ਔਗਿਸਟ ਕੌਂਟ
ਔਗਿਸਟ ਕੌਂਟ (Auguste Comte, ਫ਼ਰਾਂਸੀਸੀ: [oɡyst kɔ̃t] - 17 ਜਨਵਰੀ 1798 – 5 ਸਤੰਬਰ 1857) ਇੱਕ ਫਰਾਂਸੀਸੀ ਵਿਚਾਰਕ ਸੀ। ਉਹ ਸਮਾਜ ਸ਼ਾਸਤਰ ਦੇ ਸੰਸਥਾਪਕਾਂ ਵਿੱਚੋਂ ਇੱਕ ਹੈ। ਇਸੇ ਕਾਰਨ ਉਸ ਨੂੰ ਸਮਾਜ ਸ਼ਾਸਤਰ ਦਾ ਪਿਤਾ ਮੰਨਿਆ ਜਾਂਦਾ ਹੈ। ਉਸ ਨੇ ਪ੍ਰਤੱਖਵਾਦ (ਪਾਜਿਟਿਵਿਜਮ) ਦੇ ਵਿਚਾਰ ਦਾ ਪ੍ਰਤੀਪਾਦਨ ਕੀਤਾ।.[2] ਉਸ ਨੇ ਵਿਗਿਆਨ ਅਧਾਰਿਤ ਆਪਣੀ ਦਾਰਸ਼ਨਿਕ ਪ੍ਰਣਾਲੀ ਨਾਲ ਤਤਕਾਲੀਨ ਆਧੁਨਿਕ ਉਦਯੋਗਕ ਸਮਾਜ ਲਈ ਉਚਿਤ ਰਾਜਨੀਤਕ ਅਤੇ ਸਮਾਜਕ ਵਿਵਸਥਾ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ।
ਔਗਿਸਟ ਕੌਂਟ | |
---|---|
ਜਨਮ | |
ਮੌਤ | 5 ਸਤੰਬਰ 1857 ਪੈਰਿਸ, ਫ਼ਰਾਂਸ | (ਉਮਰ 59)
ਰਾਸ਼ਟਰੀਅਤਾ | ਫ਼ਰਾਂਸੀਸੀ |
ਮੁੱਖ ਵਿਚਾਰ | ਪ੍ਰਤੱਖਵਾਦ, ਤਿੰਨ ਪੜਾਵਾਂ ਦਾ ਸਿਧਾਂਤ, ਵਿਸ਼ਵਕੋਸ਼ੀ ਨਿਯਮ, altruism |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ |
ਮੁਢਲਾ ਜੀਵਨ ਅਤੇ ਸਿੱਖਿਆ
ਸੋਧੋਔਗਿਸਟ ਕੌਂਟ ਦਾ ਜਨਮ ਮਾਂਟਪੇਲੀਅਰ, ਫ਼ਰਾਂਸ ਵਿੱਚ ਹੋਇਆ ਸੀ। ਲੀਸ਼ੇ ਜਾਫ਼ਰ ਅਤੇ ਮਾਂਟਪੇਲੀਅਰ ਯੂਨੀਵਰਸਿਟੀ ਵਿੱਚ ਪੜ੍ਹਨ ਦੇ ਬਾਅਦ, ਕੌਂਟ ਪੈਰਿਸ ਦੇ ਇਕੋਲੇ ਪਾਲੀਟੈਕਨਿਕ (École Polytechnique), ਜੋ ਰਿਪਬਲਿਕਨਵਾਦ ਅਤੇ ਪ੍ਰਗਤੀ ਦੇ ਫ਼ਰਾਂਸੀਸੀ ਆਦਰਸ਼ਾਂ ਨਾਲ ਜੁੜੇ ਹੋਣ ਲਈ ਮਸ਼ਹੂਰ ਸੀ, ਵਿੱਚ ਦਾਖਲਾ ਲੈ ਲਿਆ। 1816 ਵਿੱਚ ਇਕੋਲ ਪਾਲੀਟੈਕਨਿਕ ਪੁਨਰਗਠਨ ਲਈ ਬੰਦ ਹੋ ਗਿਆ ਸੀ। ਜਦੋਂ ਇਕੋਲ ਦੁਬਾਰਾ ਖੋਲਿਆ ਗਿਆ, ਉਸਨੇ ਮੁੜ ਦਾਖਲੇ ਦੀ ਬੇਨਤੀ ਨਾ ਕੀਤੀ।
ਹਵਾਲੇ
ਸੋਧੋ- ↑ Sutton, Michael (1982). Nationalism, Positivism, and Catholicism. The Politics of Charles Maurras and French Catholics 1890–1914. Cambridge: Cambridge University Press. ISBN 0521228689. esp. Chapters 1 and 2
- ↑ http://plato.stanford.edu/entries/comte/#Con