ਕਤੀਲ ਸ਼ਫ਼ਾਈ ਜਾਂ ਔਰੰਗਜ਼ੇਬ ਖ਼ਾਨ (24 ਦਸੰਬਰ 1919 - 11 ਜੁਲਾਈ 2001) ਪਾਕਿਸਤਾਨੀ ਉਰਦੂ ਸ਼ਾਇਰ ਸਨ।[1]

ਕਤੀਲ ਸ਼ਫ਼ਾਈ
ਜਨਮਔਰੰਗਜ਼ੇਬ ਖ਼ਾਨ
(1919-12-24)24 ਦਸੰਬਰ 1919
ਜ਼ਿਲ੍ਹਾ ਹਰੀ ਪੁਰ, ਫ਼ਾਟਾ, ਪਾਕਿਸਤਾਨ
ਮੌਤਜੁਲਾਈ 11, 2001(2001-07-11) (ਉਮਰ 81)
ਲਾਹੌਰ, ਪੰਜਾਬ, ਪਾਕਿਸਤਾਨ
ਕੌਮੀਅਤਪਾਕਿਸਤਾਨੀ
ਕਿੱਤਾਉਰਦੂ ਸ਼ਾਇਰ, ਗੀਤ ਨਿਗਾਰ
ਪ੍ਰਭਾਵਿਤ ਹੋਣ ਵਾਲੇਉਰਦੂ ਸ਼ਾਇਰੀ
ਔਲਾਦਪਰਵੇਜ਼ ਕਤੀਲ
ਮੁਸੱਰਤ ਬੁੱਟ,
ਤਨਵੀਰ ਕਤੀਲ,
ਸਮੀਨਾ ਖ਼ੁਰਸ਼ੀਦ,
ਨਵੇਦ ਕਤੀਲ
ਇਨਾਮਤਮਗ਼ਾ ਹੁਸਨ ਕਾਰਕਰਦਗੀ, 1994
ਵਿਧਾਗ਼ਜ਼ਲ
ਕਤੀਲ ਸ਼ਫ਼ਾਈ ਸੂਬਾ ਖ਼ੈਬਰ ਪਖ਼ਤੂਨਵਾਹ ਹਰੀ ਪੁਰ ਹਜ਼ਾਰਾ ਵਿੱਚ ਪੈਦਾ ਹੋਏ। ਬਾਦ ਨੂੰ ਲਾਹੌਰ ਵਿੱਚ ਟਿਕਾਣਾ ਬਣਾ ਲਿਆ। ਉਥੇ ਫ਼ਿਲਮੀ ਦੁਨੀਆ ਨਾਲ ਵਾਬਸਤਾ ਹੋਏ ਅਤੇ ਬਹੁਤ ਸਾਰੀਆਂ ਫ਼ਿਲਮਾਂ ਦੇ ਲਈ ਗੀਤ ਲਿਖੇ।

ਕਲਾਮ ਦੀਆਂ ਖ਼ੂਬੀਆਂਸੋਧੋ

ਕਤੀਲ ਸ਼ਫ਼ਾਈ ਨਿਹਾਇਤ ਹੀ ਮਕਬੂਲ ਅਤੇ ਹਰਦਿਲਅਜ਼ੀਜ਼ ਸ਼ਾਇਰ ਸੀ। ਉਸਦੇ ਲਹਿਜੇ ਦੀ ਸਾਦਗੀ ਤੇ ਸਚਾਈ, ਆਮ ਸਮਝ ਆਉਣ ਵਾਲੀ ਜ਼ਬਾਨ ਦਾ ਇਸਤੇਮਾਲ ਅਤੇ ਆਮ ਜਨਤਾ ਦੀਆਂ ਭਾਵਨਾਵਾਂ ਦੀ ਖ਼ੂਬਸੂਰਤ ਤਰਜਮਾਨੀ ਹੀ ਉਸਦੀ ਮਕਬੂਲੀਅਤ ਦਾ ਰਾਜ਼ ਹੈ। ਇਵੇਂ ਤਾਂ ਉਸ ਨੇ ਵੱਖ ਵੱਖ ਸੁਖਨ ਸਿਨਫਾਂ ਵਿੱਚ ਜੋਰਆਜਮਾਈ ਕੀਤੀ ਮਗਰ ਉਸ ਦਾ ਅਸਲੀ ਖੇਤਰ ਗ਼ਜ਼ਲ ਰਿਹਾ। ਉਸ ਦੀ ਸ਼ਾਇਰੀ ਵਿੱਚ ਸਮਾਜਕ ਅਤੇ ਰਾਜਸੀ ਚੇਤਨਾ ਵੀ ਮੌਜੂਦ ਹੈ। ਉਸਨੂੰ ਪਹਿਲੀ ਕਤਾਰ ਦੇ ਤਰੱਕੀਪਸੰਦ ਸ਼ਾਇਰਾਂ ਵਿੱਚ ਅਹਿਮ ਮੁਕਾਮ ਹਾਸਲ ਹੈ। ਫ਼ਿਲਮੀ ਗੀਤਕਾਰੀ ਵਿੱਚ ਵੀ ਉਸ ਨੇ ਵਕਾਰੀ ਮੁਕਾਮ ਹਾਸਲ ਕੀਤਾ। ਉਸਦਾ ਕਲਾਮ ਪਾਕਿਸਤਾਨ ਅਤੇ ਭਾਰਤ ਦੋਨੋਂ ਮੁਲਕਾਂ ਵਿੱਚ ਇੱਕੋ ਜਿੰਨਾ ਮਕਬੂਲ ਹੈ।

ਕਲਾਮ ਨਮੂਨਾਸੋਧੋ

ਮਿਲ ਕਰ ਜੁਦਾ ਹੂਏ ਤੋ ਨਾ ਸੋਇਆ ਕਰੇਂਗੇ ਹਮ
ਏਕ ਦੂਸਰੇ ਕੀ ਯਾਦ ਮੇਂ ਰੋਇਆ ਕਰੇਂਗੇ ਹਮ

ਗੁਣਗੁਣਾਤੀ ਹੂਈ ਆਤੀ ਹੈਂ ਫ਼ਲਕ ਸੇ ਬੂੰਦੇਂ
ਕੋਈ ਬਦਲੀ ਤੇਰੀ ਪਾਜ਼ੇਬ ਸੇ ਟਕਰਾਈ ਹੈ

ਆਜ ਤੱਕ ਹੈ ਦਿਲ ਕੋ ਉਸ ਕੇ ਲੋਟ ਆਨੇ ਕੀ ਉਮੀਦ
ਆਜ ਤੱਕ ਠਹਿਰੀ ਹੂਈ ਹੈ ਜ਼ਿੰਦਗੀ ਆਪਣੀ ਜਗ੍ਹਾ

ਲਾਖ ਚਾਹਾ ਹੈ ਕਿ ਉਸ ਕੋ ਭੂਲ ਜਾਊਂ, ਪਰ ਕਤੀਲ
ਹੌਸਲੇ ਆਪਣੀ ਜਗ੍ਹਾ ਹੈਂ, ਬੇਬਸੀ ਆਪਣੀ ਜਗ੍ਹਾ।

Select SANGAM Transliteration

Shahmukhi to Gurmukhi On Transliterated Text in Unicode

ਲਿਖਤਾਂਸੋਧੋ

 • ਹਰਿਆਲੀ
 • ਗੁੱਜਰ
 • ਜਲਤਰੰਗ
 • ਰੂਜ਼ਨ
 • ਝੂਮਰ
 • ਮਿੱਤਰ ਬਾ
 • ਛਤਨਾਰ
 • ਗੁਫ਼ਤਗੂ
 • ਪੀਰਾਹਨ
 • ਆ ਮੁਖਤਾ
 • ਅਬਾਬੀਲ
 • ਬਰਗਦ
 • ਘੁੰਗਰੂ
 • ਸਮੁੰਦਰ ਮੇਂ ਸੀੜ੍ਹੀ
 • ਫਵਾਰ
 • ਸਨਮ
 • ਪ੍ਰਚਮ
 • ਇੰਤਖ਼ਾਬ (ਚੋਣਵੀਆਂ ਰਚਨਾਵਾਂ)

ਹਵਾਲੇਸੋਧੋ

 1. PoemHunter website, http://www.poemhunter.com/qateel-shifai/biography/ "Qateel Shifai Biography", Retrieved 1 July 2015