ਔਕਲੈਂਡ ਯੂਨੀਵਰਸਿਟੀ
ਆਕਲੈਂਡ ਯੂਨੀਵਰਸਿਟੀ ਨਿਊਜ਼ੀਲੈਂਡ ਦੇਸ਼ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਅਤੇ ਇਹ ਇਸਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ ਸਥਿਤ ਹੈ। ਇਹ ਦੇਸ਼ ਵਿੱਚ ਸਭ ਤੋਂ ਉੱਚੇ ਦਰਜੇ ਵਾਲਾ ਯੂਨੀਵਰਸਿਟੀ ਹੈ, 2016/17 QS ਵਿਸ਼ਵ ਯੂਨੀਵਰਿਸਟੀ ਰੈਂਕਿੰਗ ਦੇ ਮੁਤਾਬਿਕ ਦੁਨੀਆ ਭਰ ਵਿੱਚ 81 ਵੇਂ ਸਥਾਨ ਉੱਤੇ ਹੈ। [1]
ਇਤਿਹਾਸ
ਸੋਧੋ23 ਜੁਲਾਈ 1883 ਨੂੰ ਆਕਲੈਂਡ ਯੂਨੀਵਰਸਿਟੀ ਕਾਲਜ ਦੇ ਰੂਪ ਵਿੱਚ ਸਥਾਪਿਤ ਕੀਤੀ ਸੀ
ਜੈਵਿਕ ਬਾਲਣ ਦੀ ਵੰਡ ਦੇ ਵਿਵਾਦ
ਸੋਧੋਵੈਲਿੰਗਟਨ ਯੂਨੀਵਰਸਿਟੀ ਅਤੇ ਓਕਲੈਂਡ ਦੀ ਵਿਕਟੋਰੀਆ ਯੂਨੀਵਰਸਿਟੀਆਂ ਵਰਗੀਆਂ ਹੋਰ ਪ੍ਰਚਲਿਤ ਨਿਊਜੀਲੈਂਡ ਯੂਨੀਵਰਸਿਟੀਆਂ ਦੇ ਉਲਟ ਆਕਲੈਂਡ ਯੂਨੀਵਰਸਿਟੀ ਅਜੇ ਵੀ ਜੈਵਿਕ ਇੰਧਨ ਦੀ ਵਰਤੋਂ ਕਰਦੀ ਹੈ। ਇਸੇ ਕਰਕੇ ਹੀ ਅਪ੍ਰੈਲ 2017 ਵਿਚ ਔਕਲੈਂਡ ਯੂਨੀਵਰਸਿਟੀ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਨਿਵੇਸ਼ ਪੋਰਟਫੋਲੀਓ ਤੋਂ ਕੋਲੇ, ਤੇਲ ਅਤੇ ਗੈਸ ਨੂੰ ਹਟਾਉਣ ਦੀ ਮੰਗ ਕੀਤੀ।
ਪ੍ਰਸ਼ਾਸਨ
ਸੋਧੋਯੂਨੀਵਰਸਿਟੀ ਦਾ ਮੁਖੀ ਚਾਂਸਲਰ ਹੁੰਦਾ ਹੈ, ਜੋ ਕੇ ਇਸ ਸਮੇਂ ਸਕਾਟ ਸੈਂਟ ਜੌਹਨ ਹੈ,[2] ਹਾਲਾਂਕਿ, ਇਹ ਪਦਵੀ ਕੇਵਲ ਉਪਨਾਮ ਹੈ ਯੂਨੀਵਰਸਿਟੀ ਦੇ ਚੀਫ ਐਗਜ਼ੀਕਿਊਟਿਵ ਵਾਈਸ-ਚਾਂਸਲਰ ਹੁੰਦੇ ਹਨ, ਜੋ ਕੇ ਇਸ ਵੇਲੇ ਪ੍ਰੋਫੈਸਰ ਸਟੂਅਰਟ ਮੈਕੁਕਚੇਨ, ਜੋ ਯੂਨੀਵਰਸਿਟੀ ਦੇ ਪੰਜਵੇਂ ਵਾਈਸ-ਚਾਂਸਲਰ ਵੀ ਹਨ।
ਦਾਖ਼ਲਾ
ਸੋਧੋ2009 ਵਿੱਚ ਖੁਲਾ ਦਾਖਲਾ ਖਤਮ ਹੋਣ ਤੋਂ ਬਾਅਦ[3], ਸਾਰੇ ਬਿਨੈਕਾਰਾਂ ਕੋਲ ਯੂਨੀਵਰਸਿਟੀ ਦਾਖ਼ਲਾ ਯੋਗਤਾ ਹੋਣੀ ਚਾਹੀਦੀ ਹੈ। ਘਰੇਲੂ ਵਿਦਿਆਰਥੀਆਂ ਨੂੰ ਐਨਜੀਡਬਲਯੂਕਏ ਯੂਨੀਵਰਸਿਟੀ ਦਾਖ਼ਲਾ ਸਟੈਂਡਰਡ ਪ੍ਰਾਪਤ ਕਰਨ ਦੀ ਲੋੜ ਹੈ[4], ਜਦੋਂ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦੇਸ਼ ਵਿੱਚ ਬਰਾਬਰ ਦੀ ਮਨਜ਼ੂਰਸ਼ੁਦਾ ਯੋਗਤਾ ਪ੍ਰਾਪਤ ਕਰਨੀ ਲਾਜ਼ਮੀ ਹੈ[5]। ਯੂਨੀਵਰਸਿਟੀ ਵਿੱਚ ਦਾਖਲੇ ਲਈ ਅਰਜ਼ੀ ਦੇਣ ਵਾਲਿਆਂ ਨੂੰ ਡਿਗਰੀ ਮੁਤਾਬਿਕ ਮੌਜੂਦਾ ਅਕਾਦਮਿਕ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਦਾਖਲਾ ਸ਼ਰਤਾਂ ਪੂਰੀਆਂ ਕਰਣ ਦੀ ਲੋੜ ਹੁੰਦੀ ਹੈ।[6]
ਕੈਂਪਸ
ਸੋਧੋਔਕਲੈਂਡ ਯੂਨੀਵਰਸਿਟੀ ਨੇ ਛੇ ਕੈਂਪਸ, ਜਿਹਨਾਂ ਵਿੱਚੋਂ ਔਕਲੈਂਡ ਵਿੱਚ ਪੰਜ ਅਤੇ ਨਾਰਥਲੈਂਡ ਰੀਜਨ ਵਿੱਚ ਵੈਂਗਾਰੇਈ ਵਿੱਚ ਇੱਕ ਹੈ।
- ਆਕਲੈਂਡ ਸੀਬੀਡੀ ਦੇ ਸਿਟੀ ਕੈਂਪਸ ਵਿੱਚ ਸਭ ਤੋਂ ਵੱਧ ਵਿਦਿਆਰਥੀ ਅਤੇ ਫੈਕਲਟੀ ਹਨ. ਇਹ 16 ਹੈਕਟੇਅਰ ਵਿੱਚ ਫੈਲਿਆ ਹੋਇਆ ਹੈ। [7]
- 1991 ਵਿਚ ਸਥਾਪਤ ਕੀਤੇ ਗਏ ਟਾਮਕੀ ਕੈਂਪਸ, ਸਿਟੀ ਕੈਂਪਸ ਤੋਂ 12 ਕਿਲੋਮੀਟਰ ਦੂਰ ਗਲੇਨ ਇਨਸ ਦੇ ਉਪਨਗਰ ਵਿੱਚ 32 ਹੈਕਟੇਅਰ ਖੇਤਰ ਵਿੱਚ ਫੈਲਿਆ ਹੋਇਆ ਹੈ।
- ਗਰਾਫਟਨ ਕੈਂਪਸ, ਜੋ 1968 ਵਿੱਚ ਸਥਾਪਿਤ ਕੀਤਾ ਗਿਆ ਸੀ, ਸਿਟੀ ਕੈਪਸ ਦੇ ਨੇੜੇ ਗਰਾਫਟਨ ਦੇ ਉਪਨਗਰ ਵਿੱਚ ਆਕਲੈਂਡ ਸਿਟੀ ਹਸਪਤਾਲ ਦੇ ਉਲਟ ਦਿਸ਼ਾ ਵਿਚ ਹੈ।
- ਐਪਸੋਂ ਕੈਂਪਸ ਐਜੂਕੇਸ਼ਨ ਕੈਂਪਸ ਦਾ ਮੁੱਖ ਫ਼ੈਕਲਟੀ ਹੈ, ਜੋ ਅਧਿਆਪਕ ਸਿੱਖਿਆ ਅਤੇ ਸਮਾਜਕ ਸੇਵਾਵਾਂ ਵਿੱਚ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ।
- ਵੈਂਡਰਰੀ ਵਿੱਚ ਤਾਈ ਟੋਕਰਾਏ ਕੈਂਪਸ ਸਿੱਖਿਆ ਕੋਰਸਾਂ ਦੀ ਫੈਕਲਟੀ ਹੈ।
ਸਾਲ 2010 ਦੇ ਪਹਿਲੇ ਸੈਮੈਸਟਰ ਦੀ ਸ਼ੁਰੂਆਤ ਤੋਂ ਹੀ ਯੂਨੀਵਰਸਿਟੀ ਨੇ ਇਮਾਰਤਾਂ ਦੇ ਅੰਦਰ ਅਤੇ ਬਾਹਰ ਤੰਬਾਕੂਨੋਸ਼ੀ ਦੇ ਖੇਤਰਾਂ ਵਜੋਂ ਨਾਮਜ਼ਦ ਕੀਤਾ ਗਿਆ ਸੀ, ਇਸ ਦੇ ਸਮੇਤ ਇਸਦੀ ਕਿਸੇ ਵੀ ਜਾਇਦਾਦ 'ਤੇ ਸਿਗਰਟ ਪੀਣ ਉੱਤੇ ਪਾਬੰਦੀ ਲਗਾਈ ਸੀ।[8]
ਵਿਦਿਆਰਥੀ
ਸੋਧੋਵਿਦਿਆਰਥੀ ਦੀ ਨਸਲ[9] | 2016 | 2015 | 2014 | 2013 |
---|---|---|---|---|
ਯੂਰੋਪੀਅਨ | 16,095 - 38.4% | 16,771 - 39.8% | 17,372 - 41.4% | 17,451 - 42.2% |
ਏਸ਼ੀਆਈ | 16,683 - 39.8% | 16,219 - 38.5% | 15,769 - 37.6% | 15,291 - 37.0% |
ਪ੍ਰਸ਼ਾਂਤ ਟਾਪੂਵਾਸੀ | 3,609 - 8.6% | 3,582 - 8.5% | 3,531 - 8.4% | 3,277 - 7.9% |
ਮਾਓਰੀ | 3,183 - 7.6% | 3,183 - 7.6% | 2,932 - 7.0% | 2,882 - 7.0% |
ਮੱਧ ਪੂਰਬੀ, ਲਾਤੀਨੀ ਅਮਰੀਕੀ, ਅਫਰੀਕੀ |
1,389 - 3.3% | 1,349 - 3.2% | 1,327 - 3.2% | 1,267 - 3.1% |
ਹੋਰ | 907 - 2.2% | 996 - 2.4% | 1,022 - 2.4% | 1,195 - 2.9% |
ਕੁੱਲ | 41,866 | 42,100 | 41,953 | 41,363 |
ਦਰਜਾਬੰਦੀ
ਸੋਧੋਯੂਨੀਵਰਸਿਟੀ ਦਰਜਾਬੰਦੀ
ਸੋਧੋਔਕਲੈਂਡ ਯੂਨੀਵਰਸਿਟੀ ਨਿਊਜ਼ੀਲੈਂਡ ਦੀ ਪ੍ਰਮੁੱਖ ਯੂਨੀਵਰਸਿਟੀ ਹੈ। ਟਾਈਮਜ਼ ਹਾਇਰ ਐਜੂਕੇਸ਼ਨ ਪਹਿਲੇ 200 ਵਿੱਚ ਦਰਜ਼ਾਪ੍ਰਾਪਤ ਇਕੋ ਇੱਕ ਯੂਨੀਵਰਸਿਟੀ ਹੈ ਅਤੇ ਇਹ QS ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਵਿੱਚ ਸਭ ਤੋਂ ਉੱਚਾ ਦਰਜਾ ਪ੍ਰਾਪਤ ਨਿਊਜ਼ੀਲੈਂਡ ਯੂਨੀਵਰਸਿਟੀ ਹੈ. ਨਿਊਜ਼ੀਲੈਂਡ ਵਿੱਚ ਸਿਖਰਲੇ 35% ਅਕਾਦਮਿਕ ਖੋਜਾਂ ਔੱਕਲੈਂਡ ਯੂਨੀਵਰਸਿਟੀ ਵਿੱਚ ਹੋਇਆਂ ਹਨ।
QS ਵਿਸ਼ਵ ਯੂਨੀਵਰਸਿਟੀ ਦਰਜਾਬੰਦੀ
ਸੋਧੋ2010 QS ਵਿਸ਼ਵ ਯੂਨੀਵਰਸਿਟੀ ਰੈਂਕਿੰਗਸ[10] ਨੇ ਦੁਨੀਆ ਭਰ ਵਿੱਚ ਆਕਲੈਂਡ ਯੂਨੀਵਰਸਿਟੀ 68ਵਾਂ ਸਥਾਨ ਦਿੱਤਾ।
2011 QS ਵਿਸ਼ਵ ਯੂਨੀਵਰਸਿਟੀ ਰੈਂਕਿੰਗਸ[11] ਨੇ ਦੁਨੀਆ ਭਰ ਵਿੱਚ ਆਕਲੈਂਡ ਯੂਨੀਵਰਸਿਟੀ 82ਵਾਂ ਸਥਾਨ ਦਿੱਤਾ।
2014 QS ਵਿਸ਼ਵ ਯੂਨੀਵਰਸਿਟੀ ਰੈਂਕਿੰਗਸ[12] ਨੇ ਦੁਨੀਆ ਭਰ ਵਿੱਚ ਆਕਲੈਂਡ ਯੂਨੀਵਰਸਿਟੀ 92ਵਾਂ ਸਥਾਨ ਦਿੱਤਾ।
2015 QS ਵਿਸ਼ਵ ਯੂਨੀਵਰਸਿਟੀ ਰੈਂਕਿੰਗਸ[13] ਨੇ ਦੁਨੀਆ ਭਰ ਵਿੱਚ ਆਕਲੈਂਡ ਯੂਨੀਵਰਸਿਟੀ 82ਵਾਂ ਸਥਾਨ ਦਿੱਤਾ।
2016 QS ਵਿਸ਼ਵ ਯੂਨੀਵਰਸਿਟੀ ਰੈਂਕਿੰਗਸ ਨੇ ਦੁਨੀਆ ਭਰ ਵਿੱਚ ਆਕਲੈਂਡ ਯੂਨੀਵਰਸਿਟੀ 81ਵਾਂ ਸਥਾਨ ਦਿੱਤਾ।.
ਹਵਾਲੇ
ਸੋਧੋ- ↑ "QS World University Rankings 2016". 25 August 2016. Retrieved 18 April 2018.
- ↑ "Officers of the University". University Calendar. The University of Auckland. Retrieved 18 April 2018.
- ↑ "Shutting The University Doors – Students Say NO". Scoop News. Retrieved 17 June 2015.
- ↑ "National Certificate of Educational Achievement (NCEA) Level 3 – The University of Auckland". www.auckland.ac.nz. Retrieved 17 June 2015.
- ↑ "Minimum overseas entry requirements – The University of Auckland". www.auckland.ac.nz. Retrieved 17 June 2015.
- ↑ "General information about entry requirements". The University of Auckland. Retrieved 20 July 2009.
- ↑ "Faculties, institutes and campuses". The University of Auckland. Retrieved 28 April 2012.
- ↑ "Auckland Uni begins the year smoke free". 3 News. 1 March 2010. Archived from the original on 20 ਅਕਤੂਬਰ 2011. Retrieved 27 ਮਈ 2018.
{{cite news}}
: Unknown parameter|dead-url=
ignored (|url-status=
suggested) (help) - ↑ "Annual Report 2016" (PDF). The University of Auckland. p. 8. Retrieved 2 July 2017.
- ↑ "QS World University Rankings 2010 Results".
- ↑ QS World University Rankings 2015/16. Top Universities. Retrieved on 1 October 2015.
- ↑ "QS World University Rankings (2014/15)". QS Quacquarelli Symonds Limited. 2014. Retrieved 21 September 2014.
- ↑ "QS World University Rankings (2015/16)". QS Quacquarelli Symonds Limited. 2015. Retrieved 19 September 2015.