ਮਾਓਰੀ (/ˈmri/; ਫਰਮਾ:IPA-mi, ਸੁਨੋ)[7] ਨਿਊਜੀਲੈਂਡ ਦੇ ਆਦਿ ਵਾਸੀ ਪੋਲੀਨੇਸ਼ੀਆ ਲੋਕ ਹਨ। ਮਾਓਰੀ ਮੂਲ ਤੌਰ 'ਤੇ ਪੂਰਬੀ ਪੋਲੀਨੇਸ਼ੀਆ ਦੇ ਨਿਵਾਸੀ ਸਨ, ਜੋ 1250 ਅਤੇ 1300 ਦੇ ਵਿਚਕਾਰ ਕਈ ਹੱਲਿਆਂ ਵਿੱਚ ਸਮੁੰਦਰੀ ਯਾਤਰਾ ਕਰ ਕੇ ਨਿਊਜ਼ੀਲੈਂਡ ਪਹੁੰਚੇ।[8][9] ਕਈ ਸਦੀਆਂ ਵਿੱਚ ਅਲਹਿਦਗੀ ਵਿੱਚ ਰਹਿੰਦੀਆਂ, ਪੌਲੀਨੇਸ਼ੀਆ ਦੇ ਵਸਨੀਕਾਂ ਨੇ ਇੱਕ ਵਿਲੱਖਣ ਸੱਭਿਆਚਾਰ ਵਿਕਸਤ ਕੀਤਾ, ਆਪਣੀ ਖੁਦ ਦੀ ਭਾਸ਼ਾ, ਇੱਕ ਅਮੀਰ ਮਿਥਿਹਾਸ, ਅਤੇ ਵਿਲੱਖਣ ਸ਼ਿਲਪਕਾਰੀ ਅਤੇ ਪ੍ਰਦਰਸ਼ਨ ਕਲਾਵਾਂ। ਆਰੰਭਿਕ ਮਾਓਰੀ ਪੂਰਬੀ ਪੋਲੀਨੇਸ਼ੀਆ ਦੇ ਸਮਾਜਿਕ ਰੀਤੀ- ਰਿਵਾਜਾਂ ਅਤੇ ਸੰਸਥਾ ਦੇ ਅਧਾਰ ਤੇ ਆਦਿਵਾਸੀ ਸਮੂਹ ਸਨ। ਉਹਨਾਂ ਦੁਆਰਾ ਲਗਾਏ ਗਏ ਪੌਦਿਆਂ ਦੀ ਵਰਤੋਂ ਨਾਲ ਬਾਗਬਾਨੀ ਫੈਲ ਗਈ; ਬਾਅਦ ਵਿਚ, ਇੱਕ ਪ੍ਰਮੁੱਖ ਯੋਧਾ ਸੱਭਿਆਚਾਰ ਉਭਰ ਕੇ ਸਾਹਮਣੇ ਆਇਆ।

ਮਾਓਰੀ
ਕੁੱਲ ਅਬਾਦੀ
ਲੱਗਪੱਗ 885,000
ਅਹਿਮ ਅਬਾਦੀ ਵਾਲੇ ਖੇਤਰ
 ਨਿਊਜ਼ੀਲੈਂਡ723,400 (2016 ਅਨੁਮਾਨ)[1]
 ਆਸਟਰੇਲੀਆ142,107 (2016 ਮਰਦਮਸ਼ੁਮਾਰੀ)[2]
 ਯੂਨਾਈਟਿਡ ਕਿੰਗਡਮapprox. 8,000 (2000)[3]
 ਸੰਯੁਕਤ ਰਾਜ1,994 (2000)[4]
 ਕੈਨੇਡਾ1,305 (2001)[5]
ਹੋਰ ਖੇਤਰਤਕਰੀ. 8,000[3]
ਭਾਸ਼ਾਵਾਂ
ਮਾਓਰੀ, ਅੰਗਰੇਜ਼ੀ
ਧਰਮ
ਜ਼ਿਆਦਾਤਰ ਅਧਰਮੀ
ਈਸਾਈ ਧਰਮ (ਜ਼ਿਆਦਾਤਰ ਪ੍ਰੈਸਬੀਟੇਰੀਅਨ, ਐਲ ਡੀ ਐਸ ਚਰਚ[6])
ਰਾਟਨਾ
ਮਾਓਰੀ ਧਰਮ
ਸਬੰਧਿਤ ਨਸਲੀ ਗਰੁੱਪ
ਹੋਰ ਪੋਲੀਨੇਸ਼ੀਆਈ ਲੋਕ

17 ਵੀਂ ਸਦੀ ਤੋਂ ਸ਼ੁਰੂ ਹੋਏ ਨਿਊਜ਼ੀਲੈਂਡ ਵਿੱਚ ਯੂਰਪੀਨ ਲੋਕਾਂ ਦੇ ਆਗਮਨ ਨੇ ਮਾਓਰੀ ਜੀਵਨ ਸ਼ੈਲੀ ਵਿੱਚ ਬਹੁਤ ਵੱਡੇ ਬਦਲਾਅ ਕੀਤੇ। ਮਾਓਰੀ ਲੋਕ ਹੌਲੀ ਹੌਲੀ ਪੱਛਮੀ ਸਮਾਜ ਅਤੇ ਸੱਭਿਆਚਾਰ ਦੇ ਕਈ ਪਹਿਲੂਆਂ ਨੂੰ ਅਪਣਾਉਂਦੇ ਚਲੇ ਗਏ। ਮਾਓਰੀ ਅਤੇ ਯੂਰਪੀਅਨਾਂ ਦੇ ਵਿੱਚ ਸ਼ੁਰੂਆਤੀ ਸਬੰਧ ਕਾਫ਼ੀ ਹੱਦ ਮਿਲਾਪੜੇ ਸੀ ਅਤੇ 1840 ਵਿੱਚ ਵੇਟੈਂਗੀ ਦੀ ਸੰਧੀ ਤੇ ਹਸਤਾਖਰ ਕਰਕੇ, ਦੋਨੋਂ ਸੱਭਿਆਚਾਰਾਂ ਨੇ ਇੱਕ ਨਵੀਂ ਬ੍ਰਿਟਿਸ਼ ਬਸਤੀ ਦੇ ਹਿੱਸੇ ਵਜੋਂ ਸਹਿ-ਜੀਵਤਾ ਕਾਇਮ ਕੀਤੀ। ਵਿਵਾਦਗ੍ਰਸਤ ਭੂਮੀ ਸੌਦਿਆਂ ਉੱਤੇ ਵਧ ਰਹੇ ਤਣਾਅ ਕਾਰਨ 1860 ਦੇ ਦਹਾਕੇ ਵਿੱਚ ਸੰਘਰਸ਼ ਹੋਇਆ। ਸਮਾਜਿਕ ਉਥਲ-ਪੁਥਲ, ਕਈ ਦਹਾਕਿਆਂ ਦੇ ਸੰਘਰਸ਼ ਅਤੇ ਸ਼ੁਰੂਆਤ ਵਿੱਚ ਬਿਮਾਰੀਆਂ ਦੀਆਂ ਮਹਾਂਮਾਰੀਆਂ ਨੇ ਮਾਓਰੀ ਲੋਕਾਂ ਦੀ ਆਬਾਦੀ ਤੇ ਤਬਾਹੀ ਮਚਾ ਦਿੱਤੀ ਅਤੇ ਆਬਾਦੀ ਨਾਟਕੀ ਤੌਰ 'ਤੇ ਡਿੱਗ ਗਈ। 20 ਵੀਂ ਸਦੀ ਦੀ ਸ਼ੁਰੂਆਤ ਵਿੱਚ ਮਾਓਰੀਆਂ ਦੀ ਆਬਾਦੀ ਦੀ ਬਹਾਲੀ ਸ਼ੁਰੂ ਹੋ ਗਈ ਅਤੇ ਵਿਸ਼ਾਲ ਨਿਊਜ਼ੀਲੈਂਡ ਸਮਾਜ ਵਿੱਚ ਆਪਣੀ ਸਥਿਤੀ ਤੇ ਵੱਕਾਰ ਨੂੰ ਵਧਾਉਣ ਅਤੇ ਸਮਾਜਿਕ ਨਿਆਂ ਪ੍ਰਾਪਤ ਕਰਨ ਲਈ ਯਤਨ ਕੀਤੇ ਗਏ ਹਨ। ਪ੍ਰੰਪਰਾਗਤ ਮਾਓਰੀ ਸੱਭਿਆਚਾਰ ਦੀ ਇਸ ਤਰ੍ਹਾਂ ਮਹੱਤਵਪੂਰਨ ਸੁਰਜੀਤੀ ਹੋਈ ਹੈ, ਜਿਸ ਨੂੰ 1960 ਦੇ ਦਹਾਕੇ ਵਿੱਚ ਮਾਓਰੀ ਰੋਸ ਲਹਿਰ ਨਾਲ ਹੋਰ ਹੁਲਾਰਾ ਮਿਲਿਆ ਹੈ। 

2013 ਦੀ ਮਰਦਮਸ਼ੁਮਾਰੀ ਵਿਚ, ਨਿਊਜ਼ੀਲੈਂਡ ਵਿੱਚ ਤਕਰੀਬਨ 600,000 ਲੋਕ ਮਾਓਰੀ ਪਛਾਣ ਵਜੋਂ ਸਾਹਮਣੇ ਆਏ ਸਨ। ਇਹ ਕੌਮੀ ਆਬਾਦੀ ਦਾ ਤਕਰੀਬਨ 15% ਬਣਦਾ ਸੀ। ਉਹ ਨਿਊਜ਼ੀਲੈਂਡ ਵਿੱਚ ਯੂਰਪੀ ਨਿਊਜ਼ੀਲੈਂਡ ("ਪਾਕਹਾ") ਤੋਂ ਬਾਅਦ ਦੂਜਾ ਸਭ ਤੋਂ ਵੱਡਾ ਨਸਲੀ ਸਮੂਹ ਹੈ। ਇਸ ਤੋਂ ਇਲਾਵਾ, ਆਸਟ੍ਰੇਲੀਆ ਵਿੱਚ 140,000 ਤੋਂ ਜ਼ਿਆਦਾ ਮਾਓਰੀ ਰਹਿੰਦੇ ਹਨ। ਮਾਓਰੀ ਭਾਸ਼ਾ (ਜਿਸ ਨੂੰ ਤੇ ਰੀਓ ਮਾਓਰੀ ਕਿਹਾ ਜਾਂਦਾ ਹੈ) ਅਜੇ ਵੀ ਕੁੱਲ ਮਾਓਰੀ ਆਬਾਦੀ ਦਾ ਲੱਗਪੱਗ ਪੰਜਵਾਂ ਹਿੱਸਾ ਬੋਲਦਾ ਹੈ, ਜੋ ਕੁੱਲ ਆਬਾਦੀ ਦਾ 3% ਹੈ। ਅੰਗਰੇਜ਼ੀ ਬੋਲਦੇ ਹੋਏ ਬਹੁਤ ਸਾਰੇ ਨਿਊਜੀਲੈਂਡਰ ਬਾਕਾਇਦਾ ਤੌਰ 'ਤੇ ਮਾਓਰੀ ਸ਼ਬਦ ਅਤੇ ਪ੍ਰਗਟਾਵੇ ਵਰਤਦੇ ਹਨ, ਜਿਵੇਂ ਕਿ "ਕੀਆ ਓਰਾ"। ਮਾਓਰੀ ਨਿਊਜ਼ੀਲੈਂਡ ਸੱਭਿਆਚਾਰ ਅਤੇ ਸਮਾਜ ਦੇ ਸਾਰੇ ਖੇਤਰਾਂ ਵਿੱਚ ਸਰਗਰਮ ਹਨ, ਮੀਡੀਆ, ਰਾਜਨੀਤੀ ਅਤੇ ਖੇਡਾਂ ਦੇ ਖੇਤਰਾਂ ਵਿੱਚ ਉਹਨਾਂ ਦੀ ਸੁਤੰਤਰ ਪ੍ਰਤਿਨਿਧਤਾ ਹੁੰਦੀ ਹੈ। 

ਹਵਾਲੇ ਸੋਧੋ

  1. "Māori Population Estimates: At 30 June 2016 – tables". www.stats.govt.nz (in ਅੰਗਰੇਜ਼ੀ). Retrieved 2017-10-29.
  2. "2016 Census Community Profiles: Australia". www.censusdata.abs.gov.au. Archived from the original on 2017-08-05. Retrieved 2017-10-28.
  3. 3.0 3.1 Walrond, Carl (4 March 2009). "Māori overseas". Te Ara: The Encyclopedia of New Zealand. Retrieved 7 December 2010.
  4. "Table 1. First, Second, and Total Responses to the Ancestry Question by Detailed Ancestry Code: 2000". census.gov. US Census Bureau.
  5. Statistics Canada (2003).(232), Sex (3) and Single and Multiple Responses (3) for Population, for Canada, Provinces, Territories, Census Metropolitan Areas and Census Agglomerations, 2001 Census – 20% Sample Data Archived 2019-09-13 at the Wayback Machine.. Ottawa: Statistics Canada, Cat. No. 97F0010XCB2001001.
  6. "New Zealand – International Religious Freedom Report 2007". U.S. State Department. Retrieved 29 April 2010.
  7. "Maori". ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ (Online ed.). Oxford University Press. (Subscription or participating institution membership required.)
  8. Howe (2003), p. 179
  9. "Rat remains help date New Zealand's colonisation". New Scientist. 4 June 2008. Retrieved 20 August 2017.