ਕਬੂਤਰ ਪੂਰੇ ਸੰਸਾਰ ਵਿੱਚ ਮਿਲਣ ਵਾਲਾ ਪੰਛੀ ਹੈ। ਇਹ ਇੱਕ ਨਿਅਤਤਾਪੀ, ਉੱਡਣ ਵਾਲਾ ਪੰਛੀ ਹੈ ਤੇ ਮਿੱਠੇ ਸੁਬਾਅ ਵਾਲਾ ਸੁੰਦਰ ਪੰਛੀ ਹੈ ਜਿਸਦਾ ਸਰੀਰ ਪਰਾਂ ਨਾਲ ਢਕਿਆ ਰਹਿੰਦਾ ਹੈ। ਮੂੰਹ ਦੇ ਸਥਾਨ ਉੱਤੇ ਇਸ ਦੀ ਛੋਟੀ ਨੋਕੀਲੀ ਚੁੰਜ ਹੁੰਦੀ ਹੈ। ਮੂੰਹ ਵਿੱਚ ਦੰਦ ਨਹੀਂ ਹੁੰਦੇ। ਇਹ ਜੰਤੁ ਮਨੁੱਖ ਦੇ ਸੰਪਰਕ ਵਿੱਚ ਰਹਿਣਾ ਜਿਆਦਾ ਪਸੰਦ ਕਰਦਾ ਹੈ। ਅਨਾਜ, ਮੇਵੇ ਅਤੇ ਦਾਲਾਂ ਇਨ੍ਹਾਂ ਦਾ ਮੁੱਖ ਭੋਜਨ ਹੈ। ਭਾਰਤ ਵਿੱਚ ਇਹ ਸਫੇਦ ਅਤੇ ਸਲੇਟੀ ਰੰਗ ਦੇ ਹੁੰਦੇ ਹਨ ਪੁਰਾਣੇ ਜਮਾਨੇ ਵਿੱਚ ਇਸ ਦਾ ਪ੍ਰਯੋਗ ਪੱਤਰ ਅਤੇ ਚਿੱਠੀਆਂ ਭੇਜਣ ਲਈ ਕੀਤਾ ਜਾਂਦਾ ਸੀ। ਪੰਜਾਬ ਵਿੱਚ ਅਕਸਰ ਦੋ ਤਰ੍ਹਾਂ ਦੇ ਕਬੂੂਤਰ ਪਾਏ ਜਾਂਦੇ ਹਨ; ਗੋਲੇ ਅਤੇ ਚਿੱੱਟੇ। ਚਿੱਟੇ ਕਬੂੂਤਰਾਂ ਨੂੰ ਸ਼ੌੌੌਕੀਆ ਪਾਲਿਆ ਜਾਂਦਾ ਹੈ ਅਤੇੇ ਪੇੇਂਡੂ ਖੇਡਾਂ ਵਿੱਚ ਕਬੂਤਰਬਾਜ਼ੀ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ।

ਭੂਰਾ ਅਤੇ ਚਿੱਟੇ ਰੰਗ ਦਾ ਚੀਨਾ ਕਬੂਤਰ

ਕਬੂਤਰ
Temporal range: ਆਰੰਭਿਕ ਮਾਇਓਞਸੀਨ – ਵਰਤਮਾਨ
ਫੇਰਲ ਪਿਜਨ (ਕੋਲੰਬਾ ਲੀਬਿਆ ਡੋਮੇਸਟਿਕਾ)ਉਡਦਾ ਹੋਇਆ
Scientific classification
Kingdom:
Phylum:
ਕੋਰਡਾਟਾ
Subphylum:
Class:
ਪੰਛੀ
Order:
Family:
ਕੋਲੰਬੀਡੀ