ਭਾਰਤ ਇੱਕ ਵਿਸ਼ਾਲ ਦੇਸ਼ ਹੈ। ਜਿਸ ਵਿੱਚ ਬਹੁਤ ਸਾਰੇ ਲੋਕ-ਸਮੂਹ ਵਿਚਰਦੇ ਦਿਖਾਈ ਦਿੰਦੇ ਹਨ। ਇਹਨਾਂ ਲੋਕ-ਸਮੂਹ ਨੂੰ ਇਹਨਾਂ ਦੇ ਸੱਭਿਆਚਾਰਕ ਜੀਵਨ ਵਿਹਾਰ ਦੇ ਪੈਟਰਨਾਂ ਦੇ ਆਧਾਰ ਤੇ ਕਬੀਲੇ, ਝੁੰਡ, ਗੋਤ, ਦੂਹਰੇ ਸੰਗਠਨ, ਖ਼ਾਨਾਬਦੋਸ਼ ਆਦਿ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇਸ ਦੇਸ਼ ਦੇ ਪ੍ਰਮੁੱਖ ਪੰਜਾਬ ਰਾਜ ਦੇ ਕੁਝ ਭੂਗੋਲਿਕ ਖੇਤਰਾਂ ਵਿੱਚ ਵੀ ਅਜਿਹੇ ਲੋਕ-ਸਮੂਹ ਵਿਚਰਦੇ ਦਿਖਾਈ ਦਿੰਦੇ ਹਨ, ਜਿਨ੍ਹਾਂ ਵਿੱਚੋਂ ਕਬੀਲਾ ਜਨ-ਸਮੂਹ ਦੀ ਆਪਣੀ ਨਿਵੇਕਲੀ ਸੱਭਿਆਚਾਰਕ ਭੂਮਿਕਾ ਅਤੇ ਸਾਰਥਿਕਤਾ ਹੈ ਜਿਸ ਸਦਕਾ ਇਹ ਮੁੱਖ ਸੱਭਿਆਚਾਰ ਦੀ ਖਿੱਚ ਦਾ ਕਾਰਨ ਬਣੇ ਹੋਏ ਹਨ। ਇਹਨਾਂ ਵਿੱਚੋਂ ਬੋਰੀਆ, ਸਾਂਸੀ, ਗਾਡੀ ਲੁਹਾਰ, ਗੁੱਜਰ,ਸਿਕਲੀਗਰ, ਬਾਜ਼ੀਗਰ,ਬੇਹੇ,ਕੀਕਣ, ਬੱਦੋ,ਮਾਹਤਮ ਆਦਿ ਕਬੀਲੇ ਵਿਸ਼ੇਸ਼ ਮਹੱਤਤਾ ਦੇ ਧਾਰਨੀ ਹਨ। ===

ਕਬੀਲੇ ਦਾ ਅਰਥ:- ਸੋਧੋ

ਅਰਬੀ-ਫਾਰਸੀ ਵਿਚੋਂ ਉਤਪੰਨ ਪੰਜਾਬੀ ਸ਼ਬਦਾਵਲੀ ਦੇ ਅੰਤਰਗਤ ਕਬੀਲਾ ਪਦ ਦੇ ਸ਼ਾਬਦਿਕ ਅਰਥ ਇੱਕ ਜਣੇ ਦੀ ਔਲਾਦ, ਖ਼ਾਨਦਾਨ, ਕੁਨਬਾ ਅਤੇ ਟੱਬਰ ਨਾਲ ਸੰਬੰਧਿਤ ਦੱਸੇ ਗਏ ਹਨ। "ਕਬੀਲਾ ਅੰਗਰੇਜ਼ੀ ਸ਼ਬਦ ਟਾ੍ਈਬ ਦਾ ਪੰਜਾਬੀ ਅਨੁਵਾਦ ਹੈ। ਟਾ੍ਈਬ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਟਾ੍ਈਬੁਸ ਤੋਂ ਨਿਕਲਿਆ ਹੈ। ਜਿਸ ਦੇ ਅਰਥ ਹਨ ਇੱਕ ਤਿਹਾਈ।

"ਟਾ੍ਈਬ ਸ਼ਬਦ ਦੇ ਅੰਤਰਗਤ ਉਹਨਾਂ ਆਦਿਵਾਸੀ ਲੋਕਾਂ ਨੂੰ ਵੀ ਸ਼ਾਮਿਲ ਕਰ ਲਿਆ ਜਾਂਦਾ ਹੈ ਜੋ ਦੱਖਣੀ ਅਮਰੀਕਾ, ਅਫਰੀਕਾ, ਏਸ਼ੀਆ,ਆਸਟ੍ਰੇਲੀਆ ਅਤੇ ਦੱਖਣੀ ਅੰਧ ਮਹਾਂਸਾਗਰ ਦੇ ਪੱਛੜੇ ਇਲਾਕਿਆਂ ਵਿੱਚ ਰਹਿੰਦੇ ਸਨ। ਯੂਰਪੀਅਨ ਬਸਤੀਵਾਦ ਦੇ ਪਾਸਾਰ ਤੋਂ ਪਹਿਲਾਂ ਉੱਤਰੀ ਅਮਰੀਕਾ ਦੇ ਲੋਕ ਵੀ ਕਬੀਲਾ ਜੀਵਨ ਢੰਗ ਦੇ ਕਾਫ਼ੀ ਨੇੜੇ ਰਹੇ ਹਨ।"

ਕਬੀਲਾ ਸੱੱਭਿਆਚਾਰ:- ਪਰਿਭਾਸ਼ਾ

ਡਾ.ਦਰਿਆ ਅਨੁਸਾਰ:-"ਕਬੀਲੇ ਦਾ ਇੱਕ ਸਾਂਝਾ ਇਲਾਕਾ, ਸਾਂਝੀ ਉਪਭਾਸ਼ਾ, ਸ਼ਾਸਨ ਤੇ ਨਿਆ-ਪ੍ਰੰਬਧ ਹੁੰਦਾ ਹੈ ਅਤੇ ਇਸ ਵਿੱਚ ਅੰਤਰਰਾਜੀ ਵਿਆਹ, ਸਾਂਝੀਆਂ ਰੀਤਾਂ-ਰਸਮਾਂ, ਸਾਂਝੇ ਕਾਰਜ, ਸਾਂਝਾ ਵਿਰਸਾ ਅਤੇ ਮਨਾਹੀਆਂ ਦੀ ਸਖ਼ਤੀ ਨਾਲ਼ ਪਾਲਣਾ ਵਰਗੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ।"