਪਸ਼ਟ ਲੈਸਬੀਅਨ ਸੈਕਸੂਅਲਤਾ ਨੂੰ ਜਾਹਿਰ ਕਰਨ ਲਈ ਇਕ ਪਹਿਲ ਵਜੋਂ ਮੰਨਿਆ ਜਾਂਦਾ ਸੀ।[1] ਬਰੌਮਸ ਨੂੰ 1977 ਵਿੱਚ ਯੇਲ ਯੰਗਰ ਪੋਇਟਸ ਸੀਰੀਜ਼ [3] ਲਈ ਸਟੈਨਲੇ ਕਨਿਟਜ਼ ਦੁਆਰਾ ਚੁਣਿਆ ਗਿਆ ਸੀ, ਉਹ ਇਹ ਅਵਾਰਡ ਪ੍ਰਾਪਤ ਕਰਨ ਵਾਲੀ ਅੰਗਰੇਜ਼ੀ ਦੀ ਪਹਿਲੀ ਗੈਰ-ਮੂਲ ਭਾਸ਼ਿਕ ਕਵਿਤਰੀ ਸੀ। ਹੋਰ ਸਨਮਾਨਾਂ ਵਿੱਚ ਗੁਗਨਹਾਈਮ ਫੈਲੋਸ਼ਿਪ ਅਤੇ ਆਰਟਸ ਲਈ ਰਾਸ਼ਟਰੀ ਐਂਡੋਮੈਂਟ ਦੀ ਫੈਲੋਸ਼ਿਪ ਸ਼ਾਮਿਲ ਹੈ। ਉਹ 1995 ਤੋਂ ਬ੍ਰਾਂਡਿਸ ਯੂਨੀਵਰਸਿਟੀ ਵਿਖੇ ਕਵੀ-ਇਨ-ਰੈਜ਼ੀਡੈਂਸ ਅਤੇ ਡਾਇਰੈਕਟਰ ਕਰੀਏਟਿਵ ਰਾਈਟਿੰਗ ਰਹੀ ਹੈ।

ਕਿਤਾਬਚਾ ਸੋਧੋ

ਸੰਗ੍ਰਹਿ ਸੋਧੋ

  • ਬਿਗਨਿੰਗ ਵਿਦ ਓ (ਯੇਲ, 1977) ਨਾਲ ਸ਼ੁਰੂ ਹੋਣਾ.
  • ਸੋਈ ਸੌਵੇਜ ( ਕਾਪਰ ਕੈਨਿਯਨ ਪ੍ਰੈਸ, 1979)
  • ਪੇਸਟੋਰਲ ਜੈਜ਼ (ਕਾਪਰ ਕੈਨਿਯਨ ਪ੍ਰੈਸ, 1983).
  • ਵਿਦ ਜੇਨ ਮਿਲਰ : ਬਲੈਕ ਹੋਲਜ਼, ਬਲੈਕ ਸਟੋਕਿੰਗਜ਼ (ਵੇਸਲੀਅਨ, 1985)
  • ਪਰਪੇਟੁਆ (ਕਾਪਰ ਕੈਨਿਯਨ ਪ੍ਰੈਸ, 1989)
  • ਵਿਦ ਟੀ. ਬੇਲੇਗੀ : ਸੈਫੋ'ਜ ਜਿਮਨੇਜ਼ੀਅਮ (ਕਾਪਰ ਕੈਨਿਯਨ ਪ੍ਰੈਸ, 1994)
  • ਰੇਵ: ਪੋਇਮਜ, 1975-1999 (ਕਾਪਰ ਕੈਨਿਯਨ ਪ੍ਰੈਸ, 1999).

ਅਨੁਵਾਦ ਸੋਧੋ

  • ਵਟ ਆਈ ਲਵ: ਓਡੀਸੀਅਸ ਐਲਿਟਿਸ ਦੁਆਰਾ ਚੁਣੀਂਦਾ ਕਵਿਤਾਵਾਂ (ਕਾਪਰ ਕੈਨਿਯਨ ਪ੍ਰੈਸ, 1986).
  • ਓਡੀਸੀਅਸ ਐਲਿਟਿਸ ਦੁਆਰਾ ਦ ਲਿਟਲ ਮਰੀਨਰ (ਕਾਪਰ ਕੈਨਿਯਨ ਪ੍ਰੈਸ, 1988).
  • ਈਰੋਸ, ਈਰੋਸ, ਈਰੋਸ : ਓਡੀਸੀਅਸ ਐਲਿਟਿਸ ਦੁਆਰਾਚੁਣੀਂਦਾ ਅਤੇ ਆਖਰੀ ਕਵਿਤਾਵਾਂ (ਕਾਪਰ ਕੈਨਿਯਨ ਪ੍ਰੈਸ, 1998).

ਹਵਾਲੇ ਸੋਧੋ

  1. 1.0 1.1 1.2 GLBTQ encyclopedia : Olga Broumas Archived 2008-02-26 at the Wayback Machine.
  2. "Department of English Faculty". Brandeis University. Retrieved 2019-03-02.
  3. New York Times, THE GUIDE by Eleanor Charles, January 30, 2000