ਕਜਲਾ
ਦੀਵੇ ਦੀ ਲਾਟ ਤੋਂ ਜੋ ਲੋ ਬਣਾਈ ਜਾਂਦੀ ਹੈ ਉਸ ਨੂੰ ਕਜਲਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਇਹ ਕਜਲਾ ਹੀ ਬੱਚਿਆਂ ਦੀਆਂ ਅੱਖਾਂ ਵਿਚ ਸੁਰਮੇ ਦੀ ਤਰ੍ਹਾਂ ਪਾਇਆ ਜਾਂਦਾ ਸੀ। ਕਜਲਾ ਬਣਾਉਣ ਲਈ ਨਿੰਮ ਦੀ ਦਾਤਣ ਜੋਗੇ ਮੋਟੇ ਡੱਕੇ ਨੂੰ ਇਕ ਮਹੀਨਾ ਸਰ੍ਹੋਂ ਦੇ ਤੇਲ ਵਿਚ ਡੋਬ ਕੇ ਰੱਖਿਆ ਜਾਂਦਾ ਸੀ। ਫੇਰ ਸਰ੍ਹੋਂ ਦੇ ਤੇਲ ਦਾ ਦੀਵਾ ਜਗਾ ਕੇ ਉਸ ਦੀ ਲਾਟ ਦੇ ਉਪਰ ਕਾਂਸੀ ਦੇ ਛੰਨੇ ਨੂੰ ਪੁੱਠਾ ਕਰ ਕੇ ਲਟਕਾਇਆ ਜਾਂਦਾ ਸੀ। ਦੀਵੇ ਦੀ ਲਾਟ ਉਪਰ ਨਿੰਮ ਦੇ ਡੱਕੇ ਨੂੰ ਇਕ ਸਿਰੇ ਤੋਂ ਅੱਗ ਲਾਈ ਜਾਂਦੀ ਸੀ ਤੇ ਪੂਰਾ ਡੱਕਾ ਮਚਾਇਆ ਜਾਂਦਾ ਸੀ। ਨਿੰਮ ਦੇ ਡੱਕੇ ਰਾਹੀਂ ਦੀਵੇ ਦੀ ਨਿਕਲੀ ਲਾਟ ਵਿਚੋਂ ਪੈਦਾ ਹੁੰਦੀ ਕਾਲਖ ਛੰਨੇ ਵਿਚ ਕੱਠੀ ਹੁੰਦੀ ਜਾਂਦੀ ਸੀ। ਫੇਰ ਛੰਨੇ ਨੂੰ ਲਾਟ ਉਪਰੋਂ ਲਾਹ ਕੇ ਲੱਗੀ ਕਾਲਖ ਨੂੰ ਇਕ ਡੱਬੀ ਵਿਚ ਪਾ ਕਜਲੇ ਲਿਆ ਜਾਂਦਾ ਸੀ। ਇਸ ਤਰ੍ਹਾਂ ਦੀਵੇ ਦੀ ਲਾਟ ਵਿਚੋਂ ਕਜਲਾ ਬਣਦਾ ਸੀ। ਨੂੰ ਉਂਗਲ ਨਾਲ ਅੱਖਾਂ ਵਿਚ ਪਾਇਆ ਜਾਂਦਾ ਸੀ।[1]
ਅੱਜ ਦੀ ਪੀੜ੍ਹੀ ਨਾ ਇਸ ਕਜਲਾ ਨੂੰ ਜਾਣਦੀ ਹੈ | ਨਾ ਹੀ ਕਜਲੇ ਨੂੰ ਬਣਾਉਂਦੀ ਹੈ |
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. p. 413. ISBN 978-93-82246-99-2.