ਔਟੋ ਸਟਰਨ
- ਔਟੋ ਸਟਰਨ ਜਰਮਨ ਨਾਰੀ ਅਧਿਕਾਰ ਕਾਰਕੁਨ ਲੂਸੀ ਔਟੋ-ਪੀਟਰਜ਼ (1819-1895) ਦਾ ਕਲਮੀ ਨਾਮ ਵੀ ਸੀ।
ਔਟੋ ਸਟਰਨ (17 ਫਰਵਰੀ 1888 – 17 ਅਗਸਤ 1969) ਇੱਕ ਜਰਮਨ ਭੌਤਿਕ ਵਿਗਿਆਨੀ ਅਤੇ ਫਿਜ਼ਿਕਸ ਵਿੱਚ ਨੋਬਲ ਪੁਰਸਕਾਰ ਜੇਤੂ ਸੀ। ਉਹ ਨੋਬਲ ਪੁਰਸਕਾਰ ਲਈ ਸਭ ਤੋਂ ਵੱਧ ਵਾਰ ਨਾਮਜ਼ਦ ਹੋਏ ਵਿਅਕਤੀਆਂ ਵਿੱਚੋਂ ਦੂਜੇ ਸਥਾਨ ਤੇ ਸੀ। ਉਹ 1925-1945 ਦੇ ਦੌਰਾਨ 82 ਵਾਰ ਨਾਮਜ਼ਦ ਕੀਤਾ ਗਿਆ। (ਪਹਿਲਾ ਸਥਾਨ ਆਰਨੋਲਡ ਸੋਮਰਫੇਲਡ ਦਾ ਸੀ ਜਿਸਦੀ ਨਾਮਜ਼ਦਗੀ 84 ਵਾਰ ਹੋਈ ਸੀ।) ਅਖੀਰ 1943 ਵਿੱਚ ਉਸਦੀ ਜਿੱਤ ਹੋਈ।
ਔਟੋ ਸਟਰਨ | |
---|---|
ਜਨਮ | ਸੋਹਰੌ, ਪਰੂਸ਼ੀਆ ਬਾਦਸ਼ਾਹਤ ((ਹੁਣ ਜ਼ੌਰੀ), ਪੋਲੈਂਡ) | 17 ਫਰਵਰੀ 1888
ਮੌਤ | 17 ਅਗਸਤ 1969 ਬਰਕਲੇ, ਕੈਲੀਫੋਰਨੀਆ, ਸੰਯੁਕਤ ਰਾਜ ਅਮਰੀਕਾ | (ਉਮਰ 81)
ਰਾਸ਼ਟਰੀਅਤਾ | ਜਰਮਨੀ |
ਅਲਮਾ ਮਾਤਰ | ਬਰੇਸਲੌ ਯੂਨੀਵਰਸਿਟੀ ਫਰੈਂਕਫਰਟ ਯੂਨੀਵਰਸਿਟੀ |
ਲਈ ਪ੍ਰਸਿੱਧ | Stern–Gerlach experiment Spin quantization Molecular ray method Stern–Volmer relationship |
ਪੁਰਸਕਾਰ | ਫਿਜ਼ਿਕਸ ਵਿੱਚ ਨੋਬਲ ਪੁਰਸਕਾਰ (1943) |
ਵਿਗਿਆਨਕ ਕਰੀਅਰ | |
ਖੇਤਰ | ਫਿਜ਼ਿਕਸ |
ਅਦਾਰੇ | ਰੋਸਟੌਕ ਯੂਨੀਵਰਸਿਟੀ ਹੈਮਬਰਗ ਯੂਨੀਵਰਸਿਟੀ ਕਾਰਨੇਗੀ ਟੈਕਨਾਲੋਜੀ ਇੰਸਟੀਚਿਊਟ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ |
ਜੀਵਨੀ
ਸੋਧੋਸਟਰਨ ਦਾ ਜਨਮ ਵਿੱਚ ਇੱਕ ਯਹੂਦੀ ਪਰਿਵਾਰ ਨੂੰ (ਪਿਤਾ ਓਸਕਾਰ ਸਟਰਨ ਅਤੇ ਮਾਤਾ ਯੂਜੀਨਿਆ ਪਹਿਲਾਂ ਰੋਜੈਨਥਲ) ਜਰਮਨ ਸਾਮਰਾਜ ਦੀ ਪਰੂਸ਼ੀਆ ਬਾਦਸ਼ਾਹਤ (ਹੁਣ ਪੋਲੈਂਡ ਵਿੱਚ) ਦੇ ਵੱਡੇ ਸਾਏਲੀਜ ਵਿੱਚ ਸੋਹਰੌ (ਹੁਣ ਜ਼ੌਰੀ) ਵਿੱਚ ਹੋਇਆ ਸੀ। ਉਸ ਨੇ ਲੋਅਰ ਸਾਏਲੀਜ ਵਿੱਚ ਬਰੇਸਲੌ ਹੁਣ ਰਾਕਲੇ ਵਿੱਚ ਪੜ੍ਹਾਈ ਕੀਤੀ।[ਹਵਾਲਾ ਲੋੜੀਂਦਾ]
ਸਟਰਨ ਨੇ ਆਪਣੀ ਪੜ੍ਹਾਈ ਬਰੇਸਲੌ ਯੂਨੀਵਰਸਿਟੀ ਤੋਂ 1912 ਵਿੱਚ ਭੌਤਿਕ ਕੈਮਿਸਟਰੀ ਵਿੱਚ ਡਾਕਟਰ ਦੀ ਡਿਗਰੀ ਨਾਲ ਪੂਰੀ ਕੀਤੀ। ਫਿਰ ਉਸ ਨੇ ਐਲਬਰਟ ਆਇਨਸਟਾਈਨ ਦੀ ਅਗਵਾਈ 'ਚ ਚਾਰਲਸ ਯੂਨੀਵਰਸਿਟੀ ਪਰਾਗ ਅਤੇ ਬਾਅਦ ਵਿੱਚ ਈਟੀਐਚ ਜ਼ੁਰੀ ਗਿਆ। ਸਟਰਨ ਨੇ 1915 ਅਤੇ 1921 ਵਿੱਚ ਫਰੈਂਕਫਰਟ ਯੂਨੀਵਰਸਿਟੀ ਤੋਂ ਮੈਰਿਟ ਪ੍ਰਾਪਤ ਕੀਤੀ ਅਤੇ ਰੋਸਟੌਕ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਬਣ ਗਿਆ, ਜਿਸ ਨੂੰ ਉਸ ਨੇ 1923 ਵਿੱਚ ਹੈਮਬਰਗ ਯੂਨੀਵਰਸਿਟੀ ਵਿਖੇ ਨਵੀਂ ਸਥਾਪਤ Institut für Physikalische Chemie ਵਿੱਚ ਕੰਮ ਕਰਨ ਲਈ ਛੱਡ ਦਿੱਤਾ।.
ਹੈਮਬਰਗ ਯੂਨੀਵਰਸਿਟੀ ਤੋਂ 1933 ਵਿੱਚ ਨਾਜ਼ੀਆਂ ਵਲੋਂ ਸੱਤਾ ਤੇ ਕਬਜ਼ਾ ਕਰ ਲੈਣ ਕਰਕੇ, ਅਸਤੀਫ਼ੇ ਦੇ ਬਾਅਦ, ਉਹ ਕਾਰਨੇਗੀ ਟੈਕਨਾਲੋਜੀ ਇੰਸਟੀਚਿਊਟ ਵਿਖੇ ਫਿਜ਼ਿਕਸ ਦਾ ਪ੍ਰੋਫੈਸਰ ਬਣ ਗਿਆ ਅਤੇ ਬਾਅਦ ਵਿਚ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਪ੍ਰੋਫੈਸਰ ਐਮੀਰੇਟਸ ਬਣ ਗਿਆ।
ਇਹ ਵੀ ਵੇਖੋ
ਸੋਧੋ- List of German inventors and discoverers
ਹਵਾਲੇ
ਸੋਧੋਸਰੋਤ
ਸੋਧੋ- Horst Schmidt-Böcking and Karin Reich: Otto Stern. Physiker Querdenker, Nobelpreisträger. Societäts-Verlag, Frankfurt am Main 2011, ISBN 978-3-942921-23-7.
- J.P. Toennies, H. Schmidt-Böcking, B. Friedrich3, and J.C.A. Lower (2011). Otto Stern (1888–1969): The founding father of experimental atomic physics. Annalen der Physik, 523, 1045–1070. arXiv:1109.4864