ਓਵਰ (ਅੰਗਰੇਜ਼ੀ:Over) ਸ਼ਬਦ ਕ੍ਰਿਕਟ ਵਿੱਚ ਵੀ ਵਰਤਿਆ ਜਾਂਦਾ ਹੈ ਅਤੇ ਇਸਦਾ ਭਾਵ ਹੈ ਕਿ ਕਿਸੇ ਇੱਕ ਗੇਂਦਬਾਜ਼ ਦੁਆਰਾ ਲਗਾਤਾਰ ਛੇ ਗੇਂਦਾ ਸੁੱਟਣਾ। ਕਿਸੇ ਇੱਕ ਗੇਂਦਬਾਜ਼ ਦੁਆਰਾ ਛੇ ਗੇਂਦਾ ਸੁੱਟਣ ਤੋਂ ਬਾਅਦ ਅੰਪਾਇਰ 'ਓਵਰ' ਕਹਿ ਦਿੰਦਾ ਹੈ ਅਤੇ ਅਗਲੇ ਗੇਂਦਬਾਜ਼ ਨੂੰ ਅਗਲੀਆਂ ਛੇ ਗੇਂਦਾ ਸੁੱਟਣ ਭਾਵ ਕਿ ਓਵਰ ਕਰਨ ਲਈ ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਹ ਸਿਲਸਿਲਾ ਚਲਦਾ ਰਹਿੰਦਾ ਹੈ।

ਕੁਝ ਸਮਾਂ ਪਹਿਲਾਂ ਇੱਕ ਓਵਰ ਵਿੱਚ ਅੱਠ ਗੇਂਦਾ ਕਰਵਾਈਆਂ ਜਾਂਦੀਆਂ ਸਨ ਅਤੇ ਉਸ ਤੋਂ ਪਹਿਲਾਂ ਇਹ ਗਿਣਤੀ ਚਾਰ ਅਤੇ ਪੰਜ ਵੀ ਹੁੰਦੀ ਸੀ। ਫ਼ਿਰ ਬਾਅਦ ਵਿੱਚ ਲਗਭਗ 1978 ਤੋਂ ਹੁਣ ਤੱਕ ਇੱਕ ਓਵਰ ਵਿੱਚ ਛੇ ਗੇਂਦਾ ਹੀ ਕਰਵਾਈਆਂ ਜਾਂਦੀਆਂ ਹਨ।

ਮੇਡਨ ਓਵਰ

ਸੋਧੋ

ਜਦੋਂ ਕਿਸੇ ਗੇਂਦਬਾਜ਼ ਦੁਆਰਾ ਕਰਵਾਏ ਇੱਕ ਓਵਰ ਵਿੱਚ ਕੋਈ ਬੱਲੇਬਾਜ਼ ਇੱਕ ਵੀ ਨੰਬਰ ਜਾਂ ਸਕੋਰ ਨਾ ਲੈ ਸਕੇ ਭਾਵ ਕਿ ਉਹ ਓਵਰ ਖਾਲੀ ਲੰਘ ਜਾਵੇ ਤਾਂ ਉਸਨੂੰ 'ਮੇਡਨ ਓਵਰ' ਕਿਹਾ ਜਾਂਦਾ ਹੈ।

ਹਵਾਲੇ

ਸੋਧੋ