ਔਹੇਲ ਡੇਵਿਡ ਸਿਨਾਗੋਗ
ਔਹੇਲ ਡੇਵਿਡ ਸਿਨਾਗੋਗ, ਜਿਸਨੂੰ ਲਾਲ ਦਿਓਲ (ਮਰਾਠੀ ਵਿੱਚ ਮੰਦਰ ਲਈ ਲਫ਼ਜ਼ ਦਿਓਲ ਪ੍ਰਚਲਿਤ ਹੈ) ਵੀ ਕਹਿੰਦੇ ਹਨ ਭਾਰਤ ਦੇ ਸ਼ਹਿਰ ਪੂਨੇ ਵਿੱਚ ਇੱਕ ਸਿਨਾਗੋਗ ਹੈ। ਇਹ ਪੁਣੇ ਵਿੱਚ ਮੋਲਦੀਨਾ ਰੋਡ ਤੇ ਸਥਿਤ ਹੈ। ਇਹ 1867 ਵਿੱਚ ਸਮਾਜ ਸੇਵਕ ਡੇਵਿਡ ਸਾਸੂਨ ਦੁਆਰਾ ਬਣਾਇਆ ਗਿਆ ਸੀ। ਇਸ ਦਾ ਡਿਜ਼ਾਇਨ ਹੈਨਰੀ ਸੇਂਟ ਕਲੇਅਰ ਵਿਲਕਿਨ ਨੇ ਤਿਆਰ ਕੀਤਾ ਸੀ।[1] ਇਹ ਲਾਲ ਇੱਟ ਅਤੇ ਜਾਲ ਪੱਥਰ ਦੀ ਬਣਤਰ ਵਾਲਾ ਇੱਕ ਚਰਚ ਨਾਲ ਰਲਦਾ ਮਿਲਦਾ ਇਬਾਦਤ ਸਥਾਨ ਹੈ। ਉਸਾਰੀ ਅੰਗਰੇਜ਼ੀ ਗੌਥਿਕ ਕਿਸਮ ਦੀ ਹੈ। ਇਥੇ 90 ਫੁੱਟ ਹਾਈ ਓਬੇਲਿਸਕ ਹੈ, ਜਿਸ ਤੇ ਇੱਕ ਘੰਟਾ ਲਟਕਾਇਆ ਗਿਆ ਹੈ, ਜੋ ਕਿ ਵਿਸ਼ੇਸ਼ ਤੌਰ ਤੇ ਲੰਡਨ ਤੋਂ ਲਿਆਂਦਾ ਗਿਆ ਸੀ।[2]
ਇਹ ਭਾਰਤ ਦੀ ਸੱਭਿਆਚਾਰਕ ਵਿਰਾਸਤ ਦਾ ਜ਼ਰੂਰੀ ਹਿੱਸਾ ਹੋਣ ਨਾਤੇ ਇੱਕ ਚੰਗੀ ਤਰ੍ਹਾਂ ਜਾਣਿਆ ਪਛਾਣਿਆ ਯਾਤਰੀ ਆਕਰਸ਼ਣ ਰਿਹਾ ਹੈ। ਪਰ, ਇਸ ਵੇਲੇ ਸਿਰਫ ਯਹੂਦੀਆਂ ਨੂੰ ਹੀ ਸਿਨਾਗੋਗ ਦੇ ਅੰਦਰ ਜਾਣ ਦੀ ਇਜਾਜ਼ਤ ਹੈ। ਇਮਾਰਤ ਨੂੰ ਹਾਲ ਹੀ ਵਿੱਚ ਪੇਂਟ ਕਰ ਦਿੱਤਾ ਗਿਆ ਸੀ ਅਤੇ ਇਸ ਦੀ 'ਵਿਰਾਸਤ ਦਿੱਖ' ਜੋ ਆਮ ਤੌਰ ਤੇ ਅਜਿਹੀਆਂ ਇਮਾਰਤਾਂ ਨਾਲ ਜੁੜੀ ਹੁੰਦੀ ਹੈ, ਤੋਂ ਇਸ ਨੂੰ ਵਿਰਵਾ ਕਰ ਦਿੱਤਾ ਗਿਆ ਸੀ। ਟਾਵਰ ਵਿਚਲੀ ਘੜੀ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ।
ਹਵਾਲੇ
ਸੋਧੋ- ↑ Dictionary of National Biography, 1885-1900, Volume 61 Wilkins, Henry St. Clair by Robert Hamilton Vetch
- ↑ "ਪੁਰਾਲੇਖ ਕੀਤੀ ਕਾਪੀ". Archived from the original on 2013-12-13. Retrieved 2016-04-15.
{{cite web}}
: Unknown parameter|dead-url=
ignored (|url-status=
suggested) (help)