ਕ੍ਰਿਕਟ

ਖੇਡ ਜੋ ਕਿ ਬੱਲੇ ਅਤੇ ਗੇਂਦ ਨਾਲ ਖੇਡੀ ਜਾਂਦੀ ਹੈ

ਕ੍ਰਿਕਟ ਇੱਕ ਬੱਲੇ ਅਤੇ ਗੇਂਦ ਨਾਲ ਖੇਡੀ ਜਾਣ ਵਾਲੀ ਖੇਡ ਹੈ। ਇਸ ਵਿੱਚ 11-11 ਖਿਡਾਰੀਆਂ ਦੀਆਂ ਦੋ ਟੀਮਾਂ ਇੱਕ ਮੈਦਾਨ ਵਿੱਚ 22 ਗਜ਼ ਲੰਮੀ ਪਿੱਚ ਉੱਤੇ ਖੇਡਦੀਆਂ ਹਨ। ਖੇਡ ਦੇ ਹਰ ਪੜਾਅ ਨੂੰ ਪਾਰੀ ਕਿਹਾ ਜਾਂਦਾ ਹੈ, ਜਿਸ ਦੌਰਾਨ ਇੱਕ ਟੀਮ ਬੱਲੇਬਾਜ਼ੀ ਕਰਦੀ ਹੈ, ਜਿੰਨੀਆਂ ਸੰਭਵ ਹੋ ਸਕਣ, ਬਹੁਤ ਸਾਰੀਆਂ ਦੌੜਾਂ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ, ਜਦੋਂ ਕਿ ਉਹਨਾਂ ਦੇ ਵਿਰੋਧੀ ਗੇਂਦਬਾਜ਼ੀ ਅਤੇ ਫੀਲਡਿੰਗ ਕਰਦੇ ਹਨ। ਉਹ ਦੌੜਾਂ ਬਣਾਉਣ ਵਾਲੀ ਟੀਮ ਦੀਆਂ ਦੌੜਾਂ ਦੀ ਗਿਣਤੀ ਨੂੰ ਘਟਾਉਣ ਦਾ ਯਤਨ ਕਰਦੇ ਹਨ। ਜਦੋਂ ਹਰੇਕ ਪਾਰੀ ਖ਼ਤਮ ਹੁੰਦੀ ਹੈ, ਤਾਂ ਟੀਮ ਆਮ ਤੌਰ 'ਤੇ ਅਗਲੀ ਪਾਰੀ ਲਈ ਭੂਮਿਕਾ ਨੂੰ ਸਵੈਪ ਕਰਦੀ ਹੈ (ਜਿਵੇਂ ਜੋ ਟੀਮ ਜੋ ਪਹਿਲਾਂ ਬੱਲੇਬਾਜ਼ੀ ਕਰ ਰਹੀ ਸੀ/ਹੁਣ ਉਹ ਫੀਲਡਿੰਗ, ਅਤੇ ਉਲਟ) ਮੈਚ ਦੀ ਕਿਸਮ 'ਤੇ ਨਿਰਭਰ ਕਰਦੇ ਹੋਏ, ਟੀਮਾਂ ਇੱਕ ਜਾਂ ਦੋ ਪਾਰੀਆਂ ਲਈ ਬੱਲੇਬਾਜ਼ੀ ਕਰਦੀਆਂ ਹਨ। ਜਿੱਤਣ ਵਾਲੀ ਟੀਮ ਉਹ ਹੈ ਜੋ ਸਭ ਤੋਂ ਵੱਧ ਦੌੜਾਂ ਬਣਾਉਂਦੀ ਹੈ, ਜਿਸ ਵਿੱਚ ਕਿਸੇ ਵੀ ਵਾਧੂ ਦੌੜਾਂ ਵੀ ਸ਼ਾਮਿਲ ਹੁੰਦੀਆਂ ਹਨ। (ਸਿਵਾਏ ਕਿ ਜਦੋਂ ਨਤੀਜਾ ਜਿੱਤ/ਹਾਰ ਦਾ ਨਤੀਜਾ ਨਹੀਂ ਹੁੰਦਾ)

ਕ੍ਰਿਕਟ
ਤਸਵੀਰ:Wankhede।CC WCF.jpg
ਮੁੰਬਈ, ਮਹਾਂਰਾਸ਼ਟਰ, ਭਾਰਤ ਦੇ ਵਾਨਖੇੜੇ ਮੈਦਾਨ ਦੀ ਇੱਕ ਤਸਵੀਰ
ਖੇਡ ਅਦਾਰਾਅੰਤਰਰਾਸ਼ਟਰੀ ਕ੍ਰਿਕਟ ਸਭਾ
ਪਹਿਲੀ ਵਾਰ16ਵੀਂ ਸਦੀ; ਦੱਖਣੀ-ਪੂਰਬੀ ਇੰਗਲੈਂਡ
ਖ਼ਾਸੀਅਤਾਂ
ਪਤਾਨਹੀਂ
ਟੀਮ ਦੇ ਮੈਂਬਰ11 ਖਿਡਾਰੀ ਇੱਕ ਪਾਸੇ
Mixed genderਹਾਂ, ਵੱਖਰੇ ਮੁਕਾਬਲੇ
ਕਿਸਮਟੀਮ ਖੇਡ, ਬੈਟ-ਅਤੇ-ਗੇਂਦ
ਖੇਡਣ ਦਾ ਸਮਾਨਕ੍ਰਿਕਟ ਗੇਂਦ, ਕ੍ਰਿਕਟ ਬੈਟ, ਵਿਕਟ
ਥਾਂਕ੍ਰਿਕਟ ਮੈਦਾਨ
ਪੇਸ਼ਕਾਰੀ
ਦੇਸ਼ ਜਾਂ  ਖੇਤਰਵਿਸ਼ਵਭਰ ਵਿੱਚ ਪਰ ਜਿਆਦਾਤਰ ਆਸਟ੍ਰੇਲੀਆ, ਇੰਗਲੈਂਡ, ਭਾਰਤੀ ਉਪ-ਮਹਾਂਦੀਪ, ਦੱਖਣੀ ਅਫ਼ਰੀਕਾ, ਵੈਸਟ ਇੰਡੀਜ਼ ਵਿੱਚ
ਓਲੰਪਿਕ ਖੇਡਾਂਨਹੀਂ (1900 ਵਿੱਚ ਕੇਵਲ)
ਕ੍ਰਿਕਟ ਦਾ ਖੇਡ ਮੈਦਾਨ
ਪਿੱਚ ਬਾਰੇ ਜਾਣਕਾਰੀ

ਇੱਕ ਮੈਚ ਸ਼ੁਰੂ ਹੋਣ ਤੋਂ ਪਹਿਲਾਂ, ਦੋਵੇਂ ਟੀਮਾਂ ਦੇ ਕਪਤਾਨ ਟੌਸ (ਸਿੱਕੇ ਦੇ) ਲਈ ਪਿਚ 'ਤੇ ਮਿਲਦੇ ਹਨ, ਜਿਸਦੇ ਨਾਲ ਵਿਜੇਤਾ ਫੈਸਲਾ ਕਰਦਾ ਹੈ ਕਿ ਕਿਹੜੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ। ਬੱਲੇਬਾਜ਼ੀ ਟੀਮ ਦੇ ਦੋ ਖਿਡਾਰੀ ਅਤੇ ਗੇਂਦਬਾਜ਼ੀ/ਫੀਲਡਿੰਗ ਵਾਲੇ ਪਾਸੇ ਤੋਂ ਸਾਰੇ 11 ਖਿਡਾਰੀ, ਫਿਰ ਮੈਦਾਨ ਵਿੱਚ ਦਾਖਲ ਹੁੰਦੇ ਹਨ ਅਤੇ ਫੀਲਡਿੰਗ ਟੀਮ ਦੇ ਇੱਕ ਮੈਂਬਰ ਦੁਆਰਾ ਸ਼ੁਰੂਆਤ ਕੀਤੀ ਜਾਂਦੀ ਹੈ, ਜਿਸਨੂੰ ਗੇਂਦਬਾਜ਼ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਉਹ ਇੱਕ ਪਾਸੇ ਤੋਂ ਗੇਂਦ ਨੂੰ ਪਿੱਚ ਦੇ ਦੂਜੇ ਵਿਕਟ ਵੱਲ, ਜਿਸ ਨੂੰ ਸਟਾਰਾਈਕਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵੱਲ ਸੁੱਟਦਾ ਹੈ ਅਤੇ ਸਟਰਾਈਕਰ ਦੀ ਭੂਮਿਕਾ ਵਾਲਾ ਬੱਲੇਬਾਜ਼ ਗੇਂਦ ਨੂੰ ਦੌੜਾਂ ਬਣਾਉਣ ਲਈ ਮਾਰਦਾ ਹੈ। ਨਾਨ-ਸਟਰਾਈਕਰ ਦੇ ਨਾਂ ਨਾਲ ਜਾਣਿਆ ਜਾਂਦਾ ਦੂਜਾ ਬੱਲੇਬਾਜ਼, ਗੇਂਦਬਾਜ਼ ਦੇ ਨਜ਼ਦੀਕ ਪਿੱਚ ਦੇ ਉਲਟ ਸਿਰੇ 'ਤੇ ਉਡੀਕ ਕਰਦਾ ਹੈ। ਗੇਂਦਬਾਜ਼ੀ ਟੀਮ ਦਾ ਉਦੇਸ਼ ਦੌੜਾਂ ਨੂੰ ਰੋਕਣਾ ਅਤੇ ਬੱਲੇਬਾਜ਼ਾਂ ਨੂੰ ਖਾਰਜ (ਆਊਟ) ਕਰਨਾ ਹੈ। ਇੱਕ ਆਊਟ ਬੱਲੇਬਾਜ਼, ਜਿਸਨੂੰ "ਬਾਹਰ" ਹੋਣ ਦਾ ਐਲਾਨ ਕੀਤਾ ਗਿਆ ਹੈ, ਨੂੰ ਟੀਮ ਦੇ ਸਾਥੀ ਵੱਲੋਂ ਬਦਲਣ ਲਈ ਮੈਦਾਨ ਨੂੰ ਛੱਡ ਦਿੱਤਾ ਜਾਂਦਾ ਹੈ।

ਆਊਟ ਕਰਨ ਦੇ ਸਭ ਤੋਂ ਆਮ ਢੰਗ ਇਹ ਹਨ: ਬੋਲਡ, ਜਦੋਂ ਗੇਂਦਬਾਜ਼ ਸਟੰਪ ਨੂੰ ਸਿੱਧੇ ਗੇਂਦ ਨਾਲ ਹਿੱਟ ਕਰਦਾ ਹੈ ਅਤੇ ਵਿਕਟਾਂ ਤੇ ਪਈਆਂ ਗੁੱਲੀਆਂ ਨੂੰ ਡੇਗ ਦਿੰਦਾ ਹੈ; ਵਿਕਟ ਤੋਂ ਪਹਿਲਾਂ ਲੱਤ (ਐਲਬੀਡਬਲਿਊ), ਜਦੋਂ ਬੱਲੇਬਾਜ਼ ਗੇਂਦ ਨੂੰ ਆਪਣੇ ਬੱਲੇ ਦੀ ਬਜਾਏ ਆਪਣੇ ਸਰੀਰ ਨਾਲ ਮਾਰਨ ਤੋਂ ਰੋਕਦਾ ਹੈ, ਅਤੇ ਵਿਕਟਾਂ ਦੀ ਸੇਧ ਵਿੱਚ ਖੜ੍ਹਾ ਹੁੰਦਾ ਹੈ, ਭਾਵ ਕਿ ਜੇਕਰ ਬੱਲੇਬਾਜ਼ ਗੇਂਦ ਆਪਣੇ ਸਰੀਰ ਨਾਲ ਨਾ ਰੋਕਦਾ ਤਾਂ ਗੇਂਦ ਨੇ ਵਿਕਟਾਂ ਵਿੱਚ ਜਾ ਵੱਜਣਾ ਸੀ; ਅਤੇ ਕੈਚ ਜਦੋਂ ਬੱਲੇਬਾਜ਼ ਗੇਂਦ ਨੂੰ ਹਵਾ ਵਿੱਚ ਘੁਮਾਉਂਦਾ ਹੈ ਅਤੇ ਜ਼ਮੀਨ ਨੂੰ ਛੋਹਣ ਤੋਂ ਪਹਿਲਾਂ ਇਸ ਨੂੰ ਫੀਲਡਰ ਦੁਆਰਾ ਬੁੱਚ (ਫੜ੍ਹ) ਲਿਆ ਜਾਂਦਾ ਹੈ।

ਦੌੜਾਂ ਨੂੰ ਦੋ ਮੁੱਖ ਢੰਗਾਂ ਦੁਆਰਾ ਬਣਾਇਆ ਜਾਂਦਾ ਹੈ: ਜਾਂ ਤਾਂ ਬੱਲੇ ਨੂੰ ਚੰਗੀ ਤਰ੍ਹਾਂ ਹਿੱਟ ਕਰਕੇ, ਇਸ ਨੂੰ ਸੀਮਾ ਪਾਰ ਕਰਨ ਨਾਲ, ਜਾਂ ਦੋ ਬੱਲੇਬਾਜ਼ਾਂ ਨੇ ਆਪੋ-ਆਪਣੀਆਂ ਜਗ੍ਹਾਵਾਂ ਤੋਂ ਇੱਕ ਦੂਸਰੇ ਦੀ ਜਗ੍ਹਾ ਤੇ ਪਿੱਚ ਦੀ ਲੰਬਾਈ ਤੋਂ ਉਲਟ ਦਿਸ਼ਾ ਵਿੱਚ ਚੱਲਦੇ ਹੋਏ ਭੱਜਣਾ ਹੁੰਦਾ ਹੈ, ਜਦੋਂ ਫੀਲਡਰ ਗੇਂਦ ਨੂੰ ਫੜ੍ਹ ਰਹੇ ਹੁੰਦੇ ਹਨ ਓਦੋਂ।

ਤਕਨੀਕੀ ਸ਼ਬਦਾਵਲੀਸੋਧੋ

ਬੱਲੇਬਾਜ਼ ਦੁਆਰਾ ਦੌੜ ਬਣਾਉਣ ਲਈ ਬੱਲੇ ਨਾਲ ਠੋਕਰ ਮਾਰਦਾ ਹੈ,ਇਸ ਨੂੰ ਸ਼ਾਟ ਕਹਿੰਦੇ ਹਨ।ਹਰ ਸ਼ਾਟ ਨੂੰ ਖੇਡਣ ਦੇ ਅੰਦਾਜ਼ ਵੱਖ ਵੱਖ ਹਨ ਤੇ ਇੰਨਾ ਦਾ ਅਲੱਗ ਨਾਮਕਰਨ ਵੀ ਹੈ, ਪੁੱਲ ਸ਼ਾਟ, ਕਵਰ ਡਰਾਇਵ, ਸਟ੍ਰੇਟ ਡਰਾਇਵ, ਕੱਟ ਸ਼ਾਟ, ਇਨ ਸਾਈਡ ਆਉਟ ਸ਼ਾਟ,ਸਵੀਪ ਸ਼ਾਟ , ਪੈੱਡਲ ਸਵੀਪ, ਰੀਵਰਸ ਸਵੀਪ ਸ਼ਾਟ ਆਦਿ। ਅਜੋਕੇ ਸਮੇਂ ਖੇਡ ਦੇ ਤੇਜ਼ ਹੋਣ ਕਾਰਨ ਸ਼ਾਟ ਦੇ ਨਵੇਂ ਨਵੇਂ ਢੰਗ ਬੱਲੇਬਾਜ਼ਾਂ ਦੁਆਰਾ ਇਜ਼ਾਦ ਕੀਤੇ ਗਏ ਹਨ ਜਿਵੇਂ ; ਪਲਟੀ ਸ਼ਾਟ (ਸਵਿਚ ਹਿੱਟ), ਸਕੂਪ ਆਦਿ।

ਖੇਡਣ ਦੇ ਨਿਯਮਸੋਧੋ

ਕ੍ਰਿਕਟ ਦੇ ਮੈਦਾਨ ਦੇ ਠੀਕ ਵਿਚਲੇ ਸਖ਼ਤ ਪੱਧਰੀ ਸੜਕ ਨੁਮਾ ਪੱਟੀ ਬਣਾਈ ਜਾਂਦੀ ਜਿਸਨੂੰ ਪਿੱਚ ਕਿਹਾ ਜਾਂਦਾ ਹੈ l ਇਸ ਦੇ ਦੋਵੇਂ ਸਿਰੀਆਂ ਤੇ ਤਿੰਨ ਡੰਡੇ ਗੱਡੇ ਜਾਂਦੇ ਹਨ ਜਿੰਨਾ ਨੂੰ ਵਿਕਟ ਕਿਹਾ ਜਾਂਦਾ ਹੈ। ਕ੍ਰਿਕਟ ਵਿੱਚ ਗੇਂਦਬਾਜ਼ੀ ਅਤੇ ਬੱਲੇਬਾਜੀ ਦਾ ਫ਼ੈਸਲਾ ਟਾਸ ਦੁਆਰਾ ਹੁੰਦਾ ਹੈ। ਟਾਸ ਜਿੱਤਣ ਵਾਲੀ ਟੀਮ ਆਪਣੀ ਮਰਜ਼ੀ ਅਨੁਸਾਰ ਗੇਂਦਬਾਜ਼ੀ ਜਾਂ ਬੱਲੇਬਾਜ਼ੀ ਦਾ ਫ਼ੈਸਲਾ ਲੈਂਦੀ ਹੈ।

ਗੇਂਦਬਾਜ਼ੀਸੋਧੋ

ਪਿੱਚ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਵੱਲ ਖ਼ਾਸ ਤਕਨੀਕ ਨਾਲ ਗੇਂਦ ਬੱਲੇਬਾਜ਼ ਤਕ ਸੁੱਟੀ ਜਾਂਦੀ ਹੈ ਜਿਸਨੂੰ ਇੱਕ ਗੇਂਦ ਗਿਣਿਆ ਜਾਂਦਾ ਹੈ,ਇਸ ਤਰਾਂ 6 ਵਾਰ ਗੇਂਦ ਸੁੱਟਣ ਨਾਲ ਇੱਕ ਓਵਰ ਮਿਥਿਆ ਜਾਂਦਾ ਹੈ। ਕ੍ਰਿਕਟ ਦੇ ਭਿੰਨ ਭਿੰਨ ਸੰਸਕਰਨਾਂ ਵਿੱਚ ਓਵਰਾਂ ਦੀ ਵੱਖੋ ਵੱਖਰੀ ਮਹੱਤਤਾ ਹੈ। ਗੇਂਦਬਾਜ਼ ਦਾ ਉਦੇਸ਼ ਵਿਕਟ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਹੈ।

ਬੱਲੇਬਾਜ਼ੀਸੋਧੋ

ਬੱਲੇਬਾਜ਼ ਵਿਕਟ ਦੇ ਅੱਗੇ ਖੜਦਾ ਹੈ,ਉਸ ਦਾ ਉਦੇਸ਼ ਆਪਣੀ ਵਿਕਟ ਨੂੰ ਗੇਂਦ ਤੋਂ ਬਚਾਉਣਾ ਅਤੇ ਬੱਲੇ ਦੀ ਮਦਦ ਨਾਲ ਦੌੜ ਹਾਸਲ ਕਰਨਾ ਹੁੰਦਾ ਹੈ। ਦੌੜ ਬਣਾਉਣ ਲਈ ਗੇਂਦ ਦਾ ਬੱਲੇ ਨੂੰ ਛੋਹਣਾ ਜ਼ਰੂਰੀ ਹੈ ਪਿਚ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਦੌੜ ਲਗਾਉਣ ਤੇ। ਦੌੜ, ਜੇ ਗੇਂਦ ਰੇੜਦੀ ਹੋਈ ਮੈਦਾਨ ਦੀ ਨਿਰਧਾਰਿਤ ਹੱਦ ਨੂੰ ਪਾਰ ਕਰ ਦੇਵੇ ਤਾਂ 4 ਦੌੜਾਂ,ਜੇ ਮੈਦਾਨ ਨੂੰ ਬਿਨਾ ਛੋਹ ਹਵਾ ਵਿੱਚ ਬਾਹਾਰ ਚਾਲੀ ਜਾਵੇ ਤਾਂ 6 ਦੌੜਾਂ ਬੱਲੇਬਾਜ਼ ਅਤੇ ਉਸਦੀ ਟੀਮ ਦੇ ਖਾਤੇ ਜੁੜ ਜਾਂਦੀਆਂ ਹਨ।

ਕ੍ਰਿਕਟ ਟੈਸਟ,ਇਕ ਦਿਨਾ ਅਤੇ 20-20 ਤਿੰਨ ਸੰਸਕਰਨ ਵਿੱਚ ਖੇਡੀ ਜਾਂਦੀ ਹੈ। ਇਹ ਤਿੰਨੇ ਸੰਸਕਰਨ ਇੱਕ ਦੂਜੇ ਤੋਂ ਵੱਖਰਤਾ ਅਤੇ ਸਮਾਨਤਾ ਰੱਖਦੇ ਹਨ।

ਟੈਸਟ ਕ੍ਰਿਕਟਸੋਧੋ

ਟੈਸਟ ਕ੍ਰਿਕਟ ਪੰਜ ਦਿਨ ਖੇਡੀ ਜਾਂਦੀ ਹੈ l ਹਰ ਦਿਨ ਨਿਧਾਰਿਤ 90 ਓਵਰ ਸੁੱਟੇ ਜਾਂਦੇ ਹਨ ਪਰ ਹਲਾਤ ਅਨੁਸਾਰ ਇੰਨਾ ਵਿੱਚ ਵਾਧਾ ਘਾਟਾ ਕੀਤਾ ਜਾ ਸਕਦਾ ਹੈ। ਹਰ ਟੀਮ ਨੂੰ ਦੋ ਪਾਰੀ ਬੱਲੇਬਾਜੀ ਅਤੇ ਗੇਂਦਬਾਜ਼ੀ ਦਾ ਮੌਕਾ ਦਿੱਤਾ ਜਾਂਦਾ ਹੈ। ਇਥੇ ਦੌੜਾਂ ਨਾਲੋਂ ਵਿਕਟ ਦੀ ਮਹੱਤਤਾ ਜ਼ਿਆਦਾ ਹੁੰਦੀ ਹੈ ਕਿਉਂਕਿ ਮੈਚ ਦਾ ਨਤੀਜਾ ਲੋੜੀਦੀਆਂ ਦੌੜਾਂ ਜਾਂ ਵਿਕਟ ਹਾਸਲ ਕਰਕੇ ਲਿਆ ਜਾ ਸਕਦਾ ਹੈ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਮੈਚ ਬਰਾਬਰ ਸਮਝਿਆ ਜਾਂਦਾ ਹੈ। ਟੈਸਟ ਕ੍ਰਿਕਟ ਵਿੱਚ ਲਾਲ ਗੇਂਦ ਦੀ ਵਰਤੋਂ ਹੁੰਦੀ ਹੈ ਤੇ ਨਾਲ ਹੀ ਸਫ਼ੈਦ ਲਿਬਾਸ ਪਹਿਨ ਕੇ ਖੇਡਣ ਦੀ ਪਰੰਪਰਾ ਹੈ।

ਇੱਕ ਦਿਨਾ ਕ੍ਰਿਕਟਸੋਧੋ

ਇਕ ਦਿਨਾ ਕ੍ਰਿਕਟ ਨੂੰ ਨਿਰਧਾਰਿਤ ਓਵਰਾਂ ਵਿੱਚ ਖੇਡਿਆ ਜਾਨ ਹੈ l ਮੌਜੂਦਾ ਸਮੇਂ 50 ਓਵਰਾਂ ਦੀ ਇੱਕ ਦਿਨਾ ਕ੍ਰਿਕਟ ਖੇਡੀ ਜਾਂਦੀ ਹੈ। ਹਰੇਕ ਟੀਮ ਨੂੰ ਇੱਕ ਇੱਕ ਵਾਰੀ ਦਿੱਤੀ ਜਾਂਦੀ ਹੈ ਮੈਚ ਦੀ ਸਮਾਪਤੀ ਤੋਂ ਬਾਅਦ ਜਿਸ ਟੀਮ ਦੀਆਂ ਜਿਆਦਾ ਦੌੜਾਂ ਹੋਣ ਜੇਤੂ ਮੰਨੀ ਜਾਂਦੀ ਹੈ। ਕੋਈ ਵੀ ਗੇਂਦਬਾਜ਼ 10 ਤੋਂ ਜ਼ਿਆਦਾ ਓਵਰ ਨਹੀਂ ਸੁੱਟ ਸਕਦਾ। ਬੱਲੇਬਾਜ਼ ਤੇ ਅਜਿਹੀ ਕੋਈ ਪਾਬੰਦੀ ਨਹੀਂ ਉਹ ਜਦੋਂ ਤੱਕ ਆਉਟ ਨਾ ਹੋ ਜਾਵੇ ਬੱਲੇਬਾਜੀ ਕਰ ਸਕਦਾ ਹੈ।

20 - 20 ਕ੍ਰਿਕਟਸੋਧੋ

20-20 ਕ੍ਰਿਕਟ ਸਭ ਤੋਂ ਛੋਟਾ ਸੰਸਕਰਨ ਹੈ। ਹਰੇਕ ਟੀਮ ਨੂੰ ਖੇਡਣ ਲਈ 20 ਓਵਰ ਦਿੱਤੇ ਜਾਂਦੇ ਹਨ ਜੋ ਟੀਮ ਜਿਆਦਾ ਦੌੜਾਂ ਬਣਾਉਂਦੀ ਹੈ ਜੇਤੂ ਮੰਨੀ ਜਾਂਦੀ ਹੈ।

ਪ੍ਰਸ਼ਾਸਨਸੋਧੋ

ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈ.ਸੀ.ਸੀ) ਇੱਕ ਅੰਤਰਰਾਸ਼ਟਰੀ ਸਭਾ ਹੈ, ਜੋ ਕਿ ਕ੍ਰਿਕਟ ਦੀ ਦੇਖ-ਰੇਖ ਕਰਦੀ ਹੈ, ਭਾਵ ਕਿ ਅੰਤਰਰਾਸ਼ਟਰੀ ਕ੍ਰਿਕਟ ਦਾ ਸਾਰਾ ਕੰਮਕਾਜ ਆਈਸੀਸੀ ਦੇ ਪ੍ਰਭਾਵ ਹੇਠ ਆਉਂਦਾ ਹੈ। ਇਸ ਸਭਾ ਦੀ ਸਥਾਪਨਾ ਇੰਗਲੈਂਡ, ਆਸਟਰੇਲੀਆ ਅਤੇ ਦੱਖਣੀ ਅਫ਼ਰੀਕਾ ਦੇ ਨੁਮਾਇੰਦਿਆਂ ਦੁਆਰਾ 1909 ਵਿੱਚ ਕੀਤੀ ਗਈ ਸੀ ਅਤੇ ਉਸ ਸਮੇਂ ਇਸ ਦਾ ਨਾਮ ਸ਼ਾਹੀ ਕ੍ਰਿਕਟ ਕਾਨਫ਼ਰੰਸ ਸੀ। ਫ਼ਿਰ 1965 ਵਿੱਚ ਇਸਦਾ ਨਾਮ ਅੰਤਰਰਾਸ਼ਟਰੀ ਕ੍ਰਿਕਟ ਕਾਨਫ਼ਰੰਸ ਕਰ ਦਿੱਤਾ ਗਿਆ ਅਤੇ ਫ਼ਿਰ ਬਾਅਦ ਵਿੱਚ 1989 ਤੋਂ ਇਸਨੂੰ ਅੰਤਰਰਾਸ਼ਟਰੀ ਕ੍ਰਿਕਟ ਸਭਾ ਕਿਹਾ ਜਾਂਦਾ ਹੈ। ਆਈਸੀਸੀ ਦਾ ਮੁੱਖ ਦਫ਼ਤਰ ਸੰਯੁਕਤ ਅਰਬ ਅਮੀਰਾਤ ਦੇ ਪ੍ਰਸਿੱਧ ਸ਼ਹਿਰ ਦੁਬਈ ਵਿੱਚ ਹੈ। ਵਰਤਮਾਨ ਸਮੇਂ ਇਸਦੇ 105 ਮੈਂਬਰ ਹਨ: 10 ਪੂਰਨ ਮੈਂਬਰ ਜੋ ਟੈਸਟ ਕ੍ਰਿਕਟ ਖੇਡਦੇ ਹਨ, 39 ਐਸੋਸੀਏਟ ਮੈਂਬਰ[1] ਅਤੇ 56 ਮਾਨਤਾ-ਪ੍ਰਾਪਤ ਮੈਂਬਰ ਹਨ।[2]

ਕ੍ਰਿਕਟ ਨਿਯਮਾਂ ਦਾ ਨਿਰਮਾਣ, ਅੰਤਰਰਾਸ਼ਟਰੀ ਮੈਚਾਂ ਵਿੱਚ ਮੈਚ ਅਧਿਕਾਰੀਆਂ ਦਾ ਪ੍ਰਬੰਧ ਕਰਨਾ ਅਤੇ ਅੰਤਰਰਾਸ਼ਟਰੀ ਕ੍ਰਿਕਟ ਨਾਲ ਸੰਬੰਧਤ ਹੋਰ ਸਾਰੇ ਕਾਰਜ ਇਸ ਸਭਾ ਦੀ ਜਿੰਮੇਵਾਰੀ ਦਾ ਹਿੱਸਾ ਹੁੰਦੇ ਹਨ।

ਉਹ ਦੇਸ਼ ਜੋ ਆਈਸੀਸੀ ਦੇ ਪੂਰਨ ਮੈਂਬਰ ਹਨ ਅਤੇ ਉਹਨਾਂ ਦੇ ਰਾਸ਼ਟਰੀ ਕ੍ਰਿਕਟ ਬੋਰਡ:[3]

ਰਾਸ਼ਟਰ ਪ੍ਰਸ਼ਾਸ਼ਕੀ ਅੰਗ ਮੈਂਬਰਤਾ[4]
  ਅਫਗਾਨਿਸਤਾਨ ਅਫ਼ਗ਼ਾਨਿਸਤਾਨ ਕ੍ਰਿਕਟ ਬੋਰਡ
  ਆਸਟਰੇਲੀਆ ਕ੍ਰਿਕਟ ਆਸਟ੍ਰੇਲੀਆ
  ਬੰਗਲਾਦੇਸ਼ ਬੰਗਲਾਦੇਸ਼ ਕ੍ਰਿਕਟ ਬੋਰਡ
  ਇੰਗਲੈਂਡ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ
  ਭਾਰਤ ਭਾਰਤੀ ਕ੍ਰਿਕਟ ਕੰਟਰੋਲ ਬੋਰਡ
  ਆਇਰਲੈਂਡ ਕ੍ਰਿਕਟ ਆਇਰਲੈਂਡ
  ਨਿਊਜ਼ੀਲੈਂਡ ਨਿਊਜ਼ੀਲੈਂਡ ਕ੍ਰਿਕਟ
  ਪਾਕਿਸਤਾਨ ਪਾਕਿਸਤਾਨ ਕ੍ਰਿਕਟ ਬੋਰਡ
  ਦੱਖਣੀ ਅਫ਼ਰੀਕਾ ਕ੍ਰਿਕਟ ਦੱਖਣੀ ਅਫ਼ਰੀਕਾ
  ਸ੍ਰੀ ਲੰਕਾ ਸ੍ਰੀਲੰਕਾ ਕ੍ਰਿਕਟ
ਫਰਮਾ:ਦੇਸ਼ ਸਮੱਗਰੀ West।ndies ਕ੍ਰਿਕਟ ਵੈਸਟ ਇੰਡੀਜ਼
  ਜ਼ਿੰਬਾਬਵੇ ਜ਼ਿੰਬਾਬਵੇ ਕ੍ਰਿਕਟ

ਹੋਰ ਪੜ੍ਹੋਸੋਧੋ

ਹਵਾਲੇਸੋਧੋ

  1. "Outcomes from।CC Annual Conference week in London". ICC Conference 2013 announcement. Retrieved 29 June 2013. 
  2. http://icc-cricket.yahoo.net/the-icc/icc_members/overview.php
  3. "ICC Rankings". International Cricket Council. ICC Development (International) Limited. Retrieved 9 February 2016. 
  4. "A brief history ...". Cricinfo. Retrieved 2 May 2008. 

ਬਾਹਰੀ ਕੜੀਆਂਸੋਧੋ

ਸੰਗਠਨ ਅਤੇ ਮੁਕਾਬਲੇ
ਅੰਕੜੇ ਅਤੇ ਰਿਕਾਰਡ
ਖ਼ਬਰਾਂ ਅਤੇ ਹੋਰ ਸਰੋਤ