ਕਮਚਾਤਕਾ ਜੁਆਲਾਮੁਖੀ

ਕਮਚਾਤਕਾ ਜੁਆਲਾਮੁਖੀ ਕਮਚਾਤਕਾ ਪ੍ਰਾਇਦੀਪ ਵਿੱਚ ਜੁਆਲਾਮੁਖੀਆਂ ਦਾ ਇੱਕ ਵੱਡਾ ਸਮੂਹ ਹੈ। ਇਨ੍ਹਾਂ ਵਿੱਚ ਤਕਰੀਬਨ 160ਜੁਆਲਾਮੁਖੀ ਹਨ, ਜਿਹਨਾਂ ਵਿੱਚੋਂ ਤਕਰੀਬਨ 29 ਹਾਲੇ ਵੀ ਭਖਦੇ ਹਨ। ਇਹ 29 ਭਖਦੇ ਜੁਆਲਾਮੁਖੀ ਯੂਨੈਸਕੋ ਦੇ ਛੇ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚੋਂ ਇੱਕ ਹਨ।[1]

ਇੱਕ ਪੁਲਾੜੀ ਯਾਨ ਰਾਹੀਂ ਲਈ ਗਈ ਤਸਵੀਰ ਜਿਸ ਵਿੱਚ ਕਮਚਾਤਕਾ ਪ੍ਰਾਇਦੀਪ ਵਿੱਚ ਕੁਝ ਜੁਆਲਾਮੁਖੀ ਦਿਖ ਰਹੇ ਹਨ

ਸਭ ਤੋਂ ਉੱਚਾ ਜੁਆਲਾਮੁਖੀ ਕਲਿਊਚੇਵਸਕਾਇਆ ਸੋਪਕਾ ਹੈ ਜਿਸਦੀ ਉਚਾਈ 4,750 ਮੀਟਰ ਹੈ, ਅਤੇ ਸਭ ਤੋਂ ਮਸ਼ਹੂਰ ਕ੍ਰੋਨੋਤਸਕੀ ਜੁਆਲਾਮੁਖੀ ਹੈ ਜਿਸਨੂੰ ਕੁਝ ਜੁਆਲਾਮੁਖੀ-ਵਿਦਵਾਨ ਸਭ ਤੋਂ ਸੋਹਣਾ ਜੁਆਲਾਮੁਖੀ ਵੀ ਮੰਨਦੇ ਹਨ।

ਇੱਥੇ ਡੂੰਘੇ ਭੂਚਾਲ ਜਿਹੀਆਂ ਘਟਨਾਵਾਂ ਅਤੇ ਸੁਨਾਮੀਆਂ ਕਾਫ਼ੀ ਆਮ ਹਨ।ਅਕਤੂਬਰ 16, 1737, ਅਤੇ ਨਵੰਬਰ 4, 1952 ਵਿੱਚ  ~9.3 ਅਤੇ 8.2 ਦੀ ਤਾਕਤ ਦੇ ਭੂਚਾਲ ਇੱਥੇ ਦੇਖੇ ਜਾ ਚੁੱਕੇ ਹਨ।[2] ਅਪ੍ਰੈਲ 2006 ਵਿੱਚ ਕੁਝ ਛੋਟੇ ਭੂਚਾਲ ਵੀ ਦੇਖੇ ਜਾ ਚੁੱਕੇ ਹਨ।[3]

ਇੱਕ ਤਸਵੀਰ ਜਿਸ ਵਿੱਚ ਜ਼ੂਪਾਨੋਵਸਕੀ ਅਤੇ ਜ਼ੈਨਜ਼ੁਰਸਕੀ ਜੁਆਲਾਮੁਖੀਆਂ ਵਿਚਲਾ ਲਾਵਾ ਦਾ ਵਹਾਅ ਦਿਖ ਰਿਹਾ ਹੈ

ਹਵਾਲੇ

ਸੋਧੋ
  1. World Heritage (1996). "Volcanoes of Kamchatka". UNESCO. Retrieved 2008-02-20.
  2. "The 4 November 1952 Kamchatka Earthquake and Tsunami". Australian Government Bureau of Meteorology. Archived from the original on 2012-07-21. Retrieved 2008-02-20. {{cite web}}: Unknown parameter |dead-url= ignored (|url-status= suggested) (help)
  3. Earthquake Hazards Program (2006). "Magnitude 7.6 – Koryakia, Russia". US Geological Survey. Archived from the original on 2008-03-02. Retrieved 2008-02-20. {{cite web}}: Unknown parameter |dead-url= ignored (|url-status= suggested) (help)