ਓਸਾਕਾ
ਜਪਾਨ ਦਾ ਇੱਕ ਸ਼ਹਿਰ
ਓਸਾਕਾ (大阪 ) ਸੁਣੋ (ਮਦਦ·ਜਾਣੋ) ਜਪਾਨ ਦੇ ਮੁੱਖ ਟਾਪੂ ਹੋਂਸ਼ੂ ਦੇ ਕਾਂਸਾਈ ਖੇਤਰ ਵਿੱਚ ਸਥਿਤ ਇੱਕ ਸ਼ਹਿਰ ਹੈ ਜੋ ਸਥਾਨਕ ਖ਼ੁਦਮੁਖ਼ਤਿਆਰੀ ਕਨੂੰਨ ਤਹਿਤ ਇੱਕ ਮਿਥਿਆ ਸ਼ਹਿਰ ਹੈ। ਇਹ ਓਸਾਕਾ ਪ੍ਰੀਫੈਕਟੀ ਦੀ ਰਾਜਧਾਨੀ ਅਤੇ ਕਾਈਹਾਂਸ਼ਿਨ ਮਹਾਂਨਗਰ ਇਲਾਕੇ ਦਾ ਸਭ ਤੋਂ ਵੱਡਾ ਹਿੱਸਾ ਵੀ ਹੈ ਜਿਸ ਵਿੱਚ ਜਪਾਨ ਦੇ ਤਿੰਨ ਪ੍ਰਮੁੱਖ ਸ਼ਹਿਰ ਕਿਓਟੋ, ਓਸਾਕਾ ਅਤੇ ਕੋਬੇ ਸ਼ਾਮਲ ਹਨ। ਇਹ ਓਸਾਕਾ ਖਾੜੀ ਲਾਗੇ ਯੋਦੋ ਦਰਿਆ ਦੇ ਦਹਾਨੇ ਉੱਤੇ ਸਥਿਤ ਹੈ। ਅਬਾਦੀ ਪੱਖੋਂ ਟੋਕੀਓ ਅਤੇ ਯੋਕੋਹਾਮਾ ਮਗਰੋਂ ਇਹ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।
ਓਸਾਕਾ 大阪 |
|
---|---|
ਗੁਣਕ: 34°41′38″N 135°30′8″E / 34.69389°N 135.50222°E | |
ਦੇਸ਼ | ![]() |
ਖੇਤਰ | ਕਾਂਸਾਈ |
ਪ੍ਰੀਫੈਕਟੀ | ਓਸਾਕਾ |
ਅਬਾਦੀ (1 ਜਨਵਰੀ 2012) | |
- ਮਿਥਿਆ ਸ਼ਹਿਰ | 28,71,680 (ਦੂਜਾ) |
- ਮੁੱਖ-ਨਗਰ | 1,87,68,395 (ਦੂਜਾ) |
ਸਮਾਂ ਜੋਨ | ਜਪਾਨ ਮਿਆਰੀ ਵਕਤ (UTC+9) |
ਸ਼ਹਿਰੀ ਚਿੰਨ੍ਹ | |
- ਦਰਖ਼ਤ | ਸਕੂਰਾ |
- ਫੁੱਲ | ਬਨਫ਼ਸ਼ਾ |
ਵੈੱਬਸਾਈਟ | www |