ਕਚਨਾਰ (ਹਿੰਦੀ:कचनार, ਸੰਸਕ੍ਰਿਤ: कोविदार ਉਰਦੂ: کچنار) ਇੱਕ ਸੁੰਦਰ ਫੁੱਲਾਂ ਵਾਲਾ ਰੁੱਖ ਹੈ। ਕਚਨਾਰ ਦੇ ਛੋਟੇ ਅਤੇ ਦਰਮਿਆਨੀ ਉੱਚਾਈ ਦੇ ਰੁੱਖ ਹਿੰਦੁਸਤਾਨ ਵਿੱਚ ਸਭਨੀ ਥਾਂਈਂ ਹੁੰਦੇ ਹਨ। ਇਹ 20-40 ਫੁੱਟ (6-12 ਮੀ) ਲੰਮੇ ਹੋ ਜਾਂਦੇ ਹਨ।[1] ਲੇਗਿਊਮਿਨੋਸੀ (Leguminosae) ਕੁਲ ਅਤੇ ਸੀਜਲਪਿਨਿਆਇਡੀ (Caesalpinioideae) ਉਪਕੁਲ ਦੇ ਅਨੁਸਾਰ ਬੌਹੀਨੀਆ ਪ੍ਰਜਾਤੀ ਦੀ ਸਮਾਨ, ਪਰ ਥੋੜ੍ਹਾ‌ ਭਿੰਨ, ਦੋ ਰੁੱਖ ਪ੍ਰਜਾਤੀਆਂ ਨੂੰ ਇਹ ਨਾਮ ਦਿੱਤਾ ਜਾਂਦਾ ਹੈ, ਜਿਹਨਾਂ ਨੂੰ ਬੌਹੀਨੀਆ ਵੈਰੀਗੇਟਾ (Bauhinia variegata) ਅਤੇ ਬੌਹੀਨੀਆ ਪਰਪਿਊਰੀਆ (Bauhinia purpurea) ਕਹਿੰਦੇ ਹਨ। ਬੌਹੀਨੀਆ ਪ੍ਰਜਾਤੀ ਦੀਆਂ ਵਨਸਪਤੀਆਂ ਵਿੱਚ ਪੱਤਰ ਦਾ ਮੋਹਰਲਾ ਭਾਗ ਵਿਚਕਾਰੋਂ ਇਸ ਤਰ੍ਹਾਂ ਕਟਿਆ ਜਾਂ ਦਬਿਆ ਹੋਇਆ ਹੁੰਦਾ ਹੈ ਜਿਵੇਂ ਦੋ ਪੱਤਰ ਜੁੜੇ ਹੋਏ ਹੋਣ। ਇਸ ਲਈ ਕਚਨਾਰ ਨੂੰ ਯੁਗਮਪਤਰ ਵੀ ਕਿਹਾ ਗਿਆ ਹੈ।

ਕਚਨਾਰ
ਕਚਨਾਰ ਦੇ ਫੁੱਲ
Scientific classification
Kingdom:
(unranked):
(unranked):
(unranked):
Order:
Family:
Genus:
Species:
ਬੀ. ਵੇਰੀਗਾਟਾ
Binomial name
ਬੌਹੀਨੀਆ ਵੇਰੀਗਾਟਾ

ਬੌਹੀਨੀਆ ਵੈਰੀਗੇਟਾ ਵਿੱਚ ਪੱਤਰ ਦੇ ਦੋਨੋਂ ਖੰਡ ਗੋਲ ਮੋਹਰਲੇ ਭਾਗ ਵਾਲੇ ਅਤੇ ਤਿਹਾਈ ਜਾਂ ਚੌਥਾਈ ਦੂਰੀ ਤੱਕ ਨਿਵੇਕਲੀਆਂ, ਪਤਰ ਸ਼ਿਰਾਵਾਂ 13 ਤੋਂ 15 ਤੱਕ, ਪੁਸ਼ਪ ਕਲੀ ਦਾ ਘੇਰਾ ਸਪਾਟ ਅਤੇ ਪੁਸ਼ਪ ਵੱਡੇ, ਮੰਦ ਸੌਰਭ ਵਾਲੇ, ਚਿੱਟੇ, ਗੁਲਾਬੀ ਅਤੇ ਨੀਲੇ ਵਰਣ ਦੇ ਹੁੰਦੇ ਹਨ ਅਤੇ 3-5 ਇੰਚ (7.6-12.7 ਸ ਮ) ਲੰਮੇ ਅਤੇ ਸਾਖਾਵਾਂ ਦੇ ਸਿਰਿਆਂ ਤੇ ਗੁੱਛਿਆਂ ਦੇ ਰੂਪ ਵਿੱਚ ਮਿਲਦੇ ਹਨ।[1] ਇੱਕ ਪੁਸ਼ਪਦਲ ਚਿਤਰਿਤ ਰੰਗਾਵਲੀ ਦਾ ਹੁੰਦਾ ਹੈ। ਇਸ ਤਰ੍ਹਾਂ ਪੁਸ਼ਪ ਵਰਣ ਦੇ ਅਨੁਸਾਰ ਇਸ ਦੇ ਚਿੱਟਾ ਅਤੇ ਲਾਲ ਦੋ ਭੇਦ ਮੰਨੇ ਜਾ ਸਕਦੇ ਹਨ। ਬੌਹੀਨਿਆ ਪਰਪਿਊਰਿਆ ਵਿੱਚ ਪਤਰ ਖੰਡ ਜਿਆਦਾ ਦੂਰ ਤੱਕ ਨਿਵੇਕਲੀਆਂ ਪਤਰਸ਼ਿਰਾਵਾਂ 9 ਤੋਂ 11 ਤੱਕ, ਪੁਸ਼ਪ ਕਲੀਆਂ ਦਾ ਘੇਰਾ ਉਭਰੀਆਂ ਹੋਈਆਂ ਸੰਧੀਆਂ ਦੇ ਕਾਰਨ ਕੋਣਯੁਕਤ ਅਤੇ ਪੁਸ਼ਪ ਨੀਲੇ ਹੁੰਦੇ ਹਨ।

ਸੰਸਕ੍ਰਿਤ ਸਾਹਿਤ ਵਿੱਚ ਦੋਨਾਂ ਜਾਤੀਆਂ ਲਈ ਕਾਂਚਨਾਰ ਅਤੇ ਕਚਨਾਰ ਸ਼ਬਦ ਵਰਤੇ ਹੋਏ ਹਨ। ਪਰ ਕੁੱਝ ਪਰਵਰਤੀ ਵਿਦਵਾਨਾਂ ਦੇ ਅਨੁਸਾਰ ਇਹ ਦੋਨੋਂ ਨਾਮ ਭਿੰਨ-ਭਿੰਨ ਜਾਤੀਆਂ ਦੇ ਹਨ। ਇਸ ਤਰ੍ਹਾਂ ਬੌਹੀਨਿਆ ਵੈਰੀਗੇਟਾ ਨੂੰ ਕਾਂਚਨਾਰ ਅਤੇ ਬਾਹੀਨਿਆ ਪਰਪਿਊਰਿਆ ਨੂੰ ਕਚਨਾਰ ਮੰਨਣਾ ਚਾਹੀਦਾ ਹੈ। ਇਹ ਦੂਜੀ ਜਾਤੀ ਲਈ ਆਦਿਵਾਸੀ ਬੋਲ-ਚਾਲ ਵਿੱਚ, ਕੋਇਲਾਰ ਅਤੇ ਕੋਇਨਾਰ ਨਾਮ ਪ੍ਰਚਲਿਤ ਹੈ, ਜੋ ਨਿਰਸੰਦੇਹ ਕਚਨਾਰ ਦੇ ਹੀ ਅਪਭਰੰਸ਼ ਪ੍ਰਤੀਤ ਹੁੰਦੇ ਹਨ।

ਆਯੁਰਵੈਦਿਕ ਸਾਹਿਤ ਵਿੱਚ ਵੀ ਕਚਨਾਰ ਅਤੇ ਕਾਂਚਨਾਰ ਦਾ ਫਰਕ ਸਪਸ਼ਟ ਨਹੀਂ ਹੈ। ਇਸ ਦਾ ਕਾਰਨ ਦੋਨਾਂ ਦੀ ਗੁਣਮੇਲਤਾ ਅਤੇ ਰੂਪਮੇਲਤਾ ਹੋ ਸਕਦੀ ਹੈ।

ਚਿਕਿਤਸਾ ਵਿੱਚ ਇਨ੍ਹਾਂ ਦੇ ਫੁੱਲਾਂ ਅਤੇ ਛਿੱਲ ਦੀ ਵਰਤੋਂ ਹੁੰਦੀ ਹੈ। ਕਚਨਾਰ ਕਸ਼ਾਏ, ਸ਼ੀਤਵੀਰਯਾ ਅਤੇ ਕਫ, ਪਿੱਤ, ਕੀੜੇ, ਕੋਹੜ, ਗੁਦਭਰੰਸ਼, ਗੰਡਮਾਲਾ ਅਤੇ ਫੋੜੇ ਦਾ ਨਾਸ਼ ਕਰਨ ਵਾਲਾ ਹੈ। ਇਸ ਦੇ ਪੁਸ਼ਪ ਸੂਗਰ, ਖੂਨ ਦੀ ਖਰਾਬੀ, ਸਾਹ ਦੇ ਰੋਗਾਂ, ਤਪਦਿਕ ਅਤੇ ਖੰਘ ਦਾ ਨਾਸ਼ ਕਰਦੇ ਹਨ। ਇਸ ਦਾ ਪ੍ਰਧਾਨ ਯੋਗ ਕਾਂਚਨਾਰ ਗੁੱਗੁਲ ਹੈ ਜੋ ਗੰਡਮਾਲਾ ਵਿੱਚ ਲਾਭਦਾਇਕ ਹੁੰਦੀ ਹੈ। ਕਚਨਾਰ ਦੀਆਂ ਕੱਚੀਆਂ ਪੁਸ਼ਪ ਕਲੀਆਂ ਦੀ ਭੁਰਜੀ ਵੀ ਬਣਾਈ ਜਾਂਦੀ ਹੈ, ਜਿਸ ਵਿੱਚ ਹਰੇ ਛੋਲੀਏ ਦਾ ਮਿੱਸ ਬਹੁਤ ਸਵਾਦਿਸ਼ਟ ਹੁੰਦਾ ਹੈ।

ਆਯੁਰਵੇਦ ਦੇ ਅਨੁਸਾਰ ਕਚਨਾਰ ਦੇ ਇੱਕ ਬੀਜ ਦਾ ਸੇਵਨ ਨਿੱਤ ਕੀਤਾ ਜਾਵੇ ਤਾਂ ਬਾਵਾਸੀਰ ਰੋਗ ਠੀਕ ਹੋ ਜਾਂਦਾ ਹੈ। ਕਚਨਾਰ ਦੇ ਫੁਲ ਹਿਰਦੇ ਲਈ ਉੱਤਮ ਔਸ਼ਧੀ ਮੰਨੇ ਜਾਂਦੇ ਹਨ। ਇਸ ਦੀਆਂ ਪੱਤੀਆਂ ਨੂੰ ਪੀਸ ਕੇ ਸ਼ਹਿਦ ਵਿੱਚ ਮਿਲਾਕੇ ਸੇਵਨ ਕਰਨ ਨਾਲ ਸੁੱਕੀ ਖੰਘ ਠੀਕ ਹੋ ਜਾਂਦੀ ਹੈ। ਇਸ ਦੀਆਂ ਪੱਤੀਆਂ ਨੂੰ ਪੀਹਕੇ ਤਵਚਾ ਉੱਤੇ ਲਗਾਉਣ ਨਾਲ ਤਵਚਾ ਸੰਬੰਧੀ ਰੋਗ ਠੀਕ ਹੋ ਜਾਂਦੇ ਹਨ। ਕਚਨਾਰ ਦੇ ਪੱਤਿਆਂ ਤੋਂ ਬਣੇ ਔਸ਼ਧੀ ਤੇਲ ਦਾ ਵੀ ਤਵਚਾ ਰੋਗਾਂ ਵਿੱਚ ਭਰਪੂਰ ਇਸਤੇਮਾਲ ਕੀਤਾ ਜਾਂਦਾ ਹੈ। ਇਸਤਰੀ ਰੋਗਾਂ ਵਿੱਚ ਕਚਨਾਰ ਦੀ ਪਬੀਸੀ ਨੂੰ ਕਾਲੀ ਮਿਰਚ ਦੇ ਨਾਲ ਪ੍ਰਯੋਗ ਕਰਨ ਦਾ ਚਰਚਾ ਮਿਲਦਾ ਹੈ। ਇਸ ਦੇ ਬੀਜ ਲੰਬੇ ਅਤੇ ਤੰਦੁਰੁਸਤ ਵਾਲਾਂ ਲਈ ਲਾਭਦਾਇਕ ਮੰਨੇ ਗਏ ਹਨ। ਇਸ ਦੇ ਪੱਤਿਆਂ ਦੇ ਰਸ ਨੂੰ ਪੁਰਾਣੇ ਬੁਖਾਰ ਦੀ ਔਸ਼ਧੀ ਦੇ ਰੂਪ ਵਿੱਚ ਵਰਤੋਂ ਵਿੱਚ ਲਿਆਇਆ ਜਾਂਦਾ ਹੈ। ਆਸਾਮ ਦੇ ਸਬਜੀ ਬਾਜ਼ਾਰ ਵਿੱਚ ਇਸ ਦੇ ਫੁੱਲਾਂ ਨੂੰ ਵੇਚਿਆ ਜਾਂਦਾ ਹੈ ਜਿੱਥੇ ਇਨ੍ਹਾਂ ਨੂੰ ਉਬਾਲਕੇ ਤਰੀ ਤਿਆਰ ਕਰ ਕੇ ਪੀਣ ਦਾ ਪ੍ਰਚਲਨ ਹੈ। ਮੰਨਿਆ ਜਾਂਦਾ ਹੈ ਕਿ ਇਹ ਤਰੀ ਸਿਹਤ ਲਈ ਲਾਭਦਾਇਕ ਹੁੰਦੀ ਹੈ। ਇਸ ਦੀ ਸੁਗੰਧ ਦੀ ਵਰਤੋਂ ਇਤਰ ਅਤੇ ਅਗਰਬੱਤੀ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ।

ਗੈਲਰੀ

ਸੋਧੋ

ਹਵਾਲੇ

ਸੋਧੋ
  1. 1.0 1.1 "Bauhinia variegata".