ਕਪਿਲ (ਹਿੰਦੀ: कपिल ऋषि) ਭਾਰਤੀ ਦਰਸ਼ਨ ਦੀ ਸਾਂਖ ਸਾਖਾ ਦਾ ਮੋਢੀ ਭਾਰਤੀ ਦਾਰਸ਼ਨਿਕ ਮੰਨਿਆ ਜਾਂਦਾ ਹੈ। ਭਗਵਤ ਪੁਰਾਣ ਵਿੱਚ ਉਹ ਪ੍ਰਮੁੱਖ ਚਿੰਤਕ ਹੈ ਜਿਸ ਵਿੱਚ ਉਸ ਦੇ ਸਾਂਖ ਦਰਸ਼ਨ ਦਾ ਆਸਤਿਕ ਵਰਜਨ ਪੇਸ਼ ਕੀਤਾ ਗਿਆ ਹੈ।[1]

ਕਪਿਲ
ਕਪਿਲ ਰਿਸ਼ੀ ਦੀ ਪਾਣੀ ਵਾਲੇ ਰੰਗਾਂ ਨਾਲ ਕਾਗਜ਼ ਤੇ ਪੇਂਟਿੰਗ
ਜਨਮਪਤਾ ਨਹੀਂ
ਪਤਾ ਨਹੀਂ
ਮੌਤ
ਪਤਾ ਨਹੀਂ
ਮੌਤ ਦਾ ਕਾਰਨਪਤਾ ਨਹੀਂ
ਰਾਸ਼ਟਰੀਅਤਾਪ੍ਰਾਚੀਨ ਹਿੰਦਸਤਾਨ
ਸਕੂਲਸਾਂਖ

ਜੀਵਨ

ਸੋਧੋ

ਕਪਿਲ ਦੇ ਸਮੇਂ ਅਤੇ ਸਥਾਨ ਬਾਰੇ ਨਿਸ਼ਚਾ ਨਹੀਂ ਕੀਤਾ ਜਾ ਸਕਦਾ। ਬਹੁਤ ਸਾਰੇ ਵਿਦਵਾਨਾਂ ਨੂੰ ਤਾਂ ਉਹਨਾਂ ਦੀ ਇਤਿਹਾਸਕਤਾ ਵਿੱਚ ਹੀ ਸ਼ੱਕ ਹੈ। ਪੁਰਾਣਾਂ ਅਤੇ ਮਹਾਂਭਾਰਤ ਵਿੱਚ ਇਨ੍ਹਾਂ ਦਾ ਚਰਚਾ ਹੋਇਆ ਹੈ। ਕਿਹਾ ਜਾਂਦਾ ਹੈ, ਹਰ ਇੱਕ ਕਲਪ ਦੇ ਆਦਿ ਵਿੱਚ ਕਪਿਲ ਜਨਮ ਲੈਂਦੇ ਹਨ। ਜਨਮ ਦੇ ਨਾਲ ਹੀ ਉਹਨਾਂ ਨੂੰ ਸਾਰੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ। ਇਸ ਲਈ ਉਹਨਾਂ ਨੂੰ ਆਦਿ-ਸਿੱਧ ਅਤੇ ਆਦਿ-ਵਿਦਵਾਨ‌ ਕਿਹਾ ਜਾਂਦਾ ਹੈ। ਉਹਨਾਂ ਦਾ ਚੇਲਾ ਕੋਈ ਆਸੁਰ ਨਾਮਕ ਖ਼ਾਨਦਾਨ ਵਿੱਚ ਪੈਦਾ ਵਰਸ਼ਸਹਸਰਯਾਜੀ ਸ਼ਰੋਤਰੀਆ ਬਾਹਮਣ ਦੱਸਿਆ ਗਿਆ ਹੈ। ਪਰੰਪਰਾ ਅਨੁਸਾਰ ਉਕਤ ਆਸੁਰ ਨੂੰ ਨਿਰਮਾਣ ਚਿੱਤ ਵਿੱਚ ਸਥਿਤ ਹੋ ਕੇ ਉਹਨਾਂ ਨੇ ਤੱਤ ਗਿਆਨ ਦਾ ਉਪਦੇਸ਼ ਦਿੱਤਾ ਸੀ। ਮਹਾਂਭਾਰਤ ਵਿੱਚ ਉਹ ਸਾਂਖ ਦੇ ਵਕਤਾ ਕਹੇ ਗਏ ਹਨ। ਉਹਨਾਂ ਨੂੰ ਅੱਗ ਦਾ ਅਵਤਾਰ ਅਤੇ ਬ੍ਰਹਮਾ ਦਾ ਮਾਨਸਪੁੱਤਰ ਵੀ ਪੁਰਾਣਾਂ ਵਿੱਚ ਕਿਹਾ ਗਿਆ ਹੈ। ਸ਼ਰੀਮਦਭਗਵਤ ਦੇ ਅਨੁਸਾਰ ਕਪਿਲ ਵਿਸ਼ਨੂੰ ਦੇ ਪੰਚਮ ਅਵਤਾਰ ਮੰਨੇ ਗਏ ਹਨ। ਕਰਦਮ ਅਤੇ ਦੇਵਹੂਤੀ ਤੋਂ ਇਹਨਾਂ ਦੀ ਉਤਪਤੀ ਮੰਨੀ ਗਈ ਹੈ। ਬਾਅਦ ਵਿੱਚ ਇਨ੍ਹਾਂ ਨੇ ਆਪਣੀ ਮਾਤਾ ਦੇਵਹੂਤੀ ਨੂੰ ਸਾਂਖ ਗਿਆਨ ਦਾ ਉਪਦੇਸ਼ ਦਿੱਤਾ ਜਿਸਦਾ ਮਨਭਾਉਂਦਾ ਵਰਣਨ ਸ਼ਰੀਮਦਭਗਵਤ ਦੇ ਤੀਸਰੇ ਸਕੰਧ ਵਿੱਚ ਮਿਲਦਾ ਹੈ।

ਹਵਾਲੇ

ਸੋਧੋ
  1. Dasgupta, Surendranath (1949). A history of Indian philosophy. Vol. IV: Indian pluralism. Cambridge University Press. p. 30.